ਸਰੋਵਰ ਸ੍ਰੀ ਤਰਨ ਤਾਰਨ ਸਾਹਿਬ ਜੀ ਦਾ ਇਤਿਹਾਸ 
ਸ੍ਰੀ ਤਰਨ ਤਾਰਨ ਦਾ ਇਹ ਪਵਿਤਰ ਸਰੋਵਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਖਾਰਾ ਅਤੇ ਪਲਾਸੌਰ ਪਿੰਡਾਂ ਦੀ ਜਮੀਨ ਇੱਕ ਲੱਖ ਸਤਵੰਜਾ ਹਜਾਰ ਰੁਪੈ ਨੂੰ ਖ੍ਰੀਦ ਕੇ 17 ਵੈਸਾਖ ਸੰਮਤ 1647 ਨੂੰ ਖੁਦਵਾਇਆ ਸੀ. ਸੰਮਤ 1653 ਵਿੱਚ ਗੁਰੂ ਜੀ ਨੇ ਤਾਲ ਨੂੰ ਪੱਕਾ ਕਰਨ ਹਿੱਤ ਆਵੇ ਲਗਵਾਏ ਪ੍ਰੰਤੂ ਇਸ ਕੰਮ ਵਿੱਚ ਜ਼ਾਲਿਮ ਅਮੀਰੁ ਦੀਨ ਸਰਾਏ ਨੂਰਦੀ ਵਾਲੇ ਨੇ ਰੁਕਾਵਟਾਂ ਪਾਈਆਂ ਅਤੇ ਇੱਟਾਂ ਚੁਰਾ ਲਈਆਂ. ਸੰਮਤ 1823 ਵਿੱਚ ਸ੍ਰ: ਜੱਸਾ ਸਿੰਘ ਰਾਮਗੜੀਏ ਨੇ ਤਾਲ ਦੇ ਦੋ ਪਾਸੇ ਪੱਕੇ ਕਰਵਾਏ. ਬਾਕੀ ਦੋ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕਾਰਕੂਨ ਮੋਤੀ ਰਾਮ ਦੇ ਰਾਹੀਂ ਪੱਕੇ ਕਰਵਾਏ. ਇਸ ਸਰੋਵਰ ਦੀ ਪ੍ਰਕਰਮਾ ਪੱਕੀ ਕਰਾਉਣ ਦੀ ਸੇਵਾ ਕੰਵਰ ਨੌ ਨਿਹਾਲ ਸਿੰਘ ਨੇ ਕੀਤੀ.