Dhansikhi

Saakhi – Guru Teg Bahadur Ji Utte Hamla

Saakhi – Guru Teg Bahadur Ji Utte Hamla

Saakhi - Guru Teg Bahadur Ji Utte Hamla

इसे हिंदी में पढ़ें 

ਗੁਰੂ ਤੇਗ ਬਹਾਦਰ ਜੀ ਉੱਤੇ ਹਮਲਾ

ਬਕਾਲੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਧੀਰ ਮੱਲ, ਗੁਰੂ ਬਣਨ ਦੀ ਆਸ਼ਾ ਵਿੱਚ ਡੇਰਾ ਲਗਾਈ ਬੈਠਾ ਸੀ। ਗੁਰੂ ਤੇਗ਼ ਬਹਾਦਰ ਜੀ ਦੇ ਗੁਰੂ ਪ੍ਰਗਟ ਹੋਣ ਦੇ ਬਾਦ ਸਿੱਖ ਸੰਗਤਾਂ ਬਹੁਤ ਸਾਰੀ ਮਾਇਆ ਅਤੇ ਭੇਟਾਵਾਂ ਲੈ ਕੇ ਗੁਰੂ ਜੀ ਕੋਲ ਪਹੁਚਿੱਆ ਸਨ। ਗੁਰੂ ਜੀ ਕੋਲ ਸੰਗਤਾਂ ਵੱਲੋ ਦਿੱਤਾ ਧਨ ਪਦਾਰਥ ਧੀਰ ਮੱਲ ਤੋ ਸਹਾਰਿਆ ਨਾ ਗਿਆ। ਉਸ ਨੇ ਆਪਣੇ ਸ਼ੀਹਾਂ ਮਸੰਦ ਤੇ ਹੋਰ ਲਾਲਚੀਆਂ ਨਾਲ ਮਿਲ ਕੇ ਗੁਰੂ ਤੇਗ ਬਹਾਦਰ ਜੀ ਦਾ ਘਰ ਲੁੱਟ ਲੈਣ ਅਤੇ ਉਨ੍ਹਾਂ ਨੂੰ ਮਾਰ ਦੇਣ ਦੀ ਵਿਉਤ ਬਣਾ ਲਈ, ਕਿਉਕਿ ਉਨ੍ਹਾਂ ਦੇ ਜਿਊਂਦੇ ਜੀ ਧੀਰ ਮੱਲ ਗੁਰ-ਗੱਦੀ ਪ੍ਰਾਪਤ ਨਹੀਂ ਕਰ ਸਕਦਾ ਸੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਅਤੇ ਅਨਮੋਲ ਵਚਨ ਪੜ੍ਹਨ ਲਈ ਐਥੇ ਕਲਿਕ ਕਰੋ ਜੀ 

ਗੁਰੂ ਜੀ ਤੋ ਵਿਦਾ ਲੈ ਮੱਖਣ ਸ਼ਾਹ ਦੇ ਆਪਣੇ ਡੇਰੇ ਜਾਣ ਦੀ ਖ਼ਬਰ ਮਿਲਣ ਪਿਛੋਂ ਧੀਰ ਮੱਲ ਆਪਣੇ ਨਾਲ ਸ਼ੀਹਾਂ ਮਸੰਦ ਤੇ ਹੋਰ ਕੁਛ ਬੰਦੂਕਾਂ ਵਾਲਿਆਂ ਨੂੰ ਲੈ ਕੇ ਗੁਰੂ ਤੇਗ਼ ਬਹਾਦਰ ਜੀ ਦੇ ਘਰ ਪਹੁਚ ਗਿਆ। ਗੁਰੂ ਤੇਗ ਬਹਾਦਰ ਜੀ ਦਾ ਨਿਸ਼ਾਨਾ ਬੰਨ੍ਹ ਕੇ ਸ਼ੀਹਾਂ ਮਸੰਦ ਨੇ ਗੋਲੀ ਚਲਾ ਦਿੱਤੀ। ਉਹ ਗੋਲੀ ਗੁਰੂ ਜੀ ਦੇ ਮਸਤਕ ਨੂੰ ਛੂਹਦੀ ਹੋਈ ਅੱਗੇ ਲੰਘ ਗਈ। ਗੁਰੂ ਜੀ ਦਾ ਮੁੱਖ ਖੂਨ ਨਾਲ ਭਰ ਗਿਆ। ਇਸ ਸਮੇਂ ਤਕ ਮਾਤਾ ਨਾਨਕੀ ਜੀ ਵੀ ਉਥੇ ਪਹੁਚ ਗਏ ਸਨ। ਉਨ੍ਹਾਂ ਧੀਰ ਮੱਲ ਨੂੰ ਕਿਹਾ ਤੇਰਾ ਇਹ ਜੋਰ ਤੇਰਾ ਕੁਛ ਨਹੀਂ ਸੰਵਾਰ ਸਕਦਾ। ਮਾਤਾ ਨਾਨਕੀ ਜੀ ਪਾਸੋਂ ਇਸ ਤਰ੍ਹਾਂ ਦੇ ਬਚਨ ਸੁਣ ਕੇ ਧੀਰ ਮੱਲ ਬੜਾ ਹੋਛਾ ਹੋਇਆ। ਪਰ ਉਹ ਗੁਰੂ ਘਰ ਤੋਂ ਵਾਪਸ ਜਾਣ ਲੱਗਿਆਂ ਆਪਣੇ ਨਾਲ ਗੁਰੂ ਘਰ ਦਾ ਸਾਰਾ ਕੀਮਤੀ ਸਾਮਾਨ ਲੁੱਟ ਕੇ ਲੈ ਗਿਆ।

ਨਵੀਆਂ ਧਾਰਮਿਕ ਰਿੰਗਟੋਨਾਂ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ

ਦੁਜੇ ਪਾਸੇ ਬੰਦੂਕਾਂ ਚੱਲਣ ਦੀ ਆਵਾਜ਼ ਸੁਣ ਕੇ ਮੱਖਣ ਸ਼ਾਹ ਵੀ ਆਪਣੇ ਆਦਮੀ ਲੈ ਕੇ ਗੁਰੂ ਘਰ ਪਹੁਚ ਗਿਆ। ਮਾਤਾ ਨਾਨਕੀ ਜੀ ਨੇ ਉਸ ਨੂੰ ਦੱਸਿਆ ਕਿ ਕਿਵੇਂ ਧੀਰ ਮੱਲ ਆਪਣੇ ਨਾਲ ਬੰਦੂਕਾਂ ਵਾਲੇ ਲੇ ਕੇ ਗੁਰੂ ਜੀ ਨੂੰ ਮਾਰਨ ਆਇਆ ਸੀ ਅਤੇ ਗੁਰੂ ਜੀ ਨੂੰ ਜ਼ਖ਼ਮੀ ਕਰ ਕੇ ਅਤੇ ਲੁੱਟ-ਮਾਰ ਕਰ ਕੇ ਵਾਪਸ ਆਪਣੇ ਡੇਰੇ ਚਲਿਆ ਗਿਆ ਸੀ।

ਧਾਰਮਿਕ ਮੋਬਾਇਲ ਵਾਲਪੈਪਰ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ

ਮੱਖਣ ਸ਼ਾਹ ਇਹ ਸੁਣ ਕੇ ਆਪਣੇ ਆਦਮੀ ਲੈ ਕੇ ਧੀਰ ਮੱਲ ਦੇ ਡੇਰੇ ਪਹੁਚ ਗਿਆ। ਮੱਖਣ ਸ਼ਾਹ ਅਤੇ ਉਸ ਦੇ ਆਦਮੀਆਂ ਨੂੰ ਦੇਖ ਕੇ ਧੀਰ ਮੱਲ ਦੇ ਬੰਦੂਕਾਂ ਵਾਲੇ ਭੱਜ ਗਏ। ਮੱਖਣ ਸ਼ਾਹ ਨੇ ਲੁੱਟ ਦਾ ਸਾਰਾ ਧਨ-ਪਦਾਰਥ ਇਕੱਠਾ ਕਰਵਾਇਆ ਅਤੇ ਆਪਣੇ ਆਦਮੀ ਨੂੰ ਚੁਕਵਾ ਕੇ ਗੁਰੂ ਘਰ ਭੇਜ ਦਿੱਤਾ। ਧੀਰ ਮੱਲ ਨੂੰ ਨੰਗੇ ਪੈਰੀਂ ਤੋਰ ਕੇ ਅਤੇ ਸ਼ੀਹਾਂ ਮਸੰਦ ਦੇ ਹੱਥ ਪੈਰ ਬੰਨ੍ਹ ਕੇ ਗੁਰੂ ਜੀ ਪਾਸ ਲਿਆ ਹਾਜ਼ਰ ਕੀਤਾ। ਗੁਰੂ ਤੇਗ ਬਹਾਦਰ ਜੀ ਨੇ ਇਹ ਸਭ ਕੁਝ ਦੇਖ ਕੇ ਮੱਖਣ ਸ਼ਾਹ ਨੂੰ ਕਿਹਾ, “ਇਨ੍ਹਾਂ ਨੂੰ ਛੱਡ ਦੇਵੋ। ਇਹ ਸਾਰਾ ਧਨ-ਪਦਾਰਥ ਇਨ੍ਹਾਂ ਨੂੰ ਮੋੜ ਦੇਵੋ, ਜਿਹੜਾ ਇਨ੍ਹਾਂ ਦੇ ਡੇਰੇ ਤੋਂ ਤੁਸੀਂ ਲੈ ਕੇ ਆਏ ਹੋ। ਇਨ੍ਹਾਂ ਸਭ ਕੁਝ ਧਨ-ਪਦਾਰਥ ਦੇ ਮੋਹ ਵਿਚ ਫਸ ਕੇ ਕੀਤਾ ਹੈ। ਜਿਸ ਧਨ-ਪਦਾਰਥ ਪਾਸੋਂ ਇਨ੍ਹਾਂ ਨੂੰ ਸੁੱਖ ਦੀ ਆਸ ਸੀ, ਉਸ ਨੇ ਇਨ੍ਹਾਂ ਨੂੰ ਦੁੱਖ ਹੀ ਦਿੱਤਾ ਹੈ, ਸੋ ਉਹ ਧਨ-ਪਦਾਰਥ ਇਨ੍ਹਾਂ ਪਾਸ ਹੀ ਜਾਣਾ ਠੀਕ ਹੈ।” ਗੁਰੂ ਜੀ ਦਾ ਹੁਕਮ ਮੰਨ ਕੇ ਮੱਖਣ ਸ਼ਾਹ ਨੇ ਸਾਰਾ ਧਨ-ਪਦਾਰਥ ਉਨਾਂ ਨੂੰ ਵਾਪਸ ਕਰ ਦਿੱਤਾ ਪਰ ਗੁਰੂ ਗ੍ਰੰਥ ਸਾਹਿਬ ਦੀ ਬੀੜ ਵਾਪਸ ਨਾ ਕੀਤੀ, ਕਿਉਂਕਿ ਬੀੜ ਸਿੱਖ ਧਰਮ ਦੇ ਸੱਚੇ ਗੁਰੂ ਨਾਲ ਸੰਬੰਧਤ ਸੀ।

ਸਿਖਿੱਆ – ਕਿਸੇ ਕੋਲ ਧਨ-ਪਦਾਰਥ ਦੇਖ ਕੇ ਈਰਖਾ ਨਹੀਂ ਕਰਨਾ ਚਾਹਿਦਾ। ਲੁੱਟਮਾਰ ਅਤੇ ਬੇਈਮਾਨੀ ਕਰਕੇ ਕਮਾਇਆ ਧਨ ਸਾਂਨੂ ਕਦੇ ਸੁੱਖ ਨਹੀਂ ਦੇ ਸਕਦਾ।

Waheguru Ji Ka Khalsa Waheguru Ji Ki Fateh
– Bhull Chuk Baksh Deni Ji –

Exit mobile version