Sangrand Hukamnama Poh 10th Month of Punjabi Calendar
(December 2024 Sangrand Hukamnama – January 2024 Sangrand Hukamnama)
Sangrand Hukamnama Poh
Download Sangrand Hukamnama Poh in Gurmukhi
ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥ ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ॥ ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ ॥ ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ ॥ ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ ॥ ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜੀਆਹੁ ॥ ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ ॥ ਸਰਮ ਪਈ ਨਾਰਾਇਣੈ ਨਾਨਕ ਦਰਿ ਪਈਆਹੁ ॥ ਪੋਖੁ ਸੋੁਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ ॥੧੧॥
ਪੋਖਿ = ਪੋਹ ਮਹੀਨੇ ਵਿਚ। ਤੁਖਾਰੁ = ਕੱਕਰ, ਕੋਰਾ। ਨ ਵਿਆਪਈ = ਜ਼ੋਰ ਨਹੀਂ ਪਾਂਦਾ। ਕੰਠਿ = ਗਲ ਵਿਚ, ਗਲ ਨਾਲ (ਹਿਰਦੇ ਵਿਚ)। ਨਾਹੁ = ਨਾਥ, ਖਸਮ, ਪਤੀ। ਬੇਧਿਆ = ਵਿੰਨ੍ਹਿਆ ਜਾਂਦਾ ਹੈ। ਚਰਨਾਰਬਿੰਦ = ਚਰਨ-ਅਰਬਿੰਦ, ਚਰਨ ਕਮਲ। ਦਰਸਨਿ = ਦੀਦਾਰ ਵਿਚ। ਸਾਹੁ = ਇਕ ਇਕ ਸਾਹ, ਬ੍ਰਿਤੀ। ਲਾਹੁ = ਲਾਭ। ਬਿਖਿਆ = ਮਾਇਆ। ਸਾਧੂ = ਗੁਰੂ। ਗੁਣ ਗਾਹੁ = ਗੁਣਾਂ ਦੀ ਵਿਚਾਰ, ਗੁਣਾਂ ਵਿਚ ਚੁੱਭੀ। ਜਹ ਤੇ = ਜਿਸ ਪ੍ਰਭੂ ਤੋਂ। ਸਮਾਹੁ = ਲਿਵ। ਕਰੁ = ਹੱਥ। ਗਹਿ = ਫੜ ਕੇ। ਪਾਰਬ੍ਰਹਮਿ = ਪਾਰਬ੍ਰਹਮ ਨੇ। ਬਾਰਿ ਜਾਉ = ਮੈਂ ਵਾਰਨੇ ਜਾਂਦੀ ਹਾਂ। ਬੇਰੀਆ = ਵਾਰੀ। ਅਗਮ = ਅਪਹੁੰਚ। ਅਗਾਹੁ = ਅਗਾਧ, ਡੂੰਘੇ ਜਿਗਰੇ ਵਾਲਾ। ਸਰਮ = ਲਾਜ। ਸਰਮ ਪਈ = ਇੱਜ਼ਤ ਰੱਖਣੀ ਪਈ। ਦਰਿ = ਦਰ ਉਤੇ। ਸੋੁਹੰਦਾ = {ਅਸਲ ਲਫ਼ਜ਼ ‘ਸੋਹੰਦਾ’ ਹੈ, ਪਾਠ ‘ਸੁਹੰਦਾ’ ਕਰਨਾ ਹੈ। ਅੱਖਰ ‘ਸ’ ਦੇ ਨਾਲ ੋ ਅਤੇ ੁ ਦੋਵੇ ਲਗਾਂ ਵਰਤੀਆਂ ਹਨ} ਸੋਹਣਾ ਲੱਗਦਾ ਹੈ ॥
ਪੋਹ ਦੇ ਮਹੀਨੇ ਜਿਸ ਜੀਵ-ਇਸਤ੍ਰੀ ਦੇ ਗਲ ਨਾਲ (ਹਿਰਦੇ ਵਿਚ) ਪ੍ਰਭੂ-ਪਤੀ ਲੱਗਾ ਹੋਇਆ ਹੋਵੇ ਉਸ ਨੂੰ ਕੱਕਰ (ਮਨ ਦੀ ਕਠੋਰਤਾ, ਕੋਰਾਪਨ) ਜ਼ੋਰ ਨਹੀਂ ਪਾ ਸਕਦਾ, (ਕਿਉਂਕਿ) ਉਸਦੀ ਬ੍ਰਿਤੀ ਪ੍ਰਭੂ ਦੇ ਦੀਦਾਰ ਦੀ ਤਾਂਘ ਵਿਚ ਜੁੜੀ ਰਹਿੰਦੀ ਹੈ, ਉਸ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਵਿੱਝਾ ਰਹਿੰਦਾ ਹੈ। ਜਿਸ ਜੀਵ-ਇਸਤ੍ਰੀ ਨੇ ਗੋਬਿੰਦ ਗੋਪਾਲ ਦਾ ਆਸਰਾ ਲਿਆ ਹੈ, ਉਸ ਨੇ ਪ੍ਰਭੂ-ਪਤੀ ਦੀ ਸੇਵਾ ਦਾ ਲਾਭ ਖੱਟਿਆ ਹੈ, ਮਾਇਆ ਉਸ ਨੂੰ ਪੋਹ ਨਹੀਂ ਸਕਦੀ, ਗੁਰੂ ਨੂੰ ਮਿਲ ਕੇ ਉਸ ਨੇ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਚੁੱਭੀ ਲਾਈ ਹੈ।
ਜਿਸ ਪਰਮਾਤਮਾ ਤੋਂ ਉਸ ਨੇ ਜਨਮ ਲਿਆ ਹੈ, ਉਸੇ ਵਿਚ ਉਹ ਜੁੜੀ ਰਹਿੰਦੀ ਹੈ, ਉਸ ਦੀ ਲਿਵ ਪ੍ਰਭੂ ਦੀ ਪ੍ਰੀਤ ਵਿਚ ਲੱਗੀ ਰਹਿੰਦੀ ਹੈ। ਪਾਰਬ੍ਰਹਮ ਨੇ (ਉਸ ਦਾ) ਹੱਥ ਫੜ ਕੇ (ਉਸ ਨੂੰ ਆਪਣੇ ਚਰਨਾਂ ਵਿਚ) ਜੋੜਿਆ ਹੁੰਦਾ ਹੈ, ਉਹ ਮੁੜ (ਉਸ ਦੇ ਚਰਨਾਂ ਤੋਂ) ਵਿੱਛੁੜਦੀ ਨਹੀਂ। (ਪਰ) ਉਹ ਸੱਜਣ ਪ੍ਰਭੂ ਬੜਾ ਅਪਹੁੰਚ ਹੈ, ਬੜਾ ਡੂੰਘਾ ਹੈ, ਮੈਂ ਉਸ ਤੋਂ ਲਖ ਵਾਰੀ ਕੁਰਬਾਨ ਹਾਂ। ਹੇ ਨਾਨਕ! (ਉਹ ਬੜਾ ਦਿਆਲ ਹੈ) ਦਰ ਉੱਤੇ ਡਿੱਗਿਆਂ ਦੀ ਉਸ ਪ੍ਰਭੂ ਨੂੰ ਇੱਜ਼ਤ ਰੱਖਣੀ ਹੀ ਪੈਂਦੀ ਹੈ। ਜਿਸ ਉੱਤੇ ਉਹ ਬੇ-ਪਰਵਾਹ ਪ੍ਰਭੂ ਮਿਹਰ ਕਰਦਾ ਹੈ, ਉਸ ਨੂੰ ਪੋਹ ਦਾ ਮਹੀਨਾ ਸੁਹਾਵਣਾ ਲੱਗਦਾ ਹੈ ਉਸ ਨੂੰ ਸਾਰੇ ਹੀ ਸੁਖ ਮਿਲ ਜਾਂਦੇ ਹਨ ॥੧੧॥
Sangrand Hukamnama Poh in Hindi
बारह माहा मांझ महला ५ घरु ४
ੴ सतिगुर प्रसादि ॥
पोखि तुखारु न विआपई कंठि मिलिआ हरि नाहु ॥ मनु बेधिआ चरनारबिंद दरसनि लगड़ा साहु ॥ ओट गोविंद गोपाल राइ सेवा सुआमी लाहु ॥ बिखिआ पोहि न सकई मिलि साधू गुण गाहु ॥ जह ते उपजी तह मिली सची प्रीति समाहु ॥ करु गहि लीनी पारब्रहमि बहुड़ि न विछुड़ीआहु ॥ बारि जाउ लख बेरीआ हरि सजणु अगम अगाहु ॥ सरम पई नाराइणै नानक दरि पईआहु ॥ पोखु सुोहंदा सरब सुख जिसु बखसे वेपरवाहु ॥११॥
पोखि = पोह में। तुखारु = कक्कर, कोहरा। न विआपई = जोर नहीं डालता। कंठि = गले में, गले से (हृदय में)। नाहु = नाथ, पति। बेधिआ = बेधा जाता है। चरनारबिंद = चरण+अरविंद, चरण कमल। दरसनि = दीदार में। साहु = एक-एक स्वास। लाहु = लाभ। बिखिआ = माया। साधू = गुरु। गुण गाहु = गुणों की विचार, गुणों में चुभी। जह ते = जिस प्रभु से। समाहु = लिव। करु = हाथ। गहि = पकड़ के। पारब्रहमि = पारब्रह्म ने। बारि जाउ = मैं वारने जाती हूँ। बेरिया = वारी। अगम = अगम्य (पहुँच से परे)। अगाहु = अगाध, गहरे जिगरे वाला। सरम = लज्जा। सरम पई = इज्जत रखनी पड़ी। दरि = दर पे। सुोहंदा = सुंदर लगता है।11।
अर्थ: पोह के महीने जिस जीव-स्त्री के गले से (हृदय में) प्रभु पति लगा हुआ हो उसे कक्कर (मन की कठोरता, कोरापन) जोर नहीं डाल सकते। (क्योंकि) उसकी तवज्जो प्रभु के दीदार की चाहत में जुड़ी रहती है। उसका मन प्रभु के सोहने चरणों में बेधा रहता है। जिस जीव-स्त्री ने गोबिंद गोपाल का आसरा लिया है, उसने प्रभु पति की सेवा का लाभ कमाया है। माया उसको छू नहीं सकती। गुरु को मिल के उसने प्रभु की महिमा में डुबकी लगाई है।
जिस परमात्मा से उसने जन्म लिया है, उसी में वह जुड़ी रहती है। उसकी लगन प्रभु की प्रीति में लगी रहती है। पारब्रह्म ने (उसका) हाथ पकड़ कर (उसे अपने चरणों में) जोड़ा हुआ है, वह मुड़ (उसके चरणों से) बिछुड़ती नहीं। (पर) वह सज्जन प्रभु बड़ा अगम्य (पहुँच से परे) है, बड़ा गहरा है, मैं उससे लाखो बार कुर्बान हूँ। हे नानक! (वह बड़ा दयालु है) दर पर गिरने से उस प्रभु को इज्जत रखनी ही पड़ती है। जिस पर वह बेपरवाह प्रभु मेहर करता है, उसे पोह का महीना सुहावना लगता है उसे सारे ही सुख मिल जाते हैं।11।
Sangrand Hukamnama Poh in English
Baareh Maahaa Maanjh Mehalaa 5 Ghar 4
Ik Oankaar Sathigur Prasaadh ||
Pokh Thukhaar N Viaapee Kanth Miliaa Har Naahu || Man Baedhhiaa Charanaarabindh Dharasan Lagarraa Saahu || Outt Govindh Gopaal Raae Saevaa Suaamee Laahu || Bikhiaa Pohi N Sakee Mil Saadhhoo Gun Gaahu || Jeh Thae Oupajee Theh Milee Sachee Preeth Samaahu || Kar Gehi Leenee Paarabreham Bahurr N Vishhurreeaahu || Baar Jaao Lakh Baereeaa Har Sajan Agam Agaahu || Saram Pee Naaraaeinai Naanak Dhar Peeaahu || Pokh Suohandhaa Sarab Sukh Jis Bakhasae Vaeparavaahu ||11||
In the month of Poh, the cold does not touch those, whom the Husband Lord hugs close in His Embrace. Their minds are transfixed by His Lotus Feet. They are attached to the Blessed Vision of the Lord’s Darshan. Seek the Protection of the Lord of the Universe; His service is truly profitable. Corruption shall not touch you, when you join the Holy Saints and sing the Lord’s Praises.
From where it originated, there the soul is blended again. It is absorbed in the Love of the True Lord. When the Supreme Lord God grasps someone’s hand, he shall never again suffer separation from Him. I am a sacrifice, 100,000 times, to the Lord, my Friend, the Unapproachable and Unfathomable. Please preserve my honor, Lord; Nanak begs at Your Door. Poh is beautiful, and all comforts come to that one, whom the Carefree Lord has forgiven. ||11||
Read Other Months Hukumnama & Download Baraha Maha PDF
- Sangrand Hukumnama Month Vaisakh
ਸੰਗਰਾਂਦ ਹੁਕਮਨਾਮਾ ਮਹਿਨਾ ਵਿਸਾਖ - Sangrand Hukumnama Month Jeth
ਸੰਗਰਾਂਦ ਹੁਕਮਨਾਮਾ ਮਹਿਨਾ ਜੇਠ - Sangrand Hukumnama Month Harh
ਸੰਗਰਾਂਦ ਹੁਕਮਨਾਮਾ ਮਹਿਨਾ ਹਾੜ੍ਹ - Sangrand Hukumnama Month Sawan
ਸੰਗਰਾਂਦ ਹੁਕਮਨਾਮਾ ਮਹਿਨਾ ਸਾਓਣ - Sangrand Hukumnama Month Bhado
ਸੰਗਰਾਂਦ ਹੁਕਮਨਾਮਾ ਮਹਿਨਾ ਭਾਦੋਂ - Sangrand Hukumnama Month Assu
ਸੰਗਰਾਂਦ ਹੁਕਮਨਾਮਾ ਮਹਿਨਾ ਅੱਸੂ - Sangrand Hukumnama Month Katak
ਸੰਗਰਾਂਦ ਹੁਕਮਨਾਮਾ ਮਹਿਨਾ ਕੱਤਕ - Sangrand Hukumnama Month Maghar
ਸੰਗਰਾਂਦ ਹੁਕਮਨਾਮਾ ਮਹਿਨਾ ਮੱਘਰ - Sangrand Hukumnama Month Poh
ਸੰਗਰਾਂਦ ਹੁਕਮਨਾਮਾ ਮਹਿਨਾ ਪੋਹ - Sangrand Hukumnama Month Magh
ਸੰਗਰਾਂਦ ਹੁਕਮਨਾਮਾ ਮਹਿਨਾ ਮਾਘ - Sangrand Hukumnama Month Phagun
ਸੰਗਰਾਂਦ ਹੁਕਮਨਾਮਾ ਮਹਿਨਾ ਫੱਗਣ - Sangrand Hukumnama Month Chet
ਸੰਗਰਾਂਦ ਹੁਕਮਨਾਮਾ ਮਹਿਨਾ ਚੇਤ - Download Baraha Maha Manjh PDF in Gurmukhi
ਬਾਰਹਾ ਮਾਹਾ ਮਾੰਝ ਪੀਡੀਐਫ ਗੁਰਮੁਖੀ ਡਾਉਨਲੋਡ ਕਰੋ ਜੀ
PLEASE VISIT OUR YOUTUBE CHANNEL FOR VIDEO SAAKHIS, GREETINGS, WHATSAPP STATUS, INSTA POSTS ETC.
| Gurbani Quotes | Gurbani and Sikhism Festivals Greetings | Punjabi Saakhis | Saakhis in Hindi | Sangrand Hukamnama with Meaning | Gurbani and Dharmik Ringtones | Video Saakhis |