Sikh History – History of Sri Amritsar Sahib
ਜਾਣੋਂ ਕਿਵੇਂ ਵਸਿਆ ਸੀ ਸ਼੍ਰੀ ਅੰਮ੍ਰਿਤਸਰ, ਕਿਸਨੇ ਰੱਖੀ ਸੀ ਨੀਂਹ
ਜੂਨ 1570 ਈਸਵੀ ਵਿਚ, ਗੁਰੂ ਅਮਰ ਦਾਸ ਜੀ ਨੇ ਸੀ ਰਾਮਦਾਸ ਜੀ ਨੂੰ ਆਪਣੇ ਨਾਲ ਲਿਆ ਤੇ ਗੁਮਟਾਲਾ, ਤੁੰਗ, ਸੁਲਤਾਨਵਿੰਡ ਤੇ ਗਿੱਲਵਾਲੀ ਪਿੰਡਾਂ ਦੇ ਮੁਖੀਆਂ ਤੇ ਚੌਧਰੀਆਂ ਨੂੰ ਇਕੱਠੇ ਕਰ ਕੇ ਉਨ੍ਹਾਂ ਨੂੰ ਇੱਕ ਨਵਾਂ ਨਗਰ ਵਸਾਉਣ ਦੀ ਆਪਣੀ ਤਜਵੀਜ਼ ਦੱਸੀ। ਉਨ੍ਹਾਂ ਸਾਰਿਆਂ ਨੇ ਗੁਰੂ ਜੀ ਦੀ ਹਾਂ ਵਿਚ ਹਾਂ ਮਿਲਾ ਦਿੱਤੀ। ਜਿੰਨੀ-ਜਿੰਨੀ ਜ਼ਮੀਨ ਗੁਰੂ ਜੀ ਨੇ ਨਗਰ ਵਸਾਉਣ ਲਈ ਉਨ੍ਹਾਂ ਪਾਸੋਂ ਮੰਗੀ, ਉਨ੍ਹਾਂ ਸਾਰਿਆਂ ਕਿਸੇ ਵੀ ਨਾਂਹ-ਨੁਕਰ ਕਰਨ ਤੋਂ ਬਿਨਾਂ ਦੇ ਦਿੱਤੀ। ਗੁਰੂ ਜੀ ਨੇ ਉਨ੍ਹਾਂ ਦੀ ਜ਼ਮੀਨ ਦੇ ਹਿਸਾਬ ਉਨ੍ਹਾਂ ਨੂੰ ਪੈਸੇ ਦੇ ਕੇ ਜ਼ਮੀਨ ਦਾ ਪੱਟਾ ਆਪਣੇ ਨਾਂ ਲਿਖਵਾ ਲਿਆ ਤੇ ਨਵੇਂ ਨਗਰ ਦਾ ਨਾਂ ਗੁਰੂ ਕਾ ਚੱਕ ਰਖ ਕੇ ਉਸਾਰੀ ਦਾ ਨੀਂਹ-ਪੱਥਰ ਰੱਖ ਦਿੱਤਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਅਤੇ ਅਨਮੋਲ ਵਚਨ ਪੜ੍ਹਨ ਲਈ ਐਥੇ ਕਲਿਕ ਕਰੋ ਜੀ
ਗੁਰੂ ਕੇ ਚੱਕ ਦਾ ਨੀਂਹ-ਪੱਥਰ ਉਸ ਥਾਂ ਰਖਿਆ ਗਿਆ, ਜਿੱਥੇ ਗੁਰੂ ਨਾਨਕ ਦੇਵ ਜੀ ਨੇ 1497 ਈਸਵੀ ਵਿਚ ਆਪਣੇ ਪਵਿੱਤਰ ਚਰਨ ਪਾਏ ਸਨ, ਜਦੋਂ ਉਹ ਭਾਈ ਮਰਦਾਨੇ ਨੂੰ ਨਾਲ ਲੈ ਕੇ ਭੁੱਲੀ ਹੋਈ ਜਨਤਾ ਨੂੰ ਸੱਚਾ ਮਾਰਗ ਦਿਖਾਉਣ ਲਈ ਸੁਲਤਾਨਪੁਰ ਤੋਂ ਆਪਣੀ ਪਹਿਲੀ ਫੇਰੀ ਤੇ ਚਲੇ ਸਨ। ਇਸ ਥਾਂ ਬੈਠੇ ਹੋਇਆਂ ਗੁਰੂ ਨਾਨਕ ਦੋਵ ਜੀ ਨੇ ਕਿਹਾ ਸੀ, “ਭਾਈ ਮਰਦਾਨਿਆ, ਕਿਸੇ ਸਮੇਂ ਇਸ ਥਾਂ ਤੀਰਥ ਪ੍ਰਕਟ ਹੋਵੇਗਾ ਤੇ ਧਰਮ ਦਾ ਪ੍ਰਚਾਰ-ਕੇਂਦਰ ਬਣੇਗਾ।” ਗੁਰੂ ਨਾਨਕ ਦੇਵ ਜੀ ਦੇ ਵਾਕ ਸੱਚੇ ਹੋਣ ਲੱਗੇ। ਗੁਰੂ ਅਮਰ ਦਾਸ ਜੀ ਨੇ ਸ੍ਰੀ ਰਾਮਦਾਸ ਜੀ ਨੂੰ ਚੰਗੀ ਤਰ੍ਹਾਂ ਸਮਝਾਉਣ ਪਿੱਛੋ ਕਿ ਕਿਸ ਤਰ੍ਹਾਂ ਦਾ ਨਗਰ ਵਸਾਉਣ ਦਾ ਉਨ੍ਹਾਂ ਦਾ ਪ੍ਰੋਗਰਾਮ ਸੀ, ਉਹ ਆਪ ਵਾਪਸ ਗੋਇੰਦਵਾਲ ਮੁੜ ਗਏ ਤੇ ਨਗਰ ਦੀ ਉਸਾਰੀ ਦੀ ਜ਼ਿੰਮੇਵਾਰੀ ਸ੍ਰੀ ਰਾਮਦਾਸ ਜੀ ਨੂੰ ਸੌਂਪ ਗਏ। ਉਨ੍ਹਾਂ ਨੇ ਗੁਰੂ ਦੇ ਹੁਕਮ ਅਨੁਸਾਰ ਨਿਵਾਸ ਅਸਥਾਨ ਬਣਵਾਇਆ, ਜਿਹੜਾ ‘ਗੁਰੂ ਕੇ ਕੋਠੇ’ ਨਾਲ ਪ੍ਰਸਿੱਧ ਹੋ ਗਿਆ। ਉਸ ਪਿੱਛੋਂ ਉਨ੍ਹਾਂ ਸੰਤੋਖਸਰ ਸਰੋਵਰ ਲਈ ਖੁਦਾਈ ਸ਼ੁਰੂ ਕਰਵਾ ਦਿੱਤੀ। ਸਿੱਖ ਸੇਵਾਦਾਰਾਂ ਤੇ ਦਿਹਾੜੀਦਾਰਾਂ ਨੇ ਕੰਮ ਲੰਮੇਂ ਸਮੇਂ ਦਾ ਦੇਖ ਕੇ ਆਪਣੇ ਰਹਿਣ ਲਈ ਉਥੇ ਹੀ ਘਰ ਬਣਾਉਣਾ ਅਰੰਭ ਕਰ ਦਿੱਤੇ। ਸ੍ਰੀ ਰਾਮਦਾਸ ਜੀ ਨੇ ਸੇਵਾਦਾਰਾਂ ਤੇ ਹੋਰ ਕਾਮਿਆਂ ਲਈ ਲੰਗਰ ਦਾ ਪ੍ਰਬੰਧ ਕਰ ਦਿੱਤਾ, ਜਿੱਥੇ ਹਰ ਜ਼ਰੂਰਤਮੰਦ ਪੇਟ ਭਰ ਕੇ ਖਾਣਾ ਖਾ ਸਕਦਾ ਸੀ।
ਨਵੀਆਂ ਧਾਰਮਿਕ ਰਿੰਗਟੋਨਾਂ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ
ਇੱਕ ਵਾਰੀ ਸ੍ਰੀ ਰਾਮਦਾਸ ਜੀ, ਗੁਰੂ ਕੇ ਚੱਕ ਤੋਂ ਗੋਇੰਦਵਾਲ ਵਿਖੇ ਗੁਰੂ ਜੀ ਦੇ ਦਰਸ਼ਨਾਂ ਲਈ ਗਏ ਹੋਏ ਸਨ। ਉਨ੍ਹਾਂ ਪਾਸੋਂ ਗੁਰੂ ਜੀ ਨਵੇਂ ਨਗਰ ਦੀ ਉਸਾਰੀ ਦਾ ਕੰਮ ਬੜੇ ਜ਼ੋਰਾਂ ਉੱਪਰ ਚਲਦਾ ਸੁਣ ਕੇ ਬੜੇ ਖੁਸ਼ ਹੋਏ। ਗੁਰੂ ਜੀ ਨੇ ਸ੍ਰੀ ਰਾਮਦਾਸ ਜੀ ਨੂੰ ਗੁਰਗੱਦੀ ਦੇ ਯੋਗ ਦੇਖ ਕੇ 1 ਸਤੰਬਰ 1574 ਈਸਵੀ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਤੇ ਆਪਣੇ ਪਰਵਾਰ ਸਮੇਤ ਨਵੇਂ ਵਸ ਰਹੇ ਨਗਰ ਚਲੇ ਜਾਣ ਦੀ ਆਗਿਆ ਕਰ ਦਿੱਤੀ। ਗੁਰੂ ਰਾਮਦਾਸ ਜੀ ਦੇ ਗੁਰੂ ਕੇ ਚੱਕ ਵਿਖੇ ਨਿਵਾਸ ਕਰਨ ਨਾਲ ਗੁਰੂ ਦੇ ਦਰਸ਼ਨ ਕਰਨ ਲਈ ਸੰਗਤ ਇੱਥੇ ਪੁੱਜਣ ਲੱਗ ਪਈ। ਉਸ ਪਿੱਛੋਂ ਇਸ ਨਗਰ ਦਾ ਨਾਂ ਚੱਕ ਰਾਮਦਾਸ ਹੋ ਗਿਆ ਤੇ ਹਰ ਕਿੱਤੇ ਦੇ ਲੋਕੀ ਇੱਥੇ ਆ ਕੇ ਵੱਸਣ ਲੱਗੇ। 1577 ਈਸਵੀ ਵਿਚ ਗੁਰੂ ਜੀ ਨੇ ਤੁੰਗ ਪਿੰਡ ਵਾਲਿਆਂ ਪਾਸੋਂ ਪੰਜ ਸੌ ਵਿਘੇ ਹੋਰ ਜ਼ਮੀਨ ਖ਼ਰੀਦ ਲਈ ਤਾਂ ਜੋ ਨਗਰ ਦੇ ਵਧਣ ਵਿਚ ਕੋਈ ਮੁਸ਼ਕਲ ਨਾ ਹੋਵੇ। ਅੰਮ੍ਰਿਤਸਰ ਸਰੋਵਰ ਦੇ ਬਣ ਜਾਣ ਪਿੱਛੋਂ ਨਗਰ ਦਾ ਨਾਂ ਅੰਮ੍ਰਿਤਸਰ ਪ੍ਰਸਿੱਧ ਹੋ ਗਿਆ।
Waheguru Ji Ka Khalsa Waheguru Ji Ki Fateh
– Bhull Chuk Baksh Deni Ji –
ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਚਲ ਰਿਹਾ ਗੁਰਬਾਣੀ ਕੀਰਤਨ ਸੁਣਨ ਲਈ ਕਲਿੱਕ ਕਰੋ ਜੀ