ਭਾਈ ਜੈ ਸਿੰਘ (ਰੰਘਰੇਟਾ)

Saakhi - Shaheed Bhai Jai Singh
ਭਾਈ ਜੈ ਸਿੰਘ ਖਲਕੱਟ Bhai Jai Singh Khalkat

Download Greeting of Jai Singh Khalkat Shahidi

ਸਰਹਿੰਦ ਤੋ ਪਟਿਆਲਾ ਜਾਣ ਵਾਲੇ ਰਸਤੇ ਪਟਿਆਲੇ ਤੋ ਪੰਜ ਸਤ ਕਿਲੋ ਮੀਟਰ ਪਹਿਲੇ ਇਕ ਪਿੰਡ ਆਉਦਾ “ਬਾਰਨ “। ਇਸ ਪਿੰਡ ਦਾ ਪੁਰਾਤਨ ਨਾਮ “ਮੁਗਲ ਮਾਜਰਾ” ਸੀ, ਉਸਦਾ ਥੇਹ ਅਜ ਵੀ ਮੌਜੂਦ ਹੈ। ਇਸੇ ਪਿੰਡ ਵਿਚ ਅਹਿਮਦ ਸ਼ਾਹ ਅਬਦਾਲੀ ਮੌਕੇ ਬਹੁਤਾਤ ਚ  ਮੁਸਲਮਾਣ ਤੇ ਕੁਝ ਕੁ ਹਿੰਦੂ ਤੇ ਸਿੱਖ ਪਰਿਵਾਰ ਰਹਿੰਦੇ ਸਨ। ਇੱਥੇ ਗੁਰੂ ਘਰ ਦਾ ਪ੍ਰੀਤਵਾਨ ਭਾਈ ਜੈ ਸਿੰਘ (ਰੰਘਰੇਟਾ) ਆਪਣੀ ਪਤਨੀ ਧੰਨ ਕੌਰ ਸਮੇਤ ਆਪਣੇ ਦੋ ਪੁਤਰ ਨੂੰਹਾਂ ਨਾਲ ਰਹਿ ਰਿਹਾ ਸੀ। ਸਾਰਾ ਪਰਿਵਾਰ ਰਹਿਤਵਾਨ ਗੁਰਮਤ ਦਾ ਧਾਰਨੀ ਨਿਤਨੇਮੀ ਸੀ। ਜਦ ਅਹਿਮਦ ਸ਼ਾਹ ਅਬਦਾਲੀ ਨੇ 1753 ਚ ਭਾਰਤ ਤੇ ਹਮਲਾ ਕੀਤਾ ਤਾਂ ਲਾਹੌਰ ਤੋ ਬਾਅਦ ਸਰਹਿੰਦ ਜਿਤ ਕੇ ਅਬਦੁਲ ਸਮਦ ਖਾ ਨੂੰ ਸਰਹਿੰਦ ਦਾ ਫੌਜਦਾਰ ਬਣਾਇਆ। ਚੇਤ ਸੁਦੀ ਦਸਵੀ ਸੰਨ 1753 ਨੂੰ ਅਬੁਦਲ ਸਮਦ ਖਾਂ ਆਪਣੇ ਕਾਜ਼ੀ (ਨਜ਼ਾਮਦੀਨ)ਸਮੇਤ ਆਪਣੇ ਅਮਲੇ ਦੇ ਸਰਹਿੰਦ ਤੋ ਪਟਿਆਲੇ ਜਾ ਰਿਹਾ ਸੀ ਤਾਂ ਉਸ ਨੇ ਜਦ ਬਾਰਨ ਪਿੰਡ ਪੜਾਉ ਕੀਤਾ ਤਾਂ ਜਦ ਉਹ ਤੁਰਨ ਲਗਾ ਤਾਂ ਉਸ ਨੇ ਸਿਪਾਹੀਆਂ ਨੂੰ ਹੁਕਮ ਕੀਤਾ ਕੇ ਅਗੇ ਪਟਿਆਲੇ ਤਕ ਜਾਣ ਵਕਤ ਹੁਕੇ ਵਾਲਾ ਬੋਝਾ ਚੁਕਣ ਲਈ ਕੋਈ ਪਿਂਡੋ ਬੰਦਾ ਲੇ ਆਉ । ਸਿਪਾਹੀ ਜਦ ਪਿੰਡ ਗਏ ਤਾਂ ਉਹ ਭਾਈ ਜੈ ਸਿੰਘ ਨੂੰ ਬੋਝਾ ਚੁਕਵਾਉਣ ਲਈ ਲੈ ਆਏ।

ਭਾਈ ਜੈ ਸਿੰਘ : ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ,

ਕਾਜ਼ੀ : ਉਹ ਸਿਖਾ ਤੈਨੂੰ ਪਤਾ ਨਹੀ ਤੂੰ ਕਿਸ ਸਾਹਮਣੇ ਖੜਾ। ਸਲਾਮ ਕਰਨ ਦੀ ਬਜ਼ਾਇ ਫਤੇ ਬੁਲਾ ਰਿਹਾ? ਲਗਦਾ ਤੈਨੂੰ ਜਾਨ ਪਿਆਰੀ ਨਹੀ।

ਭਾਈ ਜੈ ਸਿੰਘ : ਜਿਵੇ ਕਾਜ਼ੀ ਜੀ ਤੁਹਾਡੇ ਮੁਰਸ਼ਦ ਨੇ ਸਲਾਮ ਕਰਨ ਲਈ ਕਿਹਾ ਉਸੇ ਤਰਾਂ ਮੇਰਾ ਮੁਰਸ਼ਦ ਫਤੇ ਬੁਲਾਉਣ ਲਈ ਕਹਿੰਦਾ ਹੈ।

ਅਬੁਦਲ ਸਮਦ ਖਾਂ : (ਗੁਸੇ ਚ) ਬਕਵਾਸ ਛੋੜ ਔਰ ਹਮਾਰਾ ਬੋਝਾ ਪਟਿਆਲੇ ਲੈ ਕੇ ਚਲ…

ਭਾਈ ਜੈ ਸਿੰਘ : ਬੋਝਾ ਤਾਂ ਜੀ ਮੈ ਚੁਕ ਲੇਨਾ ਪਰ ਇਸ ਚ ਹੈ ਕੀ?

ਸਿਪਾਹੀ : ਇਸ ਮਹਿ ਹਜੂਰ ਕਾ ਹੁਕਾ ਔਰ ਤੰਬਾਕੂ ਹੈ …

ਭਾਈ ਜੈ ਸਿੰਘ : ਮੁਆਫ ਕਰਨਾ ਫੌਜਦਾਰ ਜੀ ਮੈ ਇਹ ਜਗਤ ਝੂਠ ਆਪਣੇ ਸਿਰ ਤੇ ਨਹੀ ਚੁਕ ਸਕਦਾ ਤੁਸੀ ਕਿਸੇ ਹੋਰ ਆਦਮੀ ਦਾ ਪ੍ਰਬੰਧ ਕਰੋ।

ਕਾਜ਼ੀ : ਤੂੰ ਜਾਣਦਾ ਤੂੰ ਕਿਸ ਅਗੇ ਖੜਾਂ ਤੈਨੂੰ ਤੇਰੀ ਇਸ ਗੁਸਤਾਖੀ ਦੀ ਕੀ ਸਜ਼ਾ ਮਿਲੇਗੀ? ਕਮਲਾ ਨਾ ਬਣ ਤੇ ਚੁਪ ਕਰਕੇ ਬੋਝਾ ਉਠਾ ਲੈ,

ਭਾਈ ਜੈ ਸਿੰਘ : ਕਾਜ਼ੀ ਜੀ ਜਿਵੇ ਤੁਹਾਡੇ ਧਰਮ ਚ ਸੂਰ ਹਰਾਮ ਹੈ ਇਸੇ ਤਰਾਂ ਸਾਡੇ ਧਰਮ ਚ ਹਰ ਪ੍ਰਕਾਰ ਦਾ ਨਸ਼ਾ ਕਰਨਾ ਤੇ ਛੋਹਣਾ ਵੀ ਹਰਾਮ ਹੈ ਮੇਰੇ ਗੁਰੂ ਦੇ ਬੋਲ ਨੇ :-

ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆਂ ਲਾਈਆਂ ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ (ਤਿਲੰਗ ..੭੨੬)

ਜਿਤੁ ਪੀਤੇ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥

ਇਹ ਨਸ਼ੀਲੇ ਪਦਾਰਥੁ ਤਾਂ ਜਿਥੈ ਬੰਦੇ ਨੂੰ ਰਬ ਨਾਲੋ ਤੋੜਦੇ ਹਨ ਉਥੇ ਸਰੀਰ ਨੂੰ ਕਈ ਤਰਾਂ ਦੇ ਰੋਗ ਲਾਉਦੇ ਹਨ। ਸਾਡੇ ਤਾ ਰਹਿਤ ਚ ਇਹ ਸਭ ਵਰਜਿਤ ਹੈ :-

ਤਾਂ ਤੇ ਇਨ ਕੋ ਤਜੇ ਗਯਾਨੀ।

ਕੁਠਾ ਹੁਕਾ ਚਰਸ ਤੰਬਾਕੂ। ਗਾਂਜਾ ਟੋਪੀ ਤਾੜੀ ਖਾਕੂ ਇਸ ਕੀ ਓਰ ਨ ਕਬਹੂੰ ਦੇਖੇ ਰਹਿਤਵੰਤ
ਜੋ ਸਿਖ (ਰਹਿਤਨਾਮਾ ਦੇਸਾ ਸਿੰਘ)

ਅਮਲ ਪ੍ਰਸ਼ਾਦੇ ਦਾ ਰਖਣਾ (ਰਹਿਤਨਾਮਾ ਚੌਪਾ ਸਿੰਘ)

ਸੋ ਭਾਈ ਮੈ ਇਸ ਜਗਤ ਜੂਠ ਤੰਬਾਕੂ ਨੂੰ ਹਥ ਲਾ ਕੇ ਕੁਰਹਿਤੀਆਂ ਨਹੀ ਬਣਨਾ ਤੁਸੀ ਕੋਈ ਹੋਰ ਦੇਖੋ ਮੇਰੀ ਮੰਨੋ ਤਾਂ ਇਸ ਜਗਤ ਜੂਠ ਬਿਮਾਰੀਆਂ ਦੀ ਖਾਣ ਨੂੰ ਤੁਸੀ ਵੀ ਛਡ ਦੇਉ।

ਅਬੁਦਲ ਸਮੁਦ ਖਾਂ : (ਗੁਸੇ ਚ) ਸਿਖੜਿਆ ਮੈਨੂੰ ਮਤ ਨਾ ਦੇਹ ਤੇ ਜੇ ਭਲੀ ਚਾਹੁੰਦਾ ਤਾਂ ਬੋਝਾ ਚੁਕ ਲਾ

ਭਾਈ ਜੈ ਸਿੰਘ : ਮੈ ਨਹੀ ਚੁਕਦਾ ਤੁਸੀ ਕਰ ਲੋ ਜੋ ਹੁੰਦਾ

ਅਬੁਦਲ ਸਮਦ ਖਾਂ : ਸਿਪਾਹੀਓ ਇਸ ਨੂੰ ਸਾਡਾ ਹੁਕਮ ਨਾ ਮਨਣ ਕਰਕੇ ਦਰਖਤ ਨਾਲ ਪੁਠਾ ਲਟਕਾ ਕੇ ਇਸ ਦੀ ਖਲ ਲਾ ਦੋ ਨਾਲ ਹੀ ਇਸਦੇ ਪਰਿਵਾਰ ਨੂੰ ਵੀ ਖਤਮ ਕਰਦੋ ਤਾਂ ਕੇ ਅਗੇ ਤੋ ਕੋਈ ਹੁਕਮ ਮਨਣ ਤੋ ਇਨਕਾਰੀ ਨਾ ਹੋ ਸਕੇ।

ਸਿਪਾਹੀ ਇਕ ਪਾਸੇ ਤਾਂ ਭਾਈ ਜੈ ਸਿੰਘ ਦੀ ਪਤਨੀ ਧੰਨੁ ਕੌਰ ਦੋਵੇ ਪੁਤਰ ਕੜਾਕਾ ਸਿੰਘ ਤੇ ਖੜਕ ਸਿੰਘ ਤੇ ਇਕ ਨੂੰਹ (ਇਕ ਨੂੰਹ ਬਚ ਕੇ ਨਿਕਲਣ ਚ ਸਫਲ ਹੋ ਗਈ ਸੀ ਜੋ ਪੇਟ ਤੋ ਸੀ ਜਿਸ ਨੇ ਅੰਬਾਲੇ ਜਾ ਕੇ ਇਕ ਬਾਲਕ ਨੂੰ ਜਨਮ ਦਿਤਾ) ਨੂੰ ਭਾਈ ਜੈ ਸਿੰਘ ਦੀਆਂ ਅਖਾਂ  ਸਾਹਮਣੇ ਸ਼ਹੀਦ ਕਰਨ ਉਪਰੰਤ ਜਲਾਦਾਂ ਨੇ ਰੰਬੀਆਂ ਨਾਲ ਭਾਈ ਜੈ ਸਿੰਘ ਦੀ ਪੁਠੀ ਖਲ ਲਾਹ ਕੇ ਸ਼ਹੀਦ ਕਰ ਦਿਤਾ। ਸਿੱਖ ਆਪਣੀ ਤੇ ਪਰਿਵਾਰ ਸਮੇਤ ਸਿਖੀ ਸਿਦਕ ਨਿਭਾ ਗਿਆ।

ਧੰਨ ਗੁਰੂ ਧੰਨ ਗੁਰੂ ਦੇ ਸਿੱਖ

ਸਿਖਿਆ – ਸਾਨੂੰ ਵੀ ਭਾਈ ਸਾਹਿਬ ਵਾਂਗੂ ਗੁਰੂ ਹੁਕਮ ਦੀ ਪਾਲਣਾ ਕਰਨੀ ਚਾਹਿਦੀ ਹੈ। ਨਸ਼ੇਆਂ ਤੋਂ ਦੂਰ ਰਹਿਣਾ ਚਾਹਿਦਾ ਹੈ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.