Sangrand Hukamnama Maghar 9th Month of Punjabi Calendar
(November 2024 Sangrand Hukamnama – December 2024 Sangrand Hukamnama)
Sangrand Hukamnama Maghar
Download Sangrand Hukamnama Maghar in Gurmukhi
ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ॥ ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ ॥ ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ ॥ ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ ॥ ਤਿਨ ਦੁਖੁ ਨ ਕਬਹੂ ਉਤਰੈ ਸੇ ਜਮ ਕੈ ਵਸਿ ਪੜੀਆਹ ॥ ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ ॥ ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ ॥ ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ ॥ ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ ॥੧੦॥
ਮੰਘਿਰਿ = ਮੰਘਰ ਵਿਚ। ਮਾਹਿ = ਮਹੀਨੇ ਵਿਚ। ਪਿਰ ਸੰਗਿ = ਪਤੀ ਦੇ ਨਾਲ। ਕਿਆ ਗਣੀ = ਮੈਂ ਕੀਹ ਦੱਸਾਂ? ਬਿਆਨ ਨਹੀਂ ਹੋ ਸਕਦੀ। ਜਿ = ਜਿਨ੍ਹਾਂ ਨੂੰ। ਸਾਹਿਬਿ = ਸਾਹਿਬ ਨੇ। ਰਾਮ ਸਿਉ = ਪਰਮਾਤਮਾ ਨਾਲ। ਸਾਧ ਸਹੇਲੜੀਆਹ ਸੰਗਿ = ਸਤ ਸੰਗੀਆਂ ਨਾਲ। ਬਾਹਰੀ = ਬਿਨਾ। ਤੇ = ਤੋਂ। ਦਿਸਹਿ = ਦਿੱਸਦੀਆਂ ਹਨ। ਖੜੀਆਹ = ਸਾਵਧਾਨ, ਸੁਚੇਤ। ਕੰਠਿ = ਗਲ ਵਿਚ (ਭਾਵ, ਹਿਰਦੇ ਵਿਚ)। ਬਾਂਛੈ = ਮੰਗਦਾ ਹੈ। ਦਰਿ = ਦਰ ਉਤੇ। ਬਹੁੜਿ = ਮੁੜ, ਫਿਰ ॥੧੦॥
ਮੱਘਰ (ਦੇ ਠੰਢੇ-ਮਿੱਠੇ) ਮਹੀਨੇ ਵਿਚ ਉਹ ਜੀਵ-ਇਸਤ੍ਰੀਆਂ ਸੋਹਣੀਆਂ ਲੱਗਦੀਆਂ ਹਨ ਜੋ ਹਰੀ-ਪਤੀ ਦੇ ਨਾਲ ਬੈਠੀਆਂ ਹੁੰਦੀਆਂ ਹਨ। ਜਿਨ੍ਹਾਂ ਨੂੰ ਮਾਲਕ-ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ, ਉਹਨਾਂ ਦੀ ਸੋਭਾ ਬਿਆਨ ਨਹੀਂ ਹੋ ਸਕਦੀ। ਸਤ-ਸੰਗੀ ਸਹੇਲੀਆਂ ਦੀ ਸੰਗਤ ਵਿਚ ਪ੍ਰਭੂ ਦੇ ਨਾਲ (ਚਿੱਤ ਜੋੜ ਕੇ) ਉਹਨਾਂ ਦਾ ਸਰੀਰ ਉਹਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ। ਪਰ ਜੇਹੜੀਆਂ ਜੀਵ-ਇਸਤ੍ਰੀਆਂ ਸਤਸੰਗੀਆਂ (ਦੀ ਸੰਗਤ) ਤੋਂ ਵਾਂਜੀਆਂ ਰਹਿੰਦੀਆਂ ਹਨ, ਉਹ ਇਕੱਲੀਆਂ (ਛੁੱਟੜ) ਹੀ ਰਹਿੰਦੀਆਂ ਹਨ (ਜਿਵੇਂ ਸੜੇ ਹੋਏ ਤਿਲਾਂ ਦਾ ਬੂਟਾ ਪੈਲੀ ਵਿਚ ਨਿਖਸਮਾ ਰਹਿੰਦਾ ਹੈ।
ਇਕੱਲੀ ਨਿਖਸਮੀ ਜਿੰਦ ਨੂੰ ਵੇਖ ਕੇ ਕਾਮਾਦਿਕ ਕਈ ਵੈਰੀ ਆ ਕੇ ਘੇਰ ਲੈਂਦੇ ਹਨ, ਤੇ) ਉਹਨਾਂ ਦਾ (ਵਿਕਾਰਾਂ ਤੋਂ ਉਪਜਿਆ) ਦੁੱਖ ਕਦੇ ਲਹਿੰਦਾ ਨਹੀਂ, ਉਹ ਜਮਾਂ ਦੇ ਵੱਸ ਪਈਆਂ ਰਹਿੰਦੀਆਂ ਹਨ। ਜਿਨ੍ਹਾਂ ਜੀਵ-ਇਸਤ੍ਰੀਆਂ ਨੇ ਪਤੀ-ਪ੍ਰਭੂ ਦਾ ਸਾਥ ਮਾਣਿਆ ਹੈ, ਉਹ (ਵਿਕਾਰਾਂ ਦੇ ਹੱਲੇ ਵਲੋਂ) ਸਦਾ ਸੁਚੇਤ ਦਿੱਸਦੀਆਂ ਹਨ (ਵਿਕਾਰ ਉਹਨਾਂ ਉਤੇ ਚੋਟ ਨਹੀਂ ਕਰ ਸਕਦੇ, ਕਿਉਂਕਿ) ਪਰਮਾਤਮਾ ਦੇ ਗੁਣਾਨੁਵਾਦ ਉਹਨਾਂ ਦੇ ਹਿਰਦੇ ਵਿਚ ਪ੍ਰੋਤੇ ਰਹਿੰਦੇ ਹਨ, ਜਿਵੇਂ ਹੀਰੇ ਜਵਾਹਰ ਤੇ ਲਾਲਾਂ ਦਾ ਗਲ ਵਿਚ ਪਾਇਆ ਹੁੰਦਾ ਹੈ। ਨਾਨਕ ਉਹਨਾਂ ਸਤਸੰਗੀਆਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਜੋ ਪ੍ਰਭੂ ਦੇ ਦਰ ਤੇ ਪਏ ਰਹਿੰਦੇ ਹਨ ਜੋ ਪ੍ਰਭੂ ਦੀ ਸਰਨ ਵਿਚ ਰਹਿੰਦੇ ਹਨ। ਮੱਘਰ ਵਿਚ ਪਰਮਾਤਮਾ ਦਾ ਸਿਮਰਨ ਕੀਤਿਆਂ ਮੁੜ ਜਨਮ ਮਰਨ ਦਾ ਗੇੜ ਨਹੀਂ ਵਾਪਰਦਾ ॥੧੦॥
Sangrand Hukamnama Maghar in Hindi
बारह माहा मांझ महला ५ घरु ४
ੴ सतिगुर प्रसादि ॥
मंघिरि माहि सोहंदीआ हरि पिर संगि बैठड़ीआह ॥ तिन की सोभा किआ गणी जि साहिबि मेलड़ीआह ॥ तनु मनु मउलिआ राम सिउ संगि साध सहेलड़ीआह ॥ साध जना ते बाहरी से रहनि इकेलड़ीआह ॥ तिन दुखु न कबहू उतरै से जम कै वसि पड़ीआह ॥ जिनी राविआ प्रभु आपणा से दिसनि नित खड़ीआह ॥ रतन जवेहर लाल हरि कंठि तिना जड़ीआह ॥ नानक बांछै धूड़ि तिन प्रभ सरणी दरि पड़ीआह ॥ मंघिरि प्रभु आराधणा बहुड़ि न जनमड़ीआह ॥१०॥
मंघरि = मंघर में। माहि = महीने मे। पिर संगि = पति के साथ। किआ गणी = मैं क्या बताऊँ? बयान नहीं हो सकती। जि = जिन्हें। साहिबि = साहिब ने। राम सिउ = परमात्मा से। साध सहेलड़ीआह संगि = सत्संगियों के साथ। बाहरी = बिना। ते = से। दिसहि = दिखती है। खड़ीआह = सावधान,सुचेत। कंठि = गले में (भाव हृदय में)। बांछै = मांगता है। दरि = दर पर। बहुड़ि = फिर, पुनः।
अर्थ: मंघर (के ठण्डे मीठे) महीने में वह जीव-स्त्रीयां सुंदर लगती हैं, जो हरि पति के साथ बैठी होती हैं। जिन्हें मालिक प्रभु ने अपने साथ मिला लिया, उनकी शोभा बयान नहीं हो सकती। सत्संगी सहेलियों की संगति में प्रभु के साथ (चिक्त जोड़ के) उनका शरीर उनका मन सदा खिला रहता है। पर जो जीव स्त्रीयां सत्संगियों (की संगति) से वंचित रह जाती है, वह एकेली (त्यागी हुई) ही रहती हैं (जैसे सड़े हुए तिलों का पौधा खेत में बेआसरा ही रहता है।
अकेली बगैर पति जिंद को देख के कामादिक कई वैरी आ के घेर लेते हैं, और) उनका (विकारों से उपजा) दुख कभी उतरता नहीं। वे जमों के वश पड़ी रहती हैं। जिस जीव-स्त्रीयों ने पति प्रभु का साथ भोगा है, वह (विकारों के हमलों से) सदा सावधान दिखती हैं (विकार उन पर चोट नहीं कर सकते, क्योंकि) परमात्मा के गुणानुवाद उनके हृदय में परोए रहते हैं, जैसे हीरे जवाहरात व लालों का हार गले में डाला होता है। नानक उन सत्संगियों के चरणों की धूल मांगता है जो प्रभु के दर पर पड़े रहते हैं, जो प्रभु की शरण में रहते हैं। मंघर में परमात्मा का स्मरण करने से दुबारा जनम मरण का चक्र नही पड़ता।10।
Sangrand Hukamnama Maghar in English
Baareh Maahaa Maanjh Mehalaa 5 Ghar 4
Ik Oankaar Sathigur Prasaadh ||
Manghir Maahi Sohandheeaa Har Pir Sang Baitharreeaah || Thin Kee Sobhaa Kiaa Ganee J Saahib Maelarreeaah || Than Man Mouliaa Raam Sio Sang Saadhh Sehaelarreeaah || Saadhh Janaa Thae Baaharee Sae Rehan Eikaelarreeaah || Thin Dhukh N Kabehoo Outharai Sae Jam Kai Vas Parreeaah || Jinee Raaviaa Prabh Aapanaa Sae Dhisan Nith Kharreeaah || Rathan Javaehar Laal Har Kanth Thinaa Jarreeaah || Naanak Baanshhai Dhhoorr Thin Prabh Saranee Dhar Parreeaah || Manghir Prabh Aaraadhhanaa Bahurr N Janamarreeaah ||10||
In the month of Maghar, those who sit with their Beloved Husband Lord are beautiful. How can their glory be measured? Their Lord and Master blend them with Himself. Their bodies and minds blossom forth in the Lord; they have the companionship of the Holy Saints. Those who lack the Company of the Holy, remain all alone.
Their pain never departs, and they fall into the grip of the Messenger of Death. Those who have ravished and enjoyed their God, are seen to be continually exalted and uplifted. They wear the Necklace of the jewels, emeralds and rubies of the Lord’s Name. Nanak seeks the dust of the feet of those who take to the Sanctuary of the Lord’s Door. Those who worship and adore God in Maghar, do not suffer the cycle of reincarnation ever again. ||10||
Read Other Months Hukumnama & Download Baraha Maha PDF
- Sangrand Hukumnama Month Vaisakh
ਸੰਗਰਾਂਦ ਹੁਕਮਨਾਮਾ ਮਹਿਨਾ ਵਿਸਾਖ - Sangrand Hukumnama Month Jeth
ਸੰਗਰਾਂਦ ਹੁਕਮਨਾਮਾ ਮਹਿਨਾ ਜੇਠ - Sangrand Hukumnama Month Harh
ਸੰਗਰਾਂਦ ਹੁਕਮਨਾਮਾ ਮਹਿਨਾ ਹਾੜ੍ਹ - Sangrand Hukumnama Month Sawan
ਸੰਗਰਾਂਦ ਹੁਕਮਨਾਮਾ ਮਹਿਨਾ ਸਾਓਣ - Sangrand Hukumnama Month Bhado
ਸੰਗਰਾਂਦ ਹੁਕਮਨਾਮਾ ਮਹਿਨਾ ਭਾਦੋਂ - Sangrand Hukumnama Month Assu
ਸੰਗਰਾਂਦ ਹੁਕਮਨਾਮਾ ਮਹਿਨਾ ਅੱਸੂ - Sangrand Hukumnama Month Katak
ਸੰਗਰਾਂਦ ਹੁਕਮਨਾਮਾ ਮਹਿਨਾ ਕੱਤਕ - Sangrand Hukumnama Month Maghar
ਸੰਗਰਾਂਦ ਹੁਕਮਨਾਮਾ ਮਹਿਨਾ ਮੱਘਰ - Sangrand Hukumnama Month Poh
ਸੰਗਰਾਂਦ ਹੁਕਮਨਾਮਾ ਮਹਿਨਾ ਪੋਹ - Sangrand Hukumnama Month Magh
ਸੰਗਰਾਂਦ ਹੁਕਮਨਾਮਾ ਮਹਿਨਾ ਮਾਘ - Sangrand Hukumnama Month Phagun
ਸੰਗਰਾਂਦ ਹੁਕਮਨਾਮਾ ਮਹਿਨਾ ਫੱਗਣ - Sangrand Hukumnama Month Chet
ਸੰਗਰਾਂਦ ਹੁਕਮਨਾਮਾ ਮਹਿਨਾ ਚੇਤ - Download Baraha Maha Manjh PDF in Gurmukhi
ਬਾਰਹਾ ਮਾਹਾ ਮਾੰਝ ਪੀਡੀਐਫ ਗੁਰਮੁਖੀ ਡਾਉਨਲੋਡ ਕਰੋ ਜੀ
PLEASE VISIT OUR YOUTUBE CHANNEL FOR VIDEO SAAKHIS, GREETINGS, WHATSAPP STATUS, INSTA POSTS ETC.
| Gurbani Quotes | Gurbani and Sikhism Festivals Greetings | Punjabi Saakhis | Saakhis in Hindi | Sangrand Hukamnama with Meaning | Gurbani and Dharmik Ringtones | Video Saakhis |