Sikh History – Darbar Sahib Sri Tran Taran Sahib

Sikh History - Darbar Sahib Sri Tran Taran Sahib

ਇਤਿਹਾਸ ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨ ਤਾਰਨSikh History - Darbar Sahib Sri Tran Taran Sahib

ਪੰਜਾਬ ਦੇ ਇਤਿਹਾਸ ਵਿਚ ਗੁਰੂ ਕੀ ਨਗਰੀ ਤਰਨ ਤਾਰਨ ਜ਼ਿਲਾ ਤਰਨ ਤਾਰਨ ਦੀ ਇਕ ਵਿਸ਼ੇਸ਼ ਥਾਂ ਹੈ। ਇਹ ਨਗਰੀ ਜੋ ਦੁਖ ਨਿਵਾਰਨ ਦੇ ਨਾਮ ਨਾਲ ਪ੍ਰਸਿੱਧ ਹੈ, ਪੰਚਮ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ ਨੇ ਮਿਤੀ 17 ਵੈਸਾਖ ਸੰਮਤ 1647 ਬਿਕ੍ਰਮੀ (ਮੁਤਾਬਿਕ 1590 ਈਸਵੀ) ਨੂੰ ਪਹਿਲਾਂ ਸਰੋਵਰ ਖੁਦਵਾ ਕੇ ਤੇ ਫਿਰ ਸੰਮਤ 1653 ਬਿਕ੍ਰਮੀ (ਮੁਤਾਬਿਕ ਸੰਨ 1596 ਈਸਵੀ) ਵਿਚ ਨਗਰ ਦੀ ਨੀਂਹ ਰੱਖ ਕੇ ਆਬਾਦ ਕੀਤਾ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਇਹ ਨਵਾਂ ਨਗਰ ਤੋ ਸਰੋਵਰ ਬਨਾਉਣ ਦੀ ਲੋੜ ਕਿਉਂ ਪਈ ? ਜਦ ਕਿ ਇਥੇ ਉਤਰ ਵੱਲ 12-13 ਮੀਲ ਦੇ ਫਾਸਲੇ ਪਰ ਗੁਰੂ ਕਾ ਚੱਕ (ਅੰਮ੍ਰਿਤਸਰ) ਸਿੱਖੀ ਪ੍ਰਚਾਰ ਦਾ ਨਵਾਂ ਕੇਂਦਰ ਬਣ ਚੁੱਕਾ ਸੀ। ਇਸ ਸੰਬੰਧ ਵਿਚ ਉੱਤਰ ਵਜੋਂ ਕੁਝ ਸਿਧਾਂਤਿਕ ਗੱਲਾਂ, ਜੋ ਸਿੱਖ-ਇਤਿਹਾਸ ਨਾਲ ਬੜਾ ਗਹਿਰਾ ਸਬੰਧ ਰੱਖਦੀਆਂ ਹਨ, ਜ਼ਰਾ ਸੋਚਣ ਤੇ ਵਿਚਾਰਨ ਯੋਗ ਹਨ।

ਤਰਨ ਤਾਰਨ ਦਾ ਮੁੱਢ : ਸੰਨ 1644 ਬਿ: (ਮੁਤਾਬਿਕ ਸੰਨ 1587 ਈ:) ਵਿੱਚ ਜਦ ਅਜੇ ਗੁਰੂ ਕੇ ਚੱਕ (ਅੰਮ੍ਰਿਤਸਰ) ਦੀ ਅਬਾਦੀ ਤੇ ਤਾਮੀਰ ਹੋ ਰਹੀ ਸੀ ਤਾਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖੀ ਪ੍ਰਚਾਰ ਦੀ ਲੋੜ ਤੇ ਖਾਸ ਅਹਿਮੀਅਤ ਨੂੰ ਮੁੱਖ ਰੱਖ ਕੇ ਇਕ ਹੋਰ ਨਵਾਂ ਕੇਂਦਰ ਅੰਮ੍ਰਿਤਸਰ ਨੇੜੇ ਹੀ ਦਿੱਲੀ ਤੋਂ ਗੋਇੰਦਵਾਲ ਹੋ ਕੇ ਲਾਹੌਰ ਜਾਣ ਵਾਲੀ ਸੜਕ ਪਰ ਕਾਇਮ ਕਰਨ ਦੀ ਤਜਵੀਜ਼ ਸੋਚੀ ਤਾਂ ਕਿ ਬਹੁਤੇ ਰਾਜ ਕਰਮਚਾਰੀ ਤੇ ਜਨਤਾ ਦੇ ਲੋਕ, ਜੋ ਗੁਰਸਿੱਖੀ ਨਾਲ ਦਿਲੀ ਸ਼ਰਧਾ ਭਾਵ ਰੱਖਦੇ ਸਨ, ਕਾਰਣ ਇਸ ਦਾ ਸਭ ਤੋਂ ਵੱਡਾ ਇਹ ਸੀ ਕਿ ਉਸ ਸਮੇਂ ਬਾਦਸ਼ਾਹ ਤੇ ਉਸ ਦੇ ਲਾਉ-ਲਸ਼ਕਰ ਦੀ ਆਵਾਜਾਈ ਹਮੇਸ਼ਾਂ ਦਿੱਲੀਓਂ ਲਾਹੌਰ ਤੋਂ ਲਾਹੌਰੋਂ ਦਿੱਲੀ ਸਿੱਧੀ ਇਸੇ ਰਸਤੇ ਰਾਹੀ ਹੁੰਦੀ ਸੀ ਤੇ ਸਾਰੇ ਦੇਸ਼ੀ-ਵਿਦੇਸ਼ੀ ਯਾਤਰੂ ਇਸ ਰਸਤਿਓਂ ਹੋ ਕੇ ਲੰਘਦੇ ਸਨ। ਉਹਨਾਂ ਦੇ ਲਈ ਉਸ ਸਮੇਂ ਗੁਰੂ ਕਾ ਚੱਕ (ਅੰਮ੍ਰਿਤਸਰ) ਕੁਝ ਇਕ ਪਾਸੇ ਹੋਣ ਕਰ ਕੇ ਗੁਰੂ ਜੀ ਦੇ ਦਰਬਾਰ ਤੱਕ ਪਹੁੰਚਣਾ ਇੰਨਾ ਸ਼ਹਿਜ ਨਹੀ ਸੀ। ਨਾਲੇ ਗੁਰੂ ਜੀ ਸਿੱਖੀ ਦਾ ਪ੍ਰਚਾਰ ਕੇਵਲ ਪੰਜਾਬ ਦੇ ਪੇਂਡੂ ਹਲਕਿਆਂ ਤੱਕ ਹੀ ਸੀਮਤ ਰੱਖਣਾ ਕੁਦਰਤੀ ਤੌਰ ਤੇ ਨਿਆਇ ਸੰਗਤ ਵੀ ਨਹੀਂ ਸੀ ਤੇ ਇਸ ਪ੍ਰਚਾਰ ਦੇ ਨਾਲ ਹੀ ਸਿੱਖਾਂ ਵਾਸਤੇ ਉਹਨਾਂ ਦੀ ਉਪਜੀਵਕਾ ਲਈ ਦੇਸ਼-ਵਿਦੇਸ਼ ਵਿਆਪੀ ਵਪਾਰ ਦਾ ਰਾਹ ਖੋਹਲਣਾ ਹੋਰ ਵੀ ਜ਼ਰੂਰੀ ਸੀ।

ਸ਼ਰੋਵਰ ਸੀ ਤਰਨ ਤਾਰਨ : ਇਹ ਪਵਿੱਤਰ ਸਰੋਵਰ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਖਾਰਾ ਅਤੇ ਪਲਾਸੋਰ ਪਿੰਡਾਂ ਦੀ ਜ਼ਮੀਨ ਇੱਕ ਲੱਖ ਸਤਵੰਜਾ ਹਜ਼ਾਰ ਰੁਪੈ ਨੂੰ ਖਰੀਦ ਕੇ 17 ਵੈਸਾਖ ਸੰਮਤ 1647 ਨੂੰ ਖੁਦਵਾਇਆ ਸੀ । ਸੰਮਤ 1653 ਵਿੱਚ ਗੁਰੂ ਜੀ ਨੇ ਤਾਲ ਨੂੰ ਪੱਕਾ ਕਰਨ ਹਿੱਤ ਆਵੇ ਲਗਵਾਏ ਪ੍ਰੰਤੂ ਇਸ ਕੰਮ ਵਿੱਚ ਜ਼ਾਲਿਮ ਅਮੀਰ ਦੀ ਸਰਾਏ ਨੂਰਦੀ ਵਾਲੇ ਨੇ ਰੁਕਾਵਟਾਂ ਪਾਈਆਂ ਅਤੇ ਇੱਟਾਂ ਚੁਰਾ ਲਈਆ। ਸੰਮਤ 1832 ਵਿੱਚ ਸ: ਜੱਸਾ ਸਿੰਘ ਰਾਮਗੜੀਏ ਨੇ ਤਾਲ ਦੋ ਦੋ ਪਾਸੇ ਪੱਕੇ ਕਰਵਾਏ । ਬਾਕੀ ਦੋ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕਾਰਕੁਨ ਤੀ ਦੇ ਰਾਹੀ ਪੱਕੇ ਕਰਵਾਏ ਇਸ ਵਰ ਦੀ ਪ੍ਰਕਰਮਾ ਪੱਕੀ ਕਰਾਉਣ ਦੀ ਸੇਵਾ ਕੰਵਰ ਨੇ ਨਿਹਾਲ ਸਿੰਘ ਨੇ ਕੀਤੀ॥

– ਤਰਨ ਤਾਰਨ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਨਾਲ ਸਬੰਧਤ ਗੁਰੂਘਰ ਸਾਹਿਬ ਇਹ ਹਨ –
ਗੁ. ਗੁਰੂ ਕਾ ਖੂਹ (ਗੁਰੂ ਅਰਜਨ ਦੇਵ ਜੀ), ਸ਼ਹੀਦੀ ਫਾਟਕ (ਹਰੀਕ ਰੋੜ),
ਗੁ. ਸ਼ਹੀਦ ਬਾਬਾ ਹਜ਼ਾਰਾ ਸਿੰਘ ਜੀ ( ਪਿੰਡ ਅਲਾਦੀਨ ਪੁਰ )

Saakhi – Mata Sahib Kaur Ji Da Parn

Saakhi - Mata Sahib Kaur Ji Da Pran

Saakhi – Mata Sahib Kaur Ji Da ParnSaakhi - Mata Sahib Kaur Ji Da Pran

ਸਾਖੀ -ਮਾਤਾ ਸਾਹਿਬ ਕੌਰ ਜੀ ਦਾ ਪ੍ਰਣ 

ਮਾਤਾ ਸਾਹਿਬ ਕੌਰ ਜੀ ਨੂੰ ਖ਼ਾਲਸਾ ਪੰਥ ਦੀ ਮਾਤਾ ਹੋਣ ਦਾ ਮਾਣ ਪ੍ਰਾਪਤ ਹੈ।

ਜਦੋਂ ਗੁਰੂ ਗੋਬਿੰਦ ਸਿੰਘ ਜੀ ਦੱਖਣ ਦੀ ਧਰਤੀ ਵਿੱਚ ਪੁੱਜੇ, ਅਨੇਕਾਂ ਕੌਤਕ ਕੀਤੇ।

ਬੰਦਾ ਸਿੰਘ ਬਹਾਦਰ ਜੀ ਨੂੰ ਥਾਪੜਾ ਦੇ ਕੇ ਸਰਹਿੰਦ ਸਰ ਕਰਨ ਲਈ ਤੋਰਿਆ ਤੇ ਨਗੀਨਾ ਘਾਟ, ਹੀਰਾ ਘਾਟ ਸਤਿਗੁਰਾਂ ਦੀਆਂ ਬੇ-ਪ੍ਰਵਾਹੀਆਂ ਦਾ ਇਹ ਅਸਥਾਨ ਸਬੂਤ ਦੇ ਰਹੇ ਹਨ।

ਬਹਾਦਰ ਸ਼ਾਹ ਦੇ ਹੀਰਾ ਭੇਟ ਕਰਨ ਤੋਂ ਗੁਦਾਵਰੀ ਵਿੱਚ ਸੁੱਟ ਕੇ ਸ਼ੰਕਾ ਕਰਨ ਤੋਂ ਅਨੇਕਾਂ ਹੀਰੇ ਦਿਖਾ ਦਿੱਤੇ।

ਭਾਈ ਗੁਰਦਿੱਤੇ ਸੁਦਾਗਰ ਨੇ ਨਗੀਨਾ ਭੇਟ ਕੀਤਾ, ਜਿੱਥੇ ਅੱਜ ਨਗੀਨਾ ਘਾਟ ਗੁਰਦੁਆਰਾ ਸਾਰਿਬ ਹੈ।

ਉਸਦੇ ਸ਼ੰਕਾ ਕਰਨ ਤੋਂ ਅਨੇਕਾਂ ਨਗੀਨੇ ਦਿਖਾ ਦਿੱਤੇ।

ਪਹਿਲੇ ਜਾਮੇ ਦਾ ਵਿਛੜਿਆ ਹੋਇਆ, ਮੂਲਚੰਦ ਖੱਤਰੀ, ਜੋ ਸਹੇ ਦੀ ਜੂਨ ਭੁਗਤ ਰਿਹਾ ਸੀ, ਉਸ ਦਾ ਸ਼ਿਕਾਰ ਕਰਕੇ ਉਸਦੀ ਚੌਰਾਸੀ ਕੱਟੀ।

ਕੁਝ ਸਮੇਂ ਬਾਅਦ ਮਾਤਾ ਸਾਹਿਬ ਕੌਰ ਜੀ ਨੂੰ ਹੁਕਮ ਕੀਤਾ ਕਿ ਦਿੱਲੀ ਆਪਣੀ ਵੱਡੀ ਭੈਣ ਸੁੰਦਰ ਕੌਰ ਜੀ ਕੋਲ ਜਾਣਾ ਕਰੋ ਤੇ ਨਾਲ ਜਾਣ ਵਾਸਤੇ ਭਾਈ ਮਨੀ ਸਿੰਘ ਨੂੰ ਹੁਕਮ ਕੀਤਾ ਕਿ ਆਪਣੀ ਮਾਤਾ ਨੂੰ ਨਾਲ ਲੈ ਜਾਵੇ।

ਇਹ ਸਤਿਗੁਰਾਂ ਦਾ ਅਚਾਨਕ ਹੀ ਕੀਤਾ ਹੋਇਆ ਹੁਕਮ ਸੁਣ ਕੇ ਮਾਤਾ ਜੀ ਸਤਿਗੁਰਾਂ ਦੇ ਦਰਸ਼ਨਾਂ ਤੋਂ ਵਾਂਝੇ ਹੋਣ ਦਾ ਦੁੱਖ ਮਹਿਸੂਸ ਕਰਦਿਆਂ ਅੱਖਾਂ ਵਿੱਚ ਵੈਰਾਗ ਦਾ ਜਲ ਭਰ ਕੇ ਮਾਤਾ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਮੇਰਾ ਇਹ ਪ੍ਰਣ ਹੈ ਕਿ ਮੈਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜੋ ਆਪ ਜੀ ਕ੍ਰਿਪਾ ਕਰਕੇ ਰਾਤ 1 ਵਜੇ ਤੋਂ ਲੈ ਕੇ ਸਵੇਰੇ 7 ਵਜੇ ਨਿਤਨੇਮ ਬਾਣੀ ਸਿਮਰਨ ਵਿੱਚ ਜੁੜਨ ਦੀ ਸੇਵਾ ਲੈਂਦੇ ਹੋ, ਫਿਰ ਆਪ ਜੀ ਦੇ ਦਰਸ਼ਨ ਕਰਨ ਤੋਂ ਬਿਨਾਂ ਪ੍ਰਸ਼ਾਦਾ ਨਹੀਂ ਛਕਦੀ।

DOWNLOAD MATA SAHIB KAUR BIRTHDAY GREETINGS

ਸੋ ਮੇਰੇ ਇਸ ਪ੍ਰਣ ਦਾ ਕੀ ਬਣੇਗਾ ?

ਤਾਂ ਸਤਿਗੁਰੂ ਜੀ ਨੇ ਕਿਹਾ ਕਿ ਤੁਹਾਡਾ ਇਹ ਪ੍ਰਣ ਦਰਸ਼ਨ ਕਰਕੇ ਅੰਨ-ਜਲ ਛੱਕਣ ਦਾ ਅਸੀਂ ਨਿਭਾਵਾਂਗੇ।

ਤਾਂ ਇਹ ਕਹਿ ਕੇ ਸਤਿਗੁਰੂ ਜੀ ਨੇ ਆਪਣਾ ਨਿਜੀ ਸ਼ਸਤਰ ਬਖ਼ਸ਼ਿਆ ਤੇ ਕਿਹਾ ਇਸ ਸ਼ਸਤਰ ਨੂੰ ਮੇਰਾ ਸਰੂਪ ਸਮਝ ਕੇ ਅਦਬ ਰੱਖਣਾ।

ਇਸ਼ਨਾਨ ਕਰਕੇ ਜਿਵੇਂ ਸਾਡੇ ਨਾਲ ਰਹਿ ਕੇ ਨਿਤਾਪ੍ਰਤੀ ਨੇਮ ਨਿਭਾ ਹੁੰਦਾ ਹੈ ਉਸੇ ਤਰ੍ਹਾਂ ਜਿੱਥੇ ਵੀ ਹੋਵੋ ਇੰਝ ਕਰਨਾ।

ਇਹਨਾਂ ਸ਼ਸਤਰਾਂ ਨੂੰ ਪਲੰਘੇ ‘ਤੇ ਬਿਰਾਜਮਾਨ ਕਰਕੇ ਸੋਹਣਾ ਆਸਣ (ਲਾ ਕੇ) ਕੱਪੜੇ ਨਾਲ ਢੱਕਣਾ।

ਜਦੋਂ ਨਿਤਨੇਮ ਦੀ ਸੇਵਾ ਦੇ ਬਾਅਦ ਦਰਸ਼ਨਾਂ ਲਈ ਅਰਦਾਸ ਕਰੋਗੇ ਤਾਂ ਇਹਨਾਂ ਸ਼ਸਤਰਾਂ ਵਿੱਚੋਂ ਮੇਰੇ ਦਰਸ਼ਨ ਹੋਣਗੇ ਤੇ ਤੁਹਾਡਾ ਪ੍ਰਣ ਇਸੇ ਤਰ੍ਹਾਂ ਅਖ਼ੀਰ ਤੱਕ ਨਿਭੇਗਾ।

ਤੁਸੀਂ ਦਰਸ਼ਨ ਕਰਕੇ ਹੀ ਅੰਨ-ਜਲ ਛੱਕਣਾ।

ਅਤੇ ਇਤਿਹਾਸ ਗਵਾਹ ਹੈ ਕਿ ਮਾਤਾ ਜੀ ਨੂੰ ਉਹਨਾਂ ਸ਼ਸਤਰਾਂ ਵਿੱਚੋਂ ਹੀ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਰਹੇ।

ਸਿੱਖਿਆ – ਅਸੀਂ ਮਾਤਾ ਜੀ ਦੇ ਨਿਤਨੇਮ ਤੋਂ ਸੁਮੱਤ ਲੈਣੀ ਹੈ, ਮਾਤਾ ਜੀ ਰਾਤ 1 ਵਜੇ ਤੋਂ ਸਵੇਰੇ 7 ਵਜੇ ਤੱਕ ਭਾਵ 6 ਘੰਟੇ ਬਾਣੀ ਸਿਮਰਨ ਦਾ ਅਭਿਆਸ ਕਰਦੇ ਸਨ ਅਸੀਂ ਵੀ ਨਿਤਨੇਮੀ ਹੋਈਏ। ਸਿੱਖ ਲਈ ਜ਼ਰੂਰੀ ਹੈ 24 ਘੰਟੇ ਵਿੱਚੋਂ ਢਾਈ ਘੰਟੇ ਗੁਰੂ ਨਾਨਕ ਨੂੰ ਇਹ ਸਵਾਸਾਂ ਦਾ ਦਸਵੰਧ ਦੇਵੇ, ਸਮਾਂ ਲੇਖੇ ਲਾਵੇ ਅਤੇ ਗੁਰੂ ਸਾਹਿਬ ਵੱਲੋਂ ਬਖ਼ਸ਼ਿਸ਼ ਕੀਤੇ ਕ੍ਰਿਪਾਨ ਰੂਪੀ ਸ਼ਸਤਰ ਨੂੰ ਮਾਣ ਦੇਵੇ।

PLEASE SUBSCRIBE TO OUR YOUTUBE CHANNEL FOR VIDEO SAAKHIS, GREETINGS, WHATSAPP STATUS, INSTA POST ETC.
|  Gurpurab Dates | Sangrand Dates | Puranmashi Dates | Masya Dates | Panchami DatesNANAKSHAHI CALENDAR | WAHEGURU QUOTES | Guru Nanak Dev Ji Teachings |

Sikh History – Gurudwara Janam Asthan Bebe Nanki Ji

Sikh History - Gurudwara Janam Asthan Bebe Nanki Ji Pakistan

Gurudwara Janam Asthan Bebe Nanki JiSikh History - Gurudwara Janam Asthan Bebe Nanki Ji Pakistan

ਗੁਰੂਦਵਾਰਾ ਜਨਮ ਅਸਥਾਨ ਬੇਬੇ ਨਾਨਕੀ, ਡੇਰਾ ਚਾਹਿਲ ਲਾਹੌਰ ਪਾਕਿਸਤਾਨ

ਗੁਰਦੁਆਰਾ ਜਨਮ ਅਸਥਾਨ ਬੇਬੇ ਨਾਨਕੀ ਜੀ ਪਿੰਡ ਡੇਰਾ ਚਾਹਲ ਜੋ ਜਿਲਾ ਲਾਹੋਰ, ਥਾਣਾ ਬਰਕੀ ਵਿੱਚ ਹੈ ਸੁਸ਼ੋਭਿਤ ਹੈ. ਇਹ ਪਿੰਡ ਲਾਹੌਰ ਤੋਂ ਘਵਿੰਡੀ ਜਾਦਿਆਂ ਲਾਹੌਰ ਤੋਂ ਕੋਈ 35 ਕਿਲੋਮੀਟਰ ਦੂਰੀ ਤੇ ਹੈ. ਇਸ ਪਿੰਡ ਅੰਦਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਹੈ। ਇਸ ਗੁਰਦੁਆਰੇ ਨੂੰ ਜਨਮ ਅਸਥਾਨ ਬੇਬੇ ਨਾਨਕੀ ਵੀ ਆਖਿਆ ਜਾਂਦਾ ਹੈ। ਇਸ ਪਿੰਡ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਈ ਵਾਰ ਚਰਨ ਪਾਏ, ਕਿਉਂਕਿ ਇਥੇ ਉਹਨਾਂ ਦੇ ਨਾਨਕੇ ਸਨ। ਇਥੇ ਹੀ ਸੰਮਤ 1521 ਵਿੱਚ ਬੇਬੇ ਨਾਨਕੀ ਜੀ ਦਾ ਜਨਮ ਹੋਇਆ, ਜੋ ਬਾਬਾ ਜੀ ਦੀ ਵੱਡੀ ਭੈਣ ਸੀ। ਗੁਰਦੁਆਰਾ ਸਾਹਿਬ ਦੀ ਇਮਾਰਤ ਗੁੰਬਦਦਾਰ ਖੂਬਸੂਰਤ ਬਣੀ ਹੋਈ ਹੈ।

ਬੇਬੇ ਨਾਨਕੀ ਦਾ ਜਨਮ ਆਪਣੇ ਨਾਨਕੇ ਪਿੰਡ ਚਾਹਲ, ਥਾਣਾ ਬਰਕੀ, ਜ਼ਿਲ੍ਹਾ ਲਾਹੌਰ ਵਿਚ 1464 ਨੂੰ ਹੋਇਆ। ਉਹ ਗੁਰੂ ਨਾਨਕ ਦੇਵ ਜੀ ਤੋਂ 5 ਸਾਲ ਵੱਡੇ ਸਨ। ਬੇਬੇ ਜੀ ਦਾ ਜਨਮ ਨਾਨਕੇ ਹੋਣ ਕਰਕੇ ਨਾਨਾ ਰਾਮ ਜੀ, ਨਾਨੀ ਭਿਰਾਈ ਅਤੇ ਮਾਮਾ ਕ੍ਰਿਸ਼ਨਾ ਜੀ ਦੇ ਲਾਡਾਂ-ਪਿਆਰਾਂ ਨਾਲ ਨਵੀਂ ਜਨਮੀ ਬੱਚੀ ਦਾ ਨਾਂਅ ਹੀ ਨਾਨਕਿਆਂ ਦੀ ਪੈ ਗਿਆ। ਇਹ ਅੱਗੇ ਜਾ ਕੇ ਨਾਨਕੀ ਅਖਵਾਉਣ ਲੱਗ ਪਿਆ।

ਪੂਰਾ ਇਤਿਹਾਸ ਇਸ ਵੀਡੀਓ ਵਿਚ ਦੇਖੋ ਜੀ

Video Source : Punjabi Lehar Facebook Page

Sikh History – Gurudwara Sri Joyti Swaroop Sahib

Sikh History – Gurudwara Sri Joyti Swaroop Sahib

ਧਰਤੀ ਦੀ ਸਭ ਤੋਂ ਮਹੰਗੀ ਜਗਾਹ ਤੇ ਬਣਿਆ ਹੈ ਇਹ ਗੁਰੂਘਰ

Sikh History – Gurudwara Sri Joyti Swaroop Sahibਕਿ ਤੁਸੀਂ ਜਾਣਦੇ ਹੋ ਕੀ ਧਰਤੀ ਦੀ ਸਭ ਤੋਂ ਮਹੰਗੀ ਜਗਾਹ ਕੇਹੜੀ ਹੈ ? ਇਹ ਜਗਾਹ ਭਾਰਤ ਦੇ ਸੂਬੇ ਪੰਜਾਬ ਦੇ ਜਿਲ੍ਹਾ ਫਤੇਹਗਢ੍ਹ ਸਾਹਿਬ ਵਿਚ ਹੈ. ਜਿੱਥੇ ਹੁਣ ਗੁਰੂਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ. ਇਹ ਗੁਰੂਘਰ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਇਕ ਕਿਲੋਮੀਟਰ ਦੂਰ ਬਣਿਆ ਹੋਇਆ ਹੈ. ਇਹ ਜਗਾਹ ਐਨੀ ਕੀਮਤੀ ਕਿਓ ਹੈ ਆਓ ਆਪ ਨੂ ਦੱਸ ਦੇ ਹਾ.

Download Whatsapp Status and Insta Post Images for Shaheedi of Mata Gujri Ji ate Chhote Sahibzaade

ਇਹ ਓਹ ਸਥਾਨ ਹੈ ਜਿਥੇ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ 2 ਛੋਟੇ ਸਾਹਿਬਜਾਦੇ ਬਾਬਾ ਜ਼ੋਰਾਵਰ ਸਿੰਘ (ਉਮਰ 9 ਸਾਲ), ਬਾਬਾ ਫਤਿਹ ਸਿੰਘ (ਉਮਰ 7 ਸਾਲ) ਅਤੇ ਗੁਰੂ ਸਾਹਿਬ ਜੀ ਦੀ ਮਾਤਾ ਗੁਜਰ ਕੌਰ ਜੀ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ.

ਇਸਦਾ ਇਤਿਹਾਸ ਕੁਛ ਇੰਝ ਹੈ …. ਜਦੋ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਛਡਿਆ ਓਦੋ ਸਰਸਾ ਨਦੀ ਤੇ ਗੁਰੂ ਜੀ ਅਤੇ ਪਰਿਵਾਰ ਦਾ ਵਿਛੋੜਾ ਪੈ ਗਿਆ. ਮਾਤਾ ਗੁਜਰ ਕੌਰ ਅਤੇ ਦੋਨੋਂ ਛੋਟੇ ਸਾਹਿਬਜਾਦੇ ਗੰਗੂ ਬ੍ਰਾਹਮਣ ਤੋਂ ਮਿਲੀ ਖਬਰ ਦੇ ਬਾਦ ਮੁਗਲ ਸਰਕਾਰ ਨੇ ਗਿਰਫਤਾਰ ਕਰ ਲਏ. ਇਸ ਤੋਂ ਬਾਦ ਸਰਹਿੰਦ ਦੇ ਨਵਾਬ ਵਜੀਰ ਖਾਂ ਵਲੋਂ ਜਬਰੀ ਇਸਲਾਮ ਧਰਮ ਕਬੂਲ ਕਰਵਾਉਣ ਲਈ ਸਾਹਿਬਜਾਦਿਆਂ ਉੱਤੇ ਦਬਾਅ ਪਾਇਆ ਗਿਆ. ਇਸ ਤੋਂ ਇਲਾਵਾ ਉਨ੍ਹਾਂ ਨੂੰ ਵੱਖ ਵੱਖ ਤਰ੍ਹਾਂ ਦੇ ਲਾਲਚ ਵੀ ਦਿੱਤੇ ਗਏ ਤਾਂ ਜੋ ਉਹ ਇਸਲਾਮ ਕਬੂਲ ਕਰ ਲੈਣ. ਪਰ ਸਾਹਿਬਜਾਦੇ  ਆਪਣੇ ਗੁਰੁ ਪਿਤਾ ਦੇ ਸਿਖਾਏ ਨਿਯਮਾਂ ਤੇ ਡੱਟੇ ਰਹੇ ਤੇ ਵਜ਼ੀਰ ਖਾਂ ਦੀ ਈਨ ਨਾ ਮੰਨੀ. ਜਿਸ ਕਾਰਨ ਵਜ਼ੀਰ ਖਾਂ ਦੇ ਕਾਜੀ ਨੇ ਬੱਚਿਆਂ ਨੂੰ ਜ਼ਿੰਦਾ ਦੀਵਾਰ ਵਿਚ ਚਿਣਨ ਦਾ ਫਤਾਵਾ ਜਾਰੀ ਕਰ ਦਿੱਤਾ. ਦੋਨੋ ਸਾਹਿਬਜਾਦੇ ਧਰਮ ਦੀ ਰੱਖਿਆ ਲਈ ਸ਼ਹਾਦਤ ਦਾ ਜਾਮ ਪੀ ਗਏ. ਸ਼ਹਾਦਤ ਤੋਂ ਬਾਦ ਮੁਗਲ ਰਾਜ ਦੇ ਡਰ ਕਾਰਨ ਕੋਈ ਵੀ ਇੰਨਾਂ ਪਵਿੱਤਰ ਦੇਹਾਂ ਦੇ ਕੋਲ ਨਹੀਂ ਆਇਆ ਤਾਂ ਗੁਰੂਘਰ ਦਾ ਪ੍ਰੇਮੀ ਦੀਵਾਨ ਟੋਡਰ ਮੱਲ ਇਹਨਾਂ 2 ਮਾਸੂਮ ਜ਼ਿੰਦਾ ਅਤੇ ਮਾਤਾ ਗੁਜਰ ਕੌਰ ਜੀ ਦੀ ਪਾਵਨ ਦੇਹਾਂ ਦੇ ਅੰਤਿਮ ਸਸਕਾਰ ਲਈ ਅੱਗੇ ਆਏ.

Sikh History - Gurudwara Sri Joyti Swaroop Sahib

ਪਰ ਮੁਗਲ ਰਾਜ ਨੇ ਟੋਡਰ ਮੱਲ ਅੱਗੇ ਇਹ ਸ਼ਰਤ ਰੱਖੀ ਕਿ ਉਸਨੂੰ ਜਿੰਨੀ ਜਗ੍ਹਾ ਸਸਕਾਰ ਲਈ ਚਾਹੀਦੀ ਹੈ, ਉਨੀ ਹੀ ਜਗ੍ਹਾ ‘ਚ ਸੋਨੇ ਦੀ ਮੋਹਰਾਂ ਨੂੰ ਸਿੱਧੀਆਂ ਖੜੀਆਂ ਕਰਕੇ ਉਹ ਥਾਂ ਖਰੀਦ ਸਕਦਾ ਹੈ. ਜਿਸਦੇ ਚਲਦਿਆਂ ਟੋਡਰ ਮੱਲ ਨੇ ਦੇਹਾਂ ਦੇ ਸਸਕਾਰ ਲਈ 78 ਹਜ਼ਾਰ ਸੋਨੇ ਦੀ ਮੋਹਰਾਂ ਨੂੰ ਜ਼ਮੀਨ ਤੇ ਸਿੱਧੀਆਂ ਖੜੀਆਂ ਕਰਕੇ ਇਸ ਜ਼ਮੀਨ ਨੂੰ ਖਰੀਦਿਆ. ਸੋਨੇ ਦੀ ਕੀਮਤ ਮੁਤਾਬਿਕ ਇਸ 4 ਸੁਕੇਅਰ ਮੀਟਰ ਜਗ੍ਹਾ ਦੀ ਕੀਮਤ 2 ਅਰਬ 50 ਕਰੋੜ ਰੁਪਏ ਤੋਂ ਵੀ ਜਿਆਦਾ ਬਣਦੀ ਹੈ.

ਇੰਨੀ ਥੋੜੀ ਥਾਂ ਲਈ ਇੰਨੀ ਵੱਡੀ ਰਕਮ ਦੀ ਅਦਾਇਗੀ ਕਰਕੇ ਦੀ ਵਾਨ ਟੋਡਰ ਮੱਲ੍ਹ ਨੇ ਇਹ ਵੱਡੀ ਸੇਵਾ ਨਿਭਾਈ, ਜਿਸ ਕਾਰਨ ਅੱਜ ਸਿੱਖ ਇਤਿਹਾਸ ਵਿਚ ਦੀਵਾਨ ਟੋਡਰ ਮੱਲ ਦਾ ਨਾਂ ਸੁਨਿਹਰੀ ਅੱਖਰਾਂ ਵਿਚ ਲਿਖਿਆ ਗਿਆ ਹੈ.Sikh History - Todarmal paying money for land

PLEASE VISIT OUR YOUTUBE CHANNEL FOR VIDEO SAAKHIS, GREETINGS, WHATSAPP STATUS, INSTA POST ETC.
|  Gurpurab Dates 2022 | Sangrand Dates 2022 | Puranmashi Dates 2022 | Masya Dates 2022 | Panchami Dates 2022 | Dasmi Dates 2022 | Gurbani Quotes | Gurbani and Sikhism Festivals Greetings | Punjabi Saakhis | Saakhis in Hindi | Sangrand Hukamnama with Meaning | Gurbani and Dharmik Ringtones | Video Saakhis |

 

Sikh History – Sarovar Sri Tran Taran Sahib Ji

ਸਰੋਵਰ ਸ੍ਰੀ ਤਰਨ ਤਾਰਨ ਸਾਹਿਬ ਜੀ ਦਾ ਇਤਿਹਾਸ Dhansikhi History Sarovar Sri Tran Taran Sahib Ji

ਸ੍ਰੀ ਤਰਨ ਤਾਰਨ ਦਾ ਇਹ ਪਵਿਤਰ ਸਰੋਵਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਖਾਰਾ ਅਤੇ ਪਲਾਸੌਰ ਪਿੰਡਾਂ ਦੀ ਜਮੀਨ ਇੱਕ ਲੱਖ ਸਤਵੰਜਾ ਹਜਾਰ ਰੁਪੈ ਨੂੰ ਖ੍ਰੀਦ ਕੇ 17 ਵੈਸਾਖ ਸੰਮਤ 1647 ਨੂੰ ਖੁਦਵਾਇਆ ਸੀ. ਸੰਮਤ 1653 ਵਿੱਚ ਗੁਰੂ ਜੀ ਨੇ ਤਾਲ ਨੂੰ ਪੱਕਾ ਕਰਨ ਹਿੱਤ ਆਵੇ ਲਗਵਾਏ ਪ੍ਰੰਤੂ ਇਸ ਕੰਮ ਵਿੱਚ ਜ਼ਾਲਿਮ ਅਮੀਰੁ ਦੀਨ ਸਰਾਏ ਨੂਰਦੀ ਵਾਲੇ ਨੇ ਰੁਕਾਵਟਾਂ ਪਾਈਆਂ ਅਤੇ ਇੱਟਾਂ ਚੁਰਾ ਲਈਆਂ. ਸੰਮਤ 1823 ਵਿੱਚ ਸ੍ਰ: ਜੱਸਾ ਸਿੰਘ ਰਾਮਗੜੀਏ ਨੇ ਤਾਲ ਦੇ ਦੋ ਪਾਸੇ ਪੱਕੇ ਕਰਵਾਏ. ਬਾਕੀ ਦੋ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕਾਰਕੂਨ ਮੋਤੀ ਰਾਮ ਦੇ ਰਾਹੀਂ ਪੱਕੇ ਕਰਵਾਏ. ਇਸ ਸਰੋਵਰ ਦੀ ਪ੍ਰਕਰਮਾ ਪੱਕੀ ਕਰਾਉਣ ਦੀ ਸੇਵਾ ਕੰਵਰ ਨੌ ਨਿਹਾਲ ਸਿੰਘ ਨੇ ਕੀਤੀ.

Sikh History - Sarovar Sri Tran Taran Sahib Ji

 

Guru Har Krishan Ji’s Short Biography

Guru Har Krishan Ji’s Short Biography

Guru Har Krishan Ji’s Short BiographyGuru Har Krishan Ji’s Short Biography

Guru Har Krishan Ji was known as the child Guru since he became the 8th Guru King at the age of 5. This was unacceptable to a lot of people, who questioned Guru Ji’s suitability as leader of the Sikh nation. However an incident of a proud Brahmin at Panjokhora put Guru Ji’s critics at ease. The Hindu priest was very proud of his education, he knew a lot about the Hindu religious scriptures called the Gita, he requested that ;

DOWNLOAD GURGADDI DIWAS GURU HARIKRISHAN JI GREETINGS

“My Lord Krishan uttered the words of the Holy Gita. You too have Krishan in your name, if you can explain the meanings to me, I will become your devoted Sikh.”

Guru Ji realised that it would take something special to destroy the Brahmin’s ego and stated any passer-by could answer his queries. The clever Brahmin chose a deaf and dumb mute who he thought had no chance, however Guru Har Krishan Ji blessed the deaf mute who bowed before Guru Ji and began to recite interpretations of the Gita. Guru Ji stated :

“The eyes of understanding are very good, but the cataract of pride so blinds them, that they cannot see God’s path.”

The Brahmin realised, that although young in age the Guru had divine wisdom, he apologised to Guru Ji and fell at his feet asking to accept him as a disciple.

Guru Ji’s elder brother Ram Rai complained to Emperor Aurangzeb about his brother’s succession and requested that he intervene. Aurangzeb realised that the Guru would not visit him in person and requested Raja Jai Singh to plead Guru Ji to visit the Sikhs of Delhi. Guru Har Krishan Ji agreed but made it clear he would not visit Aurangzeb, thus he stayed at one of the bungalows (bangla) of Raja Jai Singh as a royal guest. Guru Ji’s divine presence turned the mere bungalow into a place of worship, there is a beautiful Gurdwara there to commemorate Guru Ji’s stay in Delhi called Gurdwara Bangla Sahib.

In 1664 Delhi was ravaged by a smallpox epidemic, Guru Har Krishan Ji dipped his toe into the water a Bangla Sahib and blessed the water which was used to treat the sick people. He served the sick with food and medicine. The Sikhs collected corpses from different parts of the city and disposed of them with dignity. Guru Ji himself fell sick with smallpox, he consoled his mother by saying Guru Nanak Dev Ji taught “What Waheguru does is best”.

During Guru Ji’s short reign, Guru Ji inculcated the spirit of help and assistance in his followers and declared that the followers of Guru Nanak Dev Ji must always be ready to help others irrespective of the recipient’s colour, caste, creed and religion. Guru Ji proved through his missionary work that spiritual attainment and divine wisdom does not depend on age and that it was a gift from God that could be bestowed on anyone.

Waheguru Ji Ka Khalsa Waheguru Ji Ki Fateh
– Bhull Chukk Baksh Deni Ji –

PLEASE SUBSCRIBE TO OUR YOUTUBE CHANNEL FOR VIDEO SAAKHIS, GREETINGS, WHATSAPP STATUS, INSTA POST ETC.
|  Gurpurab Dates | Sangrand Dates | Puranmashi Dates | Masya Dates | Panchami DatesNANAKSHAHI CALENDAR | WAHEGURU QUOTES | Guru Nanak Dev Ji Teachings |