Let’s Not Forget
Poh Mahine De Shahidi Dihare

ਕੀ ਤੁਹਾਨੂੰ ਪਤਾ ਹੈ ?
20 ਤੋਂ 27 ਦਸੰਬਰ 1704 ਈ: ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਾਰਾ ਪਰਿਵਾਰ ਸ਼ਹੀਦ ਹੋ ਗਿਆ ਸੀ। ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਦੀ ਜੰਗ ਵਿੱਚ ਗਰੀਬਾਂ, ਮਜ਼ਲੂਮਾਂ, ਨਿਮਾਣੇ ਅਤੇ ਨਿਤਾਣੇ ਲੋਕਾਂ ਦੀ ਖਾਤਿਰ ਸ਼ਹੀਦ ਹੋਏ ਅਤੇ ਛੋਟੇ ਸਾਹਿਬਜ਼ਾਦੇ ਸੂਬਾ ਸਰਹਿੰਦ ਨੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ ਸਨ। ਸੋ ਉਪ੍ਰੋਕਤ ਸ਼ਹੀਦੀ ਹਫਤਾ ਮਾਨਵਤਾ ਦੇ ਇਤਿਹਾਸ ਵਿੱਚ ਵਿਸ਼ੇਸ਼ ਮਹੱਤਤਾ ਰੱਖਦਾ ਹੈ ਅਸੀਂ ਸਾਰੇ, ਸਰਬੰਸਦਾਨੀ ਦਸਮੇਸ਼ ਪਿਤਾ ਦੇ ਕਰਜ਼ਦਾਰ ਹਾਂ।
ਕੀ ਸਾਨੂੰ ਇਸ ਗੱਲ ਦਾ ਅਹਿਸਾਸ ਹੈ? ਜੇ ਹੈ ਤਾਂ ਆਉ “ਖਰਚੇ ਤੇ ਖੇਚਲ” ਤੋਂ ਬਿਨਾਂ ਇਹ ਸ਼ਹੀਦੀ ਹਫਤਾ ਮਨਾਈਏ ਅਤੇ ‘ਇਹ ਪ੍ਰਣ ਕਰੀਏ’! ਇਸ ਹਫਤੇ ਦੌਰਾਨ ਆਪਣੇ ਘਰਾਂ ਵਿੱਚ ਕੋਈ ਐਸਾ ਕੰਮ, ਜਿਸ ਵਿੱਚ ਨੱਚਣਾ, ਟੱਪਣਾ, ਗਾਉਣਾ, ਵਜਾਉਣਾ, ਦੀਪਮਾਲਾ ਅਤੇ ਨਸ਼ਿਆਂ ਦੀ ਵਰਤੋਂ ਵਾਲਾ ਕੋਈ ਸਮਾਗਮ ਨਾ ਕਰੀਏ। ਕਿਉਂ ਕਿ ਚੰਚਲਤਾ “ਸ਼ਹੀਦੀ” ਪ੍ਰਤੀ ਅਹਿਸਾਸ ਪੈਦਾ ਨਹੀਂ ਹੋਣ ਦਿੰਦੀ। ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ 25, 26 ਅਤੇ 27 ਦਸੰਬਰ ਦੀਆਂ ‘ਸ਼ਹੀਦੀ ਰਾਤਾਂ’ ਨੂੰ ਸੌਣ ਲਈ ਆਪਣੇ ਬਿਸਤਰੇ ਧਰਤੀ ਉੱਤੇ ਵਿਛਾਕੇ ਠੰਡੇ ਬੁਰਜ ਵਾਲੇ ਵਾਤਾਵਰਣ ਨੂੰ ਮਹਿਸੂਸ ਕਰੀਏ। 26 ਦਸੰਬਰ (13 ਪੋਹ) ਸ਼ਹੀਦੀ ਵਾਲੇ ਦਿਨ ਸਮਾਂ ਸਵੇਰੇ 10:00 ਤੋਂ 11:15 ਤੱਕ ਅਸੀਂ ਸਾਰੇ ਕੰਮ ਕਾਜ ਛੱਡਕੇ ਸ਼ਾਹਿਬਜ਼ਾਦਿਆਂ ਦੀ ਯਾਦ ਵਿੱਚ ਜਿਥੇ ਵੀ ਹਾਂ, ਜਾਂ ਨੇੜੇ ਗੁਰਦੁਆਰਾ ਸਾਹਿਬ ਵਿੱਚ ਇਕੱਤਰ ਹੋ ਕੇ ਗੁਰਬਾਣੀ ਪਾਠ ਅਤੇ ਵਾਹਿਗੁਰੂ ਸਿਮਰਨ ਕਰੀਏ।
ਅਪੀਲ:-ਘੱਟੋ ਘੱਟ ਹੋਰ 10 ਵਿਅਕਤੀਆਂ ਨੂੰ ਇਹ ਪ੍ਰਣ ਕਰਨ ਦੀ ਪ੍ਰੇਰਣਾ ਕਰੋ ਜੀ।
Poh Mahine De Shahidi Dihare



| Masya Dates 2023 | Panchami Dates 2023 | Dasmi Dates 2023 |