Gurudwara Janam Asthan Bebe Nanki Ji
ਗੁਰੂਦਵਾਰਾ ਜਨਮ ਅਸਥਾਨ ਬੇਬੇ ਨਾਨਕੀ, ਡੇਰਾ ਚਾਹਿਲ ਲਾਹੌਰ ਪਾਕਿਸਤਾਨ
ਗੁਰਦੁਆਰਾ ਜਨਮ ਅਸਥਾਨ ਬੇਬੇ ਨਾਨਕੀ ਜੀ ਪਿੰਡ ਡੇਰਾ ਚਾਹਲ ਜੋ ਜਿਲਾ ਲਾਹੋਰ, ਥਾਣਾ ਬਰਕੀ ਵਿੱਚ ਹੈ ਸੁਸ਼ੋਭਿਤ ਹੈ. ਇਹ ਪਿੰਡ ਲਾਹੌਰ ਤੋਂ ਘਵਿੰਡੀ ਜਾਦਿਆਂ ਲਾਹੌਰ ਤੋਂ ਕੋਈ 35 ਕਿਲੋਮੀਟਰ ਦੂਰੀ ਤੇ ਹੈ. ਇਸ ਪਿੰਡ ਅੰਦਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਹੈ। ਇਸ ਗੁਰਦੁਆਰੇ ਨੂੰ ਜਨਮ ਅਸਥਾਨ ਬੇਬੇ ਨਾਨਕੀ ਵੀ ਆਖਿਆ ਜਾਂਦਾ ਹੈ। ਇਸ ਪਿੰਡ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਈ ਵਾਰ ਚਰਨ ਪਾਏ, ਕਿਉਂਕਿ ਇਥੇ ਉਹਨਾਂ ਦੇ ਨਾਨਕੇ ਸਨ। ਇਥੇ ਹੀ ਸੰਮਤ 1521 ਵਿੱਚ ਬੇਬੇ ਨਾਨਕੀ ਜੀ ਦਾ ਜਨਮ ਹੋਇਆ, ਜੋ ਬਾਬਾ ਜੀ ਦੀ ਵੱਡੀ ਭੈਣ ਸੀ। ਗੁਰਦੁਆਰਾ ਸਾਹਿਬ ਦੀ ਇਮਾਰਤ ਗੁੰਬਦਦਾਰ ਖੂਬਸੂਰਤ ਬਣੀ ਹੋਈ ਹੈ।
ਬੇਬੇ ਨਾਨਕੀ ਦਾ ਜਨਮ ਆਪਣੇ ਨਾਨਕੇ ਪਿੰਡ ਚਾਹਲ, ਥਾਣਾ ਬਰਕੀ, ਜ਼ਿਲ੍ਹਾ ਲਾਹੌਰ ਵਿਚ 1464 ਨੂੰ ਹੋਇਆ। ਉਹ ਗੁਰੂ ਨਾਨਕ ਦੇਵ ਜੀ ਤੋਂ 5 ਸਾਲ ਵੱਡੇ ਸਨ। ਬੇਬੇ ਜੀ ਦਾ ਜਨਮ ਨਾਨਕੇ ਹੋਣ ਕਰਕੇ ਨਾਨਾ ਰਾਮ ਜੀ, ਨਾਨੀ ਭਿਰਾਈ ਅਤੇ ਮਾਮਾ ਕ੍ਰਿਸ਼ਨਾ ਜੀ ਦੇ ਲਾਡਾਂ-ਪਿਆਰਾਂ ਨਾਲ ਨਵੀਂ ਜਨਮੀ ਬੱਚੀ ਦਾ ਨਾਂਅ ਹੀ ਨਾਨਕਿਆਂ ਦੀ ਪੈ ਗਿਆ। ਇਹ ਅੱਗੇ ਜਾ ਕੇ ਨਾਨਕੀ ਅਖਵਾਉਣ ਲੱਗ ਪਿਆ।
ਪੂਰਾ ਇਤਿਹਾਸ ਇਸ ਵੀਡੀਓ ਵਿਚ ਦੇਖੋ ਜੀ
Video Source : Punjabi Lehar Facebook Page