Sangrand Hukamnama Mahina Bhado

Sangrand Hukamnama Greetings Mahina Bhado - Dhansikhi
Sangrand Hukamnama Greetings Mahina Bhado – Dhansikhi

Sangrand Hukamnama Mahina Bhado

Download Sangrand Hukamnama Mahina Bhado in Gurmukhi

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥

ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥ ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ ॥ ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ ॥ ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ ॥ ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ ॥ ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ ॥ ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥ ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ ॥ ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ ॥੭॥

ਭਾਦੁਇ = ਭਾਦਰੋਂ ਦੇ ਮਹੀਨੇ ਵਿਚ। ਭਰਮਿ = ਭਟਕਣਾ ਵਿਚ। ਭੁਲਾਣੀਆ = ਕੁਰਾਹੇ ਪੈ ਜਾਂਦੀ ਹੈ। ਹੇਤੁ = ਹਿਤ, ਪਿਆਰ। ਕੇਤੁ ਕਾਰਜਿ = ਕਿਸੇ ਕੰਮ ਵਿਚ। ਜਿਤੁ = ਜਿਸ ਵਿਚ। ਦਿਨਿ = ਦਿਨ ਵਿਚ। ਦੇਹ = ਸਰੀਰ। ਕਹਸਨਿ = ਆਖਣਗੇ। ਬਿਨਸਸੀ = ਬਿਨਸੇਗੀ। ਪ੍ਰੇਤ = ਗੁਜ਼ਰ ਚੁਕਿਆ, ਅਪਵਿਤ੍ਰ। ਪਕੜਿ = ਫੜ ਕੇ। ਨ ਦੇਨੀ = ਨਹੀਂ ਦੇਂਦੇ, ਨ ਦੇਨਿ। ਕਪੇ = ਕੱਪੀਦਾ ਹੈ। ਸਿਆਹਹੁ = ਕਾਲੇ (ਰੰਗ) ਤੋਂ। ਸੇਤੁ = ਚਿੱਟਾ। ਲੂਣੈ = ਵੱਢਦਾ ਹੈ। ਖੇਤੁ = ਪੈਲੀ। ਸੰਦੜਾ = ਦਾ। ਬੋਹਿਥ = ਜਹਾਜ਼। ਨਾ ਪਾਈਅਹਿ = ਨਹੀਂ ਪਾਏ ਜਾਂਦੇ। ਹੇਤੁ = ਹਿਤੂ, ਪਿਆਰ ਕਰਨ ਵਾਲਾ ॥

(ਜਿਵੇਂ) ਭਾਦਰੋਂ (ਦੇ ਤ੍ਰਾਟਕੇ ਤੇ ਘੁੰਮੇ) ਵਿਚ (ਮਨੁੱਖ ਬਹੁਤ ਘਬਰਾਂਦਾ ਹੈ, ਤਿਵੇਂ) ਜਿਸ ਜੀਵ-ਇਸਤ੍ਰੀ ਦਾ ਪਿਆਰ ਪ੍ਰਭੂ-ਪਤੀ ਤੋਂ ਬਿਨਾ ਕਿਸੇ ਹੋਰ ਨਾਲ ਲੱਗਦਾ ਹੈ ਉਹ ਭਟਕਣਾ ਦੇ ਕਾਰਨ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦੀ ਹੈ। ਉਹ ਭਾਵੇਂ ਲੱਖਾਂ ਹਾਰ ਸਿੰਗਾਰ ਕਰੇ, (ਉਸ ਦੇ) ਕਿਸੇ ਕੰਮ ਨਹੀਂ ਆਉਂਦੇ। ਜਿਸ ਦਿਨ ਮਨੁੱਖ ਦਾ ਸਰੀਰ ਨਾਸ ਹੋਵੇਗਾ (ਜਦੋਂ ਮਨੁੱਖ ਮਰ ਜਾਇਗਾ) ਉਸ ਵੇਲੇ (ਸਾਰੇ ਸਾਕ-ਅੰਗ) ਆਖਣਗੇ ਕਿ ਇਹ ਹੁਣ ਗੁਜ਼ਰ ਗਿਆ ਹੈ। (ਲੋਥ ਅਪਵਿਤ੍ਰ ਪਈ ਹੈ, ਇਸ ਨੂੰ ਛੇਤੀ ਬਾਹਰ ਲੈ ਚੱਲੋ)। ਜਮਦੂਤ (ਜਿੰਦ ਨੂੰ) ਫੜ ਕੇ ਅੱਗੇ ਲਾ ਲੈਂਦੇ ਹਨ, ਕਿਸੇ ਨੂੰ (ਇਹ) ਭੇਤ ਨਹੀਂ ਦੱਸਦੇ (ਕਿ ਕਿੱਥੇ ਲੈ ਚੱਲੇ ਹਾਂ)। (ਜਿਨ੍ਹਾਂ ਸੰਬੰਧੀਆਂ ਨਾਲ (ਸਾਰੀ ਉਮਰ ਬੜਾ) ਪਿਆਰ ਬਣਿਆ ਰਹਿੰਦਾ ਹੈ ਉਹ ਪਲ ਵਿਚ ਹੀ ਸਾਥ ਛੱਡ ਬੈਠਦੇ ਹਨ। (ਮੌਤ ਆਈ ਵੇਖ ਕੇ ਮਨੁੱਖ) ਬੜਾ ਪਛੁਤਾਂਦਾ ਹੈ, ਉਸ ਦਾ ਸਰੀਰ ਔਖਾ ਹੁੰਦਾ ਹੈ, ਉਹ ਕਾਲੇ ਤੋਂ ਚਿੱਟਾ ਪਿਆ ਹੁੰਦਾ ਹੈ (ਘਬਰਾਹਟ ਨਾਲ ਇਕ ਰੰਗ ਆਉਂਦਾ ਹੈ ਇਕ ਜਾਂਦਾ ਹੈ)। ਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ, ਜੋ ਕੁਝ ਮਨੁੱਖ ਇਸ ਵਿਚ ਬੀਜਦਾ ਹੈ ਉਹੀ ਫ਼ਸਲ ਵੱਢਦਾ ਹੈ (ਜੇਹੇ ਕਰਮ ਕਰਦਾ ਹੈ, ਤੇਹਾ ਫਲ ਪਾਂਦਾ ਹੈ)। ਹੇ ਨਾਨਕ! ਜਿਨ੍ਹਾਂ ਦਾ ਰਾਖਾ ਤੇ ਹਿਤੂ ਗੁਰੂ ਬਣਦਾ ਹੈ, ਗੁਰੂ ਉਹਨਾਂ ਨੂੰ ਪ੍ਰਭੂ ਦੇ ਚਰਨ-ਰੂਪ ਜਹਾਜ਼ (ਵਿਚ ਚੜ੍ਹਾ) ਦੇਂਦਾ ਹੈ ਉਹ ਨਰਕ ਵਿਚ ਨਹੀਂ ਪਾਏ ਜਾਂਦੇ, (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਹ ਪ੍ਰਭੂ ਦੀ ਸਰਨ ਵਿਚ ਆ ਜਾਂਦੇ ਹਨ ॥੭॥

Sangrand Hukamnama Mahina Bhado in Hindi

बारह माहा मांझ महला ५ घरु ४
ੴ सतिगुर प्रसादि ॥

भादुइ भरमि भुलाणीआ दूजै लगा हेतु ॥ लख सीगार बणाइआ कारजि नाही केतु ॥ जितु दिनि देह बिनससी तितु वेलै कहसनि प्रेतु ॥ पकड़ि चलाइनि दूत जम किसै न देनी भेतु ॥ छडि खड़ोते खिनै माहि जिन सिउ लगा हेतु ॥ हथ मरोड़ै तनु कपे सिआहहु होआ सेतु ॥ जेहा बीजै सो लुणै करमा संदड़ा खेतु ॥ नानक प्रभ सरणागती चरण बोहिथ प्रभ देतु ॥ से भादुइ नरकि न पाईअहि गुरु रखण वाला हेतु ॥७॥

भादुइ = भादों के महीने में। भरमि = भटकन में। भुलाणीआ = गलत रास्ते पर पड़ जाती है। हेतु = हित, प्यार। केतु कारजि = किस काम में। जितु = जिस में। दिनि = दिन में। देह = शरीर। कहसनि = कहेंगे। बिनससी = बिनसेगी, विनाश होगी। प्रेतु = गुजर चुका, अपवित्र। पकड़ि = पकड़ के। न देनी = नहीं देते। सिआहहु = काले (रंग) से। सेतु = सफेद। कपे = काँपते हैं। लूणै = काटता है। खेतु = खेत। संदड़ा = का। बोहिथ = जहाज। ना पाईअहि = नहीं पाए जाते। हेतु = हितु, प्यार करने वाला।7।

अर्थ: (जैसे) भादों (के सीलन भरी तपश) में (मनुष्य बहुत घबराता है, वैसे ही) जिस जीव-स्त्री का प्यार प्रभु पति के बिना किसी और के साथ लगता है वह भटकन के कारण जीवन के सही रास्ते से टूट जाती है। वह चाहे लाखों हार श्रृंगार करे, (उसके) किसी काम नहीं आते। जिस दिन मनुष्य का शरीर नाश होगा (जब मनुष्य मर जाएगा), उस वक्त (सारे साक संगी) कहेंगे कि ये गुजर गया है। (लाश अपवित्र पड़ी है, इसे जल्दी बाहर ले चलो)। जमदूत (जिंद को) पकड़ के आगे लगा लेते हैं। किसी को (ये) भेद नहीं बताते (कि कहां ले चले हैं)। (जिस) संबंधियों के साथ (सारी उम्र बड़ा) प्यार बना रहता है वह पल में साथ छोड़ बैठते हैं। (मौत आई देख के मनुष्य) बड़ा पछताता है, उसका शरीर तंग होता है, वह काले से सफेद होता है। (घबराहट से एक रंग आता है एक जाता है)। ये शरीर मनुष्य के कर्मों का खेत है। जो कुछ मनुष्य इसमें बीजता है वही फसल काटता है (जैसे कर्म करता है वैसे ही फल पाता है)। हे नानक! जिस का रक्षक व हितेशी गुरु बनता है, वह नर्क में नहीं डाले जाते। (क्योंकि गुरु की कृपा से) वे प्रभु की शरण में आ जाते हैं। गुरु उन्हें प्रभु के चरण रूपी जहाज (में चढ़ा) देता है।

Sangrand Hukamnama Mahina Bhado in English

Baareh Maahaa Maanjh Mehalaa 5 Ghar 4
Ik Oankaar Sathigur Prasaadh ||

Bhaadhue Bharam Bhulaaneeaa Dhoojai Lagaa Haeth || Lakh Seegaar Banaaeiaa Kaaraj Naahee Kaeth || Jith Dhin Dhaeh Binasasee Thith Vaelai Kehasan Praeth || Pakarr Chalaaein Dhooth Jam Kisai N Dhaenee Bhaeth || Shhadd Kharrothae Khinai Maahi Jin Sio Lagaa Haeth || Hathh Marorrai Than Kapae Siaahahu Hoaa Saeth || Jaehaa Beejai So Lunai Karamaa Sandharraa Khaeth || Naanak Prabh Saranaagathee Charan Bohithh Prabh Dhaeth || Sae Bhaadhue Narak N Paaeeahi Gur Rakhan Vaalaa Haeth ||7||

In the month of Bhaadon, she is deluded by doubt, because of her attachment to duality. She may wear thousands of ornaments, but they are of no use at all. On that day when the body perishes-at that time, she becomes a ghost. The Messenger of Death seizes and holds her, and does not tell anyone his secret. And her loved ones-in an instant, they move on, leaving her all alone. She wrings her hands, her body writhes in pain, and she turns from black to white. As she has planted, so does she harvest; such is the field of karma. Nanak seeks God’s Sanctuary; God has given him the Boat of His Feet. Those who love the Guru, the Protector and Savior, in Bhaadon, shall not be thrown down into hell.

Read Other Months Hukumnama & Download Baraha Maha PDF

LEAVE A REPLY

This site uses Akismet to reduce spam. Learn how your comment data is processed.