Saakhi – Guru Nanak Dev Ji Ki Makka Yatra

Saakhi - Guru Nanak Dev Ji Ki Makka Yatra

Guru Nanak Dev Ji Ka Makka Jana
Saakhi - Guru Nanak Dev Ji Ki Makka Yatra

गुरु नानक देव जी का मक्के जाना

एक दिन भाई मरदाना ने गुरु जी से विनती की, ‘आप मुझे जंगलों में, पहाड़ों की चोटियों पर और उन स्थानों पर लेकर घूम रहे हैं जहां पर ना कोई निवास करता है और ना ही कोई दिखाई देता है। इस्लाम धर्म में मक्का के हज की बहुत सराहना की गई है। आप मुझे मक्का का हज करवा दो।’ गुरु जी मरदाना की विनती मानते हुए उसे अपने साथ लेकर मक्का की ओर चल दिए। रास्तें में उन्हें कुछ हाजी मिल गये जो इधर-उधर की बातें करने लगे। गुरु जी ने कहा, ‘भाई मरदाना, जब हज के लिए जाएं तो खुदा की तारीफ की ही बात होनी चाहिए। दूसरी फालतू बातें करते हुए जाना हाजियों को शोभा नहीं देता और इस प्रकार से हज करने वाले को कुछ भी प्राप्त नहीं होता।’ गुरु जी और मरदाना ने उन हाजियों का साथ छोड़ दिया और परमात्मा की तारीफ गाते हुए मक्का के नजदीक पहुंच गये। यहां पहुंचकर उन्होंने हाजियों वाले कपड़े पहन लिये और गुरु जी ने अपनी बाणी वाली किताब बगल में रख ली। इस तरह के पहनावे के साथ वे मक्का की मस्जिद के अंदर चले गये। सारा दिन खुदा के गुण गाते हुए गुजार दिया और रात को आराम करने चले गये। सुबह सुबह भारत से गया एक हाजी मुल्ला, जिस का नाम इतिहास में जीवन बताया गया है, सोए हुए हाजियों के बीच से गुजर रहा था तभी उसकी निगाह गुरु जी के पैरों की तरफ गई जो काबे की तरफ थे। यह देखते ही उसको गुस्सा आ गया। उसने गुरु जी की पीठ में लात मारी और कहा, ‘ओ काफिर, तुझे नजर नहीं आता, तूने खुदा के घर की तरफ अपने पैर कर रखे हैं ?’ गुरु जी ने उसे बड़ी विनम्रता से जवाब दिया, ‘मुल्ला जी, मुझसे गलती हो गई। मुझे पता नहीं था कि सिर्फ इस तरफ ही खुदा का घर है। आप मेरे पैर उस तरफ कर दो जिस तरफ खुदा नहीं है।’ यह सुनकर मुल्ला जीवन का गुस्सा और भी बढ़ गया। उसने बड़ी बेदर्दी से गुरु जी के पैर पकड़े और घसीट कर दूसरी तरफ कर दिये। गुरु जी ने कहा, ‘मुल्ला जी, क्या इस तरफ खुदा का घर नहीं है? मुल्ला जीवन ने जब उस तरफ देखा तो उसको मक्का उस तरफ भी नजर आया। मुल्ला जीवन गुस्से में जिस तरफ भी गुरु जी के पैर कर उसे उसी तरफ मक्का नजर आए। उसने यह सब होता देख शोर मचा दिया और सारे हाजी जाग गए। सभी यह कौतक देखकर हैरान होने लगे जिस का कथन भाई गुरुदास जी की वारों में इस प्रकार लिखा है :-
बाबा फिर मक्के गईआ नील बस्त्र धारे बनवारी।
आसा हत्थ किताब कछ कूजा बांग मुसल्ला धारी।
बैठा जाए मसीत विच जित्थे हाजी हज गुजारी।
जा बाबा सुत्ता रात नो वल्ल महराबे पाए पसारी।
जीवण मारी लत्त दी, केहड़ा सुत्ता कुफर कुफारी।
लत्ता वल्ल खुदाए दे क्यूं कर पइया हुए बजिगारी।
टंगों पकड़ घसीटिआ फिरिआ मक्का कला दिखारी।
होए हैरान करेन जुहानी। (वार 1-32)
सारे हाजियों में एक रुकनदीन नाम के काजी ने पूछा आपकी इस किताब में क्या है ? तो गुरु जी ने उत्तर दिया, खुदा की तारीफ और मानवता का सिद्धांत। रुकनदीन ने कहा बताओ बड़ा कौन है हिन्दू या मुसलमान ? गुरु जी ने उत्तर दिया, ‘खुदा के दर पर केवल नेक कर्म ही परवान होते हैं। उसके दरबार में नेक कर्मों के बिना ना हिन्दू के लिए कोई जगह है औ ना की किसी मुसलमान के लिए।’ यह उत्तर सुनकर हाजियों ने गुरु जी से और भी बहुत सवाल किये। गुरु जी ने सभी के मन की शंकाओं को दूर किया। जब गुरु जी मदीने की तरफ जाने के लिए तैयार हुए तो काजी रुकनदीन ने गुरु जी से विनती की कि वह मक्का में अपने आने की कोई निशानी (यादगार) छोड़ जाएं। गुरु जी ने विनती स्वीकार करते हुए अपने खड़ाव (पुराने समय में पैरों में पहने जाने वाली लकड़ी की चप्पलें) काजी रुकनदीन को दे दिये। जिन्हें उसने सत्कार सहित सुशोभित कर दिया, इसका विवरण हमें भाई गुरदास जी की वारों में मिलता है यथा ‘धरी निशानी कउस दी मक्के अंदर पूज कराई।’ आज भी जब मुसलमान भाई मक्का जाते हैं तो इन खड़ावों के दर्शन करके यात्रा सफल मानते हैं।

शिक्षा: गुरु नानक देव जी ने काजियों, मौलवियों की इस कटड़ता को तोड़ा कि खुदा मक्का में भी है और बाकी सभी जगह भी। (हमें अपने धर्म में परिपक्व रहते हुए, सभी धर्मों का सत्कार करना चाहिए।)

Saakhi – Guru Nanak Dev Ji Da Makke Jana

Saakhi - Guru Nanak Dev Ji Da Makke Jana

ਗੁਰੂ ਨਾਨਕ ਦੇਵ ਜੀ ਦਾ ਮੱਕੇ ਜਾਣਾ
Saakhi - Guru Nanak Dev Ji Da Makke Jana

ਇਕ ਦਿਨ ਭਾਈ ਮਰਦਾਨੇ ਨੇ ਗੁਰੂ ਜੀ ਨੂੰ ਬੇਨਤੀ ਕੀਤੀ, ”ਤੁਸੀਂ ਮੈਨੂੰ ਜੰਗਲਾਂ ਵਿਚ, ਪਹਾੜਾਂ ਦੀਆਂ ਟੀਸੀਆਂ ਉੱਪਰ ਅਤੇ ਉਨ੍ਹਾਂ ਥਾਵਾਂ ਉੱਪਰ ਜਿਥੇ ਕੋਈ ਨਹੀਂ ਵੱਸਦਾ, ਲਈ ਫਿਰਦੇ ਹੋ। ਇਸਲਾਮ ਧਰਮ ਵਿਚ ਮੱਕੇ ਦੇ ਹੱਜ ਦੀ ਬਹੁਤ ਸਿਫ਼ਤ ਕੀਤੀ ਗਈ ਹੈ। ਤੁਸੀਂ ਮੈਨੂੰ ਮੱਕੇ ਦਾ ਹੱਜ ਕਰਵਾ ਦੇਵੋ।” ਗੁਰੂ ਜੀ ਭਾਈ ਮਰਦਾਨੇ ਦੀ ਬੇਨਤੀ ਮੰਨ ਕੇ, ਉਸਨੂੰ ਨਾਲ ਲੈ ਕੇ ਮੱਕੇ ਵੱਲ ਚਲ ਪਏ। ਰਸਤੇ ਵਿਚ ਉਨ੍ਹਾਂ ਨੂੰ ਕੁਝ ਹੋਰ ਹਾਜੀ ਮਿਲ ਗਏ ਜਿਹੜੇ ਇੱਧਰ-ਉੱਧਰ ਦੀਆਂ ਗੱਲਾਂ ਕਰਨ ਲੱਗੇ। ਗੁਰੂ ਜੀ ਨੇ ਕਿਹਾ, ”ਭਾਈ ਮਰਦਾਨਿਆ, ਜਦੋਂ ਹੱਜ ਲਈ ਜਾਈਏ ਤਾਂ ਉਸ ਖ਼ੁਦਾ ਦੀ ਸਿਫ਼ਤ ਦੀ ਗੱਲ-ਬਾਤ ਹੋਣੀ ਚਾਹੀਦੀ ਹੈ। ਹੋਰ ਫਾਲਤੂ ਗੱਲਾਂ ਕਰਦੇ ਜਾਣਾ ਹਾਜੀਆਂ ਲਈ ਸ਼ੋਭਾ ਨਹੀਂ ਦਿੰਦਾ ਅਤੇ ਇਸ ਤਰ੍ਹਾਂ ਦਾ ਹੱਜ ਕਰਨ ਵਾਲੇ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ।” ਗੁਰੂ ਜੀ ਅਤੇ ਭਾਈ ਮਰਦਾਨਾ ਨੇ ਉਨ੍ਹਾਂ ਹਾਜੀਆਂ ਦਾ ਸਾਥ ਛੱਡ ਦਿੱਤਾ ਅਤੇ ਪਰਮਾਤਮਾ ਦੀ ਸਿਫ਼ਤ-ਸਲਾਹ ਕਰਦੇ ਮੱਕੇ ਦੇ ਨੇੜੇ ਪੁੱਜੇ, ਜਿੱਥੇ ਉਨ੍ਹਾਂ ਹਾਜੀਆਂ ਵਾਲਾ ਨੀਲਾ ਬਾਣਾ ਪਹਿਨ ਲਿਆ ਅਤੇ ਗੁਰੂ ਜੀ ਨੇ ਬਗ਼ਲ ਵਿਚ ਆਪਣੀ ਬਾਣੀ ਦੀ ਕਿਤਾਬ ਰੱਖ ਲਈ। ਇਸ ਤਰ੍ਹਾਂ ਦੇ ਪਹਿਰਾਵੇ ਵਿਚ ਉਹ ਮੱਕੇ ਦੀ ਮਸੀਤ ਅੰਦਰ ਚਲੇ ਗਏ। ਸਾਰਾ ਦਿਨ ਖ਼ੁਦਾ ਦੇ ਗੁਣ ਗਾਉਂਦਿਆਂ ਗੁਜ਼ਾਰ ਦਿੱਤਾ ਅਤੇ ਰਾਤ ਨੂੰ ਆਰਾਮ ਕਰਨ ਗਏ। ਸਵੇਰੇ ਸਵੇਰੇ ਭਾਰਤ ਤੋਂ ਗਿਆ ਇਕ ਹਾਜੀ ਮੁੱਲਾ, ਜਿਸ ਦਾ ਨਾਂ ਇਤਿਹਾਸ ਵਿਚ ਜੀਵਨ ਆਇਆ ਹੈ, ਉਹ ਸੁੱਤੇ ਪਏ ਹਾਜੀਆਂ ਵਿਚੋਂ ਦੀ ਲੰਘ ਰਿਹਾ ਸੀ, ਉਸਦੀ ਨਿਗਾਹ ਗੁਰੂ ਜੀ ਦੇ ਪੈਰਾਂ ਉੱਪਰ ਪਈ ਜਿਹੜੇ ਕਾਅਬੇ ਵੱਲ ਸਨ। ਉਸਨੂੰ ਇਹ ਦੇਖ ਕੇ ਬਹੁਤ ਗੁੱਸਾ ਆਇਆ। ਉਸਨੇ ਗੁਰੂ ਜੀ ਦੀ ਪਿੱਠ ਵਿਚ ਲੱਤ ਮਾਰ ਕੇ ਕਿਹਾ, ”ਓ ਕਾਫ਼ਰ, ਤੈਨੂੰ ਨਜ਼ਰ ਨਹੀਂ ਆਉਂਦਾ ਕਿ ਤੂੰ ਖ਼ੁਦਾ ਦੇ ਘਰ ਵੱਲ ਪੈਰ ਕੀਤੇ ਹੋਏ ਹਨ।” ਗੁਰੂ ਜੀ ਨੇ ਅੱਗੋਂ ਬੜੀ ਹਲੀਮੀ ਨਾਲ ਉੱਤਰ ਦਿੱਤਾ, ”ਮੁੱਲਾ ਜੀ, ਮੇਰੇ ਪਾਸੋਂ ਭੁੱਲ ਹੋ ਗਈ। ਮੈਨੂੰ ਨਹੀਂ ਸੀ ਪਤਾ ਕਿ ਸਿਰਫ਼ ਇਸ ਪਾਸੇ ਹੀ ਖ਼ੁਦਾ ਦਾ ਘਰ ਹੈ। ਤੁਸੀਂ ਮੇਰੇ ਪੈਰ ਉਸ ਪਾਸੇ ਕਰ ਦੇਵੋ ਜਿਸ ਪਾਸੇ ਖ਼ੁਦਾ ਨਹੀਂ ਰਹਿੰਦਾ।” ਇਹ ਸੁਣ ਕੇ ਮੁੱਲਾ ਜੀਵਨ ਦਾ ਗ਼ੁੱਸਾ ਹੋਰ ਵੀ ਵੱਧ ਗਿਆ। ਉਸਨੇ ਬੜੀ ਬੇਦਰਦੀ ਨਾਲ ਗੁਰੂ ਜੀ ਦੀਆਂ ਲੱਤਾਂ ਫੜੀਆਂ ਅਤੇ ਘਸੀਟ ਕੇ ਦੂਜੇ ਪਾਸੇ ਕਰ ਦਿੱਤੀਆਂ। ਗੁਰੂ ਜੀ ਨੇ ਕਿਹਾ, ”ਮੁੱਲਾ ਜੀ, ਕੀ ਇਸ ਪਾਸੇ ਖ਼ੁਦਾ ਦਾ ਘਰ ਨਹੀਂ?” ਮੁੱਲਾ ਜੀਵਨ ਨੇ ਜਦੋਂ ਉਸ ਪਾਸੇ ਤੱਕਿਆ ਤਾਂ ਉਸ ਨੂੰ ਮੱਕਾ ਉਸ ਪਾਸੇ ਵੀ ਨਜ਼ਰ ਆਇਆ। ਮੁੱਲਾ ਜੀਵਨ, ਗੁੱਸੇ ਵਿਚ ਜਿਸ ਪਾਸੇ ਗੁਰੂ ਜੀ ਦੀਆਂ ਲੱਤਾਂ ਨੂੰ ਕਰੇ ਉਸੇ ਪਾਸੇ ਉਸਨੂੰ ਮੱਕਾ ਨਜ਼ਰ ਆਵੇ। ਉਸਨੇ ਇਹ ਦੇਖ ਕੇ ਰੌਲਾ ਪਾ ਦਿੱਤਾ। ਸਾਰੇ ਹਾਜੀ ਜਾਗ ਪਏ। ਤੇ ਇਹ ਕੌਤਕ ਦੇਖ ਹੈਰਾਨ ਹੋਣ ਲੱਗੇ, ਜਿਸ ਦਾ ਕਥਨ ਪ੍ਰਤੱਖ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਮਿਲਦਾ ਹੈ:-
ਬਾਬਾ ਫਿਰ ਮੱਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ।
ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸੱਲਾ ਧਾਰੀ।
ਬੈਠਾ ਜਾਇ ਮਸੀਤ ਵਿਚ ਜਿਥੈ ਹਾਜੀ ਹਜਿ ਗੁਜਾਰੀ।
ਜਾ ਬਾਬਾ ਸੁਤਾ ਰਾਤਿ ਨੋ ਵਲਿ ਮਹਰਾਬੇ ਪਾਇ ਪਸਾਰੀ।
ਜੀਵਣਿ ਮਾਰੀ ਲਤਿ ਦੀ, ਕੇਹੜਾ ਸੁਤਾ ਕੁਫਰ ਕੁਫਾਰੀ।
ਲਤਾ ਵਲਿ ਖੁਦਾਇ ਦੇ ਕਿਉ ਕਰਿ ਪਇਆ ਹੁਇ ਬਜਿਗਾਰੀ।
ਟੰਗੋਂ ਪਕੜਿ ਘਸੀਟਿਆ ਫਿਰਆ ਮੱਕਾ ਕਲਾ ਦਿਖਾਰੀ।
ਹੋਇ ਹੈਰਾਨੁ ਕਰੇਨਿ ਜੁਹਾਨੀ ।। (ਵਾਰ 1-32)
ਸਾਰੇ ਹਾਜੀਆਂ ਵਿਚੋਂ ਇਕ ਰੁਕਨਦੀਨ ਨਾਂ ਦੇ ਕਾਜ਼ੀ ਨੇ ਪੁੱਛਿਆ ਤੁਹਾਡੀ ਇਸ ਕਿਤਾਬ ਵਿਚ ਕੀ ਹੈ? ਤਾਂ ਗੁਰੂ ਜੀ ਨੇ ਉੱਤਰ ਦਿੱਤਾ, ਖ਼ੁਦਾ ਦੀ ਉਸਤਤਿ ਤੇ ਮਨੁੱਖਤਾ ਦਾ ਸਿਧਾਂਤ। ਰੁਕਨਦੀਨ ਨੇ ਕਿਹਾ ਦੱਸੋ ਵੱਡਾ ਕੌਣ ਹੈ ਹਿੰਦੂ ਕਿ ਮੁਸਲਮਾਨ? ਗੁਰੂ ਜੀ ਨੇ ਉੱਤਰ ਦਿੱਤਾ, ”ਖ਼ੁਦਾ ਦੇ ਦਰ ਉੱਪਰ ਨੇਕ ਕਰਮ ਪ੍ਰਵਾਨ ਹਨ। ਉਸਦੇ ਦਰਬਾਰ ਵਿੱਚ ਨੇਕ ਕਰਮਾਂ ਬਿਨਾਂ ਨਾ ਹਿੰਦੂ ਲਈ ਕੋਈ ਥਾਂ ਹੈ ਅਤੇ ਨਾ ਹੀ ਮੁਸਲਮਾਨ ਲਈ।” ਇਹ ਉੱਤਰ ਸੁਣ ਕੇ ਹਾਜੀਆਂ ਨੇ ਗੁਰੂ ਜੀ ਨੂੰ ਹੋਰ ਵੀ ਬਹੁਤ ਸਵਾਲ ਕੀਤੇ। ਗੁਰੂ ਜੀ ਨੇ ਉਨ੍ਹਾਂ ਸਾਰਿਆਂ ਦੇ ਮਨਾਂ ਦੇ ਸ਼ੰਕੇ ਦੂਰ ਕੀਤੇ। ਜਦੋਂ ਗੁਰੂ ਜੀ ਮਦੀਨੇ ਵੱਲ ਜਾਣ ਲਈ ਤਿਆਰ ਹੋਏ ਤਾਂ ਕਾਜ਼ੀ ਰੁਕਨਦੀਨ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਮੱਕੇ ਵਿਖੇ, ਆਪਣੇ ਆਉਣ ਦੀ ਯਾਦ ਵਿੱਚ ਕੋਈ ਨਿਸ਼ਾਨੀ ਛੱਡ ਜਾਣ। ਗੁਰੂ ਜੀ ਨੇ ਬੇਨਤੀ ਪ੍ਰਵਾਨ ਕਰ ਕੇ ਆਪਣੇ ਖੜਾਂਵ ਕਾਜ਼ੀ ਰੁਕਨਦੀਨ ਨੂੰ ਦੇ ਦਿੱਤੇ। ਉਨ੍ਹਾਂ ਸਤਿਕਾਰ ਸਹਿਤ ਇਨ੍ਹਾਂ ਖੜਾਂਵਾਂ ਨੂੰ ਸੁਸ਼ੋਭਿਤ ਕੀਤਾ, ਜਿਸ ਦਾ ਵੇਰਵਾ ਸਾਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੋਂ ਮਿਲਦਾ ਹੈ,
”ਧਰੀ ਨੀਸਾਨੀ ਕਉਸਿ ਦੀ ਮੱਕੇ ਅੰਦਰਿ ਪੂਜ ਕਰਾਈ।”
ਅੱਜ ਤੱਕ ਜਦੋਂ ਮੁਸਲਮਾਨ ਵੀਰ ਮੱਕੇ ਜਾਂਦੇ ਹਨ ਤਾਂ ਇਨ੍ਹਾਂ ਖੜਾਂਵਾਂ ਦੇ ਦਰਸ਼ਨ ਵੀ ਕਰਦੇ ਹਨ ਤਾਂ ਆਪਣੀ ਯਾਤਰਾ ਸਫਲ ਸਮਝਦੇ ਹਨ।

ਸਿੱਖਿਆ: ਗੁਰੂ ਨਾਨਕ ਦੇਵ ਜੀ ਨੇ ਕਾਜ਼ੀਆਂ, ਮੌਲਵੀਆਂ ਦੀ ਕੱਟੜਤਾ ਨੂੰ ਤੋੜਿਆ ਸੀ ਕਿ ਰੱਬ ਮੱਕੇ ‘ਚ ਵੀ ਹੈ ਤੇ ਸਭੇ ਪਾਸੇ ਵੀ ਹੈ। (ਹਰ ਧਰਮ ਦਾ ਸਤਿਕਾਰ ਕਰੀਏ)।

 

Saakhi Shaheed Bhai Taru Singh Ji (Hindi)

Saakhi Shaheed Bhai Taru Singh Ji (Hindi)

Shahid Bhai Taru Singh JiSaakhi Shaheed Bhai Taru Singh Ji (Hindi)

शहीद भाई तारु सिंह जी

ਇਸਨੂੰ ਪੰਜਾਬੀ ਵਿੱਚ ਪੜ੍ਹੋ ਜੀ

भाई तारु सिंह जी गांव पुहले (श्री अमृतसर) के निवासी थे। भाई साहिब जी रोजाना सुबह 21 पाठ जाप साहिब के करने के बाद ही अन्न-जल ग्रहण करते थे। वे यहां खेती बाड़ी का काम करते थे। गांव में आने जाने वाले प्रत्येक गुरुसिक्ख के रहने की व्यवस्था करना और जंगलों में रहने वाले सिंघों के लिए लंगर तैयार कर उन तक पहुंचाने की सेवा उनकी दिनचर्या थी। उन दिनों में लाहौर का गवर्नर जकरिया खां था जो सिक्खों पर बड़ा जुल्म करता था। इसने सिक्खों को खत्म करने का फैसला कर रखा था। आए दिन सिक्खों को चुन-चुन कर खत्म किया जा रहा था। सिक्खों के सिर काट कर लाने वालों को इनाम दिया जाता। इसी इनाम के लालच में किसी ने भाई तारु सिंह जी की शिकायत सरकार को कर दी। शिकायत मिलने पर जब सिपाही भाई साहिब को गिरफ्तार करने भाई साहिब के घर पर आए तो वे घर पर नहीं थे। भाई साहिब की माता जी ने उन सिपाहियों से कहा, ‘आप पहले प्रशादा छक (भोजन ग्रहण कर) लो। तब तक तारू सिंह भी आ जाएगा।’ जब सिपाहियों ने प्रशादा छका तो उन्होंने कहा कि सिक्ख इतने निरवैर हैं जो घर आए दुश्मन को भी लंगर लिये बिना नहीं जाने देते? इतने में भाई तारू सिंह जी भी घर पहुंच गये और सिपाहियों ने उन्हें गिरफ्तार कर लिया। गिरफ्तारी के बाद दरबार में पहुंचने पर भाई साहिब को सिक्खी त्यागने को कहा गया लेकिन भाई साहिब को सिक्खी जाने से भी प्यारी थी, इसलिए उन्होंने साफ मना कर दिया। इसके बाद भाई साहिब को अनेकों प्रलोभन दिये गये और मौत का डर भी दिखाया गया। लेकिन भाई साहिब अडोल (अडिग) रहे। अंत: में जकरिया खां ने चालाकी दिखाते हुए भाई साहिब से कहा कि मैंने सुना है कि आपके गुरु और गुरु के सिक्खों से अगर कुछ मांगा जाए तो वो जरूर मिलता है। मैं भी आपसे एक चीज की मांग करता हूं, मुझे आपके केश चाहिए। भाई साहब ने जवाब दिया, ‘केश दूंगा, जरूर दूंगा लेकिन काट कर नहीं, खोपड़ी सहित दूंगा।’ इसके बाद जल्लादों को बुलाया गया। जकरिया खां के हुक्म से जब जल्लाद तारू सिंह जी की खोपड़ी उतारने लगे तो अंहकार से भरा जकरिया खां बहुत खुश हुआ। भाई तारू सिंह जी की मुख से सहजे ही ये वचन निकल गये, ‘ज्यादा खुश मत हो जकरिया खां, मैं तुम्हें जूतियां मारते हुए नरकों में पहले भेजूंगा और खुद दरगाह बाद में जाऊंगा।’ भाई तारु सिंह जी की खोपरी उतार दी गई, पर गुरु के सच्चे सिक्ख का वचन सच हुआ। जकरिया खां का पेशाब रुक गया, वह बहुत दु:खी हुआ। उसके नौकर जब भाई तारू सिंह जी का जूता उनके सिर पर मारते तो उन्हें पेशाब उतरता। इस रोग से जकरिया खां की मौत पहले हुई और भाई तारू सिंह जी, जिनकी खोपरी उतार दी गई थी 22 दिन जिंदा रहे और अंत में परम परमेश्वर में लीन हो गए। धन गुरू, धन गुरु के प्यारे।

शिक्षा : सिक्ख केशों को जान से भी ज्यादा प्यार करता है और हमें भी भाई तारू सिंह जी की तरह अपने केशों से प्यार करना चाहिए।

DOWNLOAD GREETING FOR THIS DAY

List of dates and events celebrated by Sikhs.
|  Gurpurab Dates | Sangrand Dates | Puranmashi Dates | Masya Dates | Panchami Dates | Sikh Jantri | DOWNLOAD GURBANI QUOTES | GURU GOBIND SINGH JI DE 52 HUKAM |

 

Saakhi Shaheed Bhai Taru Singh Ji (Punjabi)

Saakhi Shaheed Bhai Taru Singh Ji (Punjabi)

SHAHEED BHAI TARU SINGH JI
Saakhi Shaheed Bhai Taru Singh Ji (Punjabi)

इसे हिंदी में पढ़ें

ਸ਼ਹੀਦ ਭਾਈ ਤਾਰੂ ਸਿੰਘ ਜੀ

ਭਾਈ ਤਾਰੂ ਸਿੰਘ ਜੀ ਪਿੰਡ ਪੂਹਲੇ (ਅੰਮ੍ਰਿਤਸਰ) ਦੇ ਵਸਨੀਕ ਸਨ। ਭਾਈ ਸਾਹਿਬ ਜੀ ਰੋਜ਼ ਅੰਮ੍ਰਿਤ ਵੇਲੇ 21 ਪਾਠ ਜਾਪੁ ਸਾਹਿਬ ਦੇ ਕਰ ਕੇ ਫੇਰ ਕੁਝ ਛੱਕਦੇ ਸਨ। ਖੇਤੀ-ਬਾੜੀ ਦਾ ਕੰਮ ਕਰਦੇ ਸਨ। ਆਏ ਗਏ ਗੁਰਸਿੱਖ ਦੇ ਰਹਿਣ ਲਈ ਪ੍ਰਬੰਧ ਕਰਦੇ। ਜੰਗਲਾਂ ਵਿਚ ਰਹਿੰਦੇ ਸਿੰਘਾਂ ਲਈ ਲੰਗਰ ਤਿਆਰ ਕਰਕੇ ਛਕਾਉਣ ਦੀ ਸੇਵਾ ਕਰਦੇ ਸਨ। ਉਹਨਾਂ ਦਿਨਾਂ ਵਿਚ ਲਾਹੌਰ ਦਾ ਗਵਰਨਰ ਜ਼ਕਰੀਆ ਖ਼ਾਂ ਸੀ ਜੋ ਸਿੱਖਾਂ ‘ਤੇ ਬੜਾ ਜ਼ੁਲਮ ਕਰਦਾ ਸੀ। ਸਿਖਾਂ ਨੂੰ ਖ਼ਤਮ ਕਰਨ ਦਾ ਇਸ ਨੇ ਫ਼ੈਸਲਾ ਕੀਤਾ ਹੋਇਆ ਸੀ। ਸਿੱਖਾਂ ਨੂੰ ਚੁਣ-ਚੁਣ ਕੇ ਖ਼ਤਮ ਕੀਤਾ ਜਾ ਰਿਹਾ ਸੀ। ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ ਸਨ। ਇਨਾਮ ਦੇ ਲਾਲਚ ਵਿਚ ਕਿਸੇ ਦੋਖੀ ਨੇ ਭਾਈ ਤਾਰੂ ਸਿੰਘ ਜੀ ਵਿਰੁਧ ਸ਼ਿਕਾਇਤ ਕਰ ਦਿੱਤੀ। ਭਾਈ ਸਾਹਿਬ ਜੀ ਨੂੰ ਗ੍ਰਿਫ਼ਤਾਰ ਕਰਨ ਲਈ ਜਦੋਂ ਸਿਪਾਹੀ ਉਨ੍ਹਾਂ ਦੇ ਘਰ ਪਹੁੰਚੇ ਤਾਂ ਭਾਈ ਸਾਹਿਬ ਜੀ ਘਰ ਨਹੀਂ ਸਨ। ਭਾਈ ਸਾਹਿਬ ਜੀ ਦੇ ਮਾਤਾ ਜੀ ਕਹਿਣ ਲੱਗੇ, ”ਪਹਿਲਾਂ ਪ੍ਰਸ਼ਾਦਾ ਛੱਕ ਲਵੋ।” ਸਿਪਾਹੀਆਂ ਨੇ ਪ੍ਰਸ਼ਾਦਾ ਛੱਕਿਆ ਤੇ ਮੁੱਖ ਵਿਚੋਂ ਕਿਹਾ ਸਿੱਖ ਇਤਨੇ ਨਿਰਵੈਰ ਹਨ ! ਇੰਨੇ ਨੂੰ ਭਾਈ ਤਾਰੂ ਸਿੰਘ ਜੀ ਵੀ ਪਹੁੰਚ ਗਏ ਤੇ ਸਿਪਾਹੀਆਂ ਨੇ ਭਾਈ ਸਾਹਿਬ ਜੀ ਨੂੰ ਗ੍ਰਿਫ਼ਤਾਰ ਕਰ ਲਿਆ। ਭਾਈ ਸਾਹਿਬ ਜੀ ਨੂੰ ਕਿਹਾ ਗਿਆ ਕਿ ਉਹ ਸਿੱਖੀ ਛੱਡ ਦੇਣ। ਪਰ ਭਾਈ ਸਾਹਿਬ ਜੀ ਨੂੰ ਸਿੱਖੀ ਜਾਨ ਨਾਲੋਂ ਵੀ ਵੱਧ ਪਿਆਰੀ ਸੀ, ਇਸ ਲਈ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਭਾਈ ਸਾਹਿਬ ਜੀ ਨੂੰ ਬੜੇ ਲਾਲਚ ਵੀ ਦਿੱਤੇ ਗਏ ਤੇ ਡਰਾਵੇ ਵੀ, ਪਰ ਭਾਈ ਸਾਹਿਬ ਜੀ ਰਤਾ ਨਾ ਡੋਲੇ। ਜ਼ਕਰੀਆ ਖ਼ਾਂ ਨੇ ਚਲਾਕੀ ਵਰਤੀ ਤੇ ਭਾਈ ਸਾਹਿਬ ਜੀ ਨੂੰ ਕਿਹਾ ਕਿ ਮੈਂ ਸੁਣਿਆ ਹੈ ਤੁਹਾਡੇ ਗੁਰੂ ਕੋਲੋਂ ਅਤੇ ਗੁਰੂ ਕੇ ਸਿੰਘਾਂ ਕੋਲੋਂ ਜੋ ਮੰਗੀਏ ਉਹ ਮਿਲਦਾ ਹੈ। ਮੈਂ ਵੀ ਤੁਹਾਡੇ ਕੋਲੋਂ ਇਕ ਚੀਜ਼ ਦੀ ਮੰਗ ਕਰਦਾ ਹਾਂ ਕਿ ਮੈਨੂੰ ਤੁਹਾਡੇ ਕੇਸ ਚਾਹੀਦੇ ਹਨ। ਤਾਂ ਭਾਈ ਸਾਹਿਬ ਜੀ ਨੇ ਜਵਾਬ ਦਿੱਤਾ, ”ਕੇਸ ਦੇਵਾਂਗਾ ਜ਼ਰੂਰ ਪਰ ਕੱਟ ਕੇ ਨਹੀਂ ਖੋਪਰੀ ਸਮੇਤ ਦੇਵਾਂਗਾ।” ਜ਼ਕਰੀਆ ਖ਼ਾਂ ਦੇ ਹੁਕਮ ਤੇ ਜਲਾਦ ਜਦੋਂ ਰੰਬੀ ਨਾਲ ਭਾਈ ਸਾਹਿਬ ਜੀ ਦੀ ਖੋਪਰੀ ਉਤਾਰਨ ਲੱਗਾ ਤਾਂ ਹੰਕਾਰ ਵਿਚ ਜ਼ਕਰੀਆ ਖਾਂ ਬਹੁਤ ਹੱਸਿਆ। ਭਾਈ ਤਾਰੂ ਸਿੰਘ ਜੀ ਦੇ ਮੁੱਖ ਵਿਚੋਂ ਸਹਿਜ-ਸੁਭਾਅ ਬਚਨ ਨਿਕਲਿਆ, ”ਬਹੁਤਾ ਹੱਸ ਨਾ ਤੈਨੂੰ ਅੱਗੇ ਲਾ ਕੇ ਜੁੱਤੀਆਂ ਮਾਰ ਕੇ ਨਰਕਾਂ ਵਿਚ ਪਹਿਲਾਂ ਭੇਜਾਂਗੇ, ਅਸੀਂ ਦਰਗਾਹ ਵਿਚ ਬਾਅਦ ਵਿਚ ਜਾਵਾਂਗੇ।” ਭਾਈ ਤਾਰੂ ਸਿੰਘ ਜੀ ਦੀ ਰੰਬੀ ਨਾਲ ਖੋਪਰੀ ਉਤਾਰ ਦਿੱਤੀ ਗਈ, ਪਰ ਗੁਰੂ ਦੇ ਸਿੱਖ ਦਾ ਬਚਨ ਸੱਚ ਹੋਇਆ। ਜ਼ਕਰੀਆਂ ਖਾਂ ਦਾ ਪਿਸ਼ਾਬ ਰੁਕ ਗਿਆ, ਉਹ ਬਹੁਤ ਦੁਖੀ ਹੋਇਆ। ਉਸ ਦੇ ਅਹਿਲਕਾਰ ਭਾਈ ਤਾਰੂ ਸਿੰਘ ਜੀ ਦਾ ਜੋੜਾ ਉਸ ਦੇ ਸਿਰ ‘ਤੇ ਮਾਰਦੇ ਤਾਂ ਉਸ ਨੂੰ ਪਿਸ਼ਾਬ ਆਉਂਦਾ। ਇਸ ਰੋਗ ਨਾਲ ਜ਼ਕਰੀਆ ਖਾਂ ਦੀ ਮੌਤ ਪਹਿਲਾਂ ਹੋਈ ਪਰ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਦੀ ਖੋਪਰੀ ਉੱਤਰੀ ਹੋਈ ਸੀ ਅਤੇ ਫ਼ਿਰ ਵੀ 22 ਦਿਨ ਜਿਊਂਦੇ ਰਹੇ ਅਤੇ ਦਰਗਾਹ ਵਿਚ ਗਏ। ਸਾਰੇ ਆਖੋ ਧੰਨ ਗੁਰੂ, ਧੰਨ ਗੁਰੂ ਦੇ ਪਿਆਰੇ।

ਸਿੱਖਿਆ : ਸਿੱਖ ਕੇਸਾਂ ਨੂੰ ਜਾਨ ਤੋਂ ਵੀ ਪਿਆਰਾ ਰੱਖਦਾ ਹੈ।

DOWNLOAD GREETING FOR THIS DAY

List of dates and events celebrated by Sikhs.
|  Gurpurab Dates | Sangrand Dates | Puranmashi Dates | Masya Dates | Panchami Dates | Sikh Jantri | DOWNLOAD GURBANI QUOTES | GURU GOBIND SINGH JI DE 52 HUKAM |

Sikh Guru Family Tree

Sikh Guru Family Tree

SIKH GURU FAMILY TREE

Sikh Guru Family Tree

Saakhi – Mata Jamna Devi Ki Shrdha

Saakhi - Mata Jamna Devi Di Shardha

Mata Jamna Devi Ki Shardha

Saakhi - Mata Jamna Devi Di Shardha

माता जमना देवी की श्रद्धा

सन् 1671 ईस्वी में साहिबजादा बाल गोबिंद राय जी, पिता गुरु तेग बहादुर जी का संदेश प्राप्त होने पर माता गुजरी जी के साथ पटना साहिब की धरती से आनंदपुर साहिब के लिए रवाना हुए। पटना साहिब की संगतों का साहिबजादा बाल गोबिंद राय जी के साथ अथाह प्यार था। उन्हें आनंदपुर भेजने के लिए किसी का भी दिल नहीं कर रहा था और सबकी आँखों में आंसू थे। संगते बाल गोबिंद राय को विदायगी देने के लिए पटना शहर से तकरीबन 13 किलोमीटर दूर गांव दानापुर तक साथ आयी। यहां पहुंचने तक शाम ढल गई और गोबिंद राय जी, माता गुजरी जी और पटना शहर से आई संगतों ने यहीं पर रात्रि विश्राम किया। दानापुर गांव मेंं एक बूढ़ी महिला माता जमना देवी रहती थी। वह गुरु घर पर अथाह श्रद्धा रखती थी लेकिन उम्र ज्यादा होने के कारण कहीं आने-जाने में असमर्थ थी। जिस वक्त उसे पता चला कि उसके गांव दानापुर में बाल गोबिंद राय संगतों सहित आए हुए हैं तो उसने बड़े प्यार और सत्कार से हांडी में खिचड़ी बनायी और जैसे-तैसे गुरुजी के पास पहुंच गई तथा उनसे खिचड़ी खाने की विनती की। एक तो बूढ़ी माता के अंदर बहुत प्रेम था दूसरा साहिबजादा बाल गोबिंद राय के दर्शन करके उसे अपनी कोई सुध ना रही। उसने थाली में भोजन परोसने की बजाए हांडी ही गोबिंद राय के आगे रख दी। जिस पर गोबिंद राय जी ने माता जमना द्वारा बनाई खिचड़ी संगतों में बंटवाई तथा खुद भी ग्रहण की। रात्रि विश्राम के बाद सुबह जब बाल गोबिंद राय जी आनंदपुर के लिए चलने लगे तो माता जमना जी ने उनसे निवेदन किया कि वे कहीं नहीं जाएं और यहीं पर रहते हुए दर्शन देते रहें। गोबिंद राय जी ने कहा ‘दादी मां मैं सदा आपके पास ही रहूंगा। जब भी मेरे दर्शन करने हों ऐसे ही खिचड़ी बना कर संगतों और गरीब जरूरतमंदों को खिलाना। मैं आपको उन्हीं के बीच बैठा हुआ नजर आउंगा।’ इसके बाद माता जमना देवी के दिल में जब भी गोबिंद राय जी दर्शन करने की उमंग पैदा होती तो वह खिचड़ी तैयार कर संगतों को खिलाती और उसे संगतों के बीच गोबिंद राय जी के प्रत्यक्ष दर्शन हो जाते। इस प्रकार माता जी अपने अंतिम समय तक गोबिंद राय जी के दर्शन करके निहाल होती रही। वह हांडी, जिसमें माता जमना देवी ने गोबिंद राय जी के लिए खिचड़ी तैयार की थी आज भी मौजूद है तथा यहां पर अब गुरुद्वारा हांडी साहिब बना हुआ है जहां पर आज भी खिचड़ी का लंगर लगातार चल रहा है।

शिक्षा: अगर हम संगत की खुशियां प्राप्त कर लें तो गुरु की खुशी अपने आप मिल जाती है।