Sikh History : Saka Panja Sahib
ਸਿੱਖ ਇਤਿਹਾਸ: ਸਾਕਾ ਪੰਜਾ ਸਾਹਿਬ
ਬ੍ਰਿਟਿਸ਼ ਰਾਜ ਦੇ ਦੌਰਾਨ, 8 ਅਗਸਤ, 1922 ਨੂੰ ਗੁਰਦੁਆਰਾ ‘ਗੁਰੂ ਕਾ ਬਾਗ’, ਅਨੰਦਪੁਰ ਸਾਹਿਬ ਵਿਖੇ ਅਨਾਥਲੀ (ਖਾਲੀ ਪਈ) ਜ਼ਮੀਨ ਤੋਂ ਗੁਰੂ ਕੇ ਲੰਗਰ ਲਈ ਬਾਲਣ (ਲੱਕੜਾਂ) ਕੱਟਣ ਦੇ ਦੋਸ਼ ਵਿੱਚ ਪੁਲਿਸ ਨੇ ਪੰਜ ਸਿੰਘਾਂ ਨੂੰ ਗਿਰਫ਼ਤਾਰ ਕਰ ਲਿਆ। ਬ੍ਰਿਟਿਸ਼ ਰਾਜ ਕਨੂੰਨ ਅਧੀਨ, ਹਰ ਇੱਕ ਨੂੰ ਪੰਜਾਹ ਰੁਪਏ ਦਾ ਜੁਰਮਾਨਾ ਅਤੇ ਹਿੰਦੂ ਮਹੰਤ ਦੀ ਧਰਤੀ ਤੋਂ ਲੱਕੜ ਚੋਰੀ ਕਰਨ ਦੇ ਦੋਸ਼ ਵਿੱਚ ਛੇ ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਸੀ।
DOWNLOAD SAKA PANJA SAHIB MARTYRS HOMAGE GREETINGS
ਮਹੰਤ ਲੋਕਾਂ ਨੇ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਉਦੋਂ ਤੋਂ ਹੀ ਆਪਣੇ ਹੱਥ ਹੇਠ ਲੈ ਰੱਖਿਆ ਸੀ ਜਦੋਂ ਸਿੱਖ ਮੁਗਲ ਰਾਜ ਵੇਲੇ ਜੰਗਲਾਂ ਵਿੱਚ ਦਿਨ ਕੱਟਦੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰ ਦੇ ਇਸ ਫ਼ੈਸਲੇ ਵਿਰੁੱਧ ਇਕ ਅੰਦੋਲਨ ਅਰੰਭ ਕਰ ਦਿੱਤਾ ਕਿਓਂਕਿ ਇਹ ਗੁਰਦੁਆਰੇ ਦੀ ਜ਼ਮੀਨ ਸੀ ਅਤੇ ਸਿੱਖਾਂ ਨੂੰ ਲੰਗਰ ਲਈ ਇਥੋਂ ਲੱਕੜਾਂ ਕੱਟਣ ਦਾ ਪੂਰਾ ਹੱਕ ਸੀ। ਪੁਲਿਸ ਨੇ ਸਿੱਖ ਪ੍ਰਦਰਸ਼ਨਕਾਰੀਆਂ ਨੂੰ ਡੰਡੇ ਦੇ ਜੋਰ ਨਾਲ ਦਬਾਉਣ ਦੀ ਵੀ ਪੂਰੀ ਕੋਸ਼ਿਸ ਕੀਤੀ ਪਰ ਕੋਈ ਖ਼ਾਸ ਸਫ਼ਲਤਾ ਨਾ ਮਿਲੀ।
ਇੱਕ ਦਿਨ ਕਪੂਰਥਲਾ ਜਿਲ੍ਹੇ ਦੇ ਸੂਬੇਦਾਰ ਅਮਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸਿੱਖਾਂ ਦੇ ਇੱਕ ਜੱਥੇ ਨੇ ਗਿਰਫਤਾਰੀ ਦਿੱਤੀ ਜਿਹਨਾਂ ਨੂੰ ਮੈਜਿਸਟਰੇਟ ਅਸਲਮ ਖਾਨ ਨੇ ਡੇਢ ਸਾਲ ਦੀ ਕੈਦ ਅਤੇ ਹਰੇਕ ਨੂੰ ਸੌ ਰੁਪਏ ਜ਼ੁਰਮਾਨੇ ਦੀ ਸਜਾ ਸੁਣਾਈ। ਇੱਕ ਰੇਲਗੱਡੀ ਇਹਨਾਂ ਸਿੱਖ ਕੈਦੀਆਂ ਨੂੰ ‘ਅਟਕ’ ਲਿਜਾਣ ਲਈ 29 ਅਕਟੂਬਰ 1922 ਦੀ ਰਾਤ ਅੰਮ੍ਰਿਤਸਰ ਤੋਂ ਰਵਾਨਾ ਹੋਈ ਲ ਇਹ ਰੇਲ ਗੱਡੀ 30 ਅਕਟੂਬਰ ਨੂੰ ਰਾਵਲਪਿੰਡੀ ਵਿਖੇ ਰੇਲਵੇ ਸਟਾਫ ਦੇ ਬਦਲਾਅ ਅਤੇ ਕੋਇਲਾ-ਪਾਣੀ ਲੈਣ ਲਈ ਰੁਕੀ।
ਉਸ ਦਿਨ, ਗੁਰਦੁਆਰਾ ਪੰਜਾ ਸਾਹਿਬ ਦੀ ਸਿੱਖ ਸੰਗਤ ਨੇ ਕੈਦੀ ਸਿੰਘਾਂ ਦੇ ਇਸ ਜੱਥੇ ਨੂੰ ਰੇਲ ਗੱਡੀ ਵਿਚ ਲੰਗਰ-ਪਾਣੀ ਛਕਾਉਣ ਦਾ ਫ਼ੈਸਲਾ ਕੀਤਾ। ਲੰਗਰ ਤਿਆਰ ਕੀਤਾ ਗਿਆ ਅਤੇ ਕੈਦੀਆਂ ਨੂੰ ਖਾਣਾ ਪਾਣੀ ਦੇਣ ਦੀ ਯੋਜਨਾ ਬਣਾਈ ਗਈ । 31 ਅਕਟੂਬਰ ਦੀ ਸਵੇਰ ਨੂੰ, ਸਿੱਖ ਸੰਗਤ ਲੰਗਰ ਲੈ ਕੇ ਪੰਜਾ ਸਾਹਿਬ ਰੇਲਵੇ ਸਟੇਸ਼ਨ ਉੱਤੇ ਪਹੁੰਚ ਗਈ ਅਤੇ ਟਰੇਨ ਆਉਣ ਦੀ ਉਡੀਕ ਕਰਨ ਲੱਗੀ। ਪੰਜਾ ਸਾਹਿਬ ਦੇ ਸਟੇਸ਼ਨ ਮਾਸਟਰ ਨੇ ਸਿੱਖਾਂ ਨੂੰ ਦਸਿੱਆ ਕਿ ਇਹ ਰੇਲ ਗੱਡੀ ਇਸ ਸਟੇਸ਼ਨ ‘ਤੇ ਨਹੀਂ ਰੁਕੇਗੀ ਇਸ ਲਈ ਤੁਹਾਡੀ ਲੰਗਰ ਛਕਾਉਣ ਦੀ ਇੱਛਾ ਪੂਰੀ ਨਹੀ ਹੋ ਸਕੇਗੀ । ਤਦ ਭਾਈ ਕਰਮ ਸਿੰਘ ਜੀ ਨੇ ਉੱਤਰ ਦਿੱਤਾ, ‘ਬਾਬਾ ਨਾਨਕ ਨੇ ਇੱਕ ਹੱਥ ਨਾਲ ਪਹਾੜ ਰੋਕ ਦਿੱਤਾ ਸੀ। ਕੀ ਉਸਦੇ ਸਿੱਖ ਇੱਕ ਰੇਲਗੱਡੀ ਨਹੀਂ ਰੋਕ ਸਕਦੇ ?’
ਦਸ ਵਜੇ ਦੇ ਲਗਭਗ ਟਰੇਨ ਆਉਂਦੀ ਦੇਖ, ਭਾਈ ਕਰਮ ਸਿੰਘ ਜੀ ਰੇਲਵੇ ਲਾਈਨ ਉੱਤੇ ਲੇਟ ਗਏ। ਇਹ ਦੇਖ ਭਾਈ ਪ੍ਰਤਾਪ ਸਿੰਘ ਜੀ, ਭਾਈ ਗੰਗਾ ਸਿੰਘ, ਭਾਈ ਚਰਨ ਸਿੰਘ, ਭਾਈ ਨਿਹਾਲ ਸਿੰਘ, ਭਾਈ ਤਾਰਾ ਸਿੰਘ, ਭਾਈ ਫਕੀਰ ਸਿੰਘ, ਭਾਈ ਕਲਿਆਣ ਸਿੰਘ ਅਤੇ ਹੋਰ ਬਹੁਤ ਸਾਰੇ ਸਿੰਘ ਅਤੇ ਸਿੰਘਣੀਆਂ ਉਨ੍ਹਾਂ ਦੇ ਨਾਲ ਜਾ ਮਿਲੇ।
ਰੇਲਗੱਡੀ ਦੇ ਡਰਾਇਵਰ ਨੇ ਰੇਲਵੇ ਲਾਇਨ ਤੇ ਬੈਠੇ ਸਿੱਖਾਂ ਨੂੰ ਵੇਖ ਕੇ ਵਾਰ-ਵਾਰ ਸੀਟੀ ਵਜਾਈ ਪਰ ਸਿੱਖ ਇੰਝ ਬੈਠੇ ਰਹੇ ਜਿਵੇਂ ਉਹਨਾਂ ਨੂੰ ਕੋਈ ਆਵਾਜ ਸੁਣਾਈ ਹੀ ਨਾ ਦਿੰਦੀ ਹੋਵੇ। ਸਾਰੇ ਪਾਸੇ ਸਿਰਫ ਵਾਹਿਗੁਰੂ ਵਾਹਿਗੁਰੂ ਦਾ ਜਾਪੁ ਹੀ ਸੁਣਾਈ ਦੇ ਰਿਹਾ ਸੀ। ਰੇਲ ਗੱਡੀ ਨੇ ਭਾਈ ਕਰਮ ਸਿੰਘ ਜੀ ਅਤੇ ਭਾਈ ਪ੍ਰਤਾਪ ਸਿੰਘ ਜੀ ਦੀਆਂ ਹੱਡੀਆਂ ਦੇ ਟੁਕੜੇ ਕਰ ਦਿੱਤੇ, ਅਨੇਕਾਂ ਸਿੱਖ ਜਖ਼ਮੀ ਹੋ ਗਏ ਅਤੇ ਰੇਲ ਰੁੱਕ ਗਈ।
ਭਾਈ ਪ੍ਰਤਾਪ ਸਿੰਘ ਜੀ ਨੇ ਸੰਗਤ ਨੂੰ ਕਿਹਾ ਕਿ ਤੁਸੀਂ ਸਾਡੀ ਚਿੰਤਾ ਨਾ ਕਰੋ ਪਹਿਲਾਂ ਜਲਦੀ ਜਾ ਕੇ ਟਰੇਨ ਵਿੱਚ ਬੈਠੇ ਭੁੱਖੇ ਸਿੱਖਾਂ ਨੂੰ ਲੰਗਰ ਛਕਾਓ, ਸਾਡੀ ਦੇਖਭਾਲ ਬਾਦ ਵਿੱਚ ਕਰ ਲਿਓ। ਰੇਲ ਲਗਭਗ ਡੇਢ ਘੰਟਾ ਰੁਕੀ ਰਹੀ। ਪੰਜਾ ਸਾਹਿਬ ਜੀ ਦੀ ਸੰਗਤ ਨੇ ਪਹਿਲਾਂ ਬੜੇ ਪਿਆਰ ਨਾਲ ਰੇਲ ਵਾਲੇ ਸਿੱਖਾਂ ਨੂੰ ਪ੍ਰਸ਼ਾਦਾ ਛਕਾਇਆ ਅਤੇ ਫੇਰ ਫੱਟੜ ਸਿੰਘਾ ਦੀ ਸਾਰ ਲਈ।
ਤੀਹ ਸਾਲ ਦੇ ਭਾਈ ਕਰਮ ਸਿੰਘ ਜੀ, ਜੋ ਕੇਸ਼ਗੜ ਸਾਹਿਬ ਜੀ ਦੇ ਮਹੰਤ ਭਾਈ ਭਗਵਾਨ ਦਾਸ ਦੇ ਪੁੱਤਰ ਸਨ, ਸਾਕੇ ਦੇ ਕੁਝ ਘੰਟਿਆ ਬਾਅਦ ਸ਼ਹੀਦੀ ਪਾ ਗਏ। ਅਗਲੇ ਦਿਨ ਪੱਚੀ ਸਾਲਾ ਭਾਈ ਪ੍ਰਤਾਪ ਸਿੰਘ ਜੀ, ਜੋ ਗੁਜਰਾਂਵਾਲਾ ਅਕਾਲ ਗੜ੍ਹ ਦੇ ਥਾਣੇਦਾਰ ਭਾਈ ਸਰੂਪ ਸਿੰਘ ਜੀ ਦੇ ਪੁਤਰ ਸਨ, ਵੀ ਸ਼ਹੀਦੀ ਜਾਮ ਪੀ ਗਏ।
ਜਦੋਂ ਰੇਲ ਦੇ ਡਰਾਈਵਰ ਨੂੰ ਇਹ ਪੁੱਛਿਆ ਗਿਆ ਕਿ ਓਹਨੇ ਰੇਲ ਕਿਂਓ ਰੋਕੀ ਤਾਂ ਉਸਨੇ ਕਿਹਾ ਕਿ ਜਦੋ ਰੇਲ, ਲਾਈਨ ਤੇ ਪਏ ਸਿੱਖਾਂ ਨਾਲ ਟਕਰਾਈ ਤਾਂ ਉਹਦੇ ਹੱਥੋਂ ਵੈਕਯੁਮ ਵਾਲਾ ਲੀਵਰ ਛੁੱਟ ਗਿਆ ਅਤੇ ਰੇਲ ਰੁਕ ਗਈ, ਉਸਨੇ ਕੋਈ ਬਰੇਕ ਨਹੀਂ ਲਗਾਈ ਸੀ।
ਸਿਖਿੱਆ- ਸਾਨੂੰ ਵੀ ਅੱਜ ਲੋੜ ਹੈ ਇਹਨਾਂ ਸਿੱਖਾਂ ਦੀ ਬਹਾਦੁਰੀ ਅਤੇ ਬਲਿਦਾਨ ਤੋਂ ਸਿਖਿੱਆ ਲੈਣ ਦੀ। ਦੇਖੋ ਇਹਨਾਂ ਸਿੱਖਾਂ ਨੂੰ ਜਿਹਨਾਂ ਅੰਦਰ ਨਾ ਸਿਰਫ ਆਪਣੇ ਗੁਰੂ ਲਈ ਬਲਕਿ ਆਪਣੇ ਗੁਰੂ ਦੇ ਸਿੱਖਾਂ ਲਈ ਵੀ ਕਿੰਨਾ ਪਿਆਰ ਸੀ। ਸਾਨੂੰ ਵੀ ਸਾਡੇ ਵਿਚਕਾਰ ਰਹਿ ਰਹੇ ਸਾਡੇ ਗਰੀਬ ਅਤੇ ਲੋੜਵੰਦ ਭਰਾਵਾਂ ਦੀ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ ਫਿਰ ਚਾਹੇ ਓਹ ਅੰਨ ਦੀ ਹੋਵੇ ਜਾਂ ਫਿਰ ਧਨ ਦੀ। ਕਿਓਂਕਿ ਗੁਰੂ ਸਾਹਿਬ ਨੇ ਗਰੀਬ ਦੇ ਮੂੰਹ ਨੂੰ ਗੁਰੂ ਦੀ ਗੋਲਕ ਕਹਿ ਕੇ ਸਨਮਾਨਿਆ ਹੈ।
Waheguru Ji Ka Khalsa Waheguru Ji Ki Fateh
– Bhull Chukk Baksh Deni Ji –
PLEASE SUBSCRIBE TO OUR YOUTUBE CHANNEL FOR VIDEO SAAKHIS, GREETINGS, WHATSAPP STATUS, INSTA POST ETC.
| Gurpurab Dates | Sangrand Dates | Puranmashi Dates | Masya Dates | Panchami Dates | NANAKSHAHI CALENDAR | WAHEGURU QUOTES | Guru Nanak Dev Ji Teachings |