Saakhi – Shivnath Yogi Da Jhooth

Saakhi - Shivnath Yogi Da Jhooth

इसे हिंदी में पढ़ें 

ਗੁਰੂ ਅੰਗਦ ਦੇਵ ਜੀ ਅਤੇ ਸ਼ਿਵ ਨਾਥ ਜੋਗੀ ਦਾ ਝੂਠ

ਗੁਰੂ ਅੰਗਦ ਸਾਹਿਬ ਜੀ ਦੇ ਖਡੂਰ ਸਾਹਿਬ ਰਹਿਣ ਸਮੇਂ ਇਸੇ ਪਿੰਡ ਵਿਚ ਇਕ ਸ਼ਿਵ ਨਾਥ ਦਾ ਨਾਂ ਯੋਗੀ ਰਹਿੰਦਾ ਸੀ। ਯੋਗੀ ਓੁਹ ਸੰਤ ਸਨ ਜਿਹੜੇ ਵਿਆਹ ਨਹੀਂ ਸਨ ਕਰਦੇ। ਉਹਨਾਂ ਦੀ ਇਲਾਕੇ ਦੇ ਲੋਕਾਂ ਉੱਤੇ ਬਹੁਤ ਪਕੜ ਸੀ। ਸ਼ਿਵ ਨਾਥ ਨੁੰ ਅਪਣੇ ਉਤੇ ਬਹੁਤ ਮਾਣ ਸੀ। ਉਸ ਤੋਂ ਗੁਰੂ ਜੀ ਦੀ ਪ੍ਰਸਿੱਧੀ ਦੇਖੀ ਨਾ ਗਈ ਤੇ ਉਹ ਗੁਰੂ ਸਾਹਿਬ ਨਾਲ ਈਰਖ਼ਾ ਰਖਣ ਲੱਗ ਗਿਆ। ਉਸਨੇਂ ਗੁਰੂ ਸਾਹਿਬ ਤੋਂ ਛੁਟਕਾਰਾ ਪਾਉਣ ਲਈ ਯੋਜਨਾਵਾਂ ਬਣਾਉਣਾ ਅਰੰਭ ਕਰ ਦਿੱਤਾ। ਉਹ ਗੁਰੂ ਜੀ ਤੋਂ ਕਿਸੇ ਨਾ ਕਿਸੇ ਤਰਹਾਂ ਛੁਟਕਾਰਾ ਚਾਹੁੰਦਾ ਸੀ। ਇੱਕ ਵਾਰ, ਲੰਬੇ ਸਮੇਂ ਤਕ ਬਾਰਿਸ਼ ਨਾਂ ਹੋਈ। ਫਸਲਾਂ ਨੂੰ ਸੋਕੇ ਦਾ ਖਤਰਾ ਪੈਦਾ ਹੋ ਗਿਆ, ਇਸ ਲਈ ਲੋਕ ਚਿੰਤਤ ਸਨ।

ਉਹ ਯੋਗੀ ਕੋਲ ਗਏ ਅਤੇ ਉਸਨੂੰ ਇਸ ਬਾਰੇ ਕੁਝ ਕਰਨ ਲਈ ਕਿਹਾ। ਯੋਗੀ ਨੇ ਗੁੱਸੇ ਵਿਚ ਜਵਾਬ ਦਿੱਤਾ, ‘ਮੂਰਖੋ! ਜਦੋਂ ਤੁਸੀਂ ਇੱਕ ਵਿਆਹੇ ਆਦਮੀ (ਗੁਰੂ ਅੰਗਦ ਸਾਹਿਬ ਜੀ) ਨੂੰ ਆਪਣੇ ਗੁਰੂ ਦੇ ਤੌਰ ਤੇ ਵੇਖਦੇ ਹੋ ? ਤਾਂ ਤੁਸੀਂ ਬਰਸਾਤ ਦੀ ਆਸ ਕਿਵੇਂ ਕਰ ਸਕਦੇ ਹੋ ? ਉਸਨੂੰ ਪਿੰਡ ਵਿਚੋਂ ਬਾਹਰ ਭੇਜ ਦਿਓ ਤੁਹਾਨੂੰ ਜ਼ਰੂਰ ਮੀਂਹ ਮਿਲੇਗਾ।

ਯੋਗੀ ਦੇ ਸ਼ਬਦਾਂ ਦੀ ਚੁੱਕ ਵਿੱਚ ਆ ਕਰ ਕੁਛ ਲੋਕ ਗੁਰੂ ਕੋਲ ਗਏ ਅਤੇ ਕਿਹਾ, ‘ਗੁਰੂ ਜੀ, ਮੀਂਹ ਦੀ ਘਾਟ ਕਾਰਨ ਫਸਲਾਂ ਮਰ ਰਹੀਆਂ ਹਨ। ਜੇਕਰ ਤੁਸੀਂ ਕਿਰਪਾ ਕਰਕੇ ਇਸ ਪਿੰਡ ਨੂੰ ਛੱਡ ਦਿਓ ਤਾਂ ਯੋਗੀ ਸਾਡੇ ਲਈ ਬਾਰਿਸ਼ ਲਿਆ ਕੇ ਸਾਨੂੰ ਬਚਾ ਲਵੇਗਾ।’ਪਿਆਰੇ ਮਿੱਤਰੋ’, ਗੁਰੂ ਜੀ ਨੇ ਜਵਾਬ ਦਿੱਤਾ, ‘ਮੀਂਹ ਅਤੇ ਧੁੱਪ ਕੁਦਰਤੀ ਹਨ। ਉਹ ਪਰਮਾਤਮਾ ਦੇ ਹੱਥ ਵਿੱਚ ਹਨ। ਫਿਰ ਵੀ, ਮੈਨੂੰ ਪਿੰਡ ਛੱਡਣ ਦਾ ਕੋਈ ਫ਼ਿਕਰ ਨਹੀਂ ਜੇ ਇਸ ਨਾਲ ਤੁਹਾਡਾ ਭਲਾ ਹੁੰਦਾ ਹੈ।’ ਅਗਲੇ ਦਿਨ, ਗੁਰੂ ਜੀ ਨੇ ਪਿੰਡ ਛੱਡ ਦਿੱਤਾ।

ਲੋਕ ਫਿਰ ਇਕ ਵਾਰ ਮੀਂਹ ਦਾ ਕਹਿਣ ਲਈ ਯੋਗੀ ਕੋਲ ਗਏ। ਯੋਗੀ ਰੱਬੀ ਕਾਨੂੰਨ ਦੇ ਖਿਲਾਫ ਕੁਝ ਨਹੀਂ ਕਰ ਸਕਦਾ ਸੀ ਮੀਂਹ ਨਾਂ ਪਿਆ। ਲੋਕਾਂ ਨੇ ਫਿਰ ਕੁਝ ਦਿਨ ਹੋਰ ਇੰਤਜ਼ਾਰ ਕੀਤਾ ਅਤੇ ਜਦੋਂ ਫਿਰ ਵੀ ਮੀਂਹ ਨਾਂ ਪਿਆ ਤਾਂ ਸਾਰੇ ਬਹੁਤ ਗੁੱਸੇ ਹੋ ਗਏ ਅਤੇ ਉਹਨਾਂ ਦੇ ਅਪਣੀ ਗਲਤੀ ਦਾ ਪਤਾ ਲੱਗ ਗਿਆ। ਸਭ ਨੇ ਗੁੱਸੇ ਵਿੱਚ ਆ ਯੋਗੀ ਨੂੰ ਉਹਦੀ ਝੋਪੜੀ ਵਿਚੋ ਘਸੀਟ ਕੇ ਆਪਣੇ ਖੇਤਾਂ ਵਿੱਚ ਲੇ ਗਏ। ਵਾਹਿਗੁਰੂ ਜੀ ਦੀ ਕੁਦਰਤ ਨਾਲ ਕੁਛ ਇਉ ਹੋਇਆ ਕਿ ਜਿਸ-ਜਿਸ ਖੇਤ ਵਿੱਚ ਯੋਗੀ ਨੂੰ ਘਸੀਟਿਆ ਜਾਵੇ ਉੱਥੇ-ਉੱਥੇ ਮੀਂਹ ਪੈ ਜਾਵੇ। ਇਹ ਕੌਤਕ ਦੇਖ ਹਰ ਕੋਈ ਯੋਗੀ ਨੂੰ ਅਪਣੇ ਖੇਤ ਵਿਚ ਘਸੀਟਣ ਨੂੰ ਕਾਹਲਾ ਸੀ। ਇਸ ਨਾਲ ਯੋਗੀ ਦੀ ਹਾਲਤ ਖਰਾਬ ਹੋ ਗਈ। ਯੋਗੀ ਨੂੰ ਇਹ ਪਤਾ ਲੱਗ ਚੁੱਕਾ ਸੀ ਕੀ ਇਹ ਸਭ ਗੁਰੂ ਜੀ ਨੂੰ ਪਿੰਡ ਵਿੱਚੋ ਬਾਹਰ ਕਰਵਾਉਣ ਦਾ ਫਲ ਹੈ। ਉਸਨੇਂ ਸਾਰੀ ਗੱਲ ਪਿੰਡ ਵਾਲਿਆਂ ਨੂੰ ਦੱਸ ਮੁਆਫੀ ਮੰਗੀ ਅਤੇ ਫਿਰ ਤੋਂ ਝੂਠ ਨਾ ਬੋਲਣ ਦਾ ਪ੍ਰਣ ਲਿਆ।

ਸਾਰੇ ਪਿੰਡ ਵਾਲੇਆਂ ਨੇ ਗੁਰੂ ਜੀ ਪਾਸ ਜਾ ਆਪਣੀ ਗਲਤੀ ਦਾ ਮਾਫੀ ਮੰਗੀ। ਪਿੰਡ ਵਾਸੀ ਬੇਨਤੀ ਕਰ ਗੁਰੂ ਜੀ ਨੂੰ ਬਹੁਤ ਸਤਿਕਾਰ ਨਾਲ ਵਾਪਸ ਲਿਆਏ। ਗੁਰੂ ਸਾਹਿਬ ਨੇ ਲੋਕਾਂ ਨੂੰ ਪਰਮਾਤਮਾ ਦੀ ਇੱਛਾ ਤੇ ਵਿਸ਼ਵਾਸ ਕਰਨ ਲਈ ਕਿਹਾ। ਇਸ ਤੋਂ ਬਾਦ ਗੁਰੂ ਸਾਹਿਬ ਨੇ ਇਸ ਪਿੰਡ ਵਿਚ ਇਕ ਸਾਂਝੀ ਰਸੋਈ ਦੀ ਸ਼ੁਰੂਆਤ ਕੀਤੀ। ਇਸ ਨੂੰ ‘ਗੁਰੂ ਕਾ ਲੰਗਰ’ ਦੇ ਨਾਂ ਨਾਲ ਜਾਣਿਆ ਜਾਂਣ ਲੱਗਾ। ਇੱਥੇ ਕੋਈ ਵੀ ਕਿਸੇ ਵੀ ਸਮੇਂ ਆ ਸਕਦਾ ਸੀ ਅਤੇ ਮੁਫਤ ਵਿੱਚ ਲੰਗਰ ਲੈ ਸਕਦਾ ਸੀ। ਇਸ ਲੰਗਰ ਵਿੱਚ ਸਾਰਿਆਂ ਜਾਤਾਂ, ਧਰਮ, ਰੰਗ ਅਤੇ ਨਸਲਾਂ ਦੇ ਪੁਰਸ਼, ਔਰਤਾਂ ਅਤੇ ਬੱਚੇ ਇਕੱਠੇ ਬੈਠ ਪ੍ਰਸ਼ਾਦਾ ਛਕਦੇ ਅਤੇ ਸੇਵਾ ਕਰਦੇ ਸਨ।

ਸਿੱਖਿਆ – ਸ਼ਾਨੂੰ ਕਿਸੇ ਨਾਲ ਈਰਖਾ ਨਹੀਂ ਰਖਣੀਂ ਚਾਹਿਦੀ ਅਤੇ ਵਾਹਿਗੁਰੂ ਜੀ ਦੇ ਭਾਣੇ ਨੂੰ ਸਤ ਕਰਕੇ ਮੰਨਣਾਂ ਚਾਹਿਦਾ ਹੈ।

Waheguru Ji Ka Khalsa Waheguru Ji Ki Fateh
– Bhull Chuk Baksh Deni Ji –

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.