Sangrand Hukamnama Vaisakh 2nd Month of Punjabi Calendar
(April 2024 Sangrand Hukamnama – May 2024 Sangrand Hukamnama)

Sangrand Hukamnama Vaisakh
Sangrand Hukamnama Vaisakh, Sangrand Hukamnama Vaisakh, Sangrand Hukamnama Vaisakh

Sangrand Hukamnama Vaisakh

Download Sangrand Hukamnama Vaisakh in Gurmukhi

Sangrand Hukamnama Vaisakh
Sangrand Hukamnama Vaisakh, Sangrand Hukamnama Vaisakh, Sangrand Hukamnama Vaisakh

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥

ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥ ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥ ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ ॥ ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥ ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ ॥ ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ ॥ ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ॥ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ ॥ ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥੩॥

ਵੈਸਾਖਿ = ਵੈਸਾਖ ਵਿਚ। ਕਿਉ ਧੀਰਨਿ = ਕਿਵੇਂ ਧੀਰਜ ਕਰਨ? ਵਾਢੀਆ = ਪਤੀ ਤੋਂ ਵਿੱਛੁੜੀਆਂ ਹੋਈਆਂ। ਬਿਛੋਹੁ = ਵਿਛੋੜਾ। ਪ੍ਰੇਮ ਬਿਛੋਹੁ = ਪ੍ਰੇਮ ਦੀ ਅਣਹੋਂਦ। ਮਾਇਆ ਧੋਹੁ = ਧੋਹ ਰੂਪ ਮਾਇਆ, ਮਨ = ਮੋਹਣੀ ਮਾਇਆ। ਕਲਤ੍ਰ = ਇਸਤ੍ਰੀ। ਪਲਚਿ = ਫਸ ਕੇ, ਉਲਝ ਕੇ। ਸਗਲੀ = ਸਾਰੀ (ਸ੍ਰਿਸ਼ਟੀ)। ਧੰਧੈ ਮੋਹੁ = ਧੰਧੇ ਦਾ ਮੋਹ। ਖੋਹਿ ਲਈਅਹਿ = ਖੋਹੇ ਜਾਂਦੇ ਹਨ। ਅਗੈ = ਪਹਿਲਾਂ ਹੀ। ਦਯੁ = ਪਿਆਰਾ ਪ੍ਰਭੂ। ਵਿਗੁਚਣਾ = ਖ਼ੁਆਰ ਹੋਈਦਾ ਹੈ। ਸੋਇ = ਸੋਭਾ। ਪਰਾਪਤਿ ਹੋਇ = {पर्याप्तं = to one’s heart’s content} ਜਿਸ ਨਾਲ (ਮੇਰੇ) ਦਿਲ ਦੀ ਰੀਝ ਪੂਰੀ ਹੋ ਜਾਏ। ਸੰਤੁ ਹਰਿ = ਹਰੀ-ਸੰਤ। ਭੇਟੈ = ਮਿਲਿ ਪਏ ॥੩॥

(ਵੈਸਾਖੀ ਵਾਲਾ ਦਿਨ ਹਰੇਕ ਇਸਤ੍ਰੀ ਮਰਦ ਵਾਸਤੇ ਰੀਝਾਂ ਵਾਲਾ ਦਿਨ ਹੁੰਦਾ ਹੈ, ਪਰ) ਵੈਸਾਖ ਵਿਚ ਉਹਨਾਂ ਇਸਤ੍ਰੀਆਂ ਦਾ ਦਿਲ ਕਿਵੇਂ ਖਲੋਵੇ ਜੋ ਪਤੀ ਤੋਂ ਵਿੱਛੁੜੀਆਂ ਪਈਆਂ ਹਨ, ਜਿਨ੍ਹਾਂ ਦੇ ਅੰਦਰ ਪਿਆਰ (ਦੇ ਪ੍ਰਗਟਾਵੇ) ਦੀ ਅਣਹੋਂਦ ਹੈ, (ਇਸ ਤਰ੍ਹਾਂ ਉਸ ਜੀਵ ਨੂੰ ਧੀਰਜ ਕਿਵੇਂ ਆਵੇ ਜਿਸ ਨੂੰ) ਸੱਜਣ-ਪ੍ਰਭੂ ਵਿਸਾਰ ਕੇ ਮਨ-ਮੋਹਣੀ ਮਾਇਆ ਚੰਬੜੀ ਹੋਈ ਹੈ? ਨਾਹ ਪੁਤ੍ਰ, ਨਾਹ ਇਸਤ੍ਰੀ, ਨਾਹ ਧਨ, ਕੋਈ ਭੀ ਮਨੁੱਖ ਦੇ ਨਾਲ ਨਹੀਂ ਨਿਭਦਾ ਇਕ ਅਬਿਨਾਸੀ ਪਰਮਾਤਮਾ ਹੀ ਅਸਲ ਸਾਥੀ ਹੈ। ਨਾਸਵੰਤ ਧੰਧੇ ਦਾ ਮੋਹ (ਸਾਰੀ ਲੁਕਾਈ ਨੂੰ ਹੀ) ਵਿਆਪ ਰਿਹਾ ਹੈ, (ਮਾਇਆ ਦੇ ਮੋਹ ਵਿਚ) ਮੁੜ ਮੁੜ ਫਸ ਕੇ ਸਾਰੀ ਲੁਕਾਈ ਹੀ (ਆਤਮਕ ਮੌਤੇ) ਮਰ ਰਹੀ ਹੈ।

ਇਕ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਹੋਰ ਜਿਤਨੇ ਭੀ ਕਰਮ ਇਥੇ ਕਰੀਦੇ ਹਨ, ਉਹ ਸਾਰੇ ਮਰਨ ਤੋਂ ਪਹਿਲਾਂ ਹੀ ਖੋਹ ਲਏ ਜਾਂਦੇ ਹਨ (ਭਾਵ, ਉਹ ਉੱਚੇ ਆਤਮਕ ਜੀਵਨ ਦਾ ਅੰਗ ਨਹੀਂ ਬਣ ਸਕਦੇ)। ਪਿਆਰ-ਸਰੂਪ ਪ੍ਰਭੂ ਨੂੰ ਵਿਸਾਰ ਕੇ ਖ਼ੁਆਰੀ ਹੀ ਹੁੰਦੀ ਹੈ, ਪਰਮਾਤਮਾ ਤੋਂ ਬਿਨਾ ਜਿੰਦ ਦਾ ਹੋਰ ਕੋਈ ਸਾਥੀ ਹੀ ਨਹੀਂ ਹੁੰਦਾ। ਪ੍ਰਭੂ ਪ੍ਰੀਤਮ ਦੀ ਚਰਨੀਂ ਜੇਹੜੇ ਬੰਦੇ ਲਗਦੇ ਹਨ, ਉਹਨਾਂ ਦੀ (ਲੋਕ ਪਰਲੋਕ ਵਿਚ) ਭਲੀ ਸੋਭਾ ਹੁੰਦੀ ਹੈ। ਹੇ ਪ੍ਰਭੂ! (ਤੇਰੇ ਦਰ ਤੇ) ਮੇਰੀ ਬੇਨਤੀ ਹੈ ਕਿ ਮੈਨੂੰ ਤੇਰਾ ਦਿਲ-ਰੱਜਵਾਂ ਮਿਲਾਪ ਨਸੀਬ ਹੋਵੇ। (ਰੁੱਤ ਫਿਰਨ ਨਾਲ ਚੁਫੇਰੇ ਬਨਸਪਤੀ ਪਈ ਸੁਹਾਵਣੀ ਹੋ ਜਾਏ, ਪਰ) ਜਿੰਦ ਨੂੰ ਵੈਸਾਖ ਦਾ ਮਹੀਨਾ ਤਦੋਂ ਹੀ ਸੋਹਣਾ ਲੱਗ ਸਕਦਾ ਹੈ ਜੇ ਹਰੀ ਸੰਤ-ਪ੍ਰਭੂ ਮਿਲ ਪਏ ॥੩॥

Sangrand Hukamnama Vaisakh in Hindi

Sangrand Hukamnama Vaisakh
Sangrand Hukamnama Vaisakh, Sangrand Hukamnama Vaisakh

बारह माहा मांझ महला ५ घरु ४
ੴ सतिगुर प्रसादि ॥

वैसाखि धीरनि किउ वाढीआ जिना प्रेम बिछोहु ॥ हरि साजनु पुरखु विसारि कै लगी माइआ धोहु ॥ पुत्र कलत्र न संगि धना हरि अविनासी ओहु ॥ पलचि पलचि सगली मुई झूठै धंधै मोहु ॥ इकसु हरि के नाम बिनु अगै लईअहि खोहि ॥ दयु विसारि विगुचणा प्रभ बिनु अवरु न कोइ ॥ प्रीतम चरणी जो लगे तिन की निरमल सोइ ॥ नानक की प्रभ बेनती प्रभ मिलहु परापति होइ ॥ वैसाखु सुहावा तां लगै जा संतु भेटै हरि सोइ ॥३॥

वैसाखि = वैसाख में। किउ धीरनि = कैसे धीरज करें? वाढिआ = पति से बिछुड़ी हुई। बिछोहु = विछोड़ा। प्रेम बिछोहु = प्रेम का अस्तित्व ना होना। माइआ धोहु = धेह रूपी माया, मन मोहनी माया। कलत्र = स्त्री। पलचि = फस के, उलझ के। सगली = सारी (सृष्टि)। धंधै मोहु = धंधों का मोह। खोहि लईअहि = छीने जाते हैं। आगै = पहले ही। दयु = प्यारा प्रभु। विगुचणा = खुआर, दुखी होते हैं। सोइ = शोभा। परापति होइ = to one’s heart’s content, जिससे (मेरे) दिल की रीझ पूरी हो जाए। संतु हरि = हरि संत। भेटै = मिल जाए।

अर्थ: (वैसाख वाला दिन हरेक स्त्री मर्द के वास्ते रीझों वाला दिन होता है, पर) वैसाख में उन स्त्रीयों का दिल कैसे स्थिर हो जो पति से विछुड़ी हुई हैं। जिस के अंदर प्यार (का प्रगटावा) नहीं है। (इस तरह उस जीव को धैर्य कैसे आए जिसे) सज्जन प्रभु विसार के सम-मोहनी माया चिपकी हुई है? ना पुत्र, ना स्त्री, ना धन, ना ही कोई मनुष्य साथ निभता है। एक अविनाशी परमात्मा ही असल साथी है। नाशवान धंधों का मोह (सारी लुकाई को ही) व्याप रहा है (माया के मोह में) बार बार फंस के सारा संसार ही (आत्मिक मौत) मर रहा है।

एक परमात्मा के नाम के स्मरण के बिना और जितने भी कर्म यहाँ किए जाते हैं, वह सारे मरने से पहले ही छीन लिए जाते हैं (भाव, उच्च आत्मिक अवस्था का अंग नहीं बन सकते)। प्यार स्वरूपी प्रभु को विसार के खुआरी ही होती है। परमात्मा के बिना जिंद का और कोई साथी नहीं होता। जो लोग प्रभु प्रीतम के चरणों में लगते हैं, उनकी (लोक परलोक में) भली शोभा होती है। हे प्रभु! (तेरे दर पे) मेरी विनती है कि मुझे तेरा जी-भर के मिलाप नसीब हो। (ऋतु फिरने से चारों तरफ वनस्पति भले ही सुहावनी हो जाए, पर) जिंद को वैसाख का महीना तभी सुहावना लग सकता है जब हरि संत प्रभु मिल जाए।

Sangrand Hukamnama Vaisakh in English

Baareh Maahaa Maanjh Mehalaa 5 Ghar 4
Ik Oankaar Sathigur Prasaadh ||

Vaisaakh Dhheeran Kio Vaadteeaa Jinaa Praem Bishhohu || Har Saajan Purakh Visaar Kai Lagee Maaeiaa Dhhohu || Puthr Kalathr N Sang Dhhanaa Har Avinaasee Ouhu || Palach Palach Sagalee Muee Jhoothai Dhhandhhai Mohu || Eikas Har Kae Naam Bin Agai Leeahi Khohi || Dhay Visaar Viguchanaa Prabh Bin Avar N Koe || Preetham Charanee Jo Lagae Thin Kee Niramal Soe || Naanak Kee Prabh Baenathee Prabh Milahu Paraapath Hoe || Vaisaakh Suhaavaa Thaan Lagai Jaa Santh Bhaettai Har Soe ||3||

In the month of Vaisaakh, how can the bride be patient? She is separated from her Beloved. She has forgotten the Lord, her Life-companion, her Master; she has become attached to Maya, the deceitful one. Neither son, nor spouse, nor wealth shall go along with you-only the Eternal Lord. Entangled and enmeshed in the love of false occupations, the whole world is perishing. Without the Naam, the Name of the One Lord, they lose their lives in the hereafter.

Forgetting the Merciful Lord, they are ruined. Without God, there is no other at all. Pure is the reputation of those who are attached to the Feet of the Beloved Lord. Nanak makes this prayer to God: “Please, come and unite me with Yourself”. The month of Vaisaakh is beautiful and pleasant when the Saint causes me to meet the Lord. ||3||

Read Other Months Hukumnama & Download Baraha Maha PDF

PLEASE VISIT OUR YOUTUBE CHANNEL FOR VIDEO SAAKHIS, GREETINGS, WHATSAPP STATUS, INSTA POST ETC.
| Gurbani Quotes | Gurbani and Sikhism Festivals Greetings | Punjabi Saakhis | Saakhis in Hindi | Sangrand Hukamnama with Meaning | Gurbani and Dharmik Ringtones | Video Saakhis |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.