ਇਤਿਹਾਸ ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨ ਤਾਰਨSikh History - Darbar Sahib Sri Tran Taran Sahib

ਪੰਜਾਬ ਦੇ ਇਤਿਹਾਸ ਵਿਚ ਗੁਰੂ ਕੀ ਨਗਰੀ ਤਰਨ ਤਾਰਨ ਜ਼ਿਲਾ ਤਰਨ ਤਾਰਨ ਦੀ ਇਕ ਵਿਸ਼ੇਸ਼ ਥਾਂ ਹੈ। ਇਹ ਨਗਰੀ ਜੋ ਦੁਖ ਨਿਵਾਰਨ ਦੇ ਨਾਮ ਨਾਲ ਪ੍ਰਸਿੱਧ ਹੈ, ਪੰਚਮ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ ਨੇ ਮਿਤੀ 17 ਵੈਸਾਖ ਸੰਮਤ 1647 ਬਿਕ੍ਰਮੀ (ਮੁਤਾਬਿਕ 1590 ਈਸਵੀ) ਨੂੰ ਪਹਿਲਾਂ ਸਰੋਵਰ ਖੁਦਵਾ ਕੇ ਤੇ ਫਿਰ ਸੰਮਤ 1653 ਬਿਕ੍ਰਮੀ (ਮੁਤਾਬਿਕ ਸੰਨ 1596 ਈਸਵੀ) ਵਿਚ ਨਗਰ ਦੀ ਨੀਂਹ ਰੱਖ ਕੇ ਆਬਾਦ ਕੀਤਾ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਇਹ ਨਵਾਂ ਨਗਰ ਤੋ ਸਰੋਵਰ ਬਨਾਉਣ ਦੀ ਲੋੜ ਕਿਉਂ ਪਈ ? ਜਦ ਕਿ ਇਥੇ ਉਤਰ ਵੱਲ 12-13 ਮੀਲ ਦੇ ਫਾਸਲੇ ਪਰ ਗੁਰੂ ਕਾ ਚੱਕ (ਅੰਮ੍ਰਿਤਸਰ) ਸਿੱਖੀ ਪ੍ਰਚਾਰ ਦਾ ਨਵਾਂ ਕੇਂਦਰ ਬਣ ਚੁੱਕਾ ਸੀ। ਇਸ ਸੰਬੰਧ ਵਿਚ ਉੱਤਰ ਵਜੋਂ ਕੁਝ ਸਿਧਾਂਤਿਕ ਗੱਲਾਂ, ਜੋ ਸਿੱਖ-ਇਤਿਹਾਸ ਨਾਲ ਬੜਾ ਗਹਿਰਾ ਸਬੰਧ ਰੱਖਦੀਆਂ ਹਨ, ਜ਼ਰਾ ਸੋਚਣ ਤੇ ਵਿਚਾਰਨ ਯੋਗ ਹਨ।

ਤਰਨ ਤਾਰਨ ਦਾ ਮੁੱਢ : ਸੰਨ 1644 ਬਿ: (ਮੁਤਾਬਿਕ ਸੰਨ 1587 ਈ:) ਵਿੱਚ ਜਦ ਅਜੇ ਗੁਰੂ ਕੇ ਚੱਕ (ਅੰਮ੍ਰਿਤਸਰ) ਦੀ ਅਬਾਦੀ ਤੇ ਤਾਮੀਰ ਹੋ ਰਹੀ ਸੀ ਤਾਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖੀ ਪ੍ਰਚਾਰ ਦੀ ਲੋੜ ਤੇ ਖਾਸ ਅਹਿਮੀਅਤ ਨੂੰ ਮੁੱਖ ਰੱਖ ਕੇ ਇਕ ਹੋਰ ਨਵਾਂ ਕੇਂਦਰ ਅੰਮ੍ਰਿਤਸਰ ਨੇੜੇ ਹੀ ਦਿੱਲੀ ਤੋਂ ਗੋਇੰਦਵਾਲ ਹੋ ਕੇ ਲਾਹੌਰ ਜਾਣ ਵਾਲੀ ਸੜਕ ਪਰ ਕਾਇਮ ਕਰਨ ਦੀ ਤਜਵੀਜ਼ ਸੋਚੀ ਤਾਂ ਕਿ ਬਹੁਤੇ ਰਾਜ ਕਰਮਚਾਰੀ ਤੇ ਜਨਤਾ ਦੇ ਲੋਕ, ਜੋ ਗੁਰਸਿੱਖੀ ਨਾਲ ਦਿਲੀ ਸ਼ਰਧਾ ਭਾਵ ਰੱਖਦੇ ਸਨ, ਕਾਰਣ ਇਸ ਦਾ ਸਭ ਤੋਂ ਵੱਡਾ ਇਹ ਸੀ ਕਿ ਉਸ ਸਮੇਂ ਬਾਦਸ਼ਾਹ ਤੇ ਉਸ ਦੇ ਲਾਉ-ਲਸ਼ਕਰ ਦੀ ਆਵਾਜਾਈ ਹਮੇਸ਼ਾਂ ਦਿੱਲੀਓਂ ਲਾਹੌਰ ਤੋਂ ਲਾਹੌਰੋਂ ਦਿੱਲੀ ਸਿੱਧੀ ਇਸੇ ਰਸਤੇ ਰਾਹੀ ਹੁੰਦੀ ਸੀ ਤੇ ਸਾਰੇ ਦੇਸ਼ੀ-ਵਿਦੇਸ਼ੀ ਯਾਤਰੂ ਇਸ ਰਸਤਿਓਂ ਹੋ ਕੇ ਲੰਘਦੇ ਸਨ। ਉਹਨਾਂ ਦੇ ਲਈ ਉਸ ਸਮੇਂ ਗੁਰੂ ਕਾ ਚੱਕ (ਅੰਮ੍ਰਿਤਸਰ) ਕੁਝ ਇਕ ਪਾਸੇ ਹੋਣ ਕਰ ਕੇ ਗੁਰੂ ਜੀ ਦੇ ਦਰਬਾਰ ਤੱਕ ਪਹੁੰਚਣਾ ਇੰਨਾ ਸ਼ਹਿਜ ਨਹੀ ਸੀ। ਨਾਲੇ ਗੁਰੂ ਜੀ ਸਿੱਖੀ ਦਾ ਪ੍ਰਚਾਰ ਕੇਵਲ ਪੰਜਾਬ ਦੇ ਪੇਂਡੂ ਹਲਕਿਆਂ ਤੱਕ ਹੀ ਸੀਮਤ ਰੱਖਣਾ ਕੁਦਰਤੀ ਤੌਰ ਤੇ ਨਿਆਇ ਸੰਗਤ ਵੀ ਨਹੀਂ ਸੀ ਤੇ ਇਸ ਪ੍ਰਚਾਰ ਦੇ ਨਾਲ ਹੀ ਸਿੱਖਾਂ ਵਾਸਤੇ ਉਹਨਾਂ ਦੀ ਉਪਜੀਵਕਾ ਲਈ ਦੇਸ਼-ਵਿਦੇਸ਼ ਵਿਆਪੀ ਵਪਾਰ ਦਾ ਰਾਹ ਖੋਹਲਣਾ ਹੋਰ ਵੀ ਜ਼ਰੂਰੀ ਸੀ।

ਸ਼ਰੋਵਰ ਸੀ ਤਰਨ ਤਾਰਨ : ਇਹ ਪਵਿੱਤਰ ਸਰੋਵਰ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਖਾਰਾ ਅਤੇ ਪਲਾਸੋਰ ਪਿੰਡਾਂ ਦੀ ਜ਼ਮੀਨ ਇੱਕ ਲੱਖ ਸਤਵੰਜਾ ਹਜ਼ਾਰ ਰੁਪੈ ਨੂੰ ਖਰੀਦ ਕੇ 17 ਵੈਸਾਖ ਸੰਮਤ 1647 ਨੂੰ ਖੁਦਵਾਇਆ ਸੀ । ਸੰਮਤ 1653 ਵਿੱਚ ਗੁਰੂ ਜੀ ਨੇ ਤਾਲ ਨੂੰ ਪੱਕਾ ਕਰਨ ਹਿੱਤ ਆਵੇ ਲਗਵਾਏ ਪ੍ਰੰਤੂ ਇਸ ਕੰਮ ਵਿੱਚ ਜ਼ਾਲਿਮ ਅਮੀਰ ਦੀ ਸਰਾਏ ਨੂਰਦੀ ਵਾਲੇ ਨੇ ਰੁਕਾਵਟਾਂ ਪਾਈਆਂ ਅਤੇ ਇੱਟਾਂ ਚੁਰਾ ਲਈਆ। ਸੰਮਤ 1832 ਵਿੱਚ ਸ: ਜੱਸਾ ਸਿੰਘ ਰਾਮਗੜੀਏ ਨੇ ਤਾਲ ਦੋ ਦੋ ਪਾਸੇ ਪੱਕੇ ਕਰਵਾਏ । ਬਾਕੀ ਦੋ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕਾਰਕੁਨ ਤੀ ਦੇ ਰਾਹੀ ਪੱਕੇ ਕਰਵਾਏ ਇਸ ਵਰ ਦੀ ਪ੍ਰਕਰਮਾ ਪੱਕੀ ਕਰਾਉਣ ਦੀ ਸੇਵਾ ਕੰਵਰ ਨੇ ਨਿਹਾਲ ਸਿੰਘ ਨੇ ਕੀਤੀ॥

– ਤਰਨ ਤਾਰਨ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਨਾਲ ਸਬੰਧਤ ਗੁਰੂਘਰ ਸਾਹਿਬ ਇਹ ਹਨ –
ਗੁ. ਗੁਰੂ ਕਾ ਖੂਹ (ਗੁਰੂ ਅਰਜਨ ਦੇਵ ਜੀ), ਸ਼ਹੀਦੀ ਫਾਟਕ (ਹਰੀਕ ਰੋੜ),
ਗੁ. ਸ਼ਹੀਦ ਬਾਬਾ ਹਜ਼ਾਰਾ ਸਿੰਘ ਜੀ ( ਪਿੰਡ ਅਲਾਦੀਨ ਪੁਰ )

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.