Sahibjada Ajit Singh Ji (Short Biography)

0
Sikh Itihaas - Sahibjada Ajit Singh Ji (Short Biography)
Sikh Itihaas - Sahibjada Ajit Singh Ji (Short Biography)

Sikh Itihaas – Sahibjada Ajit Singh Ji (Short Biography)

Sikh Itihaas - Sahibjada Ajit Singh Ji (Short Biography)
Sikh Itihaas – Sahibjada Ajit Singh Ji (Short Biography)

ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ

ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਸੰਮਤ 1743 (ਦੇਸੀ ਮਹੀਨਾ 23 ਮਾਘ) ਮੁਤਾਬਕ 26 ਜਨਵਰੀ 1687 ਈ. ਨੂੰ ਹਿਮਾਚਲ ਪ੍ਰਦੇਸ਼ ਦੇ ਰਮਣੀਕ ਸਥਾਨ ਪਾਉਂਟਾ ਸਾਹਿਬ ਵਿਖੇ ਹੋਇਆ। ਸਾਹਿਬਜ਼ਾਦਾ ਅਜੀਤ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ, ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪੋਤੇ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੜਪੋਤੇ ਸਨ। ਛੋਟੀ ਉਮਰ ‘ਚ ਵਡੇਰੀ ਕੁਰਬਾਨੀ ਸਦਕਾ ਉਨ੍ਹਾਂ ਨੂੰ ਸਿੱਖ ਸਮਾਜ ‘ਚ ਸਤਿਕਾਰ ਵਜੋਂ ਬਾਬਾ ਅਜੀਤ ਸਿੰਘ ਜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

Download Greetings, Insta Post and Whatsapp Status for Baba Ajit Singh Ji

ਜਦੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਹਾੜੀ ਰਾਜਿਆਂ ਨਾਲ ਭੰਗਾਣੀ ਦੇ ਮੈਦਾਨ ‘ਚ ਗਹਿਗੱਚ ਲੜਾਈ ਹੋਈ ਸੀ ਉਸ ਸਮੇਂ ਸਾਹਿਬਜਾਦਾ ਅਜੀਤ ਸਿੰਘ ਜੀ ਦੀ ਉਮਰ ਪੰਜ ਕੁ ਮਹੀਨਿਆਂ ਦੀ ਸੀ। ਇਸ ਲੜਾਈ ‘ਚ ਗੁਰੂ ਦੀਆਂ ਫ਼ੌਜਾਂ ਦੀ ਮਹਾਨ ਜਿੱਤ ਸਦਕਾ ਸਾਹਿਬਾਜ਼ਾਦੇ ਦਾ ਨਾਂ ਅਜੀਤ ਸਿੰਘ ਰੱਖਿਆ ਗਿਆ। ਸਾਹਿਬਜ਼ਾਦਾ ਅਜੀਤ ਸਿੰਘ ਚੁਸਤ ਅਤੇ ਸਿਆਣੇ ਨੌਜਵਾਨ ਸਨ। ਵਧਦੀ ਉਮਰ ਦੇ ਨਾਲ-ਨਾਲ ਉਨ੍ਹਾਂ ਨੇ ਕੁਸ਼ਤੀ, ਘੋੜ-ਸਵਾਰੀ, ਤਲਵਾਰਬਾਜ਼ੀ ਅਤੇ ਬੰਦੂਕ ਚਲਾਉਣੀ ਸ਼ੁਰੂ ਕਰ ਦਿੱਤੀ।

ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ, ਨੂਹ ਰੰਘੜ ਨੇ ਪੋਠੋਹਾਰ ਦੀ ਸੰਗਤ ਨੂੰ ਅਨੰਦਪੁਰ ਆਉਂਦਿਆਂ ਲੁੱਟ ਲਿਆ। ਜਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਤਾ ਲੱਗਾ ਤਾਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ (12 ਸਾਲ ਦੀ ਓੁਮਰ ਵਿੱਚ) ਉਸ ਹੰਕਾਰੀ ਦਾ ਮੁਕਾਬਲਾ ਕਰਨ ਲਈ ਭੇਜਿਆ ਗਿਆ। 23 ਮਈ 1699 ਨੂੰ 12 ਸਾਲ ਦੀ ਉਮਰ ‘ਚ ਸਾਹਿਬਜ਼ਾਦਾ ਅਜੀਤ ਸਿੰਘ ਜੀ 100 ਸਿੰਘਾਂ ਦੇ ਜੱਥੇ ਸਮੇਤ ਰਵਾਨਾ ਹੋਏ ਅਤੇ ਜਿੱਤ ਹਾਸਿਲ ਕਰ ਕੇ ਪਰਤੇ।

29 ਅਗਸਤ 1700 ਨੂੰ ਜਦੋਂ ਪਹਾੜੀ ਰਾਜਿਆਂ ਵੱਲੋਂ ਆਨੰਦਪੁਰ ਸਾਹਿਬ ‘ਤੇ ਹਮਲੇ ਵੇਲੇ ਭੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਤਾਰਾਗੜ ਅਤੇ ਨਿਰਮੋਹਗੜ ਦੇ ਕਿਲੇ ਦੀ ਜ਼ਿੰਮੇਦਾਰੀ ਸੌੰਪੀ ਗਈ। ਆਪ ਜੀ ਨੇ ਸੂਰਬੀਰਤਾ ਨਾਲ ਮੁਕਾਬਲਾ ਕਰਦੇ ਹੋਏ ਜਿੱਤ ਹਾਸਿਲ ਕੀਤੀ ਅਤੇ ਦੁਸ਼ਮਣਾਂ ਦੀਆਂ ਫੌਜਾਂ ਨੂੰ ਮਾਰ ਭਜਾਇਆ।

ਇਕ ਦਿਨ ਕਲਗੀਧਰ ਪਾਤਸ਼ਾਹ ਜੀ ਦਾ ਦਰਬਾਰ ਸਜਿਆ ਹੋਇਆ ਸੀ। ਇਕ ਗ਼ਰੀਬ ਬ੍ਰਾਹਮਣ ਦੇਵਦਾਸ ਰੋਂਦਾ-ਕੁਰਲਾਉਂਦਾ ਆਇਆ ਤੇ ਕਹਿਣ ਲੱਗਾ, ‘ਮੈਂ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਬੱਸੀ ਦਾ ਰਹਿਣ ਵਾਲਾ ਹਾਂ। ਪਿੰਡ ਦੇ ਪਠਾਣਾਂ ਨੇ ਮੇਰੇ ਨਾਲ ਧੱਕੇਸ਼ਾਹੀ ਕੀਤੀ ਹੈ। ਮੇਰੀ ਕੁੱਟਮਾਰ ਕਰ ਕੇ ਮੇਰੀ ਪਤਨੀ ਵੀ ਮੇਰੇ ਕੋਲੋਂ ਖੋਹ ਲਈ ਹੈ। ਹੋਰ ਕਿਸੇ ਨੇ ਮੇਰੀ ਫਰਿਆਦ ਵੱਲ ਧਿਆਨ ਨਹੀਂ ਦਿੱਤਾ। ਗੁਰੂ ਨਾਨਕ ਦਾ ਦਰ ਹਮੇਸ਼ਾ ਨਿਮਾਣਿਆਂ ਦਾ ਮਾਣ ਬਣਦਾ ਆ ਰਿਹਾ ਹੈ, ਸੋ ਕਿਰਪਾ ਕਰੋ ਮੇਰੀ ਇੱਜ਼ਤ ਮੈਨੂੰ ਵਾਪਸ ਦਿਵਾ ਦਿਉ। ਮੈਂ ਸਦਾ ਵਾਸਤੇ ਗੁਰੂ ਨਾਨਕ ਦੇ ਘਰ ਦਾ ਰਿਣੀ ਰਹਾਂਗਾ।” ਗੁਰੂ ਸਾਹਿਬ ਜੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਹੋਰ ਸਿੰਘਾਂ ਨੂੰ ਨਾਲ ਲੈ ਕੇ ਜਾਬਰ ਖ਼ਾਂ ਤੋਂ ਦੇਵਦਾਸ ਦੀ ਪਤਨੀ ਨੂੰ ਛੁਡਾ ਕੇ ਲਿਆਉਣ ਦਾ ਹੁਕੁਮ ਦਿੱਤਾ ਜਿਸ ਉਪਰੰਤ ਸਾਹਿਬਜ਼ਾਦਾ ਅਜੀਤ ਸਿੰਘ ਨੇ 100 ਘੋੜ ਸਵਾਰ ਸਿੰਘਾਂ ਦਾ ਜਥਾ ਨਾਲ ਲੈ ਕੇ ਬੱਸੀ ਪਿੰਡ ‘ਤੇ ਧਾਵਾ ਬੋਲ ਦਿੱਤਾ। ਉਨ੍ਹਾਂ ਜਾਬਰ ਖ਼ਾਂ ਦੀ ਹਵੇਲੀ ਨੂੰ ਘੇਰ ਲਿਆ ਤੇ ਗ਼ਰੀਬ ਬ੍ਰਾਹਮਣ ਦੀ ਪਤਨੀ ਨੂੰ ਜ਼ਾਲਮ ਦੇ ਪੰਜੇ ‘ਚੋਂ ਛੁਡਾ ਲਿਆ ਅਤੇ ਜਾਬਰ ਖ਼ਾਂ ਨੂੰ ਢੁਕਵੀਂ ਸਜ਼ਾ ਦਿੱਤੀ।

1705 ਵਿੱਚ ਮੁਗਲਾਂ ਨੇ ਆਨੰਦਪੁਰ ਸਾਹਿਬ ਵਿੱਖੇ ਹਮਲਾ ਕੀਤਾ। ਫੌਜਦਾਰ ਨੇ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਵਚਨ ਕੀਤਾ ਕੀ ਜੇਕਰ ਕਿਲ੍ਹਾ ਖਾਲੀ ਕਰ ਦਿਤਾ ਜਾਵੇ ਤਾ ਉਹ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ। ਗੁਰੂ ਸਾਹਿਬ ਨੇ ਸੰਗਤ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਉਸ ਉੱਤੇ ਯਕੀਨ ਕਰ 19-20 ਦਸੰਬਰ 1705 ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ। ਗੁਰੂ ਸਾਹਿਬ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਭਾਈ ਉਦੈ ਸਿੰਘ ਜੀ ਨੂੰ ਸੰਗਤ ਦੀ ਰੱਖਿਆ ਦੇ ਹੁਕਮ ਦਿੱਤੇ ਪਰ ਫੌਜਦਾਰ ਨੇ ਆਪਣੀ ਕੂੜ-ਮਤ ਦਾ ਪ੍ਰਚਾਰ ਕਰਦੇ ਹੋਏ ਸ਼ਾਹੀ-ਟਿੱਬੀ ਵਿਖੇ ਹਮਲਾ ਕਰ ਦਿੱਤਾ।

ਸਰਸਾ ਨਦੀ ਦੇ ਕੰਢੇ ਭਾਰੀ ਲੜਾਈ ਹੋਈ, ਜਿਸ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਅਗਵਾਈ ਕੀਤੀ ਜਦੋਂ ਬਾਕੀ ਸਿੰਘ ਸਰਸਾ ਨਦੀ ਪਾਰ ਕਰ ਗਏ ਪਿੱਛੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਵੀ ਸਰਸਾ ਪਾਰ ਕੀਤੀ। ਇਥੇ ਹੀ ਪਰਿਵਾਰ ਵਿਛੋੜਾ ਪੈ ਗਿਆ ਅਤੇ ਛੋਟੇ ਸਾਹਿਬਜ਼ਾਦੇ (ਸਾਹਿਬਜ਼ਾਦਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਿਹ ਸਿੰਘ ਜੀ) ਅਤੇ ਮਾਤਾ ਗੁਜਰ ਕੌਰ ਜੀ ਵੱਖ ਹੋ ਗਏ।

ਗੁਰੂ ਸਾਹਿਬ ਬਾਕੀ 40 ਸਿੰਘਾ ਸਮਤੇ ਸਰਸਾ ਪਾਰ ਕਰਨ ਉਪਰੰਤ ਚਮਕੌਰ ਸਾਹਿਬ ਪਹੁੰਚੇ। ਇਥੇ ਚੌਧਰੀ ਬੁਧੀ ਚੰਦ ਦੀ ਇੱਕ ਕੱਚੀ ਗੜ੍ਹੀ, ਹਵੇਲੀ ਸੀ ਜਿਸ ਵਿੱਚ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਨੇ 10 ਲੱਖ ਦੀ ਫੌਜ ਦਾ ਡੱਟ ਕੇ ਸਾਹਮਣਾ ਕੀਤਾ, ਘਮਾਸਾਨ ਯੁੱਧ ਹੋਇਆ ਜਿਸ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਜੁਝਾਰ ਸਿੰਘ ਜੀ ਨੇ ਸੂਰਬੀਰਤਾ ਨਾਲ ਮੁਗਲ ਫੌਜ ਦਾ ਸਾਹਮਣਾ ਕੀਤਾ ਅਤੇ ਸ਼ਹੀਦੀ ਦਾ ਜਾਮ ਪੀ ਗਏ।

WAHEGURU JI KA KHALSA WAHEGURU JI KI FATEH
BHULL CHUK BAKSH DEN JI

Sikh History : Chabian Da Morcha – Dhansikhi

0
Sikh History : Chabian Da Morcha - Dhansikhi
Sikh History : Chabian Da Morcha - Dhansikhi

Chabian Da Morcha चाबियों का मोर्चा

Sikh History : Chabian Da Morcha - Dhansikhi
Sikh History : Chabian Da Morcha, Sikh History : Chabian Da Morcha, Sikh History : Chabian Da Morcha

ਪੰਜਾਬੀ ਵਿਚ ਪੜ੍ਹਨ ਲਈ ਇਥੇ ਕਲਿੱਕ ਕਰੋ ਜੀ

चाबियों का मोर्चा फतह दिवस (19 जनवरी 1922)

Chabian Da Morcha

शिरोमणी गुरुद्वारा प्रबंधक समिति और शिरोमणी अकाली दल द्वारा ब्रिटिश सरकार से श्री हरिमन्दर साहब श्री अमृतसर से सम्बन्धित तोशाख़ाना (खजाने) आदि की चाबियाँ लेने के लिए किये गए संघर्ष को चाबियों का मोर्चा कहा जाता है। यह मोर्चा 19 अक्तूबर, 1921 ई. से ले कर 10 जनवरी, 1922 ई. तक चला। चाहे 20 अप्रैल, 1921 ई. को सरकार ने श्री दरबार साहब श्री अमृतसर का प्रबंध सिक्खों के हवाले कर दिया था। परंतु तोशाख़ाने की चाबियाँ अभी तक सरकार के प्रतिनिधि स. सुन्दर सिंह के पास ही थीं। स. सुन्दर सिंह न सिर्फ सरकार की और से गुरुद्वारा साहब के प्रतिनिधि थे बल्कि समिति द्वारा स्थापित मैनेजर भी थे। मगर यह बात पूरी तरह स्पष्ट नहीं थी कि चाबियों का रक्षक प्रधान है या सरकार। यह चाबियाँ अमृतसर के डी.सी. (जिला कलेक्टर) ने तारीख़ 7 नवंबर, 1921 को लाला अमरनाथ ई.ए.सी. के द्वारा प्रतिनिधि से जब्त कर ली गई जो जो इस सारी जद्दोजहद का कारण बनीं।

स. सुन्दर सिंह के इस्तीफ़ा देने के बाद बाबा खड़क सिंह जी को शिरोमणी गुरुद्वारा प्रबंधक समिति का प्रधान चुना गया। शिरोमणी गुरुद्वारा प्रबंधक समिति ने 29 अक्तूबर, 1921 ई. को एक सभा कर सरकार से चाबियों की माँग की। इस सभा में स. सुन्दर सिंह भी शामिल थे। सरकार ने शिरोमणी गुरुद्वारा प्रबंधक समिति को सिक्खों की प्रतिनिधि संस्था मानने से इन्कार करते हुए चाबियाँ देने से इन्कार कर दिया।

Chabian Da Morcha Read in Punjabi

11 नवंबर, 1921 ई. को शिरोमणी गुरुद्वारा प्रबंधक समिति ने सरकार के साथ असहयोग का संकल्प पास कर दिया और फ़ैसला किया कि प्रिंस आफ वेलज़ का अमृतसर आने पर बाइकाट किया जायेगा। अमृतसर शहर में हड़ताल की जाये और किसी भी गुरुद्वारा साहब में उनका प्रसाद स्वीकृत न किया जाये।

सरकार ने कैप्टन बहादर सिंह को नया प्रतिनिधि नियुक्त कर दिया। 12 नवंबर, 1921 ई. को शिरोमणी गुरुद्वारा प्रबंधक समिति की तरफ से फ़ैसला किया गया कि नये प्रतिनिधि को गुरुद्वारा साहब के प्रबंध में दख़ल न देने दिया जाये। 15 नवंबर को श्री गुरु नानक देव जी के प्रकाश गुरपर्व पर प्रतिनिधि आया परन्तु उसे किसी ने तवज्जो नहीं दी।

26 नवंबर, 1921 ई. को सरकार और अकालियों की तरफ से अपना-अपना पक्ष पेश करन के लिए अजनाला में एक जलसा (सभा) का आयोजन किया गया। 26 नवंबर, 1921 ई. को शिरोमणी गुरुद्वारा प्रबंधक समिति की तरफ से भी अजनाला कान्फ़्रेंस करने का फ़ैसला किया गया। 24 नवंबर को सरकार ने हर तरह के जलसे-जुलूस करने पर पाबंदी लगा दी।

26 नवंबर को सरकार ने अजनाला में जलसा किया परन्तु अकालियों की तरफ से दीवान लगाऐ जाने के कारण 10 प्रमुख सिक्खों स. दान सिंह, स. तेजा सिंह, स. जसवंत सिंह, पंडित दीना नाथ संपादक ‘दर्द ’, बाबा खड़क सिंह, स. महताब सिंह, स. सुंदर सिंह लायलपुरी, स. तेजा सिंह समुद्री, स. अमर सिंह झबाल, मास्टर तारा सिंह आदि को गिरफ़्तार कर कर जेल भेज दिया गया। इन गिरफ़्तारियाँ के होने से यह लहर ओर तेज़ हो गई। इस घटना के विरोध के तौर पर 27 नवंबर को जगह-जगह पर रोष दिवस मनाया गया और रोष दीवान आयोजित किये गए। गुरू का बाग़ और श्री अकाल तख़्त साहब पर हर रोज़ दीवान लगने लगे। सिक्खों को गिरफ़्तार कर जेल भेजा जाने लगा। अजनाला से कैद किये सिक्खों पर मुकदमा चलाया गया। उनको 6-6 महीनो की कैद और जुर्माने की सजा जी गई।

इसके विरोध में कई देशभक्तों और सिक्खों ने श्री अकाल तख़्त साहब पर पेश हो कर खुद को गिरफ़्तारियाँ के लिए पेश किया। 1जनवरी, 1922 ई. को कई सिक्ख संस्थायों की एक कान्फ़्रेंस हुई जिसमें उन्होंने सरकार विरुद्ध संकल्प पास कर दिया। 6 दिसंबर, 1921 ई. को खालसा कालेज अमृतसर के प्रोफेसरों ने भी दो संकल्प पास किये कि शिरोमणी गुरुद्वारा प्रबंधक समिति सिक्ख जत्थेबंदी है, इसलिए चाबियाँ इसीको दीं जाएँ। चाबियाँ सम्बन्धित दीवान धार्मिक दीवान हैं। इससे सरकार को बहुत नुकसान हुआ क्योंकि यह बयान अखबारों में भी छप गया था।

5 जनवरी, 1922 ई. श्री गुरु गोबिन्द सिंह जी के प्रकाश गुरपर्व पर सरकार ने चाबियाँ देनीं चाहीं परन्तु अकालियों ने चाबियाँ लेने से इन्कार कर दिया और पहले कैदियों को रिहा करने  की शर्त रखी। 11 जनवरी, 1922 ई. को सरकार ने सर जान ऐनारड के द्वारा पंजाब कौंसिल में गिरफ़्तार किये गए सभी सिक्खों को रिहा करने का ऐलान कर दिया।

Masya Dates 2024 : See Complete List

शिरोमणी गुरुद्वारा प्रबंधक समिति को प्रमाणित संस्था मान लिया गया। 17 जनवरी, 1922 ई. को 193 में से 150 सिक्खों को रिहा कर दिया 19 जनवरी, 1922 ई. को श्री अकाल तख़्त साहब के सामने भारी दीवान सजा। सरकार ने अपने प्रतिनिधि भेज कर तोशेखाने की चाबियाँ बाबा खड़क सिंह जी को सौंप दीं। बाबा खड़क सिंह जी ने चाबियाँ लेने से पूर्व ऊँची आवाज़ में वहां उपस्थित संगत से पूछा कि उनको चाबियाँ लेने की इजाज़त है तो संगत के जयकारों के साथ आसमान गूँज उठा। इस लड़ाई की जीत को आज़ादी की लड़ाई की पहली जीत कहा जाता है।

WAHEGURU JI KA KHALSA WAHEGURU JI KI FATEH

PLEASE VISIT OUR YOUTUBE CHANNEL FOR VIDEO SAAKHIS, GREETINGS, WHATSAPP STATUS, INSTA POST ETC.
| Gurbani Quotes | Gurbani and Sikhism Festivals Greetings | Punjabi Saakhis | Saakhis in Hindi | Sangrand Hukamnama with Meaning | Gurbani and Dharmik Ringtones | Video Saakhis |

Sikh History : Chabian Da Morcha – Dhansikhi

0
Sikh History : Chabian Da Morcha - Dhansikhi
Sikh History : Chabian Da Morcha - Dhansikhi

Chabian Da Morcha ਚਾਬੀਆਂ ਦਾ ਮੋਰਚਾ

Sikh History : Chabian Da Morcha - Dhansikhi
Sikh History : Chabian Da Morcha – Dhansikhi

हिन्दी में पढने के लिए यहाँ क्लिक करें

ਚਾਬੀਆਂ ਦਾ ਮੋਰਚਾ ਫਤਿਹ ਦਿਵਸ (19 ਜਨਵਰੀ 1922)

Chabian Da Morcha 19 January 1922

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਾਰ ਤੋਂ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਨਾਲ ਸੰਬੰਧਤ ਤੋਸ਼ਾਖਾਨਾ ਆਦਿ ਦੀਆਂ ਚਾਬੀਆਂ ਲੈਣ ਲਈ ਕੀਤੇ ਗਏ ਸੰਘਰਸ਼ ਨੂੰ ਚਾਬੀਆਂ ਦਾ ਮੋਰਚਾ ਕਿਹਾ ਜਾਂਦਾ ਹੈ। ਇਹ ਮੋਰਚਾ 19 ਅਕਤੂਬਰ, 1921 ਈ. ਤੋਂ ਲੈ ਕੇ 10 ਜਨਵਰੀ, 1922 ਈ. ਤਕ ਚੱਲਿਆ। ਭਾਵੇਂ 20 ਅਪ੍ਰੈਲ, 1921 ਈ. ਨੂੰ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦਾ ਪ੍ਰਬੰਧ ਸਿੱਖਾਂ ਦੇ ਹਵਾਲੇ ਕਰ ਦਿੱਤਾ ਸੀ। ਪਰੰਤੂ ਤੋਸ਼ਾਖਾਨੇ ਦੀਆਂ ਚਾਬੀਆਂ ਅਜੇ ਸਰਬਰਾਹ ਸ. ਸੁੰਦਰ ਸਿੰਘ ਪਾਸ ਹੀ ਸਨ। ਸ. ਸੁੰਦਰ ਸਿੰਘ ਸਰਕਾਰ ਵੱਲੋਂ ਤਾਂ ਗੁਰਦੁਆਰਾ ਸਾਹਿਬ ਦੇ ਸਰਬਰਾਹ ਸਨ ਅਤੇ ਕਮੇਟੀ ਵੱਲੋਂ ਥਾਪੇ ਗਏ ਮੈਨੇਜਰ ਵੀ ਸਨ। ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਸੀ ਕਿ ਚਾਬੀਆਂ ਦਾ ਰਾਖਾ ਪ੍ਰਧਾਨ ਹੈ ਜਾਂ ਸਰਕਾਰ। ਇਹ ਚਾਬੀਆਂ ਅੰਮ੍ਰਿਤਸਰ ਦੇ ਡੀ.ਸੀ. ਨੇ ਮਿਤੀ 7 ਨਵੰਬਰ, 1921 ਨੂੰ ਲਾਲਾ ਅਮਰਨਾਥ ਈ.ਏ.ਸੀ. ਦੇ ਰਾਹੀਂ ਸਰਬਰਾਹ ਦੇ ਪਾਸੋਂ ਲੈ ਲਈਆਂ ਜੋ ਇਸ ਸਾਰੀ ਜੱਦੋ-ਜਹਿਦ ਦਾ ਕਾਰਨ ਬਣੀਆਂ।

ਸ. ਸੁੰਦਰ ਸਿੰਘ ਦੇ ਅਸਤੀਫਾ ਦੇਣ ਤੋਂ ਬਾਅਦ ਬਾਬਾ ਖੜਕ ਸਿੰਘ ਜੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 29 ਅਕਤੂਬਰ, 1921 ਈ. ਨੂੰ ਇਕ ਇਕੱਤਰਤਾ ਕਰ ਕੇ ਸਰਕਾਰ ਤੋਂ ਚਾਬੀਆਂ ਦੀ ਮੰਗ ਕੀਤੀ ਗਈ। ਇਸ ਇਕੱਤਰਤਾ ਵਿਚ ਸ. ਸੁੰਦਰ ਸਿੰਘ ਵੀ ਸ਼ਾਮਲ ਸੀ। ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਮੰਨਣ ਤੋਂ ਇਨਕਾਰ ਕਰਦੇ ਹੋਏ ਚਾਬੀਆਂ ਦੇਣ ਤੋਂ ਇਨਕਾਰ ਕਰ ਦਿੱਤਾ।

11 ਨਵੰਬਰ, 1921 ਈ. ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰ ਨਾਲ ਨਾ-ਮਿਲਵਰਤਨ ਦਾ ਮਤਾ ਪਾਸ ਕਰ ਦਿੱਤਾ ਅਤੇ ਫੈਸਲਾ ਕੀਤਾ ਕਿ ਪ੍ਰਿੰਸ ਆਫ ਵੇਲਜ਼ ਦਾ ਅੰਮ੍ਰਿਤਸਰ ਆਉਣ ’ਤੇ ਬਾਈਕਾਟ ਕੀਤਾ ਜਾਵੇਗਾ। ਅੰਮ੍ਰਿਤਸਰ ਸ਼ਹਿਰ ਵਿਚ ਹੜਤਾਲ ਕੀਤੀ ਜਾਵੇ ਅਤੇ ਕਿਸੇ ਵੀ ਗੁਰਦੁਆਰਾ ਸਾਹਿਬ ਵਿਚ ਉਸ ਦਾ ਪ੍ਰਸ਼ਾਦ ਪ੍ਰਵਾਨ ਨਾ ਕੀਤਾ ਜਾਵੇ।

ਸਰਕਾਰ ਨੇ ਕੈਪਟਨ ਬਹਾਦਰ ਸਿੰਘ ਨੂੰ ਨਵਾਂ ਸਰਬਰਾਹ ਨਿਯੁਕਤ ਕਰ ਦਿੱਤਾ। 12 ਨਵੰਬਰ, 1921 ਈ. ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਕਿ ਨਵੇਂ ਸਰਬਰਾਹ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿਚ ਦਖਲ ਨਾ ਦੇਣ ਦਿੱਤਾ ਜਾਵੇ। 15 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ’ਤੇ ਸਰਬਰਾਹ ਆਇਆ ਪਰ ਉਸ ਨੂੰ ਕਿਸੇ ਨੇ ਨੇੜੇ ਨਹੀਂ ਢੁੱਕਣ ਦਿੱਤਾ।

26 ਨਵੰਬਰ, 1921 ਈ. ਨੂੰ ਸਰਕਾਰ ਅਤੇ ਅਕਾਲੀਆਂ ਵੱਲੋਂ ਆਪਣਾ-ਆਪਣਾ ਪੱਖ ਪੇਸ਼ ਕਰਨ ਲਈ ਅਜਨਾਲੇ ਵਿਚ ਜਲਸਾ ਰੱਖ ਦਿੱਤਾ ਗਿਆ। 26 ਨਵੰਬਰ, 1921 ਈ. ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਅਜਨਾਲੇ ਕਾਨਫਰੰਸ ਕਰਨ ਦਾ ਫੈਸਲਾ ਕੀਤਾ ਗਿਆ। 24 ਨਵੰਬਰ ਨੂੰ ਸਰਕਾਰ ਨੇ ਹਰ ਤਰ੍ਹਾਂ ਦੇ ਜਲਸੇ-ਜਲੂਸ ਕਰਨ ਉੱਪਰ ਪਾਬੰਦੀ ਲਗਾ ਦਿੱਤੀ।

26 ਨਵੰਬਰ ਨੂੰ ਸਰਕਾਰ ਨੇ ਅਜਨਾਲੇ ਵਿਖੇ ਜਲਸਾ ਕੀਤਾ ਪਰ ਅਕਾਲੀਆਂ ਵੱਲੋਂ ਦੀਵਾਨ ਲਾਏ ਜਾਣ ਕਰਕੇ 10 ਮੁਖੀ ਸਿੱਖਾਂ ਸ. ਦਾਨ ਸਿੰਘ, ਸ. ਤੇਜਾ ਸਿੰਘ, ਸ. ਜਸਵੰਤ ਸਿੰਘ,ਪੰਡਤ ਦੀਨਾ ਨਾਥ ਸੰਪਾਦਕ ‘ਦਰਦ’, ਬਾਬਾ ਖੜਕ ਸਿੰਘ, ਸ. ਮਹਿਤਾਬ ਸਿੰਘ, ਸ. ਸੁੰਦਰ ਸਿੰਘ ਲਾਇਲਪੁਰੀ, ਸ. ਤੇਜਾ ਸਿੰਘ ਸਮੁੰਦਰੀ, ਸ. ਅਮਰ ਸਿੰਘ ਝਬਾਲ, ਮਾਸਟਰ ਤਾਰਾ ਸਿੰਘ ਆਦਿ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ। ਇਹ ਗ੍ਰਿਫਤਾਰੀਆਂ ਹੋਣ ਨਾਲ ਇਹ ਲਹਿਰ ਹੋਰ ਤੇਜ਼ ਹੋ ਗਈ। ਇਸ ਘਟਨਾ ਦੇ ਰੋਸ ਵਜੋਂ 27 ਨਵੰਬਰ ਨੂੰ ਥਾਂ-ਥਾਂ ’ਤੇ ਰੋਸ ਦਿਵਸ ਮਨਾਇਆ ਗਿਆ ਅਤੇ ਰੋਸ ਦੀਵਾਨ ਕੀਤੇ ਗਏ। ਗੁਰੂ ਕੇ ਬਾਗ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਰ ਰੋਜ਼ ਦੀਵਾਨ ਲੱਗਣ ਲੱਗ ਪਏ। ਸਿੱਖਾਂ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜਿਆ ਜਾਣ ਲੱਗਾ। ਅਜਨਾਲੇ ਤੋਂ ਕੈਦ ਕੀਤੇ ਸਿੱਖਾਂ ’ਤੇ ਮੁਕੱਦਮਾ ਚਲਾਇਆ ਗਿਆ। ਉਨ੍ਹਾਂ ਨੂੰ 6-6 ਮਹੀਨੇ ਦੀ ਕੈਦ ਅਤੇ ਜ਼ੁਰਮਾਨੇ ਕੀਤੇ ਗਏ।

ਇਸ ਦੇ ਵਿਰੋਧ ਵਿਚ ਕਈ ਦੇਸ਼ ਭਗਤਾਂ ਅਤੇ ਸਿੱਖਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਆਪਣੇ ਆਪ ਨੂੰ ਗ੍ਰਿਫਤਾਰੀਆਂ ਲਈ ਪੇਸ਼ ਕੀਤਾ। 1 ਜਨਵਰੀ, 1922 ਈ. ਨੂੰ ਕਈ ਸਿੱਖ ਸੰਸਥਾਵਾਂ ਦੀ ਇਕ ਕਾਨਫਰੰਸ ਹੋਈ ਜਿਸ ਵਿਚ ਉਨ੍ਹਾਂ ਨੇ ਸਰਕਾਰ ਵਿਰੁੱਧ ਮਤਾ ਪਾਸ ਕਰ ਦਿੱਤਾ। 6 ਦਸੰਬਰ, 1921 ਈ. ਨੂੰ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰੋਫੈਸਰਾਂ ਨੇ ਵੀ ਦੋ ਮਤੇ ਪਾਸ ਕੀਤੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਜਥੇਬੰਦੀ ਹੈ, ਇਸ ਲਈ ਚਾਬੀਆਂ ਇਸੇ ਨੂੰ ਦਿੱਤੀਆਂ ਜਾਣ। ਚਾਬੀਆਂ ਸਬੰਧੀ ਦੀਵਾਨ ਧਾਰਮਿਕ ਦੀਵਾਨ ਹਨ। ਇਸ ਨਾਲ ਸਰਕਾਰ ਨੂੰ ਬਹੁਤ ਘਾਟਾ ਪਿਆ ਕਿਉਂਕਿ ਇਹ ਬਿਆਨ ਅਖ਼ਬਾਰਾਂ ਵਿਚ ਵੀ ਛਪ ਗਿਆ ਸੀ।

5 ਜਨਵਰੀ, 1922 ਈ. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ’ਤੇ ਸਰਕਾਰ ਨੇ ਚਾਬੀਆਂ ਦੇਣੀਆਂ ਚਾਹੀਆਂ ਪਰ ਅਕਾਲੀਆਂ ਨੇ ਚਾਬੀਆਂ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਪਹਿਲਾਂ ਕੈਦੀਆਂ ਨੂੰ ਰਿਹਾਅ ਕਰਨ ਦੀ ਸ਼ਰਤ ਰੱਖੀ। 11 ਜਨਵਰੀ, 1922 ਈ. ਨੂੰ ਸਰਕਾਰ ਨੇ ਸਰ ਜਾਨ ਐਨਾਰਡ ਰਾਹੀਂ ਪੰਜਾਬ ਕੌਂਸਲ ਵਿਚ ਗ੍ਰਿਫਤਾਰ ਕੀਤੇ ਗਏ ਸਾਰੇ ਸਿੱਖਾਂ ਨੂੰ ਰਿਹਾਅ ਕਰਨ ਦਾ ਐਲਾਨ ਕਰ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਮਾਣਿਤ ਜਮਾਤ ਮੰਨ ਲਿਆ ਗਿਆ। 17 ਜਨਵਰੀ, 1922 ਈ. ਨੂੰ 193 ਵਿੱਚੋਂ 150 ਸਿੱਖਾਂ ਨੂੰ ਰਿਹਾਅ ਕਰ ਦਿੱਤਾ 19 ਜਨਵਰੀ, 1922 ਈ: ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਭਾਰੀ ਦੀਵਾਨ ਸਜਿਆ। ਸਰਕਾਰ ਨੇ ਆਪਣੇ ਪ੍ਰਤੀਨਿਧ ਭੇਜ ਕੇ ਤੋਸ਼ੇਖਾਨੇ ਦੀਆਂ ਚਾਬੀਆਂ ਬਾਬਾ ਖੜਕ ਸਿੰਘ ਜੀ ਨੂੰ ਸੌਂਪ ਦਿੱਤੀਆਂ। ਬਾਬਾ ਖੜਕ ਸਿੰਘ ਜੀ ਨੇ ਚਾਬੀਆਂ ਲੈਣ ਤੋਂ ਪਹਿਲਾਂ ਉੱਚੀ ਆਵਾਜ਼ ਵਿਚ ਸੰਗਤ ਤੋਂ ਪੁੱਛਿਆ ਕਿ ਉਨ੍ਹਾਂ ਨੂੰ ਚਾਬੀਆਂ ਲੈਣ ਦੀ ਇਜਾਜ਼ਤ ਹੈ ਤਾਂ ਸੰਗਤ ਦੇ ਜੈਕਾਰਿਆਂ ਨਾਲ ਅਸਮਾਨ ਗੂੰਜ ਉੱਠਿਆ। ਇਸ ਲੜਾਈ ਦੀ ਜਿੱਤ ਨੂੰ ਆਜ਼ਾਦੀ ਦੀ ਲੜਾਈ ਦੀ ਪਹਿਲੀ ਜਿੱਤ ਕਿਹਾ ਜਾਂਦਾ ਹੈ।

WAHEGURU JI KA KHALSA WAHEGURU JI KI FATEH

PLEASE VISIT OUR YOUTUBE CHANNEL FOR VIDEO SAAKHIS, GREETINGS, WHATSAPP STATUS, INSTA POST ETC.
| Gurbani Quotes | Gurbani and Sikhism Festivals Greetings | Punjabi Saakhis | Saakhis in Hindi | Sangrand Hukamnama with Meaning | Gurbani and Dharmik Ringtones | Video Saakhis |

Sikh History : Chabian Da Morcha - Dhansikhi
Sikh History : Chabian Da Morcha – Dhansikhi

Historical Days Khalsa Jantri 2021 Nanakshahi Calendar Jantri – Dhansikhi

0
Historical Days Khalsa Jantri 2021 Nanakshahi Calendar Jantri – Dhansikhi
Historical Days Khalsa Jantri 2021 Nanakshahi Calendar Jantri – Dhansikhi

Historical Days Khalsa Jantri 2021

Historical Days Khalsa Jantri 2021 Nanakshahi Calendar Jantri – Dhansikhi
Historical Days Khalsa Jantri 2021 Nanakshahi Calendar Jantri – Dhansikhi

Nanakshahi Calendar Jantri 2021

There are many sikh festivals. Some festivals are celebrated at a big scale but some are at a much smaller scale.These festivals include Parkash Utsavs (Birth anniversaries of the other 8 Sikh gurus), Gurgadi Divas (passing of guruship), Jyotijot Divas (death anniversaries of other Sikh gurus), Basant Festival of kites which is celebrated in Chheharta Sahib Gurdwara in the village of Wadali where Sri Guru Hargobind Ji was born in 1595, to celebrate the birth and many other such festivals. All Sikh festivals include celebrating by gathering at Gurdwara, paying obeisance to the Guru Granth Sahib and listening to Gurbani, Kirtan and reciting Paath.

The Nanakshahi calendar is a tropical solar calendar used in Sikhism. It is based on “barah maha” (Twelve months). Calendar that shows Sikh holidays and festivals according to Sikh culture. Dhansikhii provides all details and quotes related to the Nanakshahi calendar.

However, there are quite a few other local fairs which are historically important to the Sikhs and attract crowds in hundreds of thousands and last two to three days. The most important of these are:

    • The Martyrdom of both the younger Sahibzadas of Guru Gobind Singh at Fatehgarh Sahib.
    • The Battle of Chamkaur and the Martyrdom of both elder Sahibzadas of Guru Gobind Singh.
    • The Martyrdom of the forty followers (“Forty Immortals”) of Guru Gobind Singh who had previously deserted him, fought bravely against overwhelming Mughal army forces in Muktsar. Guru Gobind Singh blessed them as having achieved liberation. Mela Maghi commemorates this event and an annual fair is held in Sri Muktsar Sahib town.

List of Sikh Festivals & Historical Days Events
Nanakshahi Sammat 552-553 (2021)

JANUARY 2021 ਜਨਵਰੀ ੨੦੨੧
Nava Saal Shuru
ਨਵਾਂ ਸਾਲ ਸ਼ੁਰੂ
1 January 2021
Lohari
ਲੋਹੜੀ
13 January 2021
Mela Maaghi (Mukatsar)
ਮੇਲਾ ਮਾਘੀ (ਮੁਕਤਸਰ)
14 January 2021
Neeh Pathar Sri Harmandir Sahib Ji (Amritsar)
ਨੀਹ ਪਥਰ ਸ੍ਰੀ ਹਰਿਮੰਦਰ ਸਾਹਿਬ ਜੀ (ਅੰਮ੍ਰਿਤਸਰ)
14 January 2021
Janam Akali Fula Singh Ji
ਜਨਮ ਅਕਾਲੀ ਫੂਲਾ ਸਿੰਘ ਜੀ
14 January 2021
Joti Jot Divas Bhagat Namdev Ji
ਜੋਤੀ ਜੋਤ ਦਿਵਸ ਭਗਤ ਨਾਮਦੇਵ ਜੀ
15 January 2021
Avtar Purb Sri Guru Gobind Singh Ji
ਅਵਤਾਰ ਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ
20 January 2021
Chabian Da Morcha
ਚਾਬੀਆਂ ਦਾ ਮੋਰਚਾ
20 January 2021
Janam Dihara Baba Deep Singh Ji Shaheed
ਜਨਮ ਦਿਹਾੜਾ ਬਾਬਾ ਦੀਪ ਸਿੰਘ ਜੀ ਸ਼ਹੀਦ
27 January 2021
Click On Date to Download Greetings for these Days.
FEBRUARY 2021 ਫ਼ਰਵਰੀ ੨੦੨੧
Mela Guru Ka Kotha (Amritsar)
ਮੇਲਾ ਗੁਰੂ ਕਾ ਕੋਠਾ (ਅੰਮ੍ਰਿਤਸਰ)
6 February 2021
Wadha Ghallughara (Kup Rohida)
ਵੱਡਾ ਘੱਲੂਘਾਰਾ (ਕੂਪ ਰੋਹਿੜਾ)
9 February 2021
Janam Dihara Sahibjada Baba Ajit Singh Ji
ਜਨਮ ਦਿਹਾੜਾ ਸਾਹਿਬਜਾਦਾ ਬਾਬਾ ਅਜੀਤ ਸਿੰਘ ਜੀ
11 February 2021
Basant Panchmi
ਬਸੰਤ ਪੰਚਮੀ
16 February 2021
100 Sala Shahidi Saka Nankana Sahib
੧੦੦ ਸਾਲਾ ਸ਼ਹੀਦੀ ਸ਼ਾਕਾ ਨਨਕਾਣਾ ਸਾਹਿਬ
21 February 2021
Jaito (Gangsar) Da Morcha
ਜੈਤੋ (ਗੰਗਸਰ) ਦਾ ਮੋਰਚਾ
21 February 2021
Avtar Purb Sri Guru Har Rai Sahib Ji
ਅਵਤਾਰ ਪੁਰਬ ਸ੍ਰੀ ਗੁਰੂ ਹਰ ਰਾਇ ਸਾਹਿਬ ਜੀ
25 February 2021
Janam Divas Bhagat Ravidas Ji
ਜਨਮ ਦਿਵਸ ਭਗਤ ਰਵਿਦਾਸ ਜੀ
27 February 2021
ਇਹਨਾਂ ਦਿਹਾੜਿਆਂ ਦੇ ਗ੍ਰੀਟਿੰਗ ਡਾਉਨਲੋਡ ਕਰਨ ਲਈ ਤਾਰੀਕ ਤੇ ਕਲਿੱਕ ਕਰੋ ਜੀ.
MARCH 2021 ਮਾਰਚ ੨੦੨੧
Delhi Fateh Divas S. Baghel Singh Ji
ਦਿੱਲੀ ਫਤਿਹ ਦਿਵਸ ਸ. ਬਘੇਲ ਸਿੰਘ ਜੀ ਇਤਿਹਾਸ ਪੜ੍ਹੋ ਜੀ
15 March 2021
Janam Dihara Bhai Mohkam Singh Ji (Panj Piare)
ਜਨਮ ਦਿਹਾੜਾ ਭਾਈ ਮੋਹਕਮ ਸਿੰਘ ਜੀ (ਪੰਜ ਪਿਆਰੇ)
18 March 2021
Shahidi Shahid Bhai Jai Singh Ji Khalkat
ਸ਼ਹੀਦੀ ਸ਼ਹੀਦ ਭਾਈ ਜੈ ਸਿੰਘ ਜੀ ਖਲਕਟ ਇਤਿਹਾਸ ਪੜ੍ਹੋ ਜੀ
22 March 2021
Shahidi Dihara S. Bhagat Singh Ji
ਸ਼ਹੀਦੀ ਦਿਹਾੜਾ ਸ. ਭਗਤ ਸਿੰਘ ਜੀ
23 March 2021
Shahidi Dihara Bhai Subeg Singh Bhai Shahbaj Singh
ਸ਼ਹੀਦੀ ਦਿਹਾੜਾ ਭਾਈ ਸੁਬੇਗ ਸਿੰਘ ਭਾਈ ਸ਼ਾਹਬਾਜ ਸਿੰਘ ਇਤਿਹਾਸ ਪੜ੍ਹੋ ਜੀ
25 March 2021
Holi Dahan
ਹੋਲੀ ਦਹਨ
28 March 2021
Hola Mahalla (Sri Anandpur Sahib)
ਹੋਲਾ ਮਹੱਲਾ (ਸ਼੍ਰੀ ਆਨੰਦਪੁਰ ਸਾਹਿਬ)
29 March 2021
Click On Date to Download Greetings for these Days.
APRIL 2021 ਅਪ੍ਰੈਲ ੨੦੨੧
Janam Dihara Bebe Nanki Ji
ਜਨਮ ਦਿਹਾੜਾ ਬੇਬੇ ਨਾਨਕੀ ਜੀ
2 April 2021
Gurgaddi Divas Patshahi Satvin
ਗੁਰਗੱਦੀ ਦਿਵਸ ਪਾਤਸ਼ਾਹੀ ਸਤਵੀਂ
9 April 2021
Vaisakhi
ਵੈਸਾਖੀ
13 April 2021
Sikh Dastar Divas
ਸਿੱਖ ਦਸਤਾਰ ਦਿਵਸ
13 April 2021
Gurgaddi Divas Patshahi Teeji
ਗੁਰਗੱਦੀ ਦਿਵਸ ਪਾਤਸ਼ਾਹੀ ਤੀਜੀ
13 April 2021
Joti Jot Patshahi Duji
ਜੋਤੀ ਜੋਤ ਪਾਤਸ਼ਾਹੀ ਦੂਜੀ
16 April 2021
Joti Jot Patshahi Chevin
ਜੋਤੀ ਜੋਤ ਪਾਤਸ਼ਾਹੀ ਛੇਵੀਂ
17 April 2021
Janam Dihara Bhagat Dhanna Ji
ਜਨਮ ਦਿਹਾੜਾ ਭਗਤ ਧੰਨਾ ਜੀ
20 April 2021
Janam Dihara Shahid Bhai Mani Singh Ji
ਜਨਮ ਦਿਹਾੜਾ ਸ਼ਹੀਦ ਭਾਈ ਮਨੀ ਸਿੰਘ ਜੀ
24 April 2021
Joti Jot Patshahi Athvin
ਜੋਤੀ ਜੋਤ ਪਾਤਸ਼ਾਹੀ ਅਠਵੀਂ
25 April 2021
Gurgaddi Divas Patshahi Novin
ਗੁਰਗੱਦੀ ਦਿਵਸ ਪਾਤਸ਼ਾਹੀ ਨੋਵੀਂ
25 April 2021
ਇਹਨਾਂ ਦਿਹਾੜਿਆਂ ਦੇ ਗ੍ਰੀਟਿੰਗ ਡਾਉਨਲੋਡ ਕਰਨ ਲਈ ਤਾਰੀਕ ਤੇ ਕਲਿੱਕ ਕਰੋ ਜੀ.
MAY 2021 ਮਈ ੨੦੨੧
400 Sala Avtar Purb Sri Guru Teg Bahadar Sahib Ji
੪੦੦ ਸਾਲਾ ਅਵਤਾਰ ਪੁਰਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
1 May 2021
Avtar Purb Sri Guru Arjan Dev Ji
ਅਵਤਾਰ ਪੁਰਬ ਸ੍ਰੀ ਗੁਰੂ ਅਰਜਨ ਦੇਵ ਜੀ
3 May 2021
Shahidi Jod Mela Chali Mukte (Muktsar)
ਸ਼ਹੀਦੀ ਜੋੜ ਮੇਲਾ ਚਾਲੀ ਮੁਕਤੇ (ਮੁਕਤਸਰ)
3 May 2021
Sarhind Fateh Divas (Baba Banda Singh Bahadar)
ਸਰਹਿੰਦ ਫਤਿਹ ਦਿਵਸ (ਬਾਬਾ ਬੰਦਾ ਸਿੰਘ ਬਹਾਦਰ)
12 May 2021
Avtar Purb Sri Guru Angad Dev Ji
ਅਵਤਾਰ ਪੁਰਬ ਸ੍ਰੀ ਗੁਰੂ ਅੰਗਦ ਦੇਵ ਜੀ
12 May 2021
Chhota Ghallughara (Kahnuwal)
ਛੋਟਾ ਘੱਲੂਘਾਰਾ (ਕਾਹਨੂੰਵਾਲ)
16 May 2021
Shahidi Saka Sri Paonta Sahib
ਸ਼ਹੀਦੀ ਸਾਕਾ ਸ੍ਰੀ ਪੋੰਟਾ ਸਾਹਿਬ
22 May 2021
Avtar Purb Sri Guru Amardas Sahib Ji
ਅਵਤਾਰ ਪੁਰਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ
25 May 2021
Sri Hemkunt Yatra Shuru
ਸ੍ਰੀ ਹੇਮਕੁੰਟ ਯਾਤਰਾ ਸ਼ੁਰੂ
25 May 2021
Click On Date to Download Greetings for these Days.
JUNE 2021 ਜੂਨ ੨੦੨੧
Gurgaddi Divas Sri Guru Hargobind Sahib Ji
ਗੁਰਗੱਦੀ ਦਿਵਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
2 June 2021
Saka Neela Tara (Amritsar)
ਸ਼ਾਕਾ ਨੀਲਾ ਤਾਰਾ (ਅੰਮ੍ਰਿਤਸਰ)
4 June 2021
Shahidi Sant Jarnail Singh Ji Khalsa
ਸ਼ਹੀਦੀ ਸੰਤ ਜਰਨੈਲ ਸਿੰਘ ਜੀ ਖਾਲਸਾ
6 June 2021
Shahidi Dihara Sri Guru Arjan Dev Ji
ਸ਼ਹੀਦੀ ਦਿਹਾੜਾ ਸ੍ਰੀ ਗੁਰੂ ਅਰਜਨ ਦੇਵ ਜੀ
14 June 2021
Janam Dihara Bhagat Kabir Ji
ਜਨਮ ਦਿਹਾੜਾ ਭਗਤ ਕਬੀਰ ਜੀ
24 June 2021
Avtar Purb Sri Guru Hargobind Sahib Ji
ਅਵਤਾਰ ਪੁਰਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
25 June 2021
Shahidi Dihara Baba Banda Bahadur
ਸ਼ਹੀਦੀ ਦਿਹਾੜਾ ਬਾਬਾ ਬੰਦਾ ਬਹਾਦਰ
25 June 2021
Barsi Maharaja Ranjit Singh Ji
ਬਰਸੀ ਮਹਾਰਾਜਾ ਰਣਜੀਤ ਸਿੰਘ ਜੀ
29 June 2021
ਇਹਨਾਂ ਦਿਹਾੜਿਆਂ ਦੇ ਗ੍ਰੀਟਿੰਗ ਡਾਉਨਲੋਡ ਕਰਨ ਲਈ ਤਾਰੀਕ ਤੇ ਕਲਿੱਕ ਕਰੋ ਜੀ.
JULY 2021 ਜੁਲਾਈ ੨੦੨੧
Sirjana Divas Sri Akal Takhat Sahib
ਸਿਰਜਣਾ ਦਿਵਸ ਸ੍ਰੀ ਅਕਾਲ ਤਖ਼ਤ ਸਾਹਿਬ
2 July 2021
Shahidi Dihara Bhai Taru Singh Ji इतिहास पढ़ें 
ਸ਼ਹੀਦੀ ਦਿਹਾੜਾ ਭਾਈ ਤਾਰੂ ਸਿੰਘ ਜੀ ਇਤਿਹਾਸ ਪੜ੍ਹੋ ਜੀ
16 July 2021
Miri Piri Divas (Sri Guru Hargobind Sahib Ji)
ਮੀਰੀ ਪੀਰੀ ਦਿਵਸ (ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ)
19 July 2021
Shahidi Divas Shahid S. Udham Singh Ji
ਸ਼ਹੀਦੀ ਦਿਵਸ ਸ਼ਹੀਦ ਸ. ਊਧਮ ਸਿੰਘ ਜੀ
31 July 2021
Click On Date to Download Greetings for these Days.
AUGUST 2021 ਅਗਸਤ ੨੦੨੧
Avtar Purb Sri Guru Harikrishan Sahib Ji
ਅਵਤਾਰ ਪੁਰਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
2 August 2021
Morcha Guru Ka Baag
ਮੋਰਚਾ ਗੁਰੂ ਕਾ ਬਾਗ
8 August 2021
Bhai Gurdas Ji Divas (Sampadak Sri Guru Granth Sahib Ji)
ਭਾਈ ਗੁਰਦਾਸ ਜੀ ਦਿਵਸ (ਸੰਪਾਦਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ) READ BIOGRAPHY
15 August 2021
Sampurnta Divas Sri Guru Granth Sahib Ji
ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
29 August 2021
ਇਹਨਾਂ ਦਿਹਾੜਿਆਂ ਦੇ ਗ੍ਰੀਟਿੰਗ ਡਾਉਨਲੋਡ ਕਰਨ ਲਈ ਤਾਰੀਕ ਤੇ ਕਲਿੱਕ ਕਰੋ ਜੀ.
SEPTEMBER 2021 ਸਿਤੰਬਰ ੨੦੨੧
Sri Guru Granth Sahib Ji Da Pehla Prakash
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼
7 September 2021
Gurgaddi Divas Sri Guru Arjan Dev Ji
ਗੁਰਗੱਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ
8 September 2021
Joti Jot Divas Patshahi Chouthi
ਜੋਤੀ ਜੋਤ ਦਿਵਸ ਪਾਤਸ਼ਾਹੀ ਚੋਥੀ
9 September 2021
Patshahi Dasvin Choupai Sahib Uchari
ਪਾਤਸ਼ਾਹੀ ਦਸਵੀਂ ਚੋਪਈ ਸਾਹਿਬ ਉਚਾਰੀ
14 September 2021
Janam Baba Sri Chand Ji Maharaj Udasin
ਜਨਮ ਬਾਬਾ ਸ੍ਰੀ ਚੰਦ ਜੀ ਮਹਾਰਾਜ ਉਦਾਸੀਨ
15 September 2021
Gurgaddi Divas Patshahi Chouthi
ਗੁਰਗੱਦੀ ਦਿਵਸ ਪਾਤਸ਼ਾਹੀ ਚੋਥੀ
18 September 2021
Gurgaddi Divas Sri Guru Angad Dev Ji
ਗੁਰਗੱਦੀ ਦਿਵਸ ਸ੍ਰੀ ਗੁਰੂ ਅੰਗਦ ਦੇਵ ਜੀ
19 September 2021
Joti Jot Divas Patshahi Teeji
ਜੋਤੀ ਜੋਤ ਦਿਵਸ ਪਾਤਸ਼ਾਹੀ ਤੀਜੀ
20 September 2021
Gurgaddi Divas Patshahi Duji
ਗੁਰਗੱਦੀ ਦਿਵਸ ਪਾਤਸ਼ਾਹੀ ਦੂਜੀ
26 September 2021
Janam Divas S. Bhagat Singh Ji
ਜਨਮ ਦਿਵਸ ਸ. ਭਗਤ ਸਿੰਘ ਜੀ
28 September 2021
Click On Date to Download Greetings for these Days.
OCTOBER 2021 ਅਕਟੂਬਰ ੨੦੨੧
Joti Jot Divas Patshahi Pehli
ਜੋਤੀ ਜੋਤ ਦਿਵਸ ਪਾਤਸ਼ਾਹੀ ਪਹਿਲੀ
1 October 2021
Bandi Chhod Divas (Patshahi Chevin) Gwalior Read History
ਬੰਦੀ ਛੋੜ ਦਿਵਸ (ਪਾਤਸ਼ਾਹੀ ਛੇਵੀਂ) ਗਵਾਲੀਅਰ
6 October 2021
Mela Bir Baba Budha Sahib Ji (Amritsar)
ਮੇਲਾ ਬੀੜ ਬਾਬਾ ਬੁਢਾ ਸਾਹਿਬ ਜੀ (ਅੰਮ੍ਰਿਤਸਰ) ਇਤਿਹਾਸ ਪੜ੍ਹੋ ਜੀ
7 October 2021
Janam Bhai Taru Singh Ji
ਜਨਮ ਭਾਈ ਤਾਰੂ ਸਿੰਘ ਜੀ ਇਤਿਹਾਸ ਪੜ੍ਹੋ ਜੀ
9 October 2021
Darbar Khalsa (Dushera)
ਦਰਬਾਰ ਖਾਲਸਾ (ਦੁਸ਼ੇਰਾ)
15 October 2021
Avtar Purb Sri Guru Ramdas Sahib Ji
ਅਵਤਾਰ ਪੁਰਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
22 October 2021
Janam Baba Budha Sahib Ji (Kathunangal)
ਜਨਮ ਬਾਬਾ ਬੁਢਾ ਸਾਹਿਬ ਜੀ (ਕਥੁਨੰਗਲ)
23 October 2021
Janam Dihara Baba Banda Bahadur Ji
ਜਨਮ ਦਿਹਾੜਾ ਬਾਬਾ ਬੰਦਾ ਬਹਾਦੁਰ ਜੀ
27 October 2021
Joti Jot Divas Patshahi Satvin
ਜੋਤੀ ਜੋਤ ਦਿਵਸ ਪਾਤਸ਼ਾਹੀ ਸਤਵੀਂ
30 October 2021
Gurgaddi Divas Patshahi Athvin
ਗੁਰਗੱਦੀ ਦਿਵਸ ਪਾਤਸ਼ਾਹੀ ਅਠਵੀਂ
30 October 2021
Saka Panja Sahib
ਸਾਕਾ ਪੰਜਾ ਸਾਹਿਬ
30 October 2021
Sthapna Divas Chief Khalsa Diwan
ਸਥਾਪਨਾ ਦਿਵਸ ਚੀਫ਼ ਖਾਲਸਾ ਦੀਵਾਨ
30 October 2021
ਇਹਨਾਂ ਦਿਹਾੜਿਆਂ ਦੇ ਗ੍ਰੀਟਿੰਗ ਡਾਉਨਲੋਡ ਕਰਨ ਲਈ ਤਾਰੀਕ ਤੇ ਕਲਿੱਕ ਕਰੋ ਜੀ.
NOVEMBER 2021 ਨਵੰਬਰ ੨੦੨੧
New Punjab Day
ਪੰਜਾਬੀ ਸੂਬਾ ਦਿਵਸ
1 November 2021
Janam Mata Sahib Kaur Ji
ਜਨਮ ਮਾਤਾ ਸਾਹਿਬ ਕੌਰ ਜੀ
3 November 2021
Janam Divas Suthre Shah Ji
ਜਨਮ ਦਿਵਸ ਸੁਥਰੇ ਸ਼ਾਹ ਜੀ
3 November 2021
Diwali
ਦਿਵਾਲੀ
4 November 2021
Bandi Chhod Divas (Sri Guru Hargobind Sahib) Read History
ਬੰਦੀ ਛੋੜ ਦਿਵਸ (ਸ੍ਰੀ ਗੁਰੂ ਹਰਗੋਬਿੰਦ ਸਾਹਿਬ) ਦਾ ਇਤਿਹਾਸ ਪੜ੍ਹੋ 
4 November 2021
Gurgaddi Sri Guru Granth Sahib Ji (Nanded)
ਗੁਰਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਨਾਂਦੇੜ)
6 November 2021
Joti Jot Divas Sri Guru Gobind Singh Ji
ਜੋਤੀ ਜੋਤ ਦਿਵਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ
9 November 2021
Janam Dihara Bhagat Namdev Ji
ਜਨਮ ਦਿਹਾੜਾ ਭਗਤ ਨਾਮਦੇਵ ਜੀ
14 November 2021
Shahidi Dihara Baba Deep Singh Ji Shaheed
ਸ਼ਹੀਦੀ ਦਿਹਾੜਾ ਬਾਬਾ ਦੀਪ ਸਿੰਘ ਜੀ ਸ਼ਹੀਦ
15 November 2021
Janam Bhai Sahib Singh Ji (Panj Piare)
ਜਨਮ ਭਾਈ ਸਾਹਿਬ ਸਿੰਘ ਜੀ (ਪੰਜ ਪਿਆਰੇ)
18 November 2021
Avtar Purb Sri Guru Nanak Dev Ji
ਅਵਤਾਰ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ
19 November 2021
Shahidi Jod Mela Bhai Jaita Ji (Baba Jeevan Singh)
ਸ਼ਹੀਦੀ ਜੋੜ ਮੇਲਾ ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ)
25 November 2021
Akal Chalana Bhai Mardana Ji
ਅਕਾਲ ਚਲਾਣਾ ਭਾਈ ਮਰਦਾਨਾ ਜੀ
28 November 2021
Janam Dihara Sahibjada Baba Joravar Singh Ji
ਜਨਮ ਦਿਹਾੜਾ ਸਾਹਿਬਜਾਦਾ ਬਾਬਾ ਜੋਰਾਵਰ ਸਿੰਘ ਜੀ
30 November 2021
Click On Date to Download Greetings for these Days.
DECEMBER 2021 ਦਿਸੰਬਰ ੨੦੨੧
Gurgaddi Divas Patshahi Dasvin
ਗੁਰਗੱਦੀ ਦਿਵਸ ਪਾਤਸ਼ਾਹੀ ਦਸਵੀਂ
6 December 2021
Shahidi Dihara Sri Guru Teg Bahadar Sahib Ji
ਸ਼ਹੀਦੀ ਦਿਹਾੜਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ
8 December 2021
Janam Dihara Sahibjada Baba Fateh Singh Ji
ਜਨਮ ਦਿਹਾੜਾ ਸਾਹਿਬਜਾਦਾ ਬਾਬਾ ਫਤਿਹ ਸਿੰਘ ਜੀ
14 December 2021
Avtar Divas Baba Atal Rai Ji Click here to Read Story
ਅਵਤਾਰ ਦਿਹਾੜਾ ਬਾਬਾ ਅਟੱਲ ਰਾਇ ਜੀ ਬਾਬਾ ਅਟੱਲ ਰਾਇ ਜੀ ਦੀ ਸਾਖੀ ਪੜ੍ਹੋ ਜੀ
22 December 2021
Shahidi Baba Jivan Singh Ji
ਸ਼ਹੀਦੀ ਬਾਬਾ ਜੀਵਨ ਸਿੰਘ ਜੀ
21 December 2021
Shahidi Dihara Wadde Sahibjade
ਸ਼ਹੀਦੀ ਦਿਹਾੜਾ ਵੱਡੇ ਸਾਹਿਬਜ਼ਾਦੇ (ਚਮਕੌਰ ਸਾਹਿਬ)
22 December 2021
Shahidi Baba Sangat Singh Singh Ji शहीदी के बारे में पढ़ें
ਸ਼ਹੀਦੀ ਬਾਬਾ ਸੰਗਤ ਸਿੰਘ ਜੀ ਸ਼ਹੀਦੀ ਬਾਰੇ ਪੜ੍ਹੋ ਜੀ 
23 December 2021
Janam Divas Shahid S. Udham Singh Ji
ਜਨਮ ਦਿਵਸ ਸ਼ਹੀਦ ਸ. ਉਧਮ ਸਿੰਘ ਜੀ
26 December 2021
Shahidi Dihara Chhote Sahibjade Ate Mata Gujar Kaur Ji
ਸ਼ਹੀਦੀ ਦਿਹਾੜਾ ਛੋਟੇ ਸਾਹਿਬਜਾਦੇ ਅਤੇ ਮਾਤਾ ਗੁਜਰ ਕੌਰ ਜੀ
27 December 2021

 

All Dates are according to SGPC Calander.

List of dates and events celebrated by Sikhs.

|  Gurpurab Dates 2021 | Sangrand Dates 2021 | Puranmashi Dates 2021 |
Masya Dates 2021 | Panchami Dates 2021 | Sikh Jantri 2021 |

Sangrand Hukamnama Poh – 10th Month of Punjabi Calendar A+ Image

0
Sangrand Hukamnama Greetings Mahina Poh - Dhansikhi
Sangrand Hukamnama Greetings Mahina Poh - Dhansikhi

Sangrand Hukamnama Poh 10th Month of Punjabi Calendar
(December 2024 Sangrand Hukamnama – January 2024 Sangrand Hukamnama)

Sangrand Hukamnama Greetings Mahina Poh - Dhansikhi
Sangrand Hukamnama Greetings Poh – Dhansikhi

Sangrand Hukamnama Poh

Download Sangrand Hukamnama Poh in GurmukhiSANGRAND HUKAMNAMA POH

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥

ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥ ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ॥ ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ ॥ ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ ॥ ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ ॥ ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜੀਆਹੁ ॥ ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ ॥ ਸਰਮ ਪਈ ਨਾਰਾਇਣੈ ਨਾਨਕ ਦਰਿ ਪਈਆਹੁ ॥ ਪੋਖੁ ਸੋੁਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ ॥੧੧॥

ਪੋਖਿ = ਪੋਹ ਮਹੀਨੇ ਵਿਚ। ਤੁਖਾਰੁ = ਕੱਕਰ, ਕੋਰਾ। ਨ ਵਿਆਪਈ = ਜ਼ੋਰ ਨਹੀਂ ਪਾਂਦਾ। ਕੰਠਿ = ਗਲ ਵਿਚ, ਗਲ ਨਾਲ (ਹਿਰਦੇ ਵਿਚ)। ਨਾਹੁ = ਨਾਥ, ਖਸਮ, ਪਤੀ। ਬੇਧਿਆ = ਵਿੰਨ੍ਹਿਆ ਜਾਂਦਾ ਹੈ। ਚਰਨਾਰਬਿੰਦ = ਚਰਨ-ਅਰਬਿੰਦ, ਚਰਨ ਕਮਲ। ਦਰਸਨਿ = ਦੀਦਾਰ ਵਿਚ। ਸਾਹੁ = ਇਕ ਇਕ ਸਾਹ, ਬ੍ਰਿਤੀ। ਲਾਹੁ = ਲਾਭ। ਬਿਖਿਆ = ਮਾਇਆ। ਸਾਧੂ = ਗੁਰੂ। ਗੁਣ ਗਾਹੁ = ਗੁਣਾਂ ਦੀ ਵਿਚਾਰ, ਗੁਣਾਂ ਵਿਚ ਚੁੱਭੀ। ਜਹ ਤੇ = ਜਿਸ ਪ੍ਰਭੂ ਤੋਂ। ਸਮਾਹੁ = ਲਿਵ। ਕਰੁ = ਹੱਥ। ਗਹਿ = ਫੜ ਕੇ। ਪਾਰਬ੍ਰਹਮਿ = ਪਾਰਬ੍ਰਹਮ ਨੇ। ਬਾਰਿ ਜਾਉ = ਮੈਂ ਵਾਰਨੇ ਜਾਂਦੀ ਹਾਂ। ਬੇਰੀਆ = ਵਾਰੀ। ਅਗਮ = ਅਪਹੁੰਚ। ਅਗਾਹੁ = ਅਗਾਧ, ਡੂੰਘੇ ਜਿਗਰੇ ਵਾਲਾ। ਸਰਮ = ਲਾਜ। ਸਰਮ ਪਈ = ਇੱਜ਼ਤ ਰੱਖਣੀ ਪਈ। ਦਰਿ = ਦਰ ਉਤੇ। ਸੋੁਹੰਦਾ = {ਅਸਲ ਲਫ਼ਜ਼ ‘ਸੋਹੰਦਾ’ ਹੈ, ਪਾਠ ‘ਸੁਹੰਦਾ’ ਕਰਨਾ ਹੈ। ਅੱਖਰ ‘ਸ’ ਦੇ ਨਾਲ ੋ ਅਤੇ ੁ ਦੋਵੇ ਲਗਾਂ ਵਰਤੀਆਂ ਹਨ} ਸੋਹਣਾ ਲੱਗਦਾ ਹੈ ॥

ਪੋਹ ਦੇ ਮਹੀਨੇ ਜਿਸ ਜੀਵ-ਇਸਤ੍ਰੀ ਦੇ ਗਲ ਨਾਲ (ਹਿਰਦੇ ਵਿਚ) ਪ੍ਰਭੂ-ਪਤੀ ਲੱਗਾ ਹੋਇਆ ਹੋਵੇ ਉਸ ਨੂੰ ਕੱਕਰ (ਮਨ ਦੀ ਕਠੋਰਤਾ, ਕੋਰਾਪਨ) ਜ਼ੋਰ ਨਹੀਂ ਪਾ ਸਕਦਾ, (ਕਿਉਂਕਿ) ਉਸਦੀ ਬ੍ਰਿਤੀ ਪ੍ਰਭੂ ਦੇ ਦੀਦਾਰ ਦੀ ਤਾਂਘ ਵਿਚ ਜੁੜੀ ਰਹਿੰਦੀ ਹੈ, ਉਸ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਵਿੱਝਾ ਰਹਿੰਦਾ ਹੈ। ਜਿਸ ਜੀਵ-ਇਸਤ੍ਰੀ ਨੇ ਗੋਬਿੰਦ ਗੋਪਾਲ ਦਾ ਆਸਰਾ ਲਿਆ ਹੈ, ਉਸ ਨੇ ਪ੍ਰਭੂ-ਪਤੀ ਦੀ ਸੇਵਾ ਦਾ ਲਾਭ ਖੱਟਿਆ ਹੈ, ਮਾਇਆ ਉਸ ਨੂੰ ਪੋਹ ਨਹੀਂ ਸਕਦੀ, ਗੁਰੂ ਨੂੰ ਮਿਲ ਕੇ ਉਸ ਨੇ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਚੁੱਭੀ ਲਾਈ ਹੈ।

ਜਿਸ ਪਰਮਾਤਮਾ ਤੋਂ ਉਸ ਨੇ ਜਨਮ ਲਿਆ ਹੈ, ਉਸੇ ਵਿਚ ਉਹ ਜੁੜੀ ਰਹਿੰਦੀ ਹੈ, ਉਸ ਦੀ ਲਿਵ ਪ੍ਰਭੂ ਦੀ ਪ੍ਰੀਤ ਵਿਚ ਲੱਗੀ ਰਹਿੰਦੀ ਹੈ। ਪਾਰਬ੍ਰਹਮ ਨੇ (ਉਸ ਦਾ) ਹੱਥ ਫੜ ਕੇ (ਉਸ ਨੂੰ ਆਪਣੇ ਚਰਨਾਂ ਵਿਚ) ਜੋੜਿਆ ਹੁੰਦਾ ਹੈ, ਉਹ ਮੁੜ (ਉਸ ਦੇ ਚਰਨਾਂ ਤੋਂ) ਵਿੱਛੁੜਦੀ ਨਹੀਂ। (ਪਰ) ਉਹ ਸੱਜਣ ਪ੍ਰਭੂ ਬੜਾ ਅਪਹੁੰਚ ਹੈ, ਬੜਾ ਡੂੰਘਾ ਹੈ, ਮੈਂ ਉਸ ਤੋਂ ਲਖ ਵਾਰੀ ਕੁਰਬਾਨ ਹਾਂ। ਹੇ ਨਾਨਕ! (ਉਹ ਬੜਾ ਦਿਆਲ ਹੈ) ਦਰ ਉੱਤੇ ਡਿੱਗਿਆਂ ਦੀ ਉਸ ਪ੍ਰਭੂ ਨੂੰ ਇੱਜ਼ਤ ਰੱਖਣੀ ਹੀ ਪੈਂਦੀ ਹੈ। ਜਿਸ ਉੱਤੇ ਉਹ ਬੇ-ਪਰਵਾਹ ਪ੍ਰਭੂ ਮਿਹਰ ਕਰਦਾ ਹੈ, ਉਸ ਨੂੰ ਪੋਹ ਦਾ ਮਹੀਨਾ ਸੁਹਾਵਣਾ ਲੱਗਦਾ ਹੈ ਉਸ ਨੂੰ ਸਾਰੇ ਹੀ ਸੁਖ ਮਿਲ ਜਾਂਦੇ ਹਨ ॥੧੧॥

Sangrand Hukamnama Poh in Hindi

बारह माहा मांझ महला ५ घरु ४
ੴ सतिगुर प्रसादि ॥

पोखि तुखारु न विआपई कंठि मिलिआ हरि नाहु ॥ मनु बेधिआ चरनारबिंद दरसनि लगड़ा साहु ॥ ओट गोविंद गोपाल राइ सेवा सुआमी लाहु ॥ बिखिआ पोहि न सकई मिलि साधू गुण गाहु ॥ जह ते उपजी तह मिली सची प्रीति समाहु ॥ करु गहि लीनी पारब्रहमि बहुड़ि न विछुड़ीआहु ॥ बारि जाउ लख बेरीआ हरि सजणु अगम अगाहु ॥ सरम पई नाराइणै नानक दरि पईआहु ॥ पोखु सुोहंदा सरब सुख जिसु बखसे वेपरवाहु ॥११॥

पोखि = पोह में। तुखारु = कक्कर, कोहरा। न विआपई = जोर नहीं डालता। कंठि = गले में, गले से (हृदय में)। नाहु = नाथ, पति। बेधिआ = बेधा जाता है। चरनारबिंद = चरण+अरविंद, चरण कमल। दरसनि = दीदार में। साहु = एक-एक स्वास। लाहु = लाभ। बिखिआ = माया। साधू = गुरु। गुण गाहु = गुणों की विचार, गुणों में चुभी। जह ते = जिस प्रभु से। समाहु = लिव। करु = हाथ। गहि = पकड़ के। पारब्रहमि = पारब्रह्म ने। बारि जाउ = मैं वारने जाती हूँ। बेरिया = वारी। अगम = अगम्य (पहुँच से परे)। अगाहु = अगाध, गहरे जिगरे वाला। सरम = लज्जा। सरम पई = इज्जत रखनी पड़ी। दरि = दर पे। सुोहंदा = सुंदर लगता है।11।

अर्थ: पोह के महीने जिस जीव-स्त्री के गले से (हृदय में) प्रभु पति लगा हुआ हो उसे कक्कर (मन की कठोरता, कोरापन) जोर नहीं डाल सकते। (क्योंकि) उसकी तवज्जो प्रभु के दीदार की चाहत में जुड़ी रहती है। उसका मन प्रभु के सोहने चरणों में बेधा रहता है। जिस जीव-स्त्री ने गोबिंद गोपाल का आसरा लिया है, उसने प्रभु पति की सेवा का लाभ कमाया है। माया उसको छू नहीं सकती। गुरु को मिल के उसने प्रभु की महिमा में डुबकी लगाई है।

जिस परमात्मा से उसने जन्म लिया है, उसी में वह जुड़ी रहती है। उसकी लगन प्रभु की प्रीति में लगी रहती है। पारब्रह्म ने (उसका) हाथ पकड़ कर (उसे अपने चरणों में) जोड़ा हुआ है, वह मुड़ (उसके चरणों से) बिछुड़ती नहीं। (पर) वह सज्जन प्रभु बड़ा अगम्य (पहुँच से परे) है, बड़ा गहरा है, मैं उससे लाखो बार कुर्बान हूँ। हे नानक! (वह बड़ा दयालु है) दर पर गिरने से उस प्रभु को इज्जत रखनी ही पड़ती है। जिस पर वह बेपरवाह प्रभु मेहर करता है, उसे पोह का महीना सुहावना लगता है उसे सारे ही सुख मिल जाते हैं।11।

Sangrand Hukamnama Poh in English

Baareh Maahaa Maanjh Mehalaa 5 Ghar 4
Ik Oankaar Sathigur Prasaadh ||

Pokh Thukhaar N Viaapee Kanth Miliaa Har Naahu || Man Baedhhiaa Charanaarabindh Dharasan Lagarraa Saahu || Outt Govindh Gopaal Raae Saevaa Suaamee Laahu || Bikhiaa Pohi N Sakee Mil Saadhhoo Gun Gaahu || Jeh Thae Oupajee Theh Milee Sachee Preeth Samaahu || Kar Gehi Leenee Paarabreham Bahurr N Vishhurreeaahu || Baar Jaao Lakh Baereeaa Har Sajan Agam Agaahu || Saram Pee Naaraaeinai Naanak Dhar Peeaahu || Pokh Suohandhaa Sarab Sukh Jis Bakhasae Vaeparavaahu ||11||

In the month of Poh, the cold does not touch those, whom the Husband Lord hugs close in His Embrace. Their minds are transfixed by His Lotus Feet. They are attached to the Blessed Vision of the Lord’s Darshan. Seek the Protection of the Lord of the Universe; His service is truly profitable. Corruption shall not touch you, when you join the Holy Saints and sing the Lord’s Praises.

From where it originated, there the soul is blended again. It is absorbed in the Love of the True Lord. When the Supreme Lord God grasps someone’s hand, he shall never again suffer separation from Him. I am a sacrifice, 100,000 times, to the Lord, my Friend, the Unapproachable and Unfathomable. Please preserve my honor, Lord; Nanak begs at Your Door. Poh is beautiful, and all comforts come to that one, whom the Carefree Lord has forgiven. ||11||

Sangrand Greetings Insta Post Whatsapp Status Poh
Sangrand Greetings Insta Post Whatsapp Status Poh

Read Other Months Hukumnama & Download Baraha Maha PDF

PLEASE VISIT OUR YOUTUBE CHANNEL FOR VIDEO SAAKHIS, GREETINGS, WHATSAPP STATUS, INSTA POSTS ETC.
| Gurbani Quotes | Gurbani and Sikhism Festivals Greetings | Punjabi Saakhis | Saakhis in Hindi | Sangrand Hukamnama with Meaning | Gurbani and Dharmik Ringtones | Video Saakhis |

Sangrand Hukamnama Magh – 11th Month of Punjabi Calendar A+ Image

0
Sangrand Hukamnama Greetings Mahina Magh - Dhansikhi
Sangrand Hukamnama Greetings Mahina Magh - Dhansikhi

Sangrand Hukamnama Magh 11th Month of Punjabi Calendar
(January 2024 Sangrand Hukamnama – February 2024 Sangrand Hukamnama)

Sangrand Hukamnama Greetings Mahina Magh - Dhansikhi
Sangrand Hukamnama Magh – Dhansikhi

ਮਾਘੀ ਅਤੇ ਚਾਲੀ ਮੁਕਤਿਆਂ ਦੇ ਸਟੇਟਸ ਵੀਡੀਓ ਅਤੇ ਇਮੇਜ ਡਾਉਨਲੋਡ ਕਰੋ ਜੀ

Sangrand Hukamnama Magh

Download Sangrand Hukamnama Magh in Gurmukhi

Sangrand Hukumnama Magh

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥

ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥ ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥ ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ ॥ ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ ॥ ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥ ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥ ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ ॥ ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ ॥ ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ ॥੧੨॥

ਮਾਘ = ਮਾਘ ਨਖ੍ਹਤ੍ਰ ਵਾਲੀ ਪੂਰਨਮਾਸੀ ਦਾ ਮਹੀਨਾ। ਮਾਘਿ = ਮਾਘ ਮਹੀਨੇ ਵਿਚ। {ਨੋਟ: ਇਸ ਮਹੀਨੇ ਦਾ ਪਹਿਲਾ ਦਿਨ ਹਿੰਦੂ-ਸ਼ਾਸਤ੍ਰਾਂ, ਅਨੁਸਾਰ ਬੜਾ ਪਵਿਤ੍ਰ ਹੈ, ਹਿੰਦੂ ਸੱਜਣ ਮਾਘੀ ਵਾਲੇ ਦਿਨ ਪ੍ਰਯਾਗ ਤੀਰਥ ਤੇ ਇਸ਼ਨਾਨ ਕਰਨਾ ਬਹੁਤ ਪੁੰਨ ਕੰਮ ਸਮਝਦੇ ਹਨ}। ਮਜਨੁ = ਚੁੱਭੀ। ਦਾਨੁ = ਨਾਮੁ ਦਾ ਦਾਨ। ਜਨਮ ਕਰਮ ਮਲੁ = ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ। ਗੁਮਾਨੁ = ਅਹੰਕਾਰ। ਕਾਮਿ = ਕਾਮ ਵਿਚ। ਕਰੋਧਿ = ਕ੍ਰੋਧ ਵਿਚ। ਮੋਹੀਐ = ਠੱਗੇ ਜਾਈਦਾ। ਸੁਆਨੁ = ਕੁੱਤਾ। ਮਾਰਗਿ = ਰਸਤੇ ਉੱਤੇ। ਉਸਤਤਿ = ਸੋਭਾ। ਅਠਸਠਿ = ਅਠਾਹਠ। ਪਰਵਾਨੁ = ਮੰਨਿਆ-ਪ੍ਰਮੰਨਿਆ (ਧਾਰਮਿਕ ਕੰਮ) । ਕਰਿ = ਕਰ ਕੇ। ਸੁਜਾਨੁ = ਸਿਆਣਾ। ਕਾਂਢੀਅਹਿ = ਆਖੇ ਜਾਂਦੇ ਹਨ।

ਅਰਥ: ਮਾਘ ਵਿਚ (ਮਾਘੀ ਵਾਲੇ ਦਿਨ ਲੋਕ ਪ੍ਰਯਾਗ ਆਦਿਕ ਤੀਰਥਾਂ ਤੇ ਇਸ਼ਨਾਨ ਕਰਨਾ ਬੜਾ ਪੁੰਨ ਸਮਝਦੇ ਹਨ, ਪਰ ਤੂੰ ਹੇ ਭਾਈ!) ਗੁਰਮੁਖਾਂ ਦੀ ਸੰਗਤਿ ਵਿਚ (ਬੈਠ, ਇਹੀ ਹੈ ਤੀਰਥਾਂ ਦਾ) ਇਸ਼ਨਾਨ, ਉਹਨਾਂ ਦੀ ਚਰਨ ਧੂੜ ਵਿਚ ਇਸ਼ਨਾਨ ਕਰ (ਨਿਮ੍ਰਤਾ-ਭਾਵ ਨਾਲ ਗੁਰਮੁਖਾਂ ਦੀ ਸੰਗਤਿ ਕਰ, ਉਥੇ) ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ, ਹੋਰ ਸਭਨਾਂ ਨੂੰ ਇਹ ਨਾਮ ਦੀ ਦਾਤਿ ਵੰਡ, (ਇਸ ਤਰ੍ਹਾਂ) ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ (ਤੇਰੇ ਮਨ ਤੋਂ) ਲਹਿ ਜਾਇਗੀ, ਤੇਰੇ ਮਨ ਵਿਚੋਂ ਅਹੰਕਾਰ ਦੂਰ ਹੋ ਜਾਇਗਾ। (ਸਿਮਰਨ ਦੀ ਬਰਕਤਿ ਨਾਲ) ਕਾਮ ਵਿਚ ਕ੍ਰੋਧ ਵਿਚ ਨਹੀਂ ਫਸੀਦਾ, ਲੋਭ-ਕੁੱਤਾ ਭੀ ਮੁੱਕ ਜਾਂਦਾ ਹੈ (ਲੋਭ, ਜਿਸ ਦੇ ਅਸਰ ਹੇਠ ਮਨੁੱਖ ਕੁੱਤੇ ਵਾਂਗ ਦਰ ਦਰ ਤੇ ਭਟਕਦਾ ਹੈ) ।

ਇਸ ਸੱਚੇ ਰਸਤੇ ਉੱਤੇ ਤੁਰਿਆਂ ਜਗਤ ਦੀ ਸੋਭਾ ਕਰਦਾ ਹੈ। ਅਠਾਹਠ ਤੀਰਥਾਂ ਦਾ ਇਸ਼ਨਾਨ, ਸਾਰੇ ਪੁੰਨ ਕਰਮ, ਜੀਵਾਂ ਉੱਤੇ ਦਇਆ ਕਰਨੀ ਜੋ ਧਾਰਮਿਕ ਕੰਮ ਮੰਨੀ ਗਈ ਹੈ (ਇਹ ਸਭ ਕੁਝ ਸਿਮਰਨ ਦੇ ਵਿਚ ਹੀ ਆ ਜਾਂਦਾ ਹੈ) । ਪਰਮਾਤਮਾ ਕਿਰਪਾ ਕਰ ਕੇ ਜਿਸ ਮਨੁੱਖ ਨੂੰ (ਸਿਮਰਨ ਦੀ ਦਾਤਿ) ਦੇਂਦਾ ਹੈ, ਉਹ ਮਨੁੱਖ (ਜ਼ਿੰਦਗੀ ਦੇ ਸਹੀ ਰਸਤੇ ਦੀ ਪਛਾਣ ਵਾਲਾ) ਸਿਆਣਾ ਹੋ ਜਾਂਦਾ ਹੈ। ਹੇ ਨਾਨਕ! (ਆਖ–) ਜਿਨ੍ਹਾਂ ਨੂੰ ਪਿਆਰਾ ਪ੍ਰਭੂ ਮਿਲ ਪਿਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ। ਮਾਘ ਮਹੀਨੇ ਵਿਚ ਸਿਰਫ਼ ਉਹੀ ਸੁੱਚੇ ਬੰਦੇ ਆਖੇ ਜਾਂਦੇ ਹਨ, ਜਿਨ੍ਹਾਂ ਉੱਤੇ ਪੂਰਾ ਸਤਿਗੁਰੂ ਦਇਆਵਾਨ ਹੁੰਦਾ ਹੈ (ਤੇ ਜਿਨ੍ਹਾਂ ਨੂੰ ਸਿਮਰਨ ਦੀ ਦਾਤਿ ਦੇਂਦਾ ਹੈ) ।12।

Sangrand Hukamnama Magh in Hindi

बारह माहा मांझ महला ५ घरु ४
ੴ सतिगुर प्रसादि ॥

माघि मजनु संगि साधूआ धूड़ी करि इसनानु ॥ हरि का नामु धिआइ सुणि सभना नो करि दानु ॥ जनम करम मलु उतरै मन ते जाइ गुमानु ॥ कामि करोधि न मोहीऐ बिनसै लोभु सुआनु ॥ सचै मारगि चलदिआ उसतति करे जहानु ॥ अठसठि तीरथ सगल पुंन जीअ दइआ परवानु ॥ जिस नो देवै दइआ करि सोई पुरखु सुजानु ॥ जिना मिलिआ प्रभु आपणा नानक तिन कुरबानु ॥ माघि सुचे से कांढीअहि जिन पूरा गुरु मिहरवानु ॥१२॥

माघ = माघ नक्षत्र वाली पूरनमासी का महीना। माघि = माघ महीने में। मजनु = चुभ्भी, स्नान। दानु = नामु का दान। जनम करम मलु = कई जनमों के किए कर्मों से पैदा हुई विकारों की मैल। गुमान = अहंकार। कामि = काम में। करोधि = क्रोध में। मोहीऐ = ठगे जाते हैं। सुआन = कुत्ता। मारगि = रास्ते पर। उसतति = शोभा। अठसठि = अढ़सठ। परवानु = जाना माना (धार्मिक कर्म)। करि = कर के। सुजानु = सयाना। कांढीअहि = कहे जाते हैं।12।

अर्थ: माघ में (माघी वाले दिन लोग प्रयाग आदिक तीर्थों पे स्नान करना बड़ा पुण्य का काम समझते हैं, पर तू हे भाई!) गुरमुखों की संगति में (बैठ, यही है तीर्थों का) स्नान, उनकी चरण धूल में स्नान कर (निम्रता भाव से गुरमुखों की संगति कर, वहां) परमात्मा का नाम जप, परमात्मा की महिमा सुन। और सभी को इस नाम की दाति बाँट। (इस तरह) कई जन्मों के किए कर्मों से पैदा हुई विकारों की मैल (तेरे मन में से) उतर जाएगी। तेरे मन में से अहंकार दूर हो जाएगा। (नाम जपने की इनायत से) काम-क्रोध में नहीं फसते। लोभ रूपी कुत्ता भी खत्म हो जाता है (लोभ, जिसके असर तले मनुष्य कुत्ते की तरह दर-दर भटकता है)।

इस सच्चे रास्ते पर चलने से जगत भी शोभा (स्तुति) करता है। अढ़सठ तीर्थों का स्नान, सारे पुंन्य कर्म, जीवों पे दया करनी जो धार्मिक कर्म माने गए हैं (ये सब कुछ स्मरण में ही आ जाता है)। परमात्मा कृपा करके जिस मनुष्य को (नाम जपने की दाति) देता है, वह मनुष्य (जिंदगी के सही रास्ते की पहचान वाला) बुद्धिमान हो जाता है। हे नानक! (कह:) जिन्हें प्यारा प्रभु मिल गया है, मैं उनसे सदके जाता हूँ। माघ महीने में सिर्फ वही स्वच्छ लोग कहे जाते हैं, जिस पर पूरा सतिगुरु दयावान होता है, और जिनको नाम जपने की दाति देता है।12।

Sangrand Hukamnama Magh in English

Baareh Maahaa Maanjh Mehalaa 5 Ghar 4
Ik Oankaar Sathigur Prasaadh ||

Maagh Majan Sang Saadhhooaa Dhhoorree Kar Eisanaan || Har Kaa Naam Dhhiaae Sun Sabhanaa No Kar Dhaan || Janam Karam Mal Outharai Man Thae Jaae Gumaan || Kaam Karodhh N Moheeai Binasai Lobh Suaan || Sachai Maarag Chaladhiaa Ousathath Karae Jehaan || Athasath Theerathh Sagal Punn Jeea Dhaeiaa Paravaan || Jis No Dhaevai Dhaeiaa Kar Soee Purakh Sujaan || Jinaa Miliaa Prabh Aapanaa Naanak Thin Kurabaan || Maagh Suchae Sae Kaandteeahi Jin Pooraa Gur Miharavaan ||12||

In the month of Maagh, let your cleansing bath be the dust of the Saadh Sangat, the Company of the Holy. Meditate and listen to the Name of the Lord, and give it to everyone. In this way, the filth of lifetimes of karma shall be removed, and egotistical pride shall vanish from your mind. Sexual desire and anger shall not seduce you, and the dog of greed shall depart.

Those who walk on the Path of Truth shall be praised throughout the world. Be kind to all beings-this is more meritorious than bathing at the sixty-eight sacred shrines of pilgrimage and the giving of charity. That person, upon whom the Lord bestows His Mercy, is a wise person. Nanak is a sacrifice to those who have merged with God. In Maagh, they alone are known as true, unto whom the Perfect Guru is Merciful. ||12||

Sangrand Greetings Insta Post Whatsapp Status Maagh
Sangrand Greetings Insta Post Whatsapp Status Maagh

Read Other Months Hukumnama & Download Baraha Maha PDF

PLEASE VISIT OUR YOUTUBE CHANNEL FOR VIDEO SAAKHIS, GREETINGS, WHATSAPP STATUS, INSTA POSTS ETC.
| Gurbani Quotes | Gurbani and Sikhism Festivals Greetings | Punjabi Saakhis | Saakhis in Hindi | Sangrand Hukamnama with Meaning | Gurbani and Dharmik Ringtones | Video Saakhis |