Saakhi – Bhai Gopal Ji Ate Jamal Khan

Saakhi - Bhai Gopal Ji Ate Jamal Khan

इसे हिंदी में पढ़ें

ਭਾਈ ਗੋਪਾਲ ਜੀ ਅਤੇ ਜਮਾਲ ਖਾਨ

ਭਾਈ ਗੋਪਾਲ ਜੀ ਇੱਕ ਮਾਣਯੋਗ ਵਿਅਕਤੀ ਸਨ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਦੌਰਾਨ ਇੱਕ ਕਰਿਆਨਾ ਸਟੋਰ ਚਲਾਉਂਦੇ ਸਨ। ਲੋਕ ਸੁਰੱਖਿਅਤ ਰੱਖਣ ਦੇ ਉਦੇਸ਼ ਨਾਲ ਉਨ੍ਹਾਂ ਕੋਲ ਪੈਸਾ ਜਮ੍ਹਾ ਕਰਵਾਇਆ ਕਰਦੇ ਸਨ। ਇਕ ਦਿਨ ਜਮਾਲ ਖਾਨ ਨਾਂ ਦੇ ਵਿਅਕਤੀ ਨੇ ਭਾਈ ਗੋਪਾਲ ਜੀ ਕੋਲ 500 ਸਿੱਕੇ ਜਮ੍ਹਾ ਕਰਵਾਏ। ਭਾਈ ਗੋਪਾਲ ਜੀ ਇਹਨਾਂ ਸਿੱਕਿਆਂ ਨੂੰ ਆਪਣੀ ਬਹੀ ਵਿੱਚ ਲਿਖਣਾਂ ਭੁੱਲ ਗਿਆ ਤੇ ਨਾਂ ਹੀ ਉਸਨੂੰ ਇਹਨਾਂ ਸਿੱਕਿਆਂ ਨੂੰ ਤਿਜੋਰੀ ਵਿੱਚ ਸੁਰੱਖਿਅਤ ਰੱਖਣਾ ਹੀ ਯਾਦ ਰਿਹਾ।

ਕੁਝ ਸਮੇਂ ਬਾਅਦ ਜਮਾਲ ਖਾਨ ਨੇ ਆਪਣੇ ਜਮਾ ਕਰਵਾਏ 500 ਸਿੱਕੇ ਭਾਈ ਗੋਪਾਲ ਜੀ ਤੋਂ ਵਾਪਸ ਮੰਗੇ। ਭਾਈ ਗੋਪਾਲ ਜੀ ਨੇ ਆਪਣੀ ਜਮਾ ਬਹੀ ਦੇਖੀ ਤਾਂ ਉੁਸ ਵਿੱਚ ਜਮਾਲ ਖਾਨ ਦੇ ਸਿੱਕਿਆਂ ਦਾ ਕੋਈ ਹਿਸਾਬ ਨਹੀ ਮਿਲਿਆ। ਫਿਰ ਗੋਪਾਲ ਜੀ ਨੇ ਅਪਣੀ ਤਿਜੋਰੀ ਦੇਖੀ ਤਾਂ ਉਸ ਵਿੱਚ ਵੀ ਜਮਾਲ ਖਾਨ ਦੇ ਸਿੱਕੇ ਨਹੀ ਮਿਲੇ। ਉਸਨੇ ਜਮਾਲ ਖਾਨ ਨੂੰ ਕਿਹਾ ਕਿ ਉਸ ਕੋਲ ਉਹਦਾ ਪੈਸਾ ਨਹੀਂ ਹੈ। ਜਮਾਲ ਖਾਨ ਨੇ ਕਿਹਾ ਕਿ ਉਹ ਭਾਈ ਗੋਪਾਲ ਦੀ ਸ਼ਿਕਾਇਤ ਮੁਸਲਮਾਨ ਹੁਕਮਰਾਨ ਕੋਲ ਕਰ ਦੇਵੇਗਾ ਜੇ ਉਹ ਉਸਦਾ ਪੈਸਾ ਨਹੀਂ ਮੋੜਦਾ ਹੈ। ਭਾਈ ਗੋਪਾਲ ਨੇ ਇਕ ਵਾਰੀ ਫਿਰ ਬਹੀ ਦੇਖੀ ਅਤੇ ਭਾਲ ਕੀਤੀ ਪਰ ਸਿੱਕੇ ਨਹੀਂ ਲੱਭੇ। ਉਸਨੇ ਜਮਾਲ ਖਾਨ ਨੂੰ ਕਿਹਾ, “ਮੇਰੇ ਕੋਲ ਤੁਹਾਡੇ ਪੈਸੇ ਨਹੀਂ ਹਨ ਪਰ ਜੇ ਤੁਸੀ ਕਹਿ ਰਹੇ ਹੋ ਤਾਂ ਮੈਂ ਤੁਹਾਨੂੰ 500 ਸਿੱਕੇ ਦੇ ਦਿਆਂਗਾ।”

ਜਮਾਲ ਖਾਂ ਬਾਦਸ਼ਾਹ ਕੋਲ ਗਿਆ ਤਾਂ ਉਸਨੇ ਗੋਪਾਲ ਜੀ ਨੂੰ ਬੁਲਾ ਲਿਆ। ਬਾਦਸ਼ਾਹ ਨੇ ਕਿਹਾ ਕਿ ਭਾਈ ਗੋਪਾਲ ਜੀ “ਮੈਂ ਕੀ ਸੁਣ ਰਿਹਾ ਹਾਂ … ਮੈਂ ਤੁਹਾਡੇ ਨਾਨਕ ਦੇ ਸਿੱਖਾਂ ਨੂੰ ਜਾਣਦਾ ਹਾਂ ਅਤੇ ਤੁਸੀਂ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰੋਗੇ ਪਰ ਮੈਂ ਇਹ ਵੀ ਜਾਣਦਾ ਹਾਂ ਕਿ ਜਮਾਲ ਖਾਨ ਝੂਠ ਨਹੀਂ ਬੋਲ ਰਿਹਾ। ਭਾਈ ਗੋਪਾਲ ਜੀ ਨੇ ਕਿਹਾ ਕਿ ਮੇਰੇ ਕੋਲ ਇਹਦਾ ਪੈਸਾ ਨਹੀਂ ਹੈ, ਪਰ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਉਸਨੂੰ 500 ਸਿੱਕੇ ਦੇ ਦਿਆਗਾਂ। ਬਾਦਸ਼ਾਹ ਨੂੰ ਸਮਝ ਨਹੀਂ ਆਇਆ ਕਿ ਨਿਆਂ ਕਿਵੇਂ ਕੀਤਾ ਜਾਏ। ਉਸਨੇ ਇਸਦਾ ਨਿਆਂ ਪਰਮੇਸ਼ਰ ਉਤੇ ਛੱਡ ਦਿੱੱਤਾ ਅਤੇ ਕਿਹਾ ਕਿ ਉਹ ਇਕ ਕੜਾਹੇ ਵਿੱਚ ਤੇਲ ਨੂੰ ਗਰਮ ਕਰਨਗੇ ਅਤੇ ਤਾਂਬੇ ਦਾ ਇੱਕ ਸਿੱਕਾ ਇਸ ਵਿੱਚ ਸੁੱਟਣਗੇ। ਜਿਹੜਾ ਇਸ ਸਿੱਕੇ ਨੂੰ ਸੜੇ ਬਗੈਰ ਬਾਹਰ ਕੱਢ ਲਏਗਾ ਉਹ ਸੱਚਾ ਹੋਵੇਗਾ।

ਭਾਈ ਗੋਪਾਲ ਜੀ ਨੇ ਗੁਰੂ ਜੀ ਨੂੰ ਧਿਆਨ ਵਿੱਚ ਰੱਖ ਅਰਦਾਸ ਕੀਤੀ, “ਕੁਝ ਲੋਕਾਂ ਦੀ ਸਹਾਇਤਾ ਲਈ ਕੋਈ ਵਿਅਕਤੀ ਹੁੰਦਾ ਹੈ ਅਤੇ ਕੁਝ ਲੋਕਾਂ ਕੋਲ ਸਹਾਇਤਾ ਲਈ ਦੂਜੇ ਕੋਲ ਹੁੰਦੇ ਹਨ, ਪਰ ਮੇਰੇ ਲਈ ਤੁਸੀਂ ਮੇਰੇ ਇੱਕੋ ਇੱਕ ਮਦਦਗਾਰ ਹੋ। ਕ੍ਰਿਪਾ ਕਰਕੇ ਮੇਰੀ ਮਦਦ ਕਰੋ ਅਤੇ ਮੇਰੀ ਰੱਖਿਆ ਕਰੋ।” ਭਾਈ ਗੋਪਾਲ ਜੀ ਨੇ ਆਪਣਾ ਹੱਥ ਗਰਮ ਤੇਲ ਵਿੱੱੱਚ ਪਾਇਆ ਅਤੇ ਆਪਣੇ ਹੱਥ ਜਾਂ ਬਾਂਹ ਨੂੰ ਬਿੱਨਾ ਕਿਸੇ ਨੁਕਸਾਨ ਦੇ ਸਿੱਕਾ ਬਾਹਰ ਕਢ ਲਿਆ।

ਫਿਰ ਜਮਾਲ ਖਾਨ ਨੇ ਆਪਣਾ ਹੱਥ ਗਰਮ ਤੇਲ ਵਿੱਚ ਪਾਇਆ ਪਰ ਸਿੱਕਾ ਚੱਕਣ ਤੋਂ ਪਹਿਲਾਂ ਹੀ ਉਸਦਾ ਹੱਥ ਸੜ ਗਿਆ। ਉਸਨੂੰ ਤੁਰੰਤ ਡਾਕਟਰੀ ਇਲਾਜ ਦਿੱਤਾ ਗਿਆ। ਭਾਈ ਗੋਪਾਲ ਜੀ ਪਰੇਸ਼ਾਨ ਸਨ ਕਿ ਉਹਨਾਂ ਦੇ ਕਾਰਨ ਜਮਾਲ ਖਾਨ ਦਾ ਨੁਕਸਾਨ ਹੋਇਆ ਹੈ। ਫਿਰ ਕੁਝ ਸਮਾਂ ਬੀਤਿਆ ਅਤੇ ਇਕ ਗਾਹਕ ਭਾਈ ਗੋਪਾਲ ਜੀ ਦੀ ਦੁਕਾਨ ਵਿੱਚ ਆਇਆ। ਜਦੋਂ ਗੋਪਾਲ ਜੀ ਨੇ ਗਾਹਕ ਨੂੰ ਲੋੜਿੰਦੀ ਵਸਤੁ ਦੀ ਭਾਲ ਕੀਤੀ ਤਾਂ ਖਾਣ ਦੇ ਸਮਾਨ ਵਾਲੇ ਇਕ ਪੀਪੇ ਵਿੱਚ ਉਹਨਾਂ ਨੂੰ 500 ਸਿੱਕੇ ਰਖੇ ਮਿਲੇ।

ਉਹ ਫੌਰੀ ਤੌਰ ਤੇ ਜਮਾਲ ਖਾਨ ਦੇ ਘਰ ਗਿਆ ਅਤੇ ਕਿਹਾ ਕਿ ਮੈਂਨੂੰ ਤੁਹਾਡੇ 500 ਸਿੱਕੇ ਲੱਭ ਗਏ ਹਨ। ਜਮਾਲ ਖਾਨ ਨੇ ਇਹ ਸਿੱਕੇ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਬਾਦਸ਼ਾਹ ਦੇ ਦਰਬਾਰ ਅਤੇ ਪਿੰਡ ਵਾਲਿਆਂ ਦੇ ਅੱਗੇ ਸ਼ਰਮਿੰਦਾ ਹੋ ਚੁੱਕਾ ਹੈ ਇਸ ਲਈ ਇਹ ਪੈਸੇ ਭਾਈ ਗੋਪਾਲ ਜੀ ਨੂੰ ਹੀ ਰੱਖਣੇ ਚਾਹੀਦੇ ਹਨ। ਭਾਈ ਗੋਪਾਲ ਜੀ ਨੇ ਕਿਹਾ ਕਿ ਇਹ ਪੈਸਾ ਉਸਦਾ ਨਹੀਂ ਸੀ ਅਤੇ ਉਸਨੂੰ ਗੁਰੂ ਜੀ ਦੁਆਰਾ ਉਨ੍ਹਾਂ ਚੀਜ਼ਾਂ ਨੂੰ ਰੱਖਣ ਦੀ ਇਜਾਜਤ ਨਹੀਂ ਹੈ ਜਿਹੜੀਆਂ ਉਹਨਾਂ ਦੀ ਨਹੀਂ ਸਨ।

ਜਮਾਲੀ ਖਾਨ ਨੇ ਇਸ ਸ਼ਰਤ ਤੇ ਪੈਸਾ ਸਵੀਕਾਰ ਕਰਨ ਲਈ ਸਹਿਮਤੀ ਦਿੱਤੀ ਕਿ ਗੋਪਾਲ ਜੀ ਉਸਦੀ ਮੁਲਾਕਾਤ ਗੁਰੂ ਜੀ ਨਾਲ ਕਰਵਾਉਗੇ। ਭਾਈ ਗੋਪਾਲ ਜੀ ਅਤੇ ਜਮਾਲ ਖਾਨ ਦੋਨੋਂ ਗੁਰੂ ਜੀ ਨਾਲ ਮੁਲਾਕਾਤ ਲਈ ਪਹੁੰਚੇ ਤਦ ਦੀਵਾਨ ਚੱਲ ਰਿਹਾ ਸੀ ਅਤੇ ਗੁਰੂ ਸਾਹਿਬ ਵਿੱਚਕਾਰ ਬੈਠੇ ਸਨ। ਜਿਵੇਂ ਹੀ ਭਾਈ ਗੋਪਾਲ ਜੀ ਨੇ ਗੁਰੂ ਜੀ ਨੂੰ ਵੇਖਿਆ, ਉਨ੍ਹਾਂ ਦੀਆਂ ਅੱਖਾਂ ਨੇ ਗੁਰੂ ਜੀ ਦੇ ਚਰਣ ਕਮਲਾਂ ਨੂੰ ਆਪਣੇ ਹੰਝੂਆਂ ਨਾਲ ਧੋ ਦਿੱਤਾ। ਗੁਰੂ ਜੀ ਨੇ ਭਾਈ ਗੋਪਾਲ ਜੀ ਨੂੰ ਕਿਹਾ ਕਿ “ਭਾਈ ਗੋਪਾਲ ਤੂੰ ਗੁਰੂ ਜੀ ਦੇ ਘਰ ਵਿੱਚ ਸਵੀਕਾਰ ਕਰ ਲਿਆ ਗਿਆ ਹੈ।” ਜਮਾਲ ਖਾਨ ਨੇ ਗੁਰੂ ਜੀ ਨੂੰ ਸਵਾਲ ਪੁੱਛਿਆ “ਮੈਂ ਅਤੇ ਗੋਪਾਲ ਦੋਵੇਂ ਸਚਿਆਰੇ ਸੀ ਪਰ ਮੇਰਾ ਹੱਥ ਤੇਲ ਨੇ ਸਾੜ ਦਿੱਤਾ ਪਰ ਉਸਦਾ ਨਹੀਂ, ਇਸਦਾ ਕੀ ਕਾਰਣ ਸੀ ?”

ਗੁਰੂ ਜੀ ਨੇ ਕਿਹਾ, “ਸਭ ਤੋਂ ਪਹਿਲਾਂ, ਭਾਈ ਗੋਪਾਲ ਜੀ ਨੇ ਜਾਣਬੁੱਝ ਕੇ ਕੁੱਝ ਗਲਤ ਨਹੀਂ ਕੀਤਾ। ਦੂਜਾ, ਭਾਈ ਗੋਪਾਲ ਜੀ ਨੇ ਆਪਣੀ ਅਰਦਾਸ ਉਸ ਸਰਬਸ਼ਕਤੀਮਾਨ ਪਰਮਾਤਮਾ ਦੇ ਚਰਣਾਂ ਵਿੱਚ ਕੀਤੀ ਜਿਸ ਉੱਤੇ ਉਸਨੂੰ ਪੂਰਨ ਵਿਸ਼ਵਾਸ ਸੀ ਅਤੇ ਜਿਸਨੇ ਉਸ ਦੀ ਲੋੜ ਸਮੇਂ ਮਦਦ ਕੀਤੀ। ਜਦੋਂ ਤੁਸੀਂ ਆਪਣਾ ਹੱਥ ਤੇਲ ਵਿੱਚ ਪਾਇਆ, ਤਾਂ ਤੁਸਾਂ ਨੇਂ ਅਪਣੀ ਮਦਦ ਲਈ ਵੱਖ-ਵੱਖ ਪੀਰਾਂ ਨੂੰ ਜਾਪਿਆ / ਯਾਦ ਕੀਤਾ, ਪਰ ਤੁਹਾਡੇ ਕੋਲ ਇੱਕ ਵਿੱਚ ਵਿਸ਼ਵਾਸ ਅਤੇ ਭਰੋਸਾ ਨਹੀਂ ਸੀ। ਜਮਾਲ ਖਾਨ ਨੇ ਗੁਰੂ ਜੀ ਦੇ ਬਚਨਾਂ ਨਾਲ ਸਹਿਮਤੀ ਜਤਾਈ ਅਤੇ ਕਿਹਾ ਕਿ ਹਾਂ ਉਨ੍ਹਾਂ ਨੇ ਵੱਖ-ਵੱਖ ਪੀਰਾਂ ਨੂੰ ਮਦਦ ਲਈ ਯਾਦ ਕੀਤਾ ਸੀ।

ਸਿੱਖਿਆ – ਕਿਸੇ ਵੀ ਸੰਬੰਧ ਵਿਚ ਪਿਆਰ ਭਰੋਸੇ ਨਾਲ ਪੈਂਦਾ ਹੁੰਦਾ ਹੈ ਅਤੇ ਸ਼ਰਧਾ ਵਿਸ਼ਵਾਸ ਦੇ ਬਾਅਦ। ਵਾਹਿਗੁਰੂ (ਭਗਵਾਨ, ਅੱਲ੍ਹਾ, ਰਾਮ, ਪਰਮਾਤਮਾ ….) ਤੇ ਭਰੋਸਾ ਰੱਖਿਏ ਕਿ ਵਾਹਿਗੁਰੂ ਹਰ ਇਕ ਚੀਜ ਜੋ ਅਸੀਂ ਕਲਪਨਾ ਕਰ ਸਕਦੇ ਹਾਂ ਜਾਂ ਆਪਣੀ ਕਲਪਨਾ ਤੋਂ ਵੀ ਬਾਹਰ ਹੈ (ਦੁਨਿਆਵੀ ਜਾਂ ਰੂਹਾਨੀ) ਕਰ ਸਕਦਾ ਹੈ। ਪਰਾਈ ਅਮਾਨਤ ਨੂੰ ਜਹਿਰ  ਜਾਣ ਆਪਣੇ ਕੋਲ ਨਹੀਂ ਰਖਣਾਂ ਚਾਹਿਦਾ ਹੈ। 

Waheguru Ji Ka Khalsa Waheguru Ji Ki Fateh
– Bhull Chuk Baksh Deni Ji –

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.