Sakhi Mata Sahib Kaur Ji

ਮਾਤਾ ਸਾਹਿਬ ਕੌਰ ਜੀ ਨੂੰ ਖ਼ਾਲਸਾ ਪੰਥ ਦੀ ਮਾਤਾ ਹੋਣ ਦਾ ਮਾਣ ਪ੍ਰਾਪਤ ਹੈ। ਜਦੋਂ
ਗੁਰੂ ਗੋਬਿੰਦ ਸਿੰਘ ਜੀ ਦੱਖਣ ਦੀ ਧਰਤੀ ਵਿੱਚ ਪੁੱਜੇ, ਅਨੇਕਾਂ ਕੌਤਕ ਕੀਤੇ। ਬੰਦਾ ਸਿੰਘ
ਬਹਾਦਰ ਜੀ ਨੂੰ ਥਾਪੜਾ ਦੇ ਕੇ ਸਰਹਿੰਦ ਸਰ ਕਰਨ ਲਈ ਤੋਰਿਆ ਤੇ ਨਗੀਨਾ ਘਾਟ, ਹੀਰਾ
ਘਾਟ ਸਤਿਗੁਰਾਂ ਦੀਆਂ ਬੇ-ਪ੍ਰਵਾਹੀਆਂ ਦਾ ਇਹ ਅਸਥਾਨ ਸਬੂਤ ਦੇ ਰਹੇ ਹਨ। ਬਹਾਦਰ
ਸ਼ਾਹ ਦੇ ਹੀਰਾ ਭੇਟ ਕਰਨ ਤੋਂ ਗੁਦਾਵਰੀ ਵਿੱਚ ਸੁੱਟ ਕੇ ਸ਼ੰਕਾ ਕਰਨ ਤੋਂ ਅਨੇਕਾਂ ਹੀਰੇ
ਦਿਖਾ ਦਿੱਤੇ। ਭਾਈ ਗੁਰਦਿੱਤੇ ਸੁਦਾਗਰ ਨੇ ਨਗੀਨਾ ਭੇਟ ਕੀਤਾ, ਜਿੱਥੇ ਅੱਜ ਨਗੀਨਾ
ਘਾਟ ਗੁਰਦੁਆਰਾ ਸਾਰਿਬ ਹੈ। ਉਸਦੇ ਸ਼ੰਕਾ ਕਰਨ ਤੋਂ ਅਨੇਕਾਂ ਨਗੀਨੇ ਦਿਖਾ ਦਿੱਤੇ।
ਪਹਿਲੇ ਜਾਮੇ ਦਾ ਵਿਛੜਿਆ ਹੋਇਆ, ਮੂਲਚੰਦ ਖੱਤਰੀ, ਜੋ ਸਹੇ ਦੀ ਜੂਨ ਭੁਗਤ ਰਿਹਾ
ਸੀ, ਉਸ ਦਾ ਸ਼ਿਕਾਰ ਕਰਕੇ ਉਸਦੀ ਚੌਰਾਸੀ ਕੱਟੀ। ਕੁਝ ਸਮੇਂ ਬਾਅਦ ਮਾਤਾ ਸਾਹਿਬ ਕੌਰ
ਜੀ ਨੂੰ ਹੁਕਮ ਕੀਤਾ ਕਿ ਦਿੱਲੀ ਆਪਣੀ ਵੱਡੀ ਭੈਣ ਸੁੰਦਰ ਕੌਰ ਜੀ ਕੋਲ ਜਾਣਾ ਕਰੋ
ਤੇ ਨਾਲ ਜਾਣ ਵਾਸਤੇ ਭਾਈ ਮਨੀ ਸਿੰਘ ਨੂੰ ਹੁਕਮ ਕੀਤਾ ਕਿ ਆਪਣੀ ਮਾਤਾ ਨੂੰ ਨਾਲ
ਲੈ ਜਾਵੇ। ਇਹ ਸਤਿਗੁਰਾਂ ਦਾ ਅਚਾਨਕ ਹੀ ਕੀਤਾ ਹੋਇਆ ਹੁਕਮ ਸੁਣ ਕੇ ਮਾਤਾ ਜੀ
ਸਤਿਗੁਰਾਂ ਦੇ ਦਰਸ਼ਨਾਂ ਤੋਂ ਵਾਂਝੇ ਹੋਣ ਦਾ ਦੁੱਖ ਮਹਿਸੂਸ ਕਰਦਿਆਂ ਅੱਖਾਂ ਵਿੱਚ ਵੈਰਾਗ ਦਾ
ਜਲ ਭਰ ਕੇ ਮਾਤਾ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਮੇਰਾ ਇਹ ਪ੍ਰਣ ਹੈ ਕਿ ਮੈਂ ਅੰਮ੍ਰਿਤ
ਵੇਲੇ ਉੱਠ ਕੇ ਇਸ਼ਨਾਨ ਕਰਕੇ ਜੋ ਆਪ ਜੀ ਕ੍ਰਿਪਾ ਕਰਕੇ ਰਾਤ 1 ਵਜੇ ਤੋਂ ਲੈ ਕੇ ਸਵੇਰੇ 7
ਵਜੇ ਨਿਤਨੇਮ ਬਾਣੀ ਸਿਮਰਨ ਵਿੱਚ ਜੁੜਨ ਦੀ ਸੇਵਾ ਲੈਂਦੇ ਹੋ, ਫਿਰ ਆਪ ਜੀ ਦੇ ਦਰਸ਼ਨ
ਕਰਨ ਤੋਂ ਬਿਨਾਂ ਪ੍ਰਸ਼ਾਦਾ ਨਹੀਂ ਛਕਦੀ। ਸੋ ਮੇਰੇ ਇਸ ਪ੍ਰਣ ਦਾ ਕੀ ਬਣੇਗਾ ?
ਤੁਮ ਬਿਨ ਮੋਰ ਅਲੰਬ ਨ ਕੋਈ£ ਦੇਖਿ ਅਚੌਂ ਜਲ ਭੋਜਨ ਦੋਈ£ ੧੭£
ਬਿਛੁਰੇ ਤੇ ਦਰਸ਼ਨ ਕਿਮ ਹੋਇ£ ਸਹੌਂ ਕਸਟ ਪ੍ਰਾਨਨ ਕੋ ਖੋਇ£
ਕੌਨ ਗਤੀ ਪ੍ਰਭ ਹੋਇ ਹਮਾਰੀ£ ਬਨਿ ਲਚਾਰ ਮਰਿ ਰਹਉਂ ਬਿਚਾਰੀ£
ਤਾਂ ਸਤਿਗੁਰੂ ਜੀ ਨੇ ਕਿਹਾ ਕਿ ਤੁਹਾਡਾ ਇਹ ਪ੍ਰਣ ਦਰਸ਼ਨ ਕਰਕੇ ਅੰਨ-ਜਲ
ਛੱਕਣ ਦਾ ਅਸੀਂ ਨਿਭਾਵਾਂਗੇ। ਤਾਂ ਇਹ ਕਹਿ ਕੇ ਸਤਿਗੁਰੂ ਜੀ ਨੇ ਆਪਣਾ ਨਿਜੀ
ਸ਼ਸਤਰ ਬਖ਼ਸ਼ਿਆ ਤੇ ਕਿਹਾ ਇਸ ਸ਼ਸਤਰ ਨੂੰ ਮੇਰਾ ਸਰੂਪ ਸਮਝ ਕੇ ਅਦਬ ਰੱਖਣਾ।
ਇਸ਼ਨਾਨ ਕਰਕੇ ਜਿਵੇਂ ਸਾਡੇ ਨਾਲ ਰਹਿ ਕੇ ਨਿਤਾਪ੍ਰਤੀ ਨੇਮ ਨਿਭਾ ਹੁੰਦਾ ਹੈ ਉਸੇ ਤਰ੍ਹਾਂ
ਜਿੱਥੇ ਵੀ ਹੋਵੋ ਇੰਝ ਕਰਨਾ। ਇਹਨਾਂ ਸ਼ਸਤਰਾਂ ਨੂੰ ਪਲੰਘੇ ‘ਤੇ ਬਿਰਾਜਮਾਨ ਕਰਕੇ ਸੋਹਣਾ
ਆਸਣ (ਲਾ ਕੇ) ਕੱਪੜੇ ਨਾਲ ਢੱਕਣਾ। ਜਦੋਂ ਨਿਤਨੇਮ ਦੀ ਸੇਵਾ ਦੇ ਬਾਅਦ ਦਰਸ਼ਨਾਂ
ਲਈ ਅਰਦਾਸ ਕਰੋਗੇ ਤਾਂ ਇਹਨਾਂ ਸ਼ਸਤਰਾਂ ਵਿੱਚੋਂ ਮੇਰੇ ਦਰਸ਼ਨ ਹੋਣਗੇ ਤੇ ਤੁਹਾਡਾ
ਪ੍ਰਣ ਇਸੇ ਤਰ੍ਹਾਂ ਅਖ਼ੀਰ ਤੱਕ ਨਿਭੇਗਾ। ਤੁਸੀਂ ਦਰਸ਼ਨ ਕਰਕੇ ਹੀ ਅੰਨ-ਜਲ ਛੱਕਣਾ।
ਅਤੇ ਇਤਿਹਾਸ ਗਵਾਹ ਹੈ ਕਿ ਮਾਤਾ ਜੀ ਨੂੰ ਉਹਨਾਂ ਸ਼ਸਤਰਾਂ ਵਿੱਚੋਂ ਹੀ ਗੁਰੂ ਸਾਹਿਬ
ਦੇ ਦਰਸ਼ਨ ਹੁੰਦੇ ਰਹੇ।

ਸਿੱਖਿਆ ¸ ਅਸੀਂ ਮਾਤਾ ਜੀ ਦੇ ਨਿਤਨੇਮ ਤੋਂ ਸੁਮੱਤ ਲੈਣੀ ਹੈ, ਮਾਤਾ
ਜੀ ਰਾਤ 1 ਵਜੇ ਤੋਂ ਸਵੇਰੇ 7 ਵਜੇ ਤੱਕ ਭਾਵ 6 ਘੰਟੇ ਬਾਣੀ ਸਿਮਰਨ
ਦਾ ਅਭਿਆਸ ਕਰਦੇ ਸਨ ਅਸੀਂ ਵੀ ਨਿਤਨੇਮੀ ਹੋਈਏ। ਸਿੱਖ ਲਈ
ਜ਼ਰੂਰੀ ਹੈ 24 ਘੰਟੇ ਵਿੱਚੋਂ ਢਾਈ ਘੰਟੇ ਗੁਰੂ ਨਾਨਕ ਨੂੰ ਇਹ ਸਵਾਸਾਂ ਦਾ
ਦਸਵੰਧ ਦੇਵੇ, ਸਮਾਂ ਲੇਖੇ ਲਾਵੇ ਅਤੇ ਗੁਰੂ ਸਾਹਿਬ ਵੱਲੋਂ ਬਖ਼ਸ਼ਿਸ਼ ਕੀਤੇ
ਕ੍ਰਿਪਾਨ ਰੂਪੀ ਸ਼ਸਤਰ ਨੂੰ ਮਾਣ ਦੇਵੇ।

LEAVE A REPLY

This site uses Akismet to reduce spam. Learn how your comment data is processed.