Ang 20 post 18

Sri Guru Granth Sahib Ji Arth Ang 20 post 18

Sri Guru Granth Sahib Ji Arth Ang 20 post 18

ਸਤਗੁਰਿ ਮੇਲਿ ਮਿਲਾਇਆ ਨਾਨਕ ਸੋ ਪ੍ਰਭੁ ਨਾਲਿ ॥੪॥੧੭॥
Sathagur Mael Milaaeiaa Naanak So Prabh Naal ||4||17||
सतगुरि मेलि मिलाइआ नानक सो प्रभु नालि ॥४॥१७॥
The True Guru has united me in Union, O Nanak, with that God. ||4||17||

ਸਿਰੀਰਾਗੁ ਮਹਲਾ ੧ ॥
Sireeraag Mehalaa 1 ||
सिरीरागु महला १ ॥
Siree Raag, First Mehl:

ਮਰਣੈ ਕੀ ਚਿੰਤਾ ਨਹੀ ਜੀਵਣ ਕੀ ਨਹੀ ਆਸ ॥
Maranai Kee Chinthaa Nehee Jeevan Kee Nehee Aas ||
मरणै की चिंता नही जीवण की नही आस ॥
I have no anxiety about dying, and no hope of living.
857-858-859 ਸਿਰੀਰਾਗੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੮
Sri Raag Guru Nanak Dev

Ang 20 post 17

Sri Guru Granth Sahib Ji Arth Ang 20 post 17

Sri Guru Granth Sahib Ji Arth Ang 20 post 17

ਤਨੁ ਮਨੁ ਗੁਰ ਪਹਿ ਵੇਚਿਆ ਮਨੁ ਦੀਆ ਸਿਰੁ ਨਾਲਿ ॥
Than Man Gur Pehi Vaechiaa Man Dheeaa Sir Naal ||
तनु मनु गुर पहि वेचिआ मनु दीआ सिरु नालि ॥
I have sold my body and mind to the Guru, and I have given my mind and head as well.

ਤ੍ਰਿਭਵਣੁ ਖੋਜਿ ਢੰਢੋਲਿਆ ਗੁਰਮੁਖਿ ਖੋਜਿ ਨਿਹਾਲਿ ॥
Thribhavan Khoj Dtandtoliaa Guramukh Khoj Nihaal ||
त्रिभवणु खोजि ढंढोलिआ गुरमुखि खोजि निहालि ॥
I was seeking and searching for Him throughout the three worlds; then, as Gurmukh, I sought and found Him.
855-856 ਸਿਰੀਰਾਗੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੬
Sri Raag Guru Nanak Dev

Ang 20 post 16

Sri Guru Granth Sahib Ji Arth Ang 20 post 16

Sri Guru Granth Sahib Ji Arth Ang 20 post 16

ਬਿਨੁ ਸੰਗਤਿ ਸਾਧ ਨ ਧ੍ਰਾਪੀਆ ਬਿਨੁ ਨਾਵੈ ਦੂਖ ਸੰਤਾਪੁ ॥
Bin Sangath Saadhh N Dhhraapeeaa Bin Naavai Dhookh Santhaap ||
बिनु संगति साध न ध्रापीआ बिनु नावै दूख संतापु ॥
Still, without the Saadh Sangat, the Company of the Holy, he will not feel satisfied. Without the Name, all suffer in sorrow.

ਹਰਿ ਜਪਿ ਜੀਅਰੇ ਛੁਟੀਐ ਗੁਰਮੁਖਿ ਚੀਨੈ ਆਪੁ ॥੩॥
Har Jap Jeearae Shhutteeai Guramukh Cheenai Aap ||3||
हरि जपि जीअरे छुटीऐ गुरमुखि चीनै आपु ॥३॥
Chanting the Name of the Lord, O my soul, you shall be emancipated; as Gurmukh, you shall come to understand your own self. ||3||
853-854 ਸਿਰੀਰਾਗੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੫
Sri Raag Guru Nanak Dev

Ang 20 post 15

Sri Guru Granth Sahib Ji Arth Ang 20 post 15

Sri Guru Granth Sahib Ji Arth Ang 20 post 15

ਓਹੁ ਵੇਪਰਵਾਹੁ ਅਤੋਲਵਾ ਗੁਰਮਤਿ ਕੀਮਤਿ ਸਾਰੁ ॥੨॥
Ouhu Vaeparavaahu Atholavaa Guramath Keemath Saar ||2||
ओहु वेपरवाहु अतोलवा गुरमति कीमति सारु ॥२॥
That Carefree Lord cannot be appraised; His Real Value is known only through the Wisdom of the Guru’s Teachings. ||2||

ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤਿ ਮਿਲਾਪੁ ॥
Lakh Siaanap Jae Karee Lakh Sio Preeth Milaap ||
लख सिआणप जे करी लख सिउ प्रीति मिलापु ॥
Even if someone has hundreds of thousands of clever mental tricks, and the love and company of hundreds of thousands of people
851-852 ਸਿਰੀਰਾਗੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੪
Sri Raag Guru Nanak Dev

Sakhi Sahibzada Ajit Singh

Sakhi Sahibzada Ajit Singh

ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਸਨ। ਬਾਬਾ ਅਜੀਤ ਸਿੰਘ ਦਾ ਜਨਮ ਸੰਨ 1686 ਈ. ਨੂੰ ਪਾਉਂਟਾ ਸਾਹਿਬ ਵਿਖੇ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ ਹੋਇਆ। ਬਾਬਾ ਜੁਝਾਰ ਸਿੰਘ ਜੀ ਦਾ ਜਨਮ ਸੰਨ 1690 ਈ. ਨੂੰ ਆਨੰਦਪੁਰ ਸਾਹਿਬ ਵਿਖੇ ਹੋਇਆ। ਸਾਹਿਬਜ਼ਾਦਿਆਂ ਦੀ ਸਿਖਲਾਈ ਪੜ੍ਹਾਈ ਗੁਰੂ ਜੀ ਦੀ ਨਿਗਰਾਨੀ ਹੇਠ ਹੋਈ। ਘੋੜ-ਸਵਾਰੀ, ਸ਼ਸਤ੍ਰ-ਵਿੱਦਿਆ, ਤੀਰਅੰਦਾਜ਼ੀ ਵਿੱਚ ਸਾਹਿਬਜ਼ਾਦਿਆਂ ਨੂੰ ਨਿਪੁੰਨ ਕਰ ਦਿੱਤਾ ਗਿਆ।

Download Greetings, Insta Post and Whatsapp Status for Baba Ajit Singh Ji

ਇੱਕ ਵਾਰ ਅਨੰਦਪੁਰ ਸਾਹਿਬ ਵਿਖੇ ਦੀਵਾਨ ਸਜਿਆ ਹੋਇਆ ਸੀ, ਕਿ ਇੱਕ ਬ੍ਰਾਹਮਣ ਜਿਸ ਦਾ ਨਾਮ ਦੇਵਦਾਸ ਸੀ, ਰੋਂਦਾ-ਕੁਰਲਾਂਦਾ ਦੀਵਾਨ ਵਿੱਚ ਪੁੱਜਿਆ। ਇਹ ਹੁਸ਼ਿਆਰਪੁਰ ਦੇ ਨੇੜੇ ਦੇ ਇੱਕ ਪਿੰਡ ਦਾ ਰਹਿਣ ਵਾਲਾ ਸੀ। ਗੁਰੂ ਜੀ ਨੇ ਬ੍ਰਾਹਮਣ ਨੂੰ ਚੁੱਪ ਕਰਾ ਕੇ ਰੋਣ ਦਾ ਕਾਰਨ ਪੁੱਛਿਆ। ਬ੍ਰਾਹਮਣ ਕਹਿਣ ਲੱਗਾ, ”ਮੈਂ ਮੁਕਲਾਵਾ ਲੈ ਕੇ ਆ ਰਿਹਾ ਸੀ ਕਿ ਮੇਰੀ ਘਰ ਵਾਲੀ ਬ੍ਰਾਹਮਣੀ, ਪਠਾਣਾਂ ਨੇ ਖੋਹ ਲਈ ਹੈ। ਮੈਂ ਬਹੁਤ ਚੀਕ-ਪੁਕਾਰ ਕੀਤੀ ਪਰ ਮੇਰੀ ਕਿਸੇ ਨਾ ਸੁਣੀ। ਉਹਨਾਂ ਮੈਨੂੰ ਫੜ ਕੇ ਬਹੁਤ ਮਾਰਿਆ ਤੇ ਮੇਰੀ ਘਰ ਵਾਲੀ ਖੋਹ ਕੇ ਚਲਦੇ ਬਣੇ। ਹੁਣ ਮੈਂ ਆਪ ਜੀ ਦੀ ਸ਼ਰਨ ਆਇਆ ਹਾਂ।

ਮੇਰੀ ਸਹਾਇਤਾ ਕਰੋ ਤੇ ਮੇਰੀ ਇਸਤਰੀ ਮੈਨੂੰ ਵਾਪਸ ਦਿਵਾਉ।” ਗੁਰੂ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਹੁਕਮ ਦਿੱਤਾ ਕਿ ਬੱਸੀ ਦੇ ਪਠਾਣ ਜ਼ਾਬਰ ਖ਼ਾਂ ਨੇ ਇਸ ਬ੍ਰਾਹਮਣ ਦੀ ਘਰ ਵਾਲੀ ਖੋਹ ਲਈ। ਤੁਸੀਂ ਸਿੰਘਾਂ ਨੂੰ ਲੈ ਕੇ ਜਾਉ ਤੇ ਬਿਜਲੀ ਦੀ ਫੁਰਤੀ ਵਾਂਗੂੰ ਬ੍ਰਾਹਮਣੀ ਨੂੰ ਛੁਡਾ ਕੇ ਇਸ ਦੇ ਹਵਾਲੇ ਕਰੋ। ਜਾਬਰ ਖ਼ਾਂ ਨੂੰ ਉਸ ਦੇ ਕੀਤੇ ਦੀ ਕਰੜੀ ਸਜ਼ਾ ਦਿਉ।

ਸਾਹਿਬਜ਼ਾਦਾ ਅਜੀਤ ਸਿੰਘ ਨੇ 100 ਸਿੰਘਾਂ ਨੂੰ ਨਾਲ ਲਿਆ ਤੇ ਬ੍ਰਾਹਮਣ ਨੂੰ ਆਪਣੇ ਘੋੜੇ ‘ਤੇ ਬਿਠਾ ਲਿਆ। ਅਜੇ ਦਿਨ ਨਹੀਂ ਸੀ ਚੜ੍ਹਿਆ ਕਿ ਬਸੀ ਪਠਾਣਾਂ ‘ਤੇ ਜਾ ਪਏ। ਹਵੇਲੀ ਦਾ ਬੂਹਾ ਤੋੜ ਕੇ ਅੰਦਰ ਲੰਘ ਗਏ। ਪਠਾਣਾਂ ਨੇ ਸਿੱਖਾਂ ਨੂੰ ਅੰਦਰ ਆਉਂਦਿਆਂ ਵੇਖ, ”ਸਿੱਖ ਆ ਗਏ। ਸਿੱਖ ਆ ਗਏ!!” ਦਾ ਰੌਲਾ ਪਾ ਦਿੱਤਾ। ਕਿਸੇ ਪਠਾਣ ਦਾ ਹੌਂਸਲਾ ਨਹੀਂ ਸੀ ਪੈ ਰਿਹਾ ਕਿ ਸਿੱਖਾਂ ਨਾਲ ਟੱਕਰ ਲੈ ਸਕੇ। ਜਾਬਰ ਖ਼ਾਂ ਅੰਦਰਲੇ ਕਮਰੇ ਵਿੱਚ ਲੁਕਿਆ ਹੋਇਆ ਸੀ। ਸਿੱਖਾਂ ਨੇ ਘਬਰਾਏ ਹੋਏ ਜਾਬਰ ਖ਼ਾਂ ਨੂੰ ਜਾ ਪਕੜਿਆ। ਬ੍ਰਾਹਮਣ ਨੇ ਦੋਸ਼ੀ ਜਾਬਰ ਖ਼ਾਂ ਨੂੰ ਪਛਾਣ ਲਿਆ ਸੀ। ਬ੍ਰਾਹਮਣੀ ਨੂੰ ਵੀ ਅੰਦਰੋਂ ਲੱਭ ਕੇ ਬ੍ਰਾਹਮਣ ਦੇ ਹਵਾਲੇ ਕੀਤਾ। ਜਾਬਰ ਖ਼ਾਂ ਪਠਾਣ ਨੂੰ ਬੰਨ੍ਹ ਕੇ ਘੋੜੇ ‘ਤੇ ਬਿਠਾ ਕੇ ਬ੍ਰਾਹਮਣੀ ਸਮੇਤ ਅਨੰਦਪੁਰ ਸਾਹਿਬ ਪਹੁੰਚੇ। ਬ੍ਰਾਹਮਣੀ, ਬ੍ਰਾਹਮਣ ਦੇ ਸਪੁਰਦ ਕੀਤੀ ਤੇ ਜਾਬਰ ਖ਼ਾਂ ਦੇ ਨੀਚ ਕਰਮਾਂ ਦੀ ਕਰੜੀ ਸਜ਼ਾ ਉਸ ਨੂੰ ਦਿੱਤੀ ਗਈ। ਗੁਰੂ ਜੀ ਸਾਹਿਬਜ਼ਾਦਾ ਅਜੀਤ ਸਿੰਘ ਦੇ ਇਸ ਕਾਰਨਾਮੇ ‘ਤੇ ਬਹੁਤ ਖ਼ੁਸ਼ ਹੋਏ।

ਸਿੱਖਿਆ: ਜੇ ਤੇਰੇ ਕੋਲ ਬਲ ਹੈ ਨਿਰਧਨ ਦੀ ਮਦਦ ਕਰ, ਰਸਨਾ ਕਰਕੇ ਵੀ ਨਿਰਧਨ ਨੂੰ ਪਿਆਰ ਨਾਲ ਬੋਲ, ਗੁਣਾਂ ਕਰਕੇ ਵੀ ਨਿਰਧਨ
ਨੂੰ ਗੁਣ ਦੇ।

Real Historical House of Guru Nanak Dev Ji

Real Historical House of Guru Nanak Dev Ji In Nankana Sahib Pakistan


Copyrights of This Video Belongs to the Reporter or the TV channel, We are Just publishing it Via a Youtube Channel.