Mere Satgur Di Swaari

0

Dhan Shri Guru Granth sahib ji

ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥
जिथै जाइ बहै मेरा सतिगुरू सो थानु सुहावा राम राजे ॥
Jithai jā▫e bahai merā saṯgurū so thān suhāvā rām rāje.
Wherever my True Guru goes and sits, that place is beautiful, O Lord King.

ਗੁਰਸਿਖੀ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ ॥
गुरसिखीं सो थानु भालिआ लै धूरि मुखि लावा ॥
Gusikẖīʼn so thān bẖāli▫ā lai ḏẖūr mukẖ lāvā.
The Guru’s Sikhs seek out that place; they take the dust and apply it to their faces.

ਗੁਰਸਿਖਾ ਕੀ ਘਾਲ ਥਾਇ ਪਈ ਜਿਨ ਹਰਿ ਨਾਮੁ ਧਿਆਵਾ ॥
गुरसिखा की घाल थाइ पई जिन हरि नामु धिआवा ॥
Gursikẖā kī gẖāl thā▫e pa▫ī jin har nām ḏẖi▫āvā.
The works of the Guru’s Sikhs, who meditate on the Lord’s Name, are approved.

ਜਿਨ੍ਹ੍ਹ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ ॥੨॥
जिन्ह नानकु सतिगुरु पूजिआ तिन हरि पूज करावा ॥२॥
Jinĥ Nānak saṯgur pūji▫ā ṯin har pūj karāvā. ||2||
Those who worship the True Guru, O Nanak – the Lord causes them to be worshipped in turn. ||2||

Saakhi Guru Nanak dev ji

0

Waheguru ji ka khalsa waheguru ji ki fateh .. Eh saakhi us wele di hai jdo guru nanak dev ji ne apniaa udasiaan sme ganga de kande te dera laaya c .. !!

Saakhi Bhai Mati Das JI

2


Must Listen And share.

Bhai Mati Das was Sawn Alive in Delhi 1675. He Accompanied Ninth Guru Teg Bahadur Sahib Ji to Delhi, Where Both Where Both Were Martyred. The Only Request Of Bhai Mati Das Was to Have His Head Turned Toward Guru Ji, Before He Was Martyred. He Recited JapJi Sahib as He Was Being Sawn Alive.

Dharam Het Saaka Jin Kee-Aa || Sees Deeyaa Par Sirar Na Deeyaa

Shanti De Punj, Hind Di Chaadar, 9ve Paatshah Dhan Guru Teg Bahadur Sahib Jee Maharaaj Ji Dee Amolak Shahaadat Ate Guru Maharaaj De Pyaare Sikh Bhai Mati Das Ji, Bhai Sati Das Ji Ate Bhai Dayaala Ji Dee Shahaadat Nu Kotaan Kot Pranaam

Dhan Baba Deep Singh ji (Punjabi)

2
Dhan Baba Deep Singh ji
Dhan Baba Deep Singh ji

Dhan Baba Deep Singh ji (Punjabi)

Dhan Baba Deep Singh ji
Dhan Baba Deep Singh ji

Dhan Baba Deep Singh ji (Punjabi)

ਬਾਬਾ ਦੀਪ ਸਿੰਘ ਜੀ ਦਾ ਜਨਮ 14 ਮਾਘ ਸੰਨ 1682 ਈ. ਨੂੰ ਭਾਈ ਭਗਤੂ ਜੀ ਅਤੇ ਮਾਤਾ ਜੀਉਣੀ ਜੀ ਦੇ ਗ੍ਰਹਿ ਪਿੰਡ ਪਹੂਵਿੰਡ (ਭਿੱਖੀਵਿੰਡ ਦੇ ਨੇੜੇ) ਤਹਿਸੀਲ ਪੱਟੀ ਜ਼ਿਲ੍ਹਾ ਲਾਹੌਰ (ਹੁਣ ਅੰਮ੍ਰਿਤਸਰ) ਵਿਖੇ ਹੋਇਆ। ਜ਼ਿਮੀਂਦਾਰ ਪਰਵਾਰ ਹੋਣ ਕਰਕੇ ਆਪ ਜੀ ਦੀ ਪਾਲਣਾ ਬੜੇ ਚਾਵਾਂ ਨਾਲ ਹੋਈ ਤੇ ਆਪ ਜੁਆਨੀ ਵਿੱਚ ਬੜੇ ਤਕੜੇ- ਜੁਆਨ ਗੱਭਰੂ ਨਿਕਲੇ। ਆਪ ਆਪਣੇ ਮਾਤਾ-ਪਿਤਾ ਸਮੇਤ ਅਨੰਦਪੁਰ ਸਾਹਿਬ ਪਹੁੰਚੇ ਤੇ ਅੰਮ੍ਰਿਤ ਛਕ ਕੇ ਭਾਈ ਭਗਤ ਸਿੰਘ, ਮਾਤਾ ਜੀਊਣ ਕੌਰ ਤੇ ਦੀਪ ਸਿੰਘ ਬਣ ਗਏ। ਆਪ ਆਪਣੇ ਮਾਤਾ ਪਿਤਾ ਸਮੇਤ ਗੁਰੂ ਘਰ ਵਿੱਚ ਲੰਗਰ ਦੀ ਸੇਵਾ ਕਰਦੇ ਰਹੇ।

Download Baba Deep Singh Ji Birthday Greetings

Download Baba Deep Singh Ji Shaheedi Greetings

(ਬਾਬਾ) ਦੀਪ ਸਿੰਘ ਜੀ ਆਪਣਾ ਮਨ ਪੂਰੀ ਤਰ੍ਹਾਂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਅਰਪਿਤ ਕਰ ਚੁੱਕੇ ਸਨ। ਹਰ ਵੇਲੇ ਸੇਵਾ ਸਿਮਰਨ ਵਿੱਚ ਲੱਗੇ ਰਹਿੰਦੇ। ਇੱਕ ਦਿਨ ਆਪ ਦੀ ਮਾਤਾ ਜੀ ਨੇ ਕਿਹਾ, ”ਪੁੱਤਰ ਘਰ ਚੱਲੀਏ, ਜਾ ਕੇ ਕੰਮ-ਕਾਰ ਸੰਭਾਲੀਏ” ਤਾਂ ਇਹਨਾਂ ਨੇ ਕਿਹਾ, ”ਮਾਂ, ਮੇਰਾ ਦਿਲ ਘਰ ਜਾਣ ਨੂੰ ਨਹੀਂ ਕਰਦਾ ਬਲਕਿ ਇਥੇ ਹੀ ਰਹਿਣਾ ਚਾਹੁੰਦਾ ਹਾਂ।”

ਮਾਂ, ਪੁੱਤਰ ਦੀ ਗੱਲਬਾਤ ਹੁੰਦੀ ਦੇਖ ਕੇ ਕਲਗੀਧਰ ਕੋਲ ਆ ਗਏ ਤਾਂ ਪੁੱਛਿਆ- ”ਮਾਤਾ ਜੀ ਕੀ ਗੱਲ ਹੈ?” ਤਾਂ ਆਪ ਦੀ ਮਾਤਾ ਜੀ ਨੇ ਕਿਹਾ ਕਿ ”ਦੀਪ ਘਰ ਨਹੀਂ ਜਾਣਾ ਚਾਹੁੰਦਾ।” ਤਾਂ ਗੁਰੂ ਸਾਹਿਬ ਹੱਸ ਕੇ ਬੋਲੇ, ”ਮਾਤਾ ਜੀ ਇਸ ਨੂੰ ਇੱਥੇ ਹੀ ਰਹਿਣ ਦਿਓ, ਇਸ ਦਾ ਨਾਮ ਦੀਪ ਹੈ ਇਸ ਨੇ ਅਜੇ ਕਈ ਬੁਝੇ ਦੀਪ ਜਗਾਉਣੇ ਹਨ।” ਮਾਤਾ ਪਿਤਾ ਸਤਿਗੁਰੂ ਤੋਂ ਆਗਿਆ ਲੈ ਕੇ ਵਾਪਸ ਆਪਣੇ ਪਿੰਡ ਆ ਗਏ।

Dhan Baba Deep Singh ji

ਇੱਥੇ ਰਹਿੰਦਿਆਂ ਬਾਬਾ ਦੀਪ ਸਿੰਘ ਜੀ ਨੇ ਸੇਵਾ-ਸਿਮਰਨ ਕਰਦਿਆਂ ਅਰਬੀ, ਫ਼ਾਰਸੀ, ਸੰਸਕ੍ਰਿਤ ਤੇ ਗੁਰਮੁਖੀ ਦੀ ਚੋਖੀ ਵਿੱਦਿਆ ਗ੍ਰਹਿਣ ਕੀਤੀ ਅਤੇ ਸ਼ਸਤਰ ਵਿੱਦਿਆ ਵਿੱਚ ਵੀ ਨਿਪੁੰਨ ਹੋ ਗਏ। ਆਪ ਨਿਰਭੈ ਯੋਧੇ ਤੇ ਉੱਚ ਆਚਰਣ ਵਾਲੇ ਪੂਰਨ ਗੁਰਸਿੱਖ ਬਣ ਗਏ। ਅਨੰਦਪੁਰ ਸਾਹਿਬ ਦੇ ਸਾਰਿਆਂ ਯੁੱਧਾਂ ਵਿੱਚ ਆਪ ਬੜੀ ਬਹਾਦਰੀ ਤੇ ਬੀਰਤਾ ਨਾਲ ਲੜੇ। ਆਪਣੀ ਉੱਚ ਸ਼ਖਸੀਅਤ ਸਦਕਾ ਆਪ ਕਲਗੀਧਰ ਪਾਤਿਸ਼ਾਹ ਨੂੰ ਬਹੁਤ ਚੰਗੇ ਲੱਗਦੇ ਸਨ।

ਜਦੋਂ ਸਤਿਗੁਰੂ ਜੀ ਨੇ ਅਨੰਦਪੁਰ ਛੱਡਿਆ ਤਾਂ ਉਸ ਵੇਲੇ ਆਪ ਜੀ ਨੂੰ ਮੁੱਖੀ ਬਣਾ ਕੇ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਨਾਲ ਭਾਈ ਮਨੀ ਸਿੰਘ, ਧੰਨਾ ਸਿੰਘ ਤੇ ਜਵਾਹਰ ਸਿੰਘ ਦੇ ਨਾਲ ਦਿੱਲੀ ਵੱਲ ਭੇਜਿਆ। ਕੁਝ ਸਮਾਂ ਆਪ ਦਿੱਲੀ ਰਹੇ, ਫਿਰ ਆਪਣੇ ਪਿੰਡ ਪਹੂਵਿੰਡ ਆ ਗਏ। ਕਲਗੀਧਰ ਪਾਤਿਸ਼ਾਹ ਜੀ ਸਰਸਾ, ਚਮਕੌਰ, ਮਾਛੀਵਾੜੇ ਤੇ ਮੁਕਤਸਰ ਦੇ ਯੁੱਧ ਕਰਕੇ ਲੱਖੀ ਜੰਗਲ ਹੁੰਦਿਆਂ ਹੋਇਆਂ ਪਿੰਡ ਤਲਵੰਡੀ ਸਾਬੋ ਕੀ ਪਹੁੰਚ ਗਏ। ਸਤਿਗੁਰੂ ਨੇ ਫਿਰ ਤੋਂ ਦੀਵਾਨ ਸਜਾਉਣੇ ਸ਼ੁਰੂ ਕਰ ਦਿੱਤੇ।

ਸਤਿਗੁਰੂ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲੈਣ ਲਈ ਸਿੰਘਾਂ ਨੂੰ ਧੀਰਮੱਲ ਕੋਲ ਕਰਤਾਰਪੁਰ ਭੇਜਿਆ। ਉਸ ਨੇ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ। ਅਤੇ ਕਿਹਾ ਜੇ ਗੁਰੂ ਗੋਬਿੰਦ ਸਿੰਘ ਜੀ ਸਮਰੱਥ ਨੇ ਤਾਂ ਆਪ ਕਿਉਂ ਨਹੀਂ ਰਚਨਾ ਕਰ ਲੈਂਦੇ? ਸਿੰਘ ਖ਼ਾਲੀ ਹੱਥ ਵਾਪਸ ਆ ਗਏ ਤੇ ਸਾਰਾ ਹਾਲ ਸੁਣਾਇਆ। ਭਾਈ ਮਨੀ ਸਿੰਘ ਜੀ ਵੀ ਦਿੱਲੀ ਤੋਂ ਆ ਚੁੱਕੇ ਸਨ।

ਬਾਬਾ ਦੀਪ ਸਿੰਘ ਜੀ ਨੂੰ ਪਹੁਵਿੰਡੋਂ ਸੱਦਾ ਭੇਜ ਕੇ ਮੰਗਵਾਇਆ ਗਿਆ। ਸਤਿਗੁਰੂ ਜੀ ਇੱਕ ਨਿਵੇਕਲੀ ਜਗ੍ਹਾ ਤੇ ਤੰਬੂ ਲਵਾ ਕੇ ਪਾਵਨ ਸਰੂਪ ਦਾ ਹੂ-ਬ-ਹੂ ਉਚਾਰਨ ਕਰਦੇ ਰਹੇ ਤੇ ਭਾਈ ਮਨੀ ਸਿੰਘ ਜੀ ਲਿਖਦੇ ਰਹੇ। ਬਾਬਾ ਦੀਪ ਸਿੰਘ ਜੀ ਵੀ ਇਸ ਕਾਰਜ ਵਿੱਚ ਕਾਗਜ਼, ਕਲਮ, ਸਿਆਹੀ ਦੇ ਪ੍ਰਬੰਧ ਕਰਕੇ ਮਦਦ ਕਰਦੇ ਰਹੇ। ਇਵੇਂ ਪੂਰੇ ਕਾਰਜ ਹਿਤ 9 ਮਹੀਨੇ 9 ਦਿਨ 9 ਘੜੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਹੋ ਗਿਆ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਵੀ ਇਸ ਵਿੱਚ ਸ਼ਾਮਿਲ ਕੀਤਾ ਗਿਆ। ਜਿੱਥੇ ਇਹ ਸਰੂਪ ਲਿਖਿਆ, ਉਸ ਜਗ੍ਹਾ ਦਾ ਨਾਂਅ ‘ਲਿਖਣ-ਸਰ’ ਪੈ ਗਿਆ।

Dhan Baba Deep Singh ji

ਬਾਬਾ ਦੀਪ ਸਿੰਘ ਜੀ ਨੇ ਇਸ ਗ੍ਰੰਥ ਸਾਹਿਬ ਜੀ ਤੋਂ ਉਤਾਰਾ ਕਰਕੇ ਚਾਰ ਸਰੂਪ ਆਪਣੇ ਹੱਥੀਂ ਲਿਖ ਕੇ ਗੁਰੂ ਪੰਥ ਨੂੰ ਸੌਂਪੇ। ਇੱਕ ਸਰੂਪ ਸ੍ਰੀ ਅਕਾਲ ਤਖ਼ਤ ਸਾਹਿਬ ਹੈ, ਜਿਸ ਦੀ ਜਿਲਦ ਤੇ ਦੋ ਸੇਰ ਸੋਨਾ ਲੱਗਾ ਹੋਇਆ ਹੈ। ਦੂਜਾ ਸਰੂਪ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤੀਸਰਾ ਸਰੂਪ ਤਖ਼ਤ ਸ੍ਰੀ ਪਟਨਾ ਸਾਹਿਬ, ਚੌਥਾ ਸਰੂਪ ਤਖ਼ਤ ਸ੍ਰੀ ਅਬਚਲ ਨਗਰ (ਨੰਦੇੜ) ਦੱਖਣ ਹਜ਼ੂਰ ਸਾਹਿਬ ਵਿਖੇ ਅਸਥਾਪਿਤ ਹੈ। ਇੱਕ ਸਰੂਪ ਅਰਬੀ ਬੋਲੀ ਵਿੱਚ ਵੀ ਲਿਖ ਕੇ ਅਰਬ ਦੇਸ਼ ਵਿੱਚ ਭੇਜਿਆ। ਆਪ ਜੀ ਨੇ ਮਾਲਵੇ ਵਿੱਚ ਪਾਣੀ ਦੀ ਥੁੜ੍ਹ ਨੂੰ ਮੁੱਖ ਰੱਖਦਿਆਂ ਦਮਦਮੇ ਸਾਹਿਬ ਇੱਕ ਵੱਡਾ ਖੂਹ ਲਗਵਾਇਆ।

ਬਾਬਾ ਜੀ ਜਿਸ ਕਲਮ ਨਾਲ ਗੁਰਬਾਣੀ ਲਿਖਦੇ ਸਨ, ਉਸ ਨੂੰ ਘੜਣ ਲਈ ਦੋਬਾਰਾ ਚਾਕੂ ਨਹੀਂ ਸਨ ਲਗਾਂਦੇ। ਉਸ ਕਲਮ ਦਾ ਏਨਾ ਸਤਿਕਾਰ ਕਰਦੇ ਸਨ ਕਿ ਉਸ ਨੇ ਮੇਰੇ ਮਾਲਕ ਦੇ ਬਚਨਾਂ ਨੂੰ ਲਿਖਿਆ ਹੈ, ਕਿੰਨਾ ਪ੍ਰੇਮ ਸੀ ਉਹਨਾਂ ਨੂੰ ਗੁਰਬਾਣੀ ਨਾਲ। ਸਤਿਗੁਰਾਂ ਦੇ ਜੋਤੀ-ਜੋਤ ਸਮਾਉਣ ਤੋਂ ਕੁਝ ਦੇਰ ਪਿੱਛੋਂ ਬੰਦਈ ਖਾਲਸਾ ਤੇ ਤੱਤ ਖਾਲਸਾ ਵਿੱਚ ਫੁੱਟ ਪੈਣ ਦਾ ਪਤਾ ਆਪ ਨੂੰ ਲੱਗਾ। ਆਪ
ਨੇ ਭਾਈ ਮਨੀ ਸਿੰਘ ਜੀ ਨਾਲ ਵਿਚਾਰ ਕਰਕੇ ਦੋ ਚਿੱਠੀਆਂ ਲਿਖ ਕੇ ਹਰਿ ਕੀ ਪਉੜੀ (ਸ੍ਰੀ ਹਰਿਮੰਦਰ ਸਾਹਿਬ) ਸਰੋਵਰ ਵਿੱਚ ਰੱਖ ਦਿੱਤੀਆਂ। ਬੰਦਈ ਖਾਲਸੇ ਵਾਲੀ ਚਿੱਠੀ ਡੁੱਬ ਗਈ ਤੇ ਸਾਰਿਆਂ ਨੇ ਤੱਤ ਖਾਲਸਾ ਨੂੰ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਸੌਂਪੀ।

ਮੁਰਾਦ ਬੇਗਮ (ਮੀਰ ਮੰਨੂੰ ਦੀ ਔਰਤ) ਨੇ ਅਹਿਮਦ ਸ਼ਾਹ ਅਬਦਾਲੀ ਨੂੰ ਪੱਤਰ ਲਿਖ ਕੇ ਭਾਰਤ ‘ਤੇ ਹਮਲਾ ਕਰਨ ਲਈ ਕਿਹਾ। ਅਬਦਾਲੀ ਨੇ ਇਕ ਲੱਖ ਤੋਂ ਵੱਧ ਫ਼ੌਜ ਲੈ ਕੇ ਹਮਲਾ ਕਰ ਦਿੱਤਾ। ਉਸ ਨੇ ਆਗਰਾ, ਮਥਰਾ ਤੇ ਬਿੰ੍ਰਦਾਬਨ ਦੇ ਕਈ ਮੰਦਰਾਂ ਨੂੰ ਢਾਹਿਆ ਤੇ ਲੁੱਟਿਆ, ਸੋਨੇ-ਚਾਂਦੀ ਦੀਆਂ ਮੂਰਤੀਆਂ ਦੀ ਲੁੱਟ ਕੀਤੀ, ਕਤਲੇਆਮ ਕੀਤੀ, ਖ਼ੂਬਸੂਰਤ ਔਰਤਾਂ ਦੀ ਬੇਪਤੀ ਕੀਤੀ।

ਭਾਰਤ ਦੀ ਅਣਖ ਤੇ ਗ਼ੈਰਤ ਨੂੰ ਮਿੱਟੀ ਵਿੱਚ ਮਿਲਾ ਕੇ, ਸੋਨੇ ਚਾਂਦੀ ਤੇ ਹੋਰ ਕੀਮਤੀ ਮਾਲ ਦੇ ਗੱਡੇ ਭਰ ਕੇ, ਸੁੰਦਰ ਔਰਤਾਂ ਨੂੰ ਕੈਦ ਕਰਕੇ ਆਪਣੇ ਨਾਲ ਵਾਪਸ ਲਿਜਾ ਰਿਹਾ ਸੀ। ਇਸ ਗੱਲ ਦਾ ਪਤਾ ਜੱਦ ਖਾਲਸੇ ਨੂੰ ਲੱਗਾ ਤਾਂ ਬਾਬਾ ਦੀਪ ਸਿੰਘ ਜੀ ਆਪ ਪੰਜ ਸੌ ਸਿੰਘਾਂ ਦਾ ਜੱਥਾ ਲੈ ਕੇ ਥਨੇਸਰ ਦੇ ਜੰਗਲਾਂ ਵਿੱਚ ਪੁੱਜ ਗਏ ਤੇ ਮਜ਼ਲੂਮਾਂ ਦੀ ਰੱਖਿਆ ਕਰਨ ਦਾ ਪ੍ਰਣ ਲਿਆ –

”ਖਾਲਸਾ ਸੋ ਜੋ ਚੜ੍ਹੇ ਤੁਰੰਗ। ਖਾਲਸਾ ਸੋ ਜੋ ਕਰੇ ਨਿਤ ਜੰਗ।” (ਸਰਬ ਲੋਹ ਗ੍ਰੰਥ)

ਅਬਦਾਲੀ ਦੇ ਕਾਫ਼ਲੇ ਨੇ ਰਾਤ ਨੂੰ ਸ਼ਾਹਬਾਦ ਮਾਰਕੰਡਾ ਤੇ ਪਿਪਲੀ ਦੇ ਵਿਚਕਾਰ ਡੇਰਾ ਲਾਇਆ। ਸਿੰਘਾਂ ਨੇ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਵਿੱਚ ਫ਼ੌਜ ‘ਤੇ ਹੱਲਾ ਬੋਲ ਦਿੱਤਾ। ਮਾਲ-ਧਨ ਲੁੱਟਿਆ, ਵਿਸ਼ੇ-ਵਿਕਾਰਾਂ ਦੀ ਪੂਰਤੀ ਹਿਤ ਗੁਲਾਮ ਬਣਾਈਆਂ ਮੁਟਿਆਰਾਂ ਨੂੰ ਛੁਡਾਇਆ ਤੇ ਸਭਨਾਂ ਦੇ ਨਾਂ-ਪਤਾ ਕਰਕੇ ਘਰੋ-ਘਰੀਂ ਪਹੁੰਚਾਇਆ।

ਬ੍ਰਹਮ ਗਿਆਨੀ ਅਨਾਥ ਕਾ ਨਾਥੁ
ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ
(ਸ੍ਰੀ ਸੁਖਮਨੀ ਸਾਹਿਬ)

ਅਜਿਹੇ ਉੱਚੇ ਤੇ ਸੁੱਚੇ ਚਰਿੱਤਰ ਦੇ ਮਾਲਕ ਸਨ ਬਾਬਾ ਦੀਪ ਸਿੰਘ ਜੀ। ਜ਼ਾਲਮਾਂ ਦੇ ਖ਼ੂਨੀ ਪੰਜਿਆਂ ਵਿੱਚੋਂ ਆਜ਼ਾਦ ਹੋਈਆਂ ਬੱਚੀਆਂ ਨੇ ਖਾਲਸੇ ਨੂੰ ਲੱਖਾਂ ਅਸੀਸਾਂ ਦਿੱਤੀਆਂ। ਲਾਹੌਰ ਪੁੱਜ ਕੇ ਅਬਦਾਲੀ ਨੇ ਖਾਲਸੇ ਦੇ ਪਿਛੋਕੜ ਬਾਰੇ ਛਾਣਬੀਣ ਕੀਤੀ। ਇੱਕ ਮੁਤੱਸਬੀ ਕਾਜ਼ੀ ਨੇ ਸਿੱਖਾਂ ਪ੍ਰਤੀ ਬੜਾ ਕੁਫ਼ਰ ਤੋਲਿਆ। ਗਿਆਨੀ ਗਿਆਨ ਸਿੰਘ ਜੀ ਦੇ ਰਚੇ ਗ੍ਰੰਥ ਪੰਥ ਪ੍ਰਕਾਸ਼ ਵਿੱਚੋਂ ਇਸ ਦਾ ਹਵਾਲਾ ਮਿਲਦਾ ਹੈ –

ਵਲੀ ਇਨ ਕਾ ਅਜਬ ਭਯੋ ਹੈ।
ਇਨਕੋ ਆਬੇ-ਹਿਯਾਤ ਦਯੋ ਹੈ।
ਗ਼ਜ਼ਬ ਅਸਰ ਤਿਸ ਕਾ ਹਮ ਦੇਖਾ।
ਬੁਜ਼ਦਿਲ ਹੋਵਤ ਸਿੰਘ ਬਿਸੇਖਾ।
ਹਾੜ ਨ ਦਿਨ ਭਰ ਪੀਵਹਿ ਪਾਣੀ।
ਸਿਆਲ ਨ ਰਾਖਹਿ ਅਗਨ ਨੀਸਾਣੀ।
ਬੈਠਤ ਸੋਵਹਿ ਚਲਤੇ ਖਾਵਹਿ।
ਗ੍ਰਾਮ ਕਿਸੀ ਮੈ ਟਿਕਮ ਨਾ ਪਾਵਹਿ।

ਅਬਦਾਲੀ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਹੁਕਮ ਦਿੱਤਾ ਕਿ ਅੰਮ੍ਰਿਤ ਸਰੋਵਰ ਮਿੱਟੀ ਨਾਲ ਭਰ ਦਿਓ, ਹਰਿਮੰਦਰ ਨੂੰ ਨਸ਼ਟ ਕਰ ਦਿਉ, ਸਭ ਸਿੰਘਾਂ ਨੂੰ ਖ਼ਤਮ ਕੀਤਾ ਜਾਵੇ। ਤੈਮੂਰ ਦੇ ਫ਼ੌਜੀ ਜਰਨੈਲ ਜਹਾਨ ਖ਼ਾਨ ਨੇ 30 ਹਜ਼ਾਰ ਦੀ ਫ਼ੌਜ ਨਾਲ ਲੈ ਕੇ ਅੰਮ੍ਰਿਤ ਸਰੋਵਰ ਨੂੰ ਪੂਰ ਦਿੱਤਾ, ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਬੇਪੱਤ ਕੀਤਾ ਗਿਆ। ਇਸ ਸਾਰੀ ਕਾਰਵਾਈ ਦਾ ਪਤਾ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਵਿਖੇ ਲੱਗਾ। ਖ਼ਬਰ ਸੁਣ ਕੇ ਆਪ ਬੀਰ ਰਸ ਵਿੱਚ ਆ ਗਏ ਤੇ ਕਲਮ ਛੱਡ ਕੇ ਕਮਰਕੱਸਾ ਕਰ ਲਿਆ ਤੇ ਖਾਲਸੇ ਨੂੰ ਸੂਚਨਾਵਾਂ ਭੇਜ ਦਿੱਤੀਆਂ ਕਿ ਹੁਣ ਸ਼ਹੀਦੀਆਂ ਦਾ ਸਮਾਂ ਆ ਗਿਆ ਹੈ।

ਤਰਨ ਤਾਰਨ ਸਾਹਿਬ ਪਹੁੰਚ ਕੇ ਆਪ ਜੀ ਨੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਅਤੇ ਪ੍ਰਣ ਕੀਤਾ ਕਿ ”ਹੇ ਸੱਚੇ ਪਾਤਸ਼ਾਹ ਆਪ ਦੀ ਮਿਹਰ ਸਦਕਾ ਯੁੱਧ ਕਰਨ ਜਾ ਰਹੇ ਹਾਂ, ਆਪ ਜੀ ਵੱਲੋਂ ਚਲਾਈ ਸ਼ਹੀਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਇਹੀ ਅਰਦਾਸ ਹੈ ਕਿ ਹਰਿਮੰਦਰ ਸਾਹਿਬ ਨੂੰ ਬੇਅਦਬੀ ਤੋਂ ਮੁਕਤ ਕਰਾ ਕੇ ਗੁਰੂ ਰਾਮਦਾਸ ਜੀ ਦੇ ਦਰ ‘ਤੇ ਪਹੁੰਚ ਕੇ ਸ਼ਹੀਦ ਹੋਈਏ, ਆਪ ਸਹਾਈ ਹੋ ਕੇ ਰੱਛਿਆ ਕਰਨਾ ਤੇ ਬਲ ਬਖਸ਼ਣਾ।”

ਤਰਨ ਤਾਰਨ ਤੋਂ ਬਾਹਰ ਆ ਕੇ ਆਪ ਜੀ ਨੇ ਇੱਕ ਲਕੀਰ ਖਿੱਚ ਦਿੱਤੀ ਤੇ ਕਿਹਾ ਕਿ ਜਿਸ ਨੇ ਧਰਮ ਹਿਤ ਸ਼ਹੀਦ ਹੋਣਾ ਹੈ ਉਹ ਲਕੀਰ ਟੱਪ ਕੇ ਆ ਜਾਉ, ਸਾਰੇ ਹੀ ਸਿੰਘ ਤਕਰੀਬਨ 10 ਹਜ਼ਾਰ ਲਕੀਰ ਪਾਰ ਕਰਕੇ ਬਾਬਾ ਜੀ ਪਾਸ ਆ ਗਏ।

”ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਅਨੰਦੁ
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ” (ਅੰਗ ੧੩੬੫)

ਗੋਲ੍ਹਵੜ ਦੇ ਟਿੱਬੇ ‘ਤੇ 40 ਹਜ਼ਾਰ ਫ਼ੌਜ ਨਾਲ ਜਹਾਨ ਖ਼ਾਂ ਤੇ ਜ਼ਬਰਦਸਤ ਖ਼ਾਂ, ਰੁਸਤਮ ਖਾਂ, ਦੀਨਾ ਬੇਗ, ਗਾਜ਼ੀ ਖਾਂ ਵਰਗੇ ਸੈਨਾਪਤੀਆਂ ਨਾਲ ਮੋਰਚਾ ਲਾ ਲਿਆ। ਸੰਨ 1757 ਈ. ਨੂੰ ਦੋਹਾਂ ਫ਼ੌਜਾਂ ਦੀ ਟੱਕਰ ਇੱਥੇ ਹੋਈ। ਬਾਬਾ ਜੀ ਨਾਲ ਬਾਬਾ ਨੌਧ ਸਿੰਘ, ਭਾਈ ਦਿਆਲ ਸਿੰਘ, ਬਲਵੰਤ ਸਿੰਘ, ਬਸੰਤ ਸਿੰਘ ਤੇ ਹੋਰ ਕਈ ਮਹਾਨ ਯੋਧੇ ਸਨ। ਸਿੰਘਾਂ ਨੇ ਮੁਗ਼ਲ ਸੈਨਾ ਦੇ ਆਹੂ ਲਾਹੁਣੇ ਸ਼ੁਰੂ ਕਰ ਦਿੱਤੇ। ਭਾਈ ਦਿਆਲ ਸਿੰਘ ਨੇ ਮੋਰਚੇ ‘ਤੇ ਕਬਜ਼ਾ ਕਰ ਲਿਆ। ਬਲਵੰਤ ਸਿੰਘ ਨੇ ਜ਼ਬਰਦਸਤ ਖ਼ਾਂ ਨੂੰ ਮਾਰ ਮੁਕਾਇਆ।

ਬਾਬਾ ਨੌਧ ਸਿੰਘ ਤੇ ਬਲਵੰਤ ਸਿੰਘ ਕਈ ਵੈਰੀਆਂ ਨੂੰ ਮੁਕਾਉਂਦੇ ਹੋਏ ਸ਼ਹੀਦ ਹੋ ਚੁੱਕੇ ਸਨ। ਜਹਾਨ ਖ਼ਾਂ ਬਾਬਾ ਦੀਪ ਸਿੰਘ ਜੀ ਵੱਲ ਵਧਿਆ। ਬਾਬਾ ਜੀ ਦੇ ਹੱਥ ੧੮ ਸੇਰ ਦਾ ਦੋ-ਧਾਰਾ ਖੰਡਾ ਸੀ। ਦੋਹਾਂ ਵੱਲੋਂ ਸਾਂਝਾ ਵਾਰ ਹੋਇਆ ਤੇ ਦੋਹਾਂ ਦੇ ਸਿਰ ਲੱਥ ਗਏ। ਇੱਕ ਸਿੰਘ ਨੇ ਬਾਬਾ ਦੀਪ ਸਿੰਘ ਜੀ ਨੂੰ ਆਖਿਆ, ”ਆਪ ਜੀ ਨੇ ਸੁਧਾਸਰ (ਅੰਮ੍ਰਿਤਸਰ) ਪੁੱਜ ਕੇ ਸ਼ਹੀਦ ਹੋਣ ਦਾ ਪ੍ਰਣ ਕੀਤਾ ਸੀ, ਪਰ ਉਹ ਤਾਂ ਅਜੇ ਤਿੰਨ ਕੁ ਮੀਲ ਹੈ,” ਇਤਨੇ ਬਚਨ ਸੁਣਦਿਆਂ ਹੀ ਵਾਹਿਗੁਰੂ ਦੀ ਮਿਹਰ ਸਦਕਾ ਸੀਸ ਅਤੇ ਧੜ ਵਿੱਚ ਹਰਕਤ ਹੋਈ, ਬਾਬਾ ਜੀ ਖੜੇ ਹੋ ਗਏ ਤੇ ਸੀਸ ਖੱਬੇ ਹੱਥ ਦੀ ਤਲੀ ‘ਤੇ ਧਰ ਲਿਆ ਤੇ ਆਪਣੀ ਅਰਦਾਸ ਪੁਗਾਉਣ ਲਈ ਚਾਲੇ ਪਾ ਦਿੱਤੇ।

”ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ” (ਅੰਗ ੮੧੯)

ਗੁਰੂ ਰਾਮਦਾਸ ਜੀ ਨੇ ਆਪ ਇਹ ਅਲੌਕਿਕ ਖੇਡ ਵਰਤਾ ਕੇ ਆਪਣੇ ਪਿਆਰੇ ਭਗਤ ਦਾ ਪ੍ਰਣ ਪੂਰਾ ਕੀਤਾ। ਬਾਬਾ ਦੀਪ ਸਿੰਘ ਜੀ ਨੇ ਇੱਕ ਹੱਥ ਖੰਡਾ, ਦੂਜੇ ਹੱਥ ਸੀਸ ਫੜ ਕੇ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆਪਣਾ ਸੀਸ ਭੇਟ ਕੀਤਾ ਤੇ ਸ਼ਹਿਦ ਹੋ ਗਏ। ਜਿਸ ਜਗ੍ਹਾ ‘ਤੇ ਬਾਬਾ ਜੀ ਦਾ ਸੀਸ ਲੱਥਾ ਉਹ ਚੱਬੇ ਦੇ ਕੋਲ ਹੈ, ਉਸ ਗੁਰਦੁਆਰੇ ਦਾ ਨਾਮ ਟਾਹਲਾ ਸਾਹਿਬ ਹੈ। ਜਿੱਥੇ ਬਾਬਾ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ, ਉੱਥੇ ਹੁਣ ਗੁ: ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਹੈ।

ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ
ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ (ਧਨਾਸਰੀ ਮ: ੫, ਅੰਗ ੬੧੯)

ਸਿੱਖਿਆ- ਬਾਬਾ ਦੀਪ ਸਿੰਘ ਜੀ ਵਰਗਾ ਸਚਾ ਸੁੱਚਾ ਜੀਵਨ, ਨਾਮ ਵਾਲਾ ਜੀਵਨ, ਬੰਦਗੀ ਵਾਲਾ ਜੀਵਨ, ਕਿਨਕਾ ਕੁ ਸਾਨੂੰ ਵੀ ਪ੍ਰਾਪਤ
ਹੋਵੇ।

PLEASE VISIT OUR YOUTUBE CHANNEL FOR VIDEO SAAKHIS, GREETINGS, WHATSAPP STATUS, INSTA POST ETC.
| Gurbani Quotes | Gurbani and Sikhism Festivals Greetings | Punjabi Saakhis | Saakhis in Hindi | Sangrand Hukamnama with Meaning | Gurbani and Dharmik Ringtones | Video Saakhis |

Saakhi Bhai Manjh Ji (Punjabi)

0
Waheguru ji
Sidki sikh
Waheguru ji
Sidki sikh

ਭਾਈ ਮੰਝ ਜੀ, ਜਿਨ੍ਹਾਂ ਦਾ ਅਸਲ ਨਾਮ ਤੀਰਥਾ ਸੀ। ਇਹ ਸੁਲਤਾਨੀਏ ਦੇ ਵੱਡੇ
ਆਗੂ ਤੇ ਪ੍ਰਚਾਰਕ ਸਨ। ਇਨ੍ਹਾਂ ਦੇ ਘਰ ਸਖੀ ਸਰਵਰ ਦਾ ਪੀਰਖ਼ਾਨਾ ਵੀ ਸੀ। ਤੀਰਥਾ
ਹਰ ਸਾਲ ਨਿਗਾਹੇ ਸਰਵਰ ਪੀਰ ਯਾਤਰਾ ਜਾਇਆ ਕਰਦਾ ਸੀ। ਇਹ ਪਿੰਡ ਦੇ ਚੌਧਰੀ
ਸਨ। ਇਨ੍ਹਾਂ ਪਾਸ ਇਤਨਾ ਧਨ ਸੀ ਕਿ ਉਸ ਦੌਲਤ ਦੀਆਂ ਧੁੰਮਾਂ ਦੂਰ-ਦੂਰ ਤੱਕ ਪਈਆਂ
ਹੋਈਆਂ ਸਨ। ਭਾਈ ਮੰਝ ਪਿੰਡ ਕੰਗ ਮਾਈ ਜ਼ਿਲਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਸੀ।
ਉਹ ਪੀਰਖ਼ਾਨੇ ਤੇ ਹਰ ਵੀਰਵਾਰ ਨੂੰ ਨੇਮ ਨਾਲ ਰੋਟ ਚੜ੍ਹਾਂਦੇ ਸਨ ਅਤੇ ਵੱਡਾ ਜੱਥਾ
ਸ਼ਰਧਾਲੂਆਂ ਦਾ ਲੈ ਕੇ ਪ੍ਰਚਾਰ ਤੇ ਨਿਕਲਦੇ ਸਨ। 1585 ਈ. ਦੀ ਗੱਲ ਹੈ ਕਿ ਆਪ ਜੱਥੇ
ਸਮੇਤ ਨਿਗਾਹੇ ਤੋਂ ਹੋ ਕੇ ਵਾਪਸ ਪਿੰਡ ਜਾ ਰਹੇ ਸਨ ਕਿ ਆਪ ਨੇ ਅੰਮ੍ਰਿਤਸਰ ਵਿਖੇ ਗੁਰੂ
ਅਰਜਨ ਦੇਵ ਜੀ ਦੀ ਸੰਗਤ ਦੀ ਰਹਿਣੀ-ਬਹਿਣੀ ਅਤੇ ਸਿੱਖਾਂ ਦੇ ਜੀਵਨ ਦੇ ਦਰਸ਼ਨ
ਕੀਤੇ। ਸਤਿਗੁਰੂ ਜੀ ਅਤੇ ਗੁਰਸਿੱਖਾਂ ਦੀ ਸੰਗਤ ਨੇ ਐਸਾ ਰੰਗ ਲਾਇਆ ਕਿ ਉਹ ਗੁਰੂ
ਘਰ ਦੇ ਹੀ ਹੋ ਕੇ ਰਹਿ ਗਏ। ਇੱਕ ਦਿਨ ਮੰਝ ਜੀ ਨੇ ਸਤਿਗੁਰੂ ਜੀ ਕੋਲੋਂ ਸਿੱਖੀ ਦੀ
ਦਾਤ ਮੰਗੀ। ਸਤਿਗੁਰੂ ਅਰਜਨ ਦੇਵ ਜੀ ਨੇ ਫੁਰਮਾਇਆ ”(ਪੁਰਖਾ!) ਸਿੱਖੀ ਤੇ ਸਿੱਖੀ
ਨਹੀਂ ਟਿਕਦੀ। ਪਹਿਲਾਂ ਉਨ੍ਹਾਂ ਦਾ ਤਿਆਗ ਕਰ ਜੋ ਸਿੱਖ ਮੱਤ ਦੇ ਉਲਟ ਹਨ। ਤਾਂ ਤੂੰ
ਸਿੱਖੀ ਨਿਭਾ ਸਕੇਂਗਾ। ਫਿਰ ਸਿੱਖੀ ਵਿੱਚ ਅਕਾਲ ਪੁਰਖ ਦੇ ਲੜ ਲਗੀਦਾ ਹੈ ਅਤੇ ਸੱਚ
ਦੇ ਮਾਰਗ ‘ਤੇ ਚੱਲਦਿਆਂ ਆਮ ਲੋਕਾਂ ਦੀ ਨਾਰਾਜ਼ਗੀ ਵੀ ਬਰਦਾਸ਼ਤ ਕਰਨੀ ਪੈਂਦੀ ਹੈ।
ਜੇ ਤੂੰ ਅਜਿਹੀ ਕੁਰਬਾਨੀ ਕਰ ਸਕਦਾ ਹੈਂ ਤਾਂ ਸਿੱਖੀ ਉੱਤੇ ਚੱਲ ਸਕੇਂਗਾ।” ਭਾਈ ਮੰਝ
ਜੀ ਆਪਣੇ ਪਿੰਡ ਆ ਗਏ ਅਤੇ ਸਭ ਤੋਂ ਪਹਿਲਾਂ ਉਹਨਾਂ ਨੇ ਪੀਰਖ਼ਾਨੇ ਨੂੰ ਢਾਹ ਦਿੱਤਾ
ਅਤੇ ਸਖੀ ਸਰਵਰ ਦੀ ਪੂਜਾ ਕਰਨੀ ਛੱਡ ਦਿੱਤੀ। ਕਈ ਮੁਸ਼ਕਿਲਾਂ ਆਈਆਂ।
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਭਾਈ ਮੰਝ ਜੀ ਨੇ ਗੁਰੂ-ਘਰ ਨਾਲ ਚਿਤ
ਲਗਾਉਣ ਉਪਰੰਤ ਆਪਣੇ ਪਿੰਡ ਦੇ ਵਸਨੀਕਾਂ ਵੱਲੋਂ ਕੀਤੇ ਵਿਰੋਧ ਨੂੰ ਕੁੱਝ ਵੀ ਨਾ
ਸਮਝਿਆ। ਕਹਿੰਦੇ ਹਨ ਕਿ ਉਨ੍ਹਾਂ ਦੇ ਘਰ ਦਾ ਆਰਥਿਕ ਸੰਕਟ ਇਸ ਕਦਰ ਡੂੰਘਾ ਹੋ
ਗਿਆ ਕਿ ਘਰ ਖਾਣ ਲਈ ਵੀ ਕੁਝ ਨਾ ਰਿਹਾ। ਘਰ ਦਾ ਖਰਚ ਤੋਰਨ ਲਈ ਆਪ ਜੀ ਨੇ
ਘਾਹ ਵੇਚਣਾ ਸ਼ੁਰੂ ਕੀਤਾ, ਪਰ ਇੰਨੇ ਆਰਥਿਕ ਸੰਕਟ ਦੇ ਬਾਵਜੂਦ ਵੀ ਕੋਈ ਵਿਅਕਤੀ
ਜੇ ਆਪ ਜੀ ਦੇ ਦਰ ‘ਤੇ ਆਇਆ ਤਾਂ ਉਹ ਖਾਲੀ ਨਹੀਂ ਗਿਆ।
ਆਪ ਜੀ ਸੇਵਾ ਸਿਮਰਨ ਵਿੱਚ ਇੰਨਾ ਲੀਨ ਹੋ ਗਏ ਕਿ ਆਪਣੀ ਸੁੱਧ-ਬੁੱਧ
ਹੀ ਭੁੱਲ ਗਈ। ਅੰਮ੍ਰਿਤ ਵੇਲੇ ਕਥਾ ਕੀਰਤਨ ਸ੍ਰਵਣ ਕਰਦੇ ਤੇ ਫਿਰ ਗੁਰੂ ਸਾਹਿਬ ਦੇ
ਘੋੜਿਆਂ ਲਈ ਘਾਹ ਲਿਆਉਂਦੇ। ਘਾਹ ਲਿਆਉਣ ਉਪਰੰਤ ਆਪ ਜੀ ਲੰਗਰ ਵਾਸਤੇ
ਜੰਗਲਾਂ ਵਿੱਚੋਂ ਲੱਕੜ ਲੈਣ ਲਈ ਚਲੇ ਜਾਂਦੇ। ਆ ਕੇ ਸਾਰਾ ਦਿਨ ਲੰਗਰ ਦੀ ਸੇਵਾ
ਕਰਦੇ ਰਹਿੰਦੇ।
ਇੱਕ ਦਿਨ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪ ਜੀ ਨੂੰ ਪੁੱਛਿਆ
ਕਿ ਰੋਟੀ-ਪਾਣੀ ਕਿੱਥੋਂ ਖਾਂਦੇ ਹੋ, ਤਾਂ ਆਪ ਜੀ ਨੇ ਕਿਹਾ ਕਿ ਲੰਗਰ ਵਿੱਚੋਂ ਛਕ ਲੈਂਦਾ
ਹਾਂ। ਗੁਰੂ ਸਾਹਿਬ ਕਹਿਣ ਲੱਗੇ ਕਿ ਇਹ ਤਾਂ ਫਿਰ ਮਜ਼ਦੂਰੀ ਹੋ ਗਈ! ਇਹ ਕਾਹਦੀ
ਸੇਵਾ ਹੈ, ਜੋ ਤੁਸੀਂ ਗੁਰੂ-ਘਰ ਵਾਸਤੇ ਲੱਕੜ ਲੈ ਕੇ ਆਉਂਦੇ ਹੋ, ਉਸ ਦਾ ਤੁਸੀਂ ਪਰਸ਼ਾਦਾ
ਛੱਕ ਲਿਆ। ਇਹ ਤਾਂ ਫਿਰ ਮਜ਼ਦੂਰੀ ਹੋ ਗਈ! ਅਗਲੇ ਦਿਨ ਤੋਂ ਲੱਕੜ ਲਿਆਉਣ
ਦੀ ਸੇਵਾ ਕਰਨੀ ਤੇ ਪ੍ਰਸ਼ਾਦਾ ਸੰਗਤਾਂ ਦੀਆਂ ਜੂਠੀਆਂ ਪੱਤਲਾਂ ਇਕੱਤਰ ਕਰਕੇ ਜੋ ਉਸ
ਵਿੱਚੋਂ ਜੂਠਾ ਮਿਲਣਾ ਉਸਨੂੰ ਧੋ ਕੇ ਉਹ ਛਕਣਾ। ਇੱਕ ਦਿਨ ਫਿਰ ਗੁਰੂ ਸਾਹਿਬ ਜੀ ਨੇ
ਪੁੱਛਿਆ ਸੇਵਾ ਤਾਂ ਬਹੁਤ ਕਰਦੇ ਹੋ ਹੁਣ ਪ੍ਰਸ਼ਾਦਾ ਕਿੱਥੋਂ ਛਕਦੇ ਹੋ ? ਤਾਂ ਭਾਈ ਮੰਝ
ਜੀ ਆਖਦੇ ਸੰਗਤਾਂ ਦੀਆਂ ਜੂਠੀਆਂ ਪੱਤਲਾਂ ਚੋਂ ਜੋ ਬਚਦਾ ਉਹ ਛਕਦਾ ਹਾਂ। ਸਤਿਗੁਰੂ
ਕਹਿੰਦੇ ਭਾਈ ਮੰਝ ਇਹ ਕਾਹਦੀ ਸੇਵਾ ਹੈ ਕਾਵਾਂ ਚਿੱੜੀਆਂ ਦੇ ਢਿੱਡ ਤੇ ਲੱਤ ਮਾਰਦੇ
ਹੋ, ਇਹ ਬਚਿਆ ਜੂਠੀਆਂ ਪੱਤਲਾਂ ਦਾ ਹਿੱਸਾ ਪਸ਼ੂ ਪੰਛੀਆਂ ਵਾਸਤੇ ਹੁੰਦਾ ਹੈ। ਉਸ ਤੋਂ
ਬਾਅਦ ਭਾਈ ਮੰਝ ਜੀ ਆਪਣੀ ਕਿਰਤ ਕਰਨ ਲੱਗ ਪਏ। ਗੁਰੂ ਦੇ ਲੰਗਰ ਵਿੱਚ ਲੱਕੜਾਂ
ਪਹੁੰਚਾਉਣ ਦਾ ਨੇਮ ਇਸੇ ਤਰ੍ਹਾਂ ਚੱਲਦਾ ਰਿਹਾ।
ਇੱਕ ਦਿਨ ਬਹੁਤ ਜ਼ਿਆਦਾ ਮੀਂਹ ਪਿਆ, ਹਨੇਰੀ ਝੱਖੜ ਚੱਲਣ ਲੱਗ ਪਏ। ਭਾਈ
ਮੰਝ ਜੀ ਗੁਰੂ ਦੇ ਲੰਗਰ ਵਾਸਤੇ ਲੱਕੜਾਂ ਲੈ ਕੇ ਆ ਰਹੇ ਸਨ ਕਿ ਤੂਫ਼ਾਨ ਦੀ ਲਪੇਟ
ਵਿੱਚ ਆ ਕੇ ਖੂਹ ਵਿੱਚ ਡਿੱਗ ਪਏ ਪਰ ਆਪਣੀ ਜਾਨ ਤੋਂ ਵੀ ਵੱਧ ਲੱਕੜਾਂ ਨੂੰ ਸੰਭਾਲੀ
ਰੱਖਿਆ। ਲੱਕੜਾਂ ਨੂੰ ਉਸੇ ਤਰ੍ਹਾਂ ਹੀ ਸਿਰ ‘ਤੇ ਟਿਕਾਈ ਰੱਖਿਆ। ਖੂਹ ਵਿੱਚ ਡਿੱਗਣ
ਉਪਰੰਤ ਵੀ ਉਸੇ ਤਰ੍ਹਾਂ ਲਗਾਤਾਰ ਬਾਣੀ ਦਾ ਜਾਪ ਕਰਦੇ ਰਹੇ।
ਉਧਰ ਅੰਮ੍ਰਿਤਸਰ ਚਿੰਤਾ ਹੋਣ ਲੱਗੀ ਕਿ ਭਾਈ ਮੱਝ ਜੀ ਲੱਕੜਾਂ ਲੈ ਕੇ ਨਹੀਂ
ਪਹੁੰਚੇ। ਗੁਰੂ ਸਾਹਿਬ ਨੇ ਭਾਈ ਮੱਝ ਦੀ ਭਾਲ ਵਾਸਤੇ ਕਾਫੀ ਸਿੱਖਾਂ ਨੂੰ ਭੇਜਿਆ। ਸਿੱਖਾਂ
ਨੇ ਦੇਖਿਆ ਕਿ ਭਾਈ ਮੱਝ ਜੀ ਖੂਹ ਵਿੱਚ ਲੱਕੜਾਂ ਨੂੰ ਸੰਭਾਲੀ ਬਾਣੀ ਦਾ ਜਾਪ ਕਰ ਰਹੇ
ਹਨ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਤਾ ਲੱਗਾ ਕਿ ਭਾਈ ਮੱਝ ਜੀ ਖੂਹ
ਵਿੱਚ ਡਿੱਗ ਗਏ ਹਨ ਤਾਂ ਗੁਰੂ ਸਾਹਿਬ ਆਪ ਹੀ ਨੰਗੇ ਪੈਰੀਂ ਦੌੜ ਪਏ।
ਖੂਹ ਕੋਲ ਪਹੁੰਚ ਕੇ ਖੂਹ ਵਿੱਚ ਰੱਸਾ ਸੁੱਟਿਆ ਗਿਆ ਤੇ ਕਿਹਾ ਕਿ ਭਾਈ ਮੱਝ,
ਰੱਸੇ ਨੂੰ ਫੜ ਕੇ ਬਾਹਰ ਆ ਜਾਓ। ਭਾਈ ਮੱਝ ਜੀ ਕਹਿਣ ਲੱਗੇ, ਕਿ ਪਹਿਲਾਂ ਲੱਕੜਾਂ
ਕੱਢੋ। ਉਹ ਬਾਅਦ ਵਿੱਚ ਬਾਹਰ ਆਉਣਗੇ। ਇਸੇ ਤਰ੍ਹਾਂ ਹੀ ਕੀਤਾ ਗਿਆ। ਪਹਿਲਾਂ
ਗੁਰੂ ਦੇ ਲੰਗਰ ਵਾਸਤੇ ਲੱਕੜਾਂ ਬਾਹਰ ਕੱਢੀਆਂ ਗਈਆਂ ਤੇ ਫਿਰ ਭਾਈ ਮੰਝ ਜੀ ਨੂੰ
ਬਾਹਰ ਕੱਢਿਆ ਗਿਆ। ਭਾਈ ਮੱਝ ਦੀ ਇੰਨੀ ਘਾਲਣਾ ਦੇਖ ਕੇ ਗੁਰੂ ਅਰਜਨ ਦੇਵ
ਜੀ ਮਹਾਰਾਜ ਨੇ ਭਾਈ ਮੰਝ ਜੀ ਨੂੰ ਆਪਣੇ ਗਲ ਨਾਲ ਲਗਾ ਲਿਆ ਤੇ ਕਹਿਣ ਲੱਗੇ,
”ਭਾਈ ਮੱਝ ਜੀ, ਤੁਹਾਡੀ ਘਾਲ ਥਾਏਂ ਪਈ ਹੈ। ਕੁਝ ਮੰਗ ਲਓ।” ਅੱਗੋਂ ਹੱਥ ਜੋੜ ਕੇ
ਨਿਮਰਤਾ ਸਹਿਤ ਭਾਈ ਮੰਝ ਜੀ ਕਹਿਣ ਲੱਗੇ, ”ਹੇ ਸਤਿਗੁਰੂ ਜੀ, ਤੁਸੀਂ ਪਹਿਲਾਂ ਹੀ
ਬਹੁਤ ਕੁਝ ਦੇ ਰਹੇ ਹੋ। ਹੋਰ ਕੁਝ ਮੰਗਣ ਦੀ ਇੱਛਾ ਨਹੀਂ ਹੈ।” ਸਤਿਗੁਰੂ ਜੀ ਕਹਿਣ
ਲੱਗੇ, ”ਭਾਈ ਮੰਝ ਜੀ, ਕੁਝ ਮੰਗ ਲਵੋ।” ਭਾਈ ਮੱਝ ਕਹਿਣ ਲੱਗੇ, ”ਸੱਚੇ ਪਾਤਸ਼ਾਹ
ਜੀ, ਇੱਕ ਬੇਨਤੀ ਹੈ, ਕਲਜੁਗ ਦਾ ਸਮਾਂ ਹੈ ਆਪਣੇ ਸਿੱਖਾਂ ਦਾ ਇਤਨਾ ਇਮਤਿਹਾਨ
ਨਾ ਲਉ ਜੀ, ਸਿੱਖਾਂ ਤੋਂ ਇਤਨੇ ਇਮਤਿਹਾਨ ਦਿੱਤੇ ਨਹੀਂ ਜਾਣੇ। ਮਿਹਰ ਕਰੋ ਆਪ ਜੀ
ਦੇ ਚਰਨਾਂ ਦਾ ਵਿਛੋੜਾ ਕਦੇ ਨਾ ਹੋਵੇ। ਸੇਵਾ ਸਿਮਰਨ ਵਿੱਚ ਸਦਾ ਲਈ ਲੱਗੇ ਰਹੀਏ।”
ਭਾਈ ਮੱਝ ਜੀ ਦੀ ਇਹ ਗੱਲ ਸੁਣ ਕੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ
ਕਿਰਪਾ ਦੇ ਘਰ ਆ ਗਏ ਤੇ ਇਹ ਵਰ ਦਿੱਤਾ¸
”ਮੰਝ ਪਿਆਰਾ ਗੁਰੂ ਕੋ, ਗੁਰ ਮੰਝ ਪਿਆਰਾ।
ਮੰਝ ਗੁਰੂ ਕਾ ਬੋਹਿਥਾ, ਜੱਗ ਲੰਘਣਹਾਰਾ।”
ਭਾਈ ਮੰਝ ਜੀ ਨੇ ਸਾਰਾ ਜੀਵਨ ਨਿਮਰਤਾ ਨਾਵ ਸੇਵਾ-ਸਿਮਰਨ ਕਰਦਿਆਂ ਲੇਖੇ
ਲਗਾਇਆ। ਹਉਮੈ ਨੂੰ ਕਦੀ ਵੀ ਆਪਣੇ ‘ਤੇ ਭਾਰੂ ਨਹੀਂ ਹੋਣ ਦਿੱਤਾ। ਦੁਆਬੇ ਦਾ ਇਹ
ਸਖੀ ਸਰਵਰੀਆਂ ਦਾ ਮੁਖੀ ਭਾਈ ਮੰਝ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਐਸਾ
ਜੁੜਿਆ ਕਿ ਸਦਾ-ਸਦਾ ਲਈ ਤਵਾਰੀਖ ਵਿੱਚ ਅਮਰ ਹੋ ਗਿਆ। ਭਾਈ ਮੱਝ ਜੀ ਵੱਲੋਂ
ਕੀਤੀ ਗਈ ਘਾਲਣਾ ਸਾਡੇ ਲਈ ਚਾਨਣ-ਮੁਨਾਰਾ ਹੈ।

ਸਿੱਖਿਆ ¸ ਇਸ ਸਾਖੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਸਦਾ
ਗੁਰੂ ਨਾਨਕ ਦੇ ਘਰ ਦੀ ਓਟ ਲੈਂਦੇ ਹੋਏ ਸੇਵਾ ਸਿਮਰਨ ਵਿੱਚ ਨਿਮਰਤਾ
ਸਹਿਤ ਲੱਗੇ ਰਹਿਣਾ ਚਾਹੀਦਾ ਹੈ ਤਾਂ ਕਿ ਸਾਡਾ ਇਹ ਜੀਵਨ ਸਫਲ ਹੋ
ਸਕੇ ਅਤੇ ਜੇ ਕੋਈ ਹੋਰ ਹਿਰਦੇ ਤੇ ਬੈਠਾ ਹੈ ਤਾ ਉੱਥੇ ਸਿੱਖੀ ਨਹੀਂ ਟਿਕ
ਸਕਦੀ, ਜਿੱਥੇ ਕੋਈ ਨਹੀਂ ਬੈਠਾ ਸਿੱਖੀ ਉੱਥੇ ਟਿਕਦੀ ਹੈ।

Calender 2016

0

Pdf file can be downloded from here:

Punjabi Calender

Punjabi Calender-1

Monthly Calander-Final-10

January

Monthly Calander-Final-9 Monthly Calander-Final-8 Monthly Calander-Final-7 Monthly Calander-Final-6 Monthly Calander-Final-5 Monthly Calander-Final-4 Monthly Calander-Final-3 Monthly Calander-Final-2 Monthly Calander-Final-1

February

Dhan sikhi February calender 2016

Dhan sikhi February calender 2016

Dhan sikhi February calender 2016

Dhan sikhi February calender 2016

Dhan sikhi February calender 2016

Dhan sikhi February calender 2016

Dhan sikhi February calender 2016 Dhan sikhi February calender 2016 Dhan sikhi February calender 2016 Dhan sikhi February calender 2016

March

Dhansikhi-Monthly-Calander-March-6 Dhansikhi-Monthly-Calander-March-5 Dhansikhi-Monthly-Calander-March-4 Dhansikhi-Monthly-Calander-March-3 Dhansikhi-Monthly-Calander-March-2 Dhansikhi-Monthly-Calander-March-1

April

Dhansikhi-Monthly Calander-April Dhansikhi-Monthly Calander-April-1

May

Dhansikhi-Monthly Calander-May Dhansikhi-Monthly Calander-May-1

June

Dhansikhi-Monthly Calander-June-1 Dhansikhi-Monthly Calander-June-2

July

Dhansikhi-Monthly Calander-July-1 Dhansikhi-Monthly Calander-July-2 Dhansikhi-Monthly Calander-July-3

August

dhansikhi-monthly-calander-august-3 dhansikhi-monthly-calander-august-1 dhansikhi-monthly-calander-august-2