Mobile Wallpaper – Waheguru Always Help And Protect

Mobile Wallpaper - Waheguru Always Help And Protect

Mobile Wallpaper – Waheguru Always Help And ProtectMobile Wallpaper - Waheguru Always Help And Protect

Mobile Wallpaper – Waheguru Always Help And Protect….Waheguru Ji

Saakhi- Mata Kaulan Ji (Hindi)

Saakhi- Mata Kaulan Ji (Hindi)

Saakhi- Mata Kaulan Ji (Hindi)Saakhi- Mata Kaulan Ji (Hindi)

साखी माता कौलां जी

माता कौलां जी लाहौर मुझंग निवासी काजी रुस्तम खां की बेटी थी। इसी गांव में पूर्ण सूफी संत सांई मीर जी भी निवासी करते थे। माता कौलां जी को सांई मींआ मीर जी की संगत में रहते हुए श्री गुरु हरिगोबिंद साहिब जी के दर्शन करने का सौभाग्य भी प्राप्त हुआ।

जिसके चलते आपका गुरुबाणी से अथाह प्रेम हो गया। माता कौलां जी दिन रात श्री गुरु अरजन देव जी की रचना पावन बाणी श्री सुखमनी साहिब पढ़ते रहते थे। गुरुबाणी पढऩे और गुरुघर से जुड़ाव देख कर काजी ने उनकी मौत का फतवा दे दिया। जब सांई मीआं मीर जी को इस बारे में पता चला तो उन्होंने अपने अनुयायी अब्दुल्ला शाह के साथ माता कौलां जी को श्री गुरु हरिगोबिंद साहिब जी की शरण में भेज दिया।

निआसरों के आसरे गुरु जी ने माता कौलां जी का गुरुघर से अथाह स्नेह व श्रद्धा देखते हुए श्री अमृतसर साहिब में रुकने का प्रबंध करवाया। जहां माता जी के रुकने का प्रबंध किया गया इस स्थान का नाम पहले फूलों की ढाब हुआ करता था जहां अब गुरुद्वारा व सरोवर कौलसर साहिब बना हुआ है। यहां पर माता कौलां जी ने अपना सारा जीवन सिक्ख असूलों अनुसार नाम सिमरन करते हुए बिताया।

माता जी ने एक दिन गुरु हरिगोबिंद जी को आगे वंश निशानी के तौर पर पुत्र का संकल्प किया जिसे गुरु साहिब ने अपनी बख्शीश सदका ज्ञान देकर मिटा दिया। गुरु जी ने माता जी से कहा कि हम आपको ऐसा पुत्र बख्शेंगे जिससे आपका नाम जगत में अमर रहेगा। इसके बाद गुरु जी ने बाबा बुढ़ा जी को माता कौलां जी के नाम पर सरोवर खुदाई का काम सुपुर्द किया और माता कौलां जी से कहा कि इस सरोवर का नाम कौलसर रखा जाएगा, आप इसे ही अपना पुत्र समझें।

Gurudwara Kaulsar

यह सरोवर 1624 ई. से 1627 ई. तक बाबा बुढ़ा जी ने अपनी निगरानी के तहत तैयार करवाया और गुरु साहिब ने सिक्खों को सचखण्ड श्री हरिमंदिर साहिब सरोवर में स्नान करने से पहले इस सरोवर में स्नान करने का हुक्म किया। यह है गुरु साहिब जी की बिरद, अपने भक्तों और हुकुम मानने वालों को स्वयं से ज्यादा सम्मान देना। कुछ समय बाद माता जी करतारपुर जा कर रहने लगे। जहां उन्होंने अपना अंतिम समय निकट जानते हुए छठे पातशाह श्री हरिगोबिंद सिंह जी को मिलने का संदेश भेजा, जिसके बाद गुरु साहिब संगत सहित करतारपुर पहुंचे। सुबह शाम कीर्तन दरबार सजने लगे।

1629 ई. में माता कौलां जी नाम सिमरन और बंदगी करते हुए अकालपुरख के चरणों में जा विराजे। गुरु साहिब ने माता कौलां जी को गुरुघर का सेवक जानते हुए उनका अंतिम समय स्वयं संभाला।

शिक्षा : हमें इस साखी से यह शिक्षा मिलती है कि सतगुरु शरण में आने वालों की हमेशां लाज रखते हैं और अपनी बख्शिश से सदियों तक का मान-सम्मान देते हुए गुरुघर के सेवकोंं का नाम धरा पर अमर कर देते हैं।

वाहेगुरु गुरु जी का खालसा वाहेगुरु जी की फ़तेह 
— गलती से रह गई किसी भी भूल के लिए क्षमा प्रार्थी है —

Saakhi – Mata Kaulan Ji

Saakhi - Mata Kaulan Ji

Saakhi – Mata Kaulan JiSaakhi - Mata Kaulan Ji

ਸਾਖੀ ਮਾਤਾ ਕੌਲਾਂ ਜੀ

ਮਾਤਾ ਕੌਲਾਂ ਜੀ ਲਾਹੌਰ ਮੁਝੰਗ ਨਿਵਾਸੀ ਕਾਜ਼ੀ ਰੁਸਤਮ ਖ਼ਾਂ ਦੀ ਪੁੱਤਰੀ ਸਨ। ਇਸੇ ਪਿੰਡ ਵਿੱਚ ਪੂਰਨ ਸੂਫ਼ੀ ਸੰਤ ਸਾਈਂ ਮੀਆਂ ਮੀਰ ਜੀ ਦਾ ਵੀ ਨਿਵਾਸ ਸੀ। ਮਾਤਾ ਕੌਲਾਂ ਜੀ ਨੂੰ ਸਾਈਂ ਮੀਆਂ ਮੀਰ ਜੀ ਦੀ ਸੰਗਤ ਕਰਦੇ ਹੋਏ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ।

ਜਿਸ ਦਾ ਸਦਕਾ ਆਪ ਜੀ ਨੂੰ ਗੁਰਬਾਣੀ ਨਾਲ ਅਥਾਹ ਪ੍ਰੇਮ ਹੋ ਗਿਆ। ਮਾਤਾ ਕੌਲਾਂ ਜੀ ਦਿਨ ਰਾਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਪੜ੍ਹਦੇ ਰਹਿੰਦੇ ਸਨ। ਗੁਰਬਾਣੀ ਅਤੇ ਗੁਰ ਘਰ ਨਾਲ ਜੁੜਦਿਆਂ ਦੇਖ ਕਾਜ਼ੀ ਨੇ ਮੌਤ ਦਾ ਫਤਵਾ ਦੇ ਦਿੱਤਾ।

ਸਾਈਂ ਮੀਆਂ ਮੀਰ ਜੀ ਨੂੰ ਇਸ ਫਤਵੇ ਬਾਰੇ ਪਤਾ ਲੱਗਣ ਤੇ ਆਪਣੇ ਚੇਲੇ ਅਬਦੁਲਾ ਸ਼ਾਹ ਨਾਲ ਮਾਤਾ ਕੌਲਾਂ ਜੀ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸ਼ਰਨ ਵਿੱਚ ਭੇਜ ਦਿੱਤਾ। ਨਿਆਸਰਿਆਂ ਦੇ ਆਸਰਾ ਗੁਰੂ ਜੀ ਨੇ ਗੁਰੂ ਘਰ ਵੱਲ ਮਾਤਾ ਕੌਲਾਂ ਜੀ ਦਾ ਪੂਰਨ ਪ੍ਰੇਮ ਵੇਖਦੇ ਹੋਏ ਅੰਮ੍ਰਿਤਸਰ ਤੇ ਉਸ ਅਸਥਾਨ ਜਿਸ ਦਾ ਪੁਰਾਤਨ ਨਾਮ ”ਫੁੱਲਾਂ ਦੀ ਢਾਬ” ਸੀ। ਇਸ ਵੇਲੇ ਜਿੱਥੇ ਗੁਰਦੁਆਰਾ ਤੇ ਸਰੋਵਰ ਕੌਲਸਰ ਸਾਹਿਬ ਹੈ, ਇੱਥੇ ਮਾਤਾ ਕੌਲਾਂ ਜੀ ਦਾ ਨਿਵਾਸ ਕਰਾਇਆ। ਇੱਥੇ ਮਾਤਾ ਕੌਲਾਂ ਜੀ ਨੇ ਸਾਰਾ ਜੀਵਨ ਸਿੱਖੀ ਅਸੂਲਾਂ ਅਨੁਸਾਰ ਨਾਮ ਦਾ ਅਭਿਆਸ ਜਪ ਕਰਦੇ ਹੋਏ ਬਿਤਾਇਆ।

ਮਾਤਾ ਕੌਲਾਂ ਜੀ ਨੇ ਗੁਰੂ ਜੀ ਅੱਗੇ ਇੱਕ ਦਿਨ ਵੰਸ਼ ਨਿਸ਼ਾਨ ਪੁੱਤਰ ਦਾ ਸੰਕਲਪ ਕੀਤਾ। ਜਿਸ ਨੂੰ ਗੁਰੂ ਸਾਹਿਬ ਜੀ ਨੇ ਆਪਣੀ ਬਖਸ਼ਿਸ਼ ਦੁਆਰਾ ਗਿਆਨ ਦੇ ਕੇ ਮਿਟਾ ਦਿੱਤਾ ਅਤੇ ਵਰ ਦਿੱਤਾ ਕਿ ਅਸੀਂ ਤੁਹਾਨੂੰ ਐਸਾ ਪੁੱਤਰ ਬਖਸ਼ਾਂਗੇ ਜਿਸ ਨਾਲ ਤੁਹਾਡਾ ਨਾਮ ਜ਼ਗਤ ਵਿੱਚ ਅਮਰ ਰਹੇਗਾ ਅਤੇ ਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਮਾਤਾ ਕੌਲਾਂ ਜੀ ਦੇ ਨਾਮ ਤੇ ਸਰੋਵਰ ਦਾ ਕੰਮ ਸਪੁਰਦ ਕੀਤਾ ਅਤੇ ਮਾਤਾ ਕੌਲਾਂ ਜੀ ਨੂੰ ਕਿਹਾ ਕਿ ਇਸ ਸਰੋਵਰ ਦਾ ਨਾਮ ਕੌਲਸਰ ਰੱਖਿਆ ਜਾਵੇਗਾ, ਤੁਸੀਂ ਇਸੇ ਨੂੰ ਆਪਣਾ ਪੁੱਤਰ ਸਮਝੋ।

Gurudwara Kaulsar

ਇਹ ਸਰੋਵਰ 1624 ਈ. ਤੋਂ 1627 ਈ. ਤੱਕ ਬਾਬਾ ਬੁੱਢਾ ਜੀ ਨੇ ਆਪਣੀ ਨਿਗਰਾਨੀ ਹੇਠ ਤਿਆਰ ਕਰਵਾਇਆ ਅਤੇ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਪਹਿਲਾਂ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਹੁਕਮ ਦਿੱਤਾ। ਇਹ ਹੈ ਗੁਰੂ ਸਾਹਿਬ ਜੀ ਦਾ ਬਿਰਦ, ਆਪਣੇ ਭਗਤਾਂ ਅਤੇ ਹੁਕਮ ਮੰਨਣ ਵਾਲਿਆਂ ਨੂੰ ਆਪਣੇ ਤੋਂ ਵੱਧ ਵਡਿਆਈ ਦੇਣੀ। ਕੁਝ ਚਿਰ ਬਾਅਦ ਮਾਤਾ ਜੀ ਕਰਤਾਰਪੁਰ ਜਾ ਕੇ ਰਹਿਣ ਲੱਗੇ।

ਆਪਣਾ ਅੰਤਮ ਸਮਾਂ ਨੇੜੇ ਜਾਣ ਕੇ ਛੇਵੇਂ ਪਾਤਸ਼ਾਹ ਜੀ ਨੂੰ ਸੁਨੇਹਾ ਭੇਜਿਆ, ਜਿਸ ਤੇ ਛੇਵੇਂ ਪਾਤਸ਼ਾਹ ਸੰਗਤਾਂ ਸਮੇਤ ਕਰਤਾਰਪੁਰ ਪੁਜੇ। ਸਵੇਰੇ ਸ਼ਾਮ ਕੀਰਤਨ ਦੇ ਦੀਵਾਨ ਸੱਜਣ ਲੱਗੇ। 1629 ਈ. ਨੂੰ ਮਾਤਾ ਕੌਲਾਂ ਜੀ ਨਾਮ ਸਿਮਰਨ, ਬੰਦਗੀ ਕਰਦੇ ਹੋਏ ਅਕਾਲਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਛੇਵੇਂ ਪਾਤਸ਼ਾਹ ਜੀ ਨੇ ਮਾਤਾ ਕੌਲਾਂ ਜੀ ਨੂੰ ਗੁਰੂ ਘਰ ਦਾ ਸੇਵਕ ਜਾਣਦੇ ਹੋਏ ਉਹਨਾਂ ਦਾ ਅਖੀਰਲਾ ਸਮਾਂ ਆਪ ਸੰਭਾਲਿਆ।

ਸਿੱਖਿਆ : ਸਤਿਗੁਰੂ ਸ਼ਰਣ ਆਏ ਜੀ ਲਾਜ ਰੱਖਦੇ ਹਨ, ਸਦੀਆਂ ਤੱਕ ਵਡਿਆਈ, ਧਰਤੀ ਤੇ ਨਾਮ ਰਹਿਣਾ ਝੋਲੀ ‘ਚ ਪਾ ਦਿੰਦੇ ਹਨ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
— ਹੋਇਆਂ ਭੁੱਲਾਂ ਬਖਸ਼ ਹੋਣ ਜੀ —

Koun San (40) Chaali Mukte ?

Sikh History - Koun San Chaali Mukte ?

Koun San Chaali Mukte ?

Koun San Chaali Mukte ?
Koun San Chaali Mukte ?

ਸਿਖ ਇਤਿਹਾਸ : ਆਓ ਜਾਣੀਏ ਕੋਣ ਸਨ ਚਾਲੀ ਮੁਕਤੇ ?

ਅਨੰਦਪੁਰ ਸਾਹਿਬ ਦੀ ਧਰਤੀ ਨੂੰ ਮੁਗਲ ਤੇ ਪਹਾੜੀ ਰਾਜਿਆਂ ਨੇ ਘੇਰਾ ਪਾਇਆ ਹੋਇਆ ਸੀ। ਉਸ ਸਮੇਂ 10 ਲੱਖ ਤੋਂ ਵੱਧ ਫੌਜ ਨੇ 8 ਮਹੀਨੇ ਤੋਂ ਵੀ ਜਿਆਦਾ ਸਮਾਂ ਅਨੰਦਪੁਰ ਸਾਹਿਬ ਨੂੰ ਘੇਰਿਆ ਹੋਇਆ ਸੀ। ਉਸ ਸਮੇਂ ਗੁਰੂ ਜੀ ਦੇ 100 ਕੁ ਸਿੰਘ ਸਮੇਂ ਦੇ ਹਲਾਤਾਂ ਤੋਂ ਤੰਗ ਆ ਕੇ ਕਿਲ੍ਹਾ ਛੱਡਣ ਲਈ ਤਿਆਰ ਹੋ ਗਏ। ਉਹਨਾਂ ਸਿੰਘਾਂ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਅਸੀਂ ਕਿਲ੍ਹਾ ਛੱਡਕੇ ਆਪਣੇ ਘਰ ਜਾਣਾ ਚਾਹੁੰਦੇ ਹਾਂ। ਇਸ ਗੱਲ ਨੂੰ ਸੁਣਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਕਿਹਾ ਕਿ ਉਹ ਇੱਕ ਬਦਾਵਾ ਲਿੱਖਣ ਤੇ ਉਸ ਉੱਤੇ ਦਸਖ਼ਤ ਕਰਕੇ ਦੇਣ, ਜਿਸ ਵਿੱਚ ਇਹ ਲਿਖਿਆ ਹੋਵੇ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ।

DOWNLOAD GREETING IMAGES FOR CHAALI MUKTE

ਇਹਨਾਂ ਸਿੰਘਾਂ ਦੇ ਵਿੱਚੋਂ ਕੁੱਝ ਸਿੰਘਾਂ ਨੇ ਇਸ ਬਦਾਵੇ ‘ਤੇ ਦਸਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਮਾਝੇ ਇਲਾਕੇ ਦੇ 40 ਸਿੰਘਾਂ ਨੇ ਸਿੰਘਾਂ ਦੇ ਮੁਖੀ ਮਹਾਂਸਿੰਘ ਸਮੇਤ ਬਦਾਵੇ ‘ਤੇ ਦਸਖ਼ਤ ਕਰ ਦਿੱਤੇ ਤੇ ਗੁਰੂ ਸਾਹਿਬ ਨੇ ਸਿੰਘਾਂ ਦਾ ਬਦਾਵਾ ਪਰਵਾਨ ਕਰਕੇ ਆਪਣੇ ਕੋਲ ਰੱਖ ਲਿਆ।

ਗੁਰੂ ਜੀ ਦਾ ਫੁਰਮਾਨ ਹੈ –
ਰਹਿਤ ਪਿਆਰੀ ਮੁਝ ਕਉ, ਸਿਖ ਪਿਆਰਾ ਨਾਹਿ
ਰਹਿਣੀ ਰਹੈ ਸੋਈ ਸਿਖ ਮੇਰਾ, ਓਹੁ ਸਾਹਿਬ ਮੈ ਉਸ ਕਾ ਚੇਰਾ

ਉਸ ਤੋਂ ਬਾਅਦ 40 ਸਿੰਘ ਕਿਲ੍ਹਾ ਛੱਡ ਕੇ ਆਪਣੇ ਘਰ ਵੱਲ ਨੂੰ ਇਹ ਸੋਚ ਕੇ ਤੁਰ ਪਏ ਕਿ ਉਹਨਾਂ ਦੇ ਪਰਿਵਾਰ ਵਾਲੇ ਉਹਨਾਂ ਨੂੰ ਜਿਉਂਦੇ ਵਾਪਿਸ ਦੇਖ ਕੇ ਸਵਾਗਤ ਕਰਨਗੇ ਤੇ ਖੁਸ਼ ਹੋਣਗੇ ਪਰ ਜਦੋਂ ਇਹ 40 ਸਿੰਘ ਆਪਣੇ ਘਰ ਅੰਮ੍ਰਿਤਸਰ ਦੇ ਪਿੰਡ ਚਬਾਲ ਪੁੱਜੇ ਤਾਂ ਉਹਨਾਂ ਦੀਆਂ ਪਤਨੀਆਂ ਹੈਰਾਨ ਸਨ ਕਿ ਇਹ ਆਪਣੇ ਗੁਰੂ ਨੂੰ ਛੱਡਕੇ ਜਿਉਂਦੇ ਘਰ ਆ ਗਏ ਹਨ, ਜਦ ਕਿ ਉਹ ਪਹਿਲਾਂ ਹੀ ਆਪਣੇ ਆਪ ਨੂੰ ਸਿੱਖ ਕੌਮ ਦੀ ਖਾਤਿਰ ਸ਼ਹੀਦਾਂ ਦੀਆਂ ਵਿਧਵਾ ਮੰਨ ਚੁਕੀਆਂ ਸਨ।

ਉਨ੍ਹਾਂ ਦੀਆਂ ਪਤਨੀਆਂ ਨੇ ਗੁਰੂ ਤੋਂ ਬੇਮੁੱਖ ਹੋਏ ਸਿੰਘਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਤੇ ਕਿਹਾ ਕਿ ਜਿਹੜੇ ਗੁਰੂ ਨੂੰ ਛੱਡ ਸਕਦੇ ਹਨ ਉਹ ਆਪਣੇ ਘਰਦਿਆਂ ਦੇ ਵੀ ਨਹੀਂ ਬਣ ਸਕਦੇ। ਮਾਝੇ ਦੇ ਸਿੰਘਾਂ ਦੀ ਇਸ ਗੱਲ ਬਾਰੇ ਪਤਾ ਲੱਗਣ ‘ਤੇ ਬੀਬੀ ਭਾਗ ਕੌਰ ਜੋ ਕਿ ਗੁਰੂ ਘਰ ਦੀ ਸਿੱਖਣੀ ਸੀ, ਉਸਦਾ ਖੁਨ ਖੌਲ੍ਹ ਉੱਠਿਆ।

ਬੀਬੀ ਭਾਗ ਕੌਰ ਨੇ ਸਿੰਘਾਂ ਦਾ ਬਾਣਾ ਪਾ ਕੇ ਹੱਥ ਵਿੱਚ ਕਿਰਪਾਨ ਫੜ ਲਈ ‘ਤੇ 40 ਬੇ-ਮੁੱਖ ਸਿੰਘਾਂ ਨੂੰ ਫਟਕਾਰਦੇ ਹੋਏ ਕਿਹਾ ਕਿ ਤੁਸੀਂ ਹੱਥਾਂ ‘ਚ ਚੂੜੀਆਂ ਪਾ ਲਵੋ ਤੇ ਬੁਜਦਿਲਾਂ ਵਾਂਗ ਘਰ ਬੈਠ ਜਾਓ ਕਿਉਂਕਿ ਤਸੀਂ ਲੋਕ ਸਿੱਖ ਕੌਮ ਤੇ ਆਪਣੇ ਗੁਰੂ ਦੇ ਸਕੇ ਨਹੀਂ ਹੋ ਸਕੇ। ਬੀਬੀ ਭਾਗ ਕੌਰ ਦੇ ਇਹਨਾਂ ਸ਼ਬਦਾਂ ਨੂੰ ਸੁਣਕੇ ਸ਼ਰਮਸਾਰ ਹੋ ਕੇ ਉਹ ਮਾਈ ਭਾਗੋ ਦੀ ਅਗਵਾਈ ਵਿਚ ਗੁਰੂ ਸਾਹਿਬ ਤੋਂ ਖਿਮਾ ਮੰਗਣ ਅਤੇ ਟੁੱਟ ਸੰਬੰਧਾਂ ਨੂੰ ਫਿਰ ਤੋਂ ਜੋੜਨ ਲਈ ਤੁਰ ਪਏ ਤੇ ਸਿੱਖ ਕੌਮ ਲਈ ਸ਼ਹੀਦ ਹੋਣ ਲਈ ਤਿਆਰ ਹੋ ਗਏ।

PLEASE VISIT OUR YOUTUBE CHANNEL FOR VIDEO SAAKHIS, GREETINGS, WHATSAPP STATUS, INSTA POST ETC.

ਬੀਬੀ ਭਾਗ ਕੌਰ ਤੇ 40 ਸਿੰਘ ਕਿਲ੍ਹਾ ਛਡ ਚੁੱਕੇ ਗੁਰੂ ਜੀ ਨੂੰ ਲਭਦੇ ਲਭਦੇ ਉਹ ਖਿਦਰਾਣੇ ਦੀ ਢਾਬ ਕੋਲ ਪਹੁੰਚੇ ਅਤੇ ਗੁਰੂ ਸਾਹਿਬ ਦਾ ਪਿਛਾ ਕਰ ਰਹੀ ਮੁਗ਼ਲ ਸੈਨਾ ਨਾਲ ਜਨਵਰੀ 1706 ਈ. ਵਿਚ ਅਦੁੱਤੀ ਯੁੱਧ ਕਰਕੇ ਵੀਰਗਤੀ ਪ੍ਰਾਪਤ ਕੀਤੀ। ਗੁਰੂ ਜੀ ਨੇੜੇ ਹੀ ਇਕ ਟਿੱਬੇ ਉਤੇ ਬੈਠਿਆਂ ਸਿੰਘਾਂ ਦਾ ਯੁੱਧ-ਕਰਮ ਵੇਖ ਰਹੇ ਸਨ। ਯੁੱਧ ਉਪਰੰਤ ਗੁਰੂ ਸਾਹਿਬ ਜਖ਼ਮੀ ਹੋਏ ਭਾਈ ਮਹਾਂਸਿੰਘ ਕੋਲ ਗਏ ਤੇ ਜਲ ਛਿੜਕ ਕੇ ਸਚੇਤ ਕੀਤਾ ਜੋ ਕਿ ਆਪਣੇ ਆਖ਼ਰੀ ਸਵਾਸ ਲੈ ਰਿਹਾ ਸੀ।

Watch below Chaali Mukte History Video

 

ਗੁਰੂ ਸਾਹਿਬ ਨੇ ਭਾਈ ਮਹਾਂਸਿੰਘ ਦਾ ਸਿਰ ਆਪਣੇ ਹੱਥਾਂ ਵੱਚ ਲੈ ਲਿਆ ਤੇ ਭਾਈ ਮਹਾਂਸਿੰਘ ਨੇ ਗੁਰੂ ਸਾਹਿਬ ਨੂੰ ਵੇਖ ਕੇ ਹੱਥ ਜੋੜੇ ਤੇ ਮੁਆਫੀ ਮੰਗੀ, ਕਿਹਾ ਕਿ ਗੁਰੂ ਜੀ ਅਸੀਂ ਤਹਾਡੇ ਸਿੱਖ ਹਾਂ ਤੇ ਤੁਸੀਂ ਸਾਡੇ ਗੁਰੂ ਹੋ। ਮਹਾਂਸਿੰਘ ਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਗੁਰੂ ਜੀ ਸਾਡਾ ਦਿੱਤਾ ਹੋਇਆ ਬਦਾਵਾ ਪਾੜ ਦਿਓ ਤਾਂ ਜੋ ਸਾਨੂੰ ਮੁਕਤੀ ਮਿਲ ਸਕੇ। ਉਸ ਦੀ ਅੰਤਿਮ ਇੱਛਾ ਅਨੁਸਾਰ ਗੁਰੂ ਸਾਹਿਬ ਨੇ ਆਪਣੇ ਕਮਰ ਕੱਸੇ ਤੋਂ ਬਦਾਵਾ ਕੱਢਿਆ ਤੇ ਭਾਈ ਮਹਾਂ ਸਿੰਘ ਦੇ ਸਾਹਮਣੇ ਪਾੜ ਦਿੱਤਾ।

ਇਸ ਨਾਲ ਹੀ ਭਾਈ ਮਹਾਂਸਿੰਘ ਜੈਕਾਰਾ ਲਗਾਉਂਦੇ ਹੋਏ ਸ਼ਹੀਦ ਹੋ ਗਏ। ਜਿਸ ਢਾਬ ‘ਤੇ ਇਹਨਾਂ 40 ਸਿੰਘਾਂ ਨੂੰ ਗੁਰੂ ਸਾਹਿਬ ਨੇ ਬਦਾਵਾ ਪਾੜ ਕੇ ਮੁਕਤ ਕੀਤਾ ਅੱਜ ਕੱਲ ਇਸ ਅਸਥਾਨ ‘ਤੇ 40 ਮੁਕਤਿਆਂ ਦੀ ਯਾਦ ਵਿੱਚ ਸ੍ਰੀ ਮੁਕਤਸਰ ਸਾਹਿਬ ਗੁਰਦੁਆਰਾ ਸਥਿਤ ਹੈ। ਅਤੇ ਜਿਸ ਅਸਥਾਨ ਤੇ ਇਹਨਾ ਸ਼ਾਹਿਦਾ ਦਾ ਅੰਗੀਠਾ ਲਗਾਇਆ ਗਿਆ ਸੀ ਓਥੇ ਹੁਣ ਗੁਰੂਦਵਾਰਾ ਸ਼ਹੀਦਾਂ ਸੁਸ਼ੋਭਿਤ ਹੈ, ਜੋ ਮੁਖ ਗੁਰੂਘਰ ਦੇ ਪਿਛਲੇ ਪਾਸੇ ਥੋੜੀ ਦੂਰੀ ਤੇ ਹੀ ਬਣਿਆ ਹੋਇਆ ਹੈ।

List of Chaali Mukte

ਮੁਕਤਸਰ ਦੇ ਯੁੱਧ ਵਿਚ ਸ਼ਹੀਦ ਹੋਏ ਸਿੰਘਾਂ ਦੇ ਨਾਮ ‘ਮਹਾਨ ਕੋਸ਼’ ਅਨੁਸਾਰ ਇਸ ਪ੍ਰਕਾਰ ਹਨ- ਸਮੀਰ ਸਿੰਘ, ਸਰਜਾ ਸਿੰਘ, ਸਾਧੂ ਸਿੰਘ, ਸੁਹੇਲ ਸਿੰਘ, ਸੁਲਤਾਨ ਸਿੰਘ, ਸੋਭਾ ਸਿੰਘ, ਸੰਤ ਸਿੰਘ, ਹਰਸਾ ਸਿੰਘ, ਹਰੀ ਸਿੰਘ, ਕਰਨ ਸਿੰਘ, ਕਰਮ ਸਿੰਘ, ਕਾਲ੍ਹਾ ਸਿੰਘ, ਕੀਰਤਿ ਸਿੰਘ, ਕ੍ਰਿਪਾਲ ਸਿੰਘ, ਖੁਸ਼ਾਲ ਸਿੰਘ, ਗੁਲਾਬ ਸਿੰਘ , ਗੰਗਾ ਸਿੰਘ, ਗੰਡਾ ਸਿੰਘ, ਘਰਬਾਰਾ ਸਿੰਘ, ਚੰਬਾ ਸਿੰਘ, ਜਾਦੋ ਸਿੰਘ, ਜੋਗਾ ਸਿੰਘ, ਜੰਗ ਸਿੰਘ, ਦਯਾਲ ਸਿੰਘ, ਦਰਬਾਰਾ ਸਿੰਘ, ਦਿਲਬਾਗ ਸਿੰਘ, ਧਰਮ ਸਿੰਘ, ਧੰਨਾ ਸਿੰਘ, ਨਿਹਾਲ ਸਿੰਘ, ਨਿਧਾਨ ਸਿੰਘ, ਬੂੜ ਸਿੰਘ, ਭਾਗ ਸਿੰਘ, ਭੋਲਾ ਸਿੰਘ, ਭੰਗਾ ਸਿੰਘ, ਮਹਾ ਸਿੰਘ, ਮੱਜਾ ਸਿੰਘ, ਮਾਨ ਸਿੰਘ, ਮੈਯਾ ਸਿੰਘ, ਰਾਇ ਸਿੰਘ ਅਤੇ ਲਛਮਣ ਸਿੰਘ।

Waheguru Ji Ka Khalsa Waheguru Ji Ki Fateh
–Bhull Chukk Baksh Deni Ji–

| Gurbani Quotes | Gurbani and Sikhism Festivals Greetings | Punjabi Saakhis | Saakhis in Hindi | Sangrand Hukamnama with Meaning | Gurbani and Dharmik Ringtones | Video Saakhis |

Sikh History – Guru Arjan Dev Ji Di Shahidi

Sikh History - Guru Arjan Dev Ji Di Shahidi

Sikh History – Guru Arjan Dev Ji Di Shahidi Sikh History - Guru Arjan Dev Ji Di Shahidi

ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ

(ਗੁਰੂ) ਹਰਿਗੋਬਿੰਦ ਸਾਹਿਬ ਦਾ ਛੋਟੀ ਉਮਰ ਵਿਚ ਹੀ ਚੰਗਾ ਕਦ ਕਾਠ ਨਿਕਲ ਆਇਆ ਸੀ। ਉਨ੍ਹਾਂ ਦੀ ਮਨਮੋਹਣੀ ਸ਼ਖਸੀਅਤ ਨੂੰ ਵੇਖ ਕੇ ਹਰ ਵਿਅਕਤੀ ਕੀਲਿਆ ਜਾਂਦਾ ਸੀ। ਜਦ ਅਕਬਰ ਦੇ ਇਕ ਦੀਵਾਨ ਚੰਦੂ ਨੇ ਕੁਝ ਪ੍ਰੋਹਤਾਂ ਨੂੰ ਆਪਣੀ ਲੜਕੀ ਵਾਸਤੇ ਵਰ ਲਭਣ ਲਈ ਕਿਹਾ ਤਾਂ ਉਹ ਘੁੰਮਦੇ ਘੁੰਮਾਉਂਦੇ ਅੰਮ੍ਰਿਤਸਰ ਪੁੱਜ ਗਏ। ਜਦ ਉਹ ਗੁਰੂ ਜੀ ਦੇ ਦਰਬਾਰ ਵਿਚ ਹਾਜ਼ਰ ਹੋਏ ਤਾਂ (ਗੁਰੂ) ਹਰਿਗੋਬਿੰਦ ਸਾਹਿਬ ਦੀ ਆਭਾ ਨੂੰ ਵੇਖ ਕੇ ਦੰਗ ਰਹਿ ਗਏ। ਉਨ੍ਹਾਂ ਗੁਰੂ ਜੀ ਨਾਲ ਮਿਲਕੇ ਓਸੇ ਵੇਲੇ ਰਿਸ਼ਤਾ ਪੱਕਾ ਕਰ ਦਿੱਤਾ। ਪਰ ਜਦ ਚੰਦੂ ਸ਼ਗਨ ਭੈਜਣ ਲੱਗਾ ਤਾਂ ਉਸ ਕਿਹਾ, “ਰਿਸ਼ਤਾ ਤਾਂ ਮੈਨੂੰ ਮੰਜ਼ੂਰ ਆ, ਪਰ ਤੁਸੀਂ, ਚੁਬਾਰੇ ਦੀ ਇੱਟ ਮੋਰੀ ਵਿਚ ਲਾ ਆਏ ਹੋ। ਇਹ ਤੁਸੀਂ ਚੰਗਾ ਨਹੀਂ ਕੀਤਾ। ਪ੍ਰੋਹਤਾਂ ਨਾਲ ਕੁਝ ਸਿੱਖ ਵੀ ਗਏ ਸਨ। ਜਦ ਉਨ੍ਹਾਂ ਚੰਦੂ ਦੇ ਇਹ ਅਪਮਾਨਜਨਕ ਸ਼ਬਦ ਸੁਣੇ ਤਾਂ ਉਹ ਰੱਸੇ ਵਿਚ ਆ ਗਏ। ਉਨ੍ਹਾਂ ਪਹਿਲਾਂ ਹੀ ਇਕ ਸਿੱਖ ਨੂੰ ਅੰਮ੍ਰਿਤਸਰ ਭੇਜ ਦਿੱਤਾ। ਉਹ ਸਿੱਖ ਗੁਰੂ ਜੀ ਨੂੰ ਮਿਲਿਆ ਅਤੇ ਕਿਹਾ, “ਚੰਦੂ ਨੇ ਆਪਣੇ ਆਪ ਨੂੰ ਚੁਬਾਰਾ ਅਤੇ ਗੁਰੂ ਘਰ ਨੂੰ ਮੋਰੀ ਕਿਹਾ ਹੈ। ਇਸ ਲਈ ਇਹ ਰਿਸ਼ਤਾ ਪ੍ਰਵਾਨ ਨਹੀਂ ਕਰਨਾ ਚਾਹੀਦਾ।”

ਗੁਰੂ ਜੀ ਨੇ ਭਾਈ ਗੁਰਦਾਸ, ਬਾਬਾ ਬੁੱਢਾ ਜੀ ਅਤੇ ਹੋਰ ਸਿੱਖਾਂ ਨੂੰ ਬੁਲਾ ਕੇ ਸਾਰੀ ਗੱਲ ਦੱਸੀ। ਸਾਰਿਆਂ ਸਿੱਖਾਂ ਇਕ ਆਵਾਜ਼ ਹੋ ਕੇ ਕਿਹਾ ਕਿ ਇਹ ਰਿਸ਼ਤਾ ਨਹੀਂ ਲੈਣਾ ਚਾਹੀਦਾ। ਅਗਲੇ ਦਿਨ ਜਦ ਸ਼ਗਨ ਪੂਜਾ ਤਾਂ ਗੁਰੂ ਜੀ ਨੇ ਸ਼ਗਨ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਫਿਰ ਜਦ ਚੰਦੂ ਨੂੰ ਪ੍ਰੋਹਤਾਂ ਨੇ ਸ਼ਗਨ ਮੌੜਨ ਦੀ ਗੱਲ ਦੱਸੀ ਤਾਂ ਚੰਦੂ ਬੜਾ ਦੁਖੀ ਹੋਇਆ ਅਤੇ ਉਸ ਇਕ ਲੱਖ ਰੁਪਏ ਗੁਰੂ ਜੀ ਨੂੰ ਦੇਣ ਲਈ ਭੇਜੇ। ਪਰ ਗੁਰੂ ਜੀ ਨੇ ਰੁਪਏ ਲੈਣ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਜੇ ਉਹ ਸਾਰੀ ਦੁਨੀਆਂ ਦੀ ਦੌਲਤ ਵੀ ਦੇਣੀ ਚਾਹੇ, ਰਿਸ਼ਤਾ ਉਹ ਤਦ ਵੀ ਮੰਜ਼ੂਰ ਨਹੀਂ ਕਰਨਗੇ।

ਚੰਦੂ ਨੂੰ ਜਦ ਇਹ ਅਨੁਭਵ ਹੋਇਆ ਕਿ ਉਸਦੀ ਲੜਕੀ ਸਾਰੀ ਉਮਰ ਕੰਵਾਰੀ ਰਹੇਗੀ ਤਾਂ ਉਹ ਗੁਰੂ ਜੀ ਦੇ ਬਹੁਤ ਖ਼ਿਲਾਫ਼ ਹੋ ਗਿਆ ਅਤੇ ਜਹਾਂਗੀਰ ਨੂੰ ਗੁਰੂ ਜੀ ਦੇ ਵਿਰੁਧ ਭੜਕਾਉਂਦਾ ਰਹਿੰਦਾ। ਓਥੇ ਜਹਾਂਗੀਰ ਤਾਂ ਬਾਦਸ਼ਾਹ ਬਣਨ ਤੋਂ ਪਹਿਲਾਂ ਹੀ ਗੁਰੂ ਜੀ ਦੇ ਖ਼ਿਲਾਫ਼ ਸੀ। ਉਹ ਤਾਂ ਅਕਬਰ ਦੇ ਜੀਉਂਦਿਆਂ ਹੀ ਗੁਰੂ ਨਾਨਕ ਦੇ ਪ੍ਰਚਾਰ ਨੂੰ ਰੋਕਣ ਦਾ ਮਨ ਬਣਾ ਚੁੱਕਾ ਸੀ। ਆਪਣੀ ਆਤਮ ਕਥਾ ਵਿਚ ਉਹ ਲਿਖਦਾ ਹੈ, “ਬਹੁਤ ਸਾਰੇ ਭੋਲੇ ਭਾਲੇ ਹਿੰਦੂਆਂ ਅਤੇ ਕਮੀਨੇ ਮੁਸਲਮਾਨਾਂ ਨੂੰ ਉਸ ਆਪਣੇ ਵਿਚਾਰ ਦੇ ਅਨੁਸਾਰ ਢਾਲ ਕੇ ਉਸ ਨੇ ਵਲੀ ਹੋਣ ਦੀ ਡੋੰਡੀ ਪਿਟਵਾਈ ਹੋਈ ਸੀ। ਤਿੰਨ ਚਾਰ ਪੀੜ੍ਹੀਆਂ ਤੋਂ ਇਹ ਦੁਕਾਨ ਚਲ ਰਹੀ ਸੀ। ਕਾਫ਼ੀ ਦੇਰ ਤੋਂ ਮੇਰਾ ਦਿਲ ਕਰਦਾ ਸੀ ਕਿ ਇਸ ਕੂੜ ਦੀ ਦੁਕਾਨ ਨੂੰ ਬੰਦ ਕਰ ਦੇਵਾਂ ਜਾਂ ਉਸ ਨੂੰ ਇਸਲਾਮ ਵਿਚ ਲੈ ਆਵਾਂ।”

ਇਸ ਤਰ੍ਹਾਂ ਜਹਾਂਗੀਰ ਚੰਦੂ ਵਾਲੀ ਘਟਨਾ ਵਾਪਰਨ ਤੋਂ ਪਹਿਲਾਂ ਹੀ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਨ ਬਾਰੇ ਮਨ ਬਣਾ ਚੁੱਕਾ ਸੀ। ਉਹ ਤਾਂ ਕੇਵਲ ਕੋਈ ਬਹਾਨਾ ਹੀ ਲੱਭਦਾ ਸੀ। ਬਹਾਨਾ ਵੀ ਉਸ ਨੂੰ ਉਸਦੇ ਲੜਕੇ ਖੁਸਰੋ ਦੀ ਬਗਾਵਤ ਕਰਨ ‘ਤੇ ਮਿਲ ਗਿਆ। ਖੁਸਰੋ ਗੁਰੂ ਅਰਜਨ ਦੇਵ ਨੂੰ ਆਪਣਾ ਮੁਰਸ਼ਦ ਮੰਨਦਾ ਸੀ। ਜਦ ਉਹ ਫੜੇ ਜਾਣ ਤੋਂ ਡਰਦਾ ਕਾਬਲ ਵੱਲ ਭੱਜਾ ਜਾ ਰਿਹਾ ਸੀ ਤਾਂ ਰਾਹ ਵਿਚ ਉਹ ਤਰਨਤਾਰਨ ਰੁਕਿਆ । ਉਹ ਗੁਰੂ ਅਰਜਨ ਦੇਵ ਨੂੰ ਮਿਲਿਆ ਅਤੇ ਲੰਗਰ ਵਿਚ ਪ੍ਰਸ਼ਾਦ ਵੀ ਛਕਿਆ। | ਇਸ ਤਰ੍ਹਾਂ ਬਾਗੀ ਖੁਸਰੋ ਦਾ ਗੁਰੂ ਜੀ ਨੂੰ ਮਿਲਣਾ, ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਨ ਲਈ ਜਹਾਂਗੀਰ ਨੂੰ ਇਕ ਵਧੀਆ ਬਹਾਨਾ ਮਿਲ ਗਿਆ। ਲਾਹੌਰ ਦਾ ਹਾਕਮ ਮੁਰਤਜ਼ਾ ਖਾਂ ਤਾਂ ਪਹਿਲਾਂ ਹੀ ਗੁਰੂ ਜੀ ਦੇ ਖ਼ਿਲਾਫ਼ ਰਿਪੋਰਟਾਂ ਭੇਜ ਚੁਕਾ ਸੀ। ਉਸ ਨੇ ਜਹਾਂਗੀਰ ਨੂੰ ਇਹ ਵੀ ਲਿਖਿਆ ਸੀ ਕਿ ਗੁਰੂ ਜੀ ਨੇ ਖੁਸਰੋ ਨੂੰ ਅਸ਼ੀਰਵਾਦ ਦਿੱਤਾ ਸੀ ਅਤੇ ਉਸ ਪੰਜ ਹਜ਼ਾਰ ਰੁਪਏ ਦੀ ਮਦਦ ਵੀ ਕੀਤੀ।

ਜਹਾਂਗੀਰ ਨੂੰ ਇਹ ਵੱਡਾ ਦੁੱਖ ਸੀ ਕਿ ਮੁਸਲਮਾਨ ਗੁਰੂ ਅਰਜਨ ਦੇਵ ਦੇ ਸੇਵਕ ਕਿਉਂ ਬਣ ਰਹੇ ਹਨ, ਇਸ ਲਈ ਗੁਰੂ ਨੂੰ ਕਤਲ ਕਰਨ ਲਈ ਉਹ ਭੁੱਲ ਗਿਆ ਸੀ। ਗੁਰੂ ਜੀ ਵੀ ਸਮੇਂ ਦੀ ਨਜ਼ਾਕਤ ਨੂੰ ਜਾਣਦੇ ਸਨ। ਜਹਾਂਗੀਰ ਦੇ ਵਿਚਾਰ ਵੀ ਉਨ੍ਹਾਂ ਤੱਕ ਪੁੱਜ ਰਹੇ ਸਨ। ਉਹ ਜਾਣਦੇ ਸਨ ਕਿ ਸ਼ਹੀਦੀ ਦਾ ਸਮਾਂ ਨੇੜੇ ਹੀ ਆ ਗਿਆ ਸੀ। ਇਸ ਲਈ ਉਨ੍ਹਾਂ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਹੋਰ ਨਾਮਵਰ ਸਿੱਖਾਂ ਨੂੰ ਬੁਲਾਇਆ ਅਤੇ 15 ਮਈ, 1606 ਈ: ਨੂੰ ਗੁਰਗੱਦੀ ਗੁਰੂ ਹਰਿਗੋਬਿੰਦ ਸਾਹਿਬਨੂੰ ਸੌਂਪ ਦਿੱਤੀ। ਉਨ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਨੂੰ ਉਪਦੇਸ਼ ਦਿੱਤਾ, “ਸਿੱਖੀ ਦਾ ਪ੍ਰਚਾਰ ਅਸੀਂ ਸ਼ਾਂਤਮਈ ਢੰਗ ਨਾਲ ਕੀਤਾ ਸੀ। ਪਰ ਹੁਣ ਵਕਤ ਬਦਲ ਗਿਆ ਹੈ। ਹੁਣ ਚੰਗਿਆਈ ਅਤੇ ਬੁਰਿਆਈ ਦੀ ਜੰਗ ਹੋਵੇਗੀ। ਇਸ ਲਈ ਤੁਹਾਨੂੰ ਹੁਣ ਕਮਰ ਕੱਸੇ ਕਰ ਲੈਣੇ ਚਾਹੀਦੇ ਹਨ। ਆਪ ਸ਼ਸਤਰ ਪਹਿਨੋ ਅਤੇ ਸਿੱਖਾਂ ਨੂੰ ਸ਼ਸਤਰ ਧਾਰਨ ਕਰਨ ਦੀ ਆਗਿਆ ਕਰੋ । ਕੁਝ ਦਿਨਾਂ ਬਾਅਦ ਹੀ ਮੁਰਤਜ਼ਾ ਖਾਂ ਨੇ ਗੁਰੂ ਜੀ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰ ਲਿਆ। ਗੁਰੂ ਜੀ ਨਾਲ ਪੰਜ ਸਿੱਖ ਆਪਣੇ ਆਪ ਹੀ ਨਾਲ ਚੱਲ ਪਏ।

ਲਾਹੌਰ ਪਹੁੰਚ ਕੇ ਗੁਰੂ ਜੀ ਨੂੰ ਜਹਾਂਗੀਰ ਦੇ ਦਰਬਾਰ ਵਿਚ ਪੇਸ਼ ਕੀਤਾ ਗਿਆ। ਜਹਾਂਗੀਰ ਨੇ ਕਈ ਸਵਾਲ ਕੀਤੇ ਜਿਨ੍ਹਾਂ ਦਾ ਗੁਰੂ ਜੀ ਨੇ ਢੁਕਵਾਂ ਉੱਤਰ ਦਿੱਤਾ। ਉਨ੍ਹਾਂ ਨੂੰ ਇਹ ਵੀ ਕਿਹਾ ਗਿਆ ਕਿ ਆਦਿ ਗ੍ਰੰਥ ਸਾਹਿਬ ਵਿਚ ਮੁਹੰਮਦ ਦੀ ਉਸਤਤ ਦੇ ਕੁਝ ਸ਼ਬਦ ਪਾਏ ਜਾਣ, ਪਰ ਗੁਰੂ ਜੀ ਨੇ ਸਾਫ਼ ਇਨਕਾਰ ਕਰ ਦਿੱਤਾ। ਫਿਰ ਉਨ੍ਹਾਂ ਨੂੰ ਮੁਸਲਮਾਨ ਬਣਨ ਵਾਸਤੇ ਕਿਹਾ ਗਿਆ। ਗੁਰੂ ਜੀ ਨੇ ਕਿਹਾ, ਕਿ ਅਸੀਂ ਸਰੀਰ ਤਿਆਗ ਸਕਦੇ ਹਾਂ ਪਰ ਧਰਮ ਨਹੀਂ। ਜਦ ਗੁਰੂ ਜੀ ਨੇ ਕੋਈ ਸ਼ਰਤ ਵੀ ਪ੍ਰਵਾਨ ਨਾ ਕੀਤੀ ਤਾਂ ਜਹਾਂਗੀਰ ਨੇ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ।

ਪਹਿਲਾਂ ਹਾੜ ਮਹੀਨੇ ਦੀ ਤਪੀ ਰੇਤ ਵਿਚ ਬਿਠਾ ਕੇ ਤਸੀਹੇ ਦਿੱਤੇ ਗਏ। ਜਦ ਸਾਈਂ ਮੀਆਂ ਮੀਰ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਜਹਾਂਗੀਰ ਨੂੰ ਮਿਲਿਆ। ਪਰ ਜਹਾਂਗੀਰ ਨੇ ਉਸ ਦੀ ਗੱਲ ਨਾ ਮੰਨੀ। ਫਿਰ ਗੁਰੂ ਜੀ ਨੂੰ ਉਬਲਦੇ ਪਾਣੀ ਦੀ ਦੇਗ ਵਿਚ ਬਿਠਾਇਆ ਗਿਆ। ਪਰ ਉਹ ਸ਼ਾਂਤ ਚਿੱਤ ਪ੍ਰਭੂ ਨਾਲ ਸੁਰਤ ਜੋੜੀ ਬੈਠੇ ਰਹੇ। ਫਿਰ ਤੱਤੇ ਤਵੇ ਉਤੇ ਬਿਠਾ ਕੇ ਗਰਮ ਰੇਤ ਝੁਲਸੇ ਹੋਏ ਸਰੀਰ ‘ਤੇ ਪਾਈ ਗਈ। ਇਸ ਨਾਲ ਉਨ੍ਹਾਂ ਦਾ ਸਾਰਾ ਸਰੀਰ ਫਲੂਹਿਆਂ ਨਾਲ ਭਰ ਗਿਆ। ਇਸ ਤਰ੍ਹਾਂ ਪੰਜ ਦਿਨ ਕਸ਼ਟ ਦਿੱਤੇ ਜਾਂਦੇ ਰਹੇ। ਛੇਵੇਂ ਦਿਨ 30 ਮਈ, 1606 ਈ: ਨੂੰ ਦਰਿਆ ਰਾਵੀ ਦੇ ਕੰਢੇ ਲੈ ਗਏ। ਅਤੇ ਉਹਨਾਂ ਦੇ ਸਰੀਰ ਨੂੰ ਰਾਵੀ ਦਰਿਆ ਵਿੱਚ ਬਹਾ ਦਿੱਤਾ।

ਗੁਰੂ ਸਾਹਿਬ 28 ਬਰਸ 4 ਮਹੀਨੇ 11 ਦਿਨ ਦੀ ਉਮਰ ਵਿੱਚ ਗੱਦੀ ਪਰ ਬੈਠ ਕੇ, 24 ਬਰਸ 9 ਮਹੀਨੇ 2 ਦਿਨ ਗੁਰਿਆਈ ਕਰ, 53 ਬਰਸ 1 ਮਹੀਨਾ 12 ਦਿਨ ਸਾਰੀ ਉਮਰ ਭੋਗ ਕੇ, 22 ਜੇਠ ਸੁਦੀ ਚੌਥ ਸੰਮਤ 1662 ਬਿਕ੍ਰਮੀ ਨੂੰ ਸ਼ੁੱਕਰਵਾਰ ਅੰਮ੍ਰਿਤ ਵੇਲੇ ਲਾਹੌਰ ਵਿੱਚ ਜੋਤੀ ਜੋਤਿ ਸਮਾ ਗਏ। ਇਸ ਅਸਥਾਨ ਤੇ ਗੁਰਦੁਆਰਾ ਡੇਰਾ ਸਾਹਿਬ ਪਾਕਿਸਤਾਨ ਵਿੱਚ ਸ਼ਸੋਭਿਤ ਹੈ। ਗੁਰੂ ਜੀ ਨੇ ਜਬਰ ਜੁਲਮ ਦਾ ਸਾਹਮਣਾ ਕਰਦਿਆਂ ਹੋਇਆ ਆਪਾ ਕੁਰਬਾਨ ਕਰ ਦਿੱਤਾ, ਪਰੰਤੂ ਜੁਲਮ ਦੇ ਸਾਹਮਣੇ ਨਹੀਂ ਝੁਕੇ।ਇਸ ਪ੍ਰਕਾਰ ਗੁਰੂ ਜੀ ਦੀ ਸ਼ਹਾਦਤ ਜੁਲਮ ਤੇ ਜਬਰ ਦਾ ਟਾਕਰਾ ਸ਼ਾਤੀ ਨਾਲ ਕਰਨ ਦੀ ਆਪਣੇ ਆਪ ਵਿੱਚ ਇੱਕ ਮਿਸਾਲ ਹੈ।ਲੋਕ ਰਹਿੰਦੀ ਦੁਨੀਆਂ ਤੱਕ ਗੁਰੂ ਜੀ ਦੀ ਇਸ ਸ਼ਹਾਦਤ ਨੂੰ ਯਾਦ ਰੱਖਣਗੇ ਅਤੇ ਹਰ ਦੁੱਖ-ਸੁੱਖ ਵਿਚ ਉਹਨਾਂ ਦੁਆਰਾ ਰਚਿਤ ਬਾਣੀ ਦਾ ਓਟ ਆਸਰਾ ਲੈਂਦੇ ਰਹਿਣਗੇ।

Waheguru Ji Ka Khalsa Waheguru Ji Ki Fateh
– Bhull Chukk Baksh Deni Ji –

Please Visit : Greeting–Guru Arjan Dev Ji Di Shahidi

Sikh History – Darbar Sahib Sri Harmandir Sahib

Sikh History - Darbar Sahib Sri Harmandir Sahib

Sikh History – Darbar Sahib Sri Harmandir Sahib

Darbar Sahib Sri Harmandir Sahib
Darbar Sahib Sri Harmandir Sahib

ਇਤਿਹਾਸ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ 

ਆਉ ਜਾਣੀਏ ਸੰਖੇਪ ਰੂਪ ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਅਲੌਕਿਕ ਤੇ ਖੂਬਸੂਰਤ ਇਮਾਰਤ ਦੇ ਸੁਨਿਹਰੀ ਇਤਿਹਾਸ ਬਾਰੇ

ਸ਼੍ਰੀ ਹਰਿਮੰਦਰ ਸਾਹਿਬ ਲਈ ਜ਼ਮੀਨ ਗੁਰੂ ਰਾਮਦਾਸ ਸਾਹਿਬ ਵਲੋਂ ਜ਼ਿਮੀਦਾਰਾਂ ਤੋਂ ਖ਼ਰੀਦੀ ਗਈ ਸੀ।

ਸ਼ਹਿਰ ਦਾ ਨਕਸ਼ਾ ਵੀ ਉਸ ਵਕਤ ਹੀ ਬਣਾਇਆ ਗਿਆ ਸੀ।

ਸ਼ਹਿਰ ਅਤੇ ਸਰੋਵਰ ਦਾ ਨਿਰਮਾਣ ਇੱਕਠੇ ਹੀ 1570 ਈ. ਵਿਚ ਸ਼ੁਰੂ ਹੋ ਗਿਆ।

ਦੋਵੇਂ 1577 ਈ. ਵਿਚ ਬਣ ਕੇ ਤਿਆਰ ਸਨ।

ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਮਾਰਤ ਦੀ ਨੀਂਹ ਇੱਕ ਮੁਸਲਿਮ ਸੰਤ ਹਜ਼ਰਤ ਮਿਆਂ ਮੀਰ ਜੀ ਦੁਆਰਾ ਦਿੰਸਬਰ, 1588 ਵਿਚ ਵਿਚ ਰੱਖਵਾਈ ਗਈ ਸੀ।

ਨਿਰਮਾਣ ਦੀ ਨਿਗਰਾਨੀ ਖ਼ੁਦ ਗੁਰੂ ਅਰਜਨ ਦੇਵ ਜੀ ਕਰਦੇ ਸਨ ਅਤੇ ਸੇਵਾ ਵਿੱਚ ਉਨ੍ਹਾਂ ਦਾ ਸਾਥ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਹਲੋ ਜੀ ਅਤੇ ਕਈ ਹੋਰ ਸੱਚੇ ਸਿੱਖਾ ਨੇ ਦਿੱਤਾ।

(ਸ਼ੁਰੂ ਤੋਂ ਹਿੰਦੂ ਮੰਦਰਾ ਨੂੰ ਉੱਚੀ ਜਗ੍ਹਾ ਤੇ ਬਣਾਉਣਾ ਹਿੰਦੂ ਮੱਤ ਦੀ ਰੀਤ ਰਿਹਾ ਹੈ)

ਪਰ ਗੁਰੂ ਸਾਹਿਬ ਨੇ ੲਿਸ ਤੋਂ ਬਿਲਕੁਲ ੳੁਲਟ ਸਿੱਖ ੲਿਮਾਰਤ ਸ਼ੈਲੀ ੲਿਜ਼ਾਦ ਕੀਤੀ ਅਤੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਕਿਸੇ ਉੱਚੀ ਜਗ੍ਹਾ ਤੇ ਬਣਾਉਣ ਦੀ ਥਾਂ ਉਨ੍ਹਾਂ ਨੇ ਨੀਵੀਂ ਥਾਂ ਤੇ ਬਣਾਉਣ ਦਾ ਨਿਸ਼ਚਾ ਕੀਤਾ।

ਇਸ ਤੋਂ ਇਲਾਵਾ ਹਿੰਦੂ ਮੰਦਰਾ ਵਿਚ ਅੰਦਰ ਆਉਣ ਲਈ ਅਤੇ ਬਾਹਰ ਜਾਉਣ ਲਈ ਸਿਰਫ ਇੱਕ ਰਸਤਾ ਹੁੰਦਾ ਹੈ ਪਰ ਗੁਰੂ ਸਾਹਿਬ ਨੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਚਾਰਾਂ ਦਿਸ਼ਾਵਾ ਵਲ ਖੁੱਲਾ ਰੱਖਣ ਦਾ ਨਿਸ਼ਚਾ ਕੀਤਾ।

ਇਸ ਨਾਲ ਉਨ੍ਹਾਂ ਨੇ ਹਰ ਜਾਤ, ਧਰਮ, ਮੁਲਕ ਅਤੇ ਲਿੰਗ ਦੇ ਵਿਅਕਤੀ ਨੂੰ ਨਵੇਂ ਧਰਮ ਸਿੱਖੀ ਵਿਚ ਆਉਣ ਦਾ ਸੱਦਾ ਦਿੱਤਾ।

ਇਸ ਧਾਰਮਿਕ ਇਮਾਰਤ ਦਾ ਨਿਰਮਾਣ ਅਗਸਤ-ਸਿੰਤਬਰ 1604 ਈ. ਪੂਰਾ ਹੋ ਗਿਆ ਅਤੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਨਵੇ ਬਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਰਿਮੰਦਰ ਸਾਹਿਬ ਵਿਚ ਸਥਾਪਿਤ ਕੀਤਾ।

ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਨਿਯੂਕਤ ਹੋਏ।

ਇਸ ਤੋਂ ਬਾਅਦ ਸਿੱਖਾਂ ਨੂੰ ਇੱਕ ਆਪਣਾ ਤੀਰਥ ਮਿਲ ਗਿਆ।

ਸ੍ਰੀ ਹਰਿਮੰਦਰ ਸਾਹਿਬ 67 ਫੁੱਟ ਦੇ ਵਰਗ ‘ਤੇ ਖੜ੍ਹਾ ਹੈ, ਜੋ ਕਿ ਸਰੋਵਰ ਦੇ ਮੱਧ ਵਿਚ ਹੈ।

ਹਰਿਮੰਦਰ ਸਾਹਿਬ ਦੀ ਇਮਾਰਤ ਵੀ 40.5 ਫੁੱਟ ਦਾ ਵਰਗ ਹੈ।

ਇਮਾਰਤ ਦਾ ਹਰ ਦਿਸ਼ਾ (ਪੂਰਬ, ਪੱਛਮ, ਉੱਤਰ ਅਤੇ ਦੱਖਣ) ਵਿਚ ਇੱਕ ਦਰਵਾਜ਼ਾ ਹੈ।

ਦਰਸ਼ਨੀ ਮਹਿਰਾਬ ਪੁੱਲ ਦੇ ਇੱਕ ਅੰਤ ਤੇ ਸਥਿਤ ਹੈ।

ਹਰ ਮਹਿਰਾਬ 10 ਫੁੱਟ ਉੱਚੀ ਅਤੇ 8 ਫੁੱਟ 6 ਇੰਚ ਚੋੜ੍ਹੀ ਹੈ।

ਦਰਵਾਜ਼ਿਆ ਤੇ ਸੋਹਣੀ ਕਲਾਕਾਰੀ ਹੈ।

ਇਹ ਪੁੱਲ ਦੇ ਵਲ ਨੂੰ ਨਿਕਲਦੇ ਹਨ ਜੋ ਕਿ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ਵੱਲ ਜਾਂਦਾ ਹੈ।

ਪੁੱਲ 202 ਫੁੱਟ ਲੰਬਾ ਅਤੇ 21 ਫੁੱਟ ਚੋੜ੍ਹਾ ਹੈ।

ਪੁੱਲ 13 ਫੁੱਟ ਚੋੜ੍ਹੀ ਪਰਦਕਸ਼ਣਾ ਨਾਲ ਜੁੜਿਆ ਹੋਇਆ ਹੈ।

ਇਹ ਮੁੱਖ ਇਮਾਰਤ ਦੇ ਦੁਆਲੇ ਘੁੰਮਦੀ ਹੈ ਅਤੇ ਹਰ ਦੀ ਪੋੜੀ ਤਕ ਜਾਂਦੀ ਹੈ।

ਹਰ ਦੀ ਪੋੜੀ ਦੇ ਪਹਿਲੀ ਪੋੜੀ ਤੇ ਗੁਰੂ ਗ੍ਰੰਥ ਸਾਹਿਬ ਲਿਖਿਆ ਹੋਇਆ ਹੈ।

ਸ੍ਰੀ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ਤਿੰਨ ਮੰਜਲਾ ਹੈ।

ਪਹਿਲੀ ਮੰਜਲ ਪੁੱਲ ਵਲ ਨੂੰ ਮੂੰਹ ਕਰਦੀ ਹੈ, ਅਤੇ ਮਹਿਰਾਬਾ ਨਾਲ ਸਜਾਈ ਗਈ ਹੈ।

ਪਹਿਲੀ ਮੰਜਲ ਦੀ ਛੱਤ 26 ਫੁੱਟ 9 ਇੰਚ ਉੱਚੀ ਹੈ।

ਦੂਸਰੀ ਮੰਜਲ ਤੇ ਸਿਖਰ ਤੇ 4 ਫੁੱਟ ਉੱਚਾ ਬੰਨ੍ਹਾ ਹੈ ਅਤੇ ਚਾਰਾਂ ਕੋਨਿਆ ਤੇ ਮੰਮਟੀਆ ਲੱਗੀਆ ਹੋਈਆ ਹਨ।

ਤੀਸਰੀ ਮੰਜਲ ਦੇ ਤਿੰਨ ਦਰਵਾਜੇ ਹਨ ਅਤੇ ਉੱਥੇ ਹਰ ਵਕਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਚਲਦਾ ਰਹਿੰਦਾ ਹੈ।

ਇਸ ਮੰਜਲ ਦੇ ਉੱਪਰ ਇੱਕ ਗੁੰਬਦ ਹੈ ਜਿਸ ਦੇ ਪੰਕਜ ਦੀ ਪੰਖੜੀਆਂ ਦੀ ਚਿੱਤਰਕਾਰੀ ਹੈ।

ਇੱਕ ਹੋਰ ਉਲਟੇ ਪੰਕਜ ਦੇ ਉੱਪਰ ‘ਕਲਸ਼’ ਇੱਕ ਬਹੁਤ ਸੋਹਣੀ ਛੱਤਰੀ ਨਾਲ ਲੱਗਿਆ ਹੋਇਆ ਹੈ।

ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਮੁਸਲਿਮ ਅਤੇ ਹਿੰਦੂ ਇਮਾਰਤ ਬਣਾਉਣ ਦੇ ਤਰੀਕਿਆ ਵਿਚ ਆਪਣੇ ਹੀ ਤਰ੍ਹਾ ਦਾ ਸੁਮੇਲ ਹੈ ਅਤੇ ਇਮਾਰਤ ਨੂੰ ਪੂਰੀ ਦੁਨਿਆ ਵਿਚ ਸਭ ਤੋਂ ਵਧੀਆ ਇਮਾਰਤਾ ਵਿਚ ਵੰਡਿਆ ਜਾਂਦਾ ਹੈ।

PLEASE VISIT OUR YOUTUBE CHANNEL & Follow DHANSIKHI ON INSTAGRAM FOR VIDEO SAAKHIS, GREETINGS, WHATSAPP STATUS, INSTA POSTS ETC.
| Gurbani Quotes | Gurbani and Sikhism Festivals Greetings | Punjabi Saakhis | Saakhis in Hindi | Sangrand Hukamnama with Meaning | Gurbani and Dharmik Ringtones | Video Saakhis |