Saakhi – Guru Teg Bahadur Ji Ate Syied Moosa

Saakhi - Guru Teg Bahadur Ji Ate Syied Moosa

इसे हिन्दी में पढ़ें

ਗੁਰੂ ਤੇਗ ਬਹਾਦਰ ਜੀ ਅਤੇ ਸੱਯਦ ਮੂਸਾ ਦਾ ਭੁਲੇਖਾ

ਗੁਰੂ ਤੇਗ ਬਹਾਦਰ ਜੀ ਅਨੰਦਪੁਰ ਦੀ ਉਸਾਰੀ ਕਰਵਾ ਰਹੇ ਸਨ। ਉਨ੍ਹਾਂ ਦਿਨਾਂ ਵਿਚ ਰੋਪੜ ਦਾ ਰਹਿਣ ਵਾਲਾ ਸੱਯਦ ਮੁਸਾ ਅਨੰਦਪੁਰ ਦੇ ਕੋਲ ਦੀ ਲੰਘਿਆ। ਉਸ ਨੇ ਵੱਡੇ ਉੱਚੇ ਮਕਾਨ ਬਣਦੇ ਦੇਖ ਕੇ ਇਕ ਸਿੱਖ ਨੂੰ ਪੁੱਛਿਆ, “ਇਹ ਮਹਿਲਾਂ ਵਰਗੇ ਵੱਡੇ ਅਤੇ ਸੋਹਣੇ ਮਕਾਨ ਕੌਣ ਬਣਵਾ ਰਿਹਾ ਹੈ ? ਸਿੱਖ ਨੇ ਉੱਤਰ ਦਿੱਤਾ, “ਗੁਰੂ ਤੇਗ ਬਹਾਦਰ ਜੀ, ਜਿਹੜੇ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਗੱਦੀ ‘ਤੇ ਹਨ, ਉਹ ਇਹ ਨਵਾਂ ਸ਼ਹਿਰ ਵਸਾ ਰਹੇ ਹਨ। ਸੱਯਦ ਮੁਸਾ ਨੇ ਕਿਹਾ, “ਬਾਬਾ ਨਾਨਕ ਤਾਂ ਇਕ ਵੱਡਾ ਵਲੀ ਅਤੇ ਕਰਨੀ ਵਾਲਾ ਪੁਰਖ ਸੀ। ਕੀ ਇਹ ਵੀ ਉਸ ਤਰ੍ਹਾਂ ਦੀ ਸ਼ਕਤੀ ਵਾਲੇ ਹਨ ? ਸਿੱਖ ਨੇ ਉੱਤਰ ਦਿੱਤਾ, “ਇਹ ਵੀ ਪੂਰਨ ਸ਼ਕਤੀ ਵਾਲੇ ਅਤੇ ਵੈਰਾਗੀ ਹਨ।”

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਅਤੇ ਅਨਮੋਲ ਵਚਨ ਪੜ੍ਹਨ ਲਈ ਐਥੇ ਕਲਿਕ ਕਰੋ ਜੀ 

ਸੱਯਦ ਮੁਸਾ ਨੇ ਬੜੇ ਅਚੰਭੇ ਵਿਚ ਪੁੱਛਿਆ, “ਜੇ ਉਹ ਵੈਰਾਗੀ ਹਨ ਤਾਂ ਇਹ ਵੱਡੇ ਵੱਡੇ ਮਹਿਲ ਕਿਉਂ ਬਣਵਾ ਰਹੇ ਹਨ ? ਕੀ ਉਹ ਸਹੀ ਹਨ ਜਾਂ ਫ਼ਕੀਰ ? ਸਿੱਖ ਨੇ ਉੱਤਰ ਦਿੱਤਾ, “ਗੁਰੂ ਜੀ ਹਸਤੀ ਹਨ ਜਿਵੇਂ ਗੁਰੂ ਨਾਨਕ ਜੀ ਸਨ। ਸੱਯਦ ਮੂਸਾ ਨੇ ਕਿਹਾ, “ਮੈਂ ਉਨ੍ਹਾਂ ਨੂੰ ਮਿਲ ਕੇ ਆਪਣੇ ਮਨ ਦਾ ਸ਼ੰਕਾ ਦੂਰ ਕਰਨਾ ਚਾਹੁੰਦਾ ਹਾਂ ਕਿ ਕਿਵੇਂ ਇਕ ਗ੍ਰਿਹਸਤੀ ਦੁਨੀਆਂ ਦੀ ਮਾਇਆ ਵਿਚ ਰਹਿੰਦਾ ਹੋਇਆ ਮਾਇਆ ਦਾ ਮੋਹ ਤਿਆਗ ਸਕਦਾ ਹੈ ਅਤੇ ਵੈਰਾਗੀ ਹੋ ਸਕਦਾ ਹੈ। ਸਿੱਖ ਸੱਯਦ ਮੂਸਾ ਨੂੰ ਗੁਰੂ ਜੀ ਪਾਸ ਲੈ ਗਿਆ। ਗੁਰੂ ਜੀ ਨੇ ਸੱਯਦ ਮੂਸਾ ਨੂੰ ਆਪਣੇ ਪਾਸ ਬੜੇ ਸਤਿਕਾਰ ਨਾਲ ਬਿਠਾ ਕੇ ਪੁੱਛਿਆ, “ਮੈਨੂੰ ਆਪਣਾ ਸਵਾਲ ਦੱਸੋ, ਮੈਂ ਆਪ ਦੇ ਮਨ ਦਾ ਭਰਮ ਦੂਰ ਕਰਾਂਗਾ। ਸੱਯਦ ਮੂਸਾ ਨੇ ਗੁਰੂ ਜੀ ਨੂੰ ਸਵਾਲ ਕੀਤਾ, “ਆਪ ਗ੍ਰਸਤੀ ਹੋ ਅਤੇ ਵੱਡੇ-ਵੱਡੇ ਮਹਿਲ ਉਸਾਰ ਰਹੇ ਹੋ। ਜੋ ਆਪ ਨੂੰ ਮਾਇਆ ਨਾਲ ਮੋਹ ਨਹੀਂ ਤਾਂ ਫਿਰ ਇਹ ਵੱਡੇ-ਵੱਡੇ ਮਕਾਨ ਕਿਉਂ ਬਣਵਾ ਰਹੇ ਹੋ ? ਗੁਰੂ ਜੀ ਨੇ ਕਿਹਾ, “ਅੱਜ ਦੀ ਰਾਤ ਤੁਸੀਂ ਸਾਡੇ ਪਾਸ ਰਹੋ, ਸਵੇਰੇ ਚਲੇ ਜਾਣਾ। ਸਵੇਰ ਤੱਕ ਆਪ ਦੇ ਸਵਾਲ ਦਾ ਉੱਤਰ ਆਪ ਨੂੰ ਮਿਲ ਜਾਵੇਗਾ।”

ਨਵੀਆਂ ਧਾਰਮਿਕ ਰਿੰਗਟੋਨਾਂ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ

ਸ਼ਾਮ ਨੂੰ ਸੱਯਦ ਮੂਸਾ ਨੇ ਲੰਗਰ ਵਿਚ ਪ੍ਰਸ਼ਾਦ ਛਕਿਆ। ਸੇਵਾਦਾਰ ਨੇ ਉਸ ਨੂੰ ਮੰਜਾ ਅਤੇ ਬਿਸਤਰਾ ਦੇ ਦਿੱਤਾ। ਉਹ ਇਕ ਕਮਰੇ ਵਿਚ ਮੰਜੇ ਉੱਪਰ ਬਿਸਤਰਾ ਵਿੱਛਾ ਕੇ ਆਰਾਮ ਨਾਲ ਸੌਂ ਗਿਆ ਰਾਤ ਨੂੰ ਬੜੇ ਜ਼ੋਰਾਂ ਦੀ ਬਾਰਸ਼ ਹੋਣ ਲੱਗੀ ਅਤੇ ਹਵਾ ਚੱਲਣ ਲੱਗੀ। ਮੀਂਹ ਅਤੇ ਹਵਾ ਦੇ ਰੌਲੋ ਨਾਲ ਉਸ ਦੀ ਨੀਂਦ ਖੁੱਲ੍ਹ ਗਈ। ਜਾਗ ਆਉਣ ਤੇ ਉਹ ਸੋਚਣ ਲੱਗਾ ਕਿ ਜੇ ਉਹ ਇਸ ਮੀਂਹ ਵਿਚ ਬਾਹਰ ਹੁੰਦਾ ਤਾਂ ਉਸ ਦਾ ਕਿੰਨਾ ਬੁਰਾ ਹਾਲ ਹੋਣਾ ਸੀ। ਇਹ ਕਮਰਾ, ਮੰਜਾ ਅਤੇ ਬਿਸਤਰਾ, ਆਦਿ ਵਸਤੁਆਂ, ਸਭ ਗਿਹਸਤੀਆਂ ਦੀ ਹੀ ਦੇਣ ਹਨ। ਗੁਰੂ, ਗਿਹਸਤੀਆਂ ਪਾਸੋਂ ਇਕੱਠੀ ਹੁੰਦੀ ਮਾਇਆ ਸਾਰਿਆਂ ਦੇ ਭਲੇ ਲਈ ਖ਼ਰਚ ਕਰਦੇ ਹਨ। ਇਨ੍ਹਾਂ ਨੂੰ ਮਾਇਆ ਇਕੱਠੀ ਕਰਨ ਦਾ ਕੋਈ ਲਾਲਚ ਨਹੀਂ। ਇਹ ਗ੍ਰਿਹਸਤੀ ਹੁੰਦੇ ਹੋਏ ਵੀ ਤਿਆਗੀ ਹਨ। ਸਵੇਰ ਨੂੰ ਜਾਣ ਲੱਗੇ ਸੱਯਦ ਮੂਸਾ ਨੇ ਗੁਰੂ ਜੀ ਨੂੰ ਕਿਹਾ, “ਮੇਰੇ ਮਨ ਦਾ ਸ਼ੰਕਾ ਦੂਰ ਹੋ ਗਿਆ ਹੈ। ਮੈਨੂੰ ਪਤਾ ਚੱਲ ਗਿਆ ਹੈ ਕਿ ਗ੍ਰਿਹਸਤੀ ਹੀ ਰਿਸ਼ੀਆਂ-ਮੁਨੀਆਂ ਦੇ ਜਨਮਦਾਤਾ ਹਨ, ਸਾਰਿਆਂ ਦੇ ਅੰਨਦਾਤਾ ਅਤੇ ਆਰਾਮਦਾਤਾ ਹਨ।

ਧਾਰਮਿਕ ਮੋਬਾਇਲ ਵਾਲਪੈਪਰ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ

ਸਿੱਖਿਆ – ਜੀਵਨ ਦੇ ਗੁਜਾਰੇ ਲਈ ਸਾਂਨੂੰ ਮਾਇਆ ਅਤੇ ਧਨ ਦੀ ਲੋੜ ਹੁੰਦੀ ਹੈ ਪਰ ਸਾਂਨੂੰ ਇਸ ਨਾਲ ਪ੍ਰਾਪਤ ਸੁੱਖ ਸੁਵਿਧਾਵਾਂ ਵਿੱਚ ਰਹਿੰਦੇ ਹੋਇ ਭੀ ਉਸ ਪਰਮਾਤਮਾ ਨੂੰ ਸਦਾ ਮਨ ਵਿੱਚ ਰਖਣਾਂ ਚਾਹਿਦਾ ਹੈ ਜੋ ਇਹ ਸਬ ਕੁਛ ਦੇਣ ਵਾਲਾ ਹੈ ਅਤੇ ਇਹਨਾਂ ਦੇ ਮੋਹ ਵਿੱਚ ਨਹੀ ਪੈਣਾ ਚਾਹਿਦਾ। 

Waheguru Ji Ka Khalsa Waheguru Ji Ki Fateh
– Bhull Chuk Baksh Deni Ji –

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.