Saakhi – Guru Nanak Dev Ji Ate Duni Chand ShahukaarSaakhi - Guru Nanak Dev Ji Ate Duni Chand Shahukaar

ਗੁਰੂ ਨਾਨਕ ਦੇਵ ਜੀ ਅਤੇ ਦੁਨੀ ਚੰਦ ਸ਼ਾਹੂਕਾਰ

ਜਗਤ ਜਲੰਦੇ ਨੂੰ ਤਾਰਦੇ ਧੰਨ ਗੁਰੂ ਨਾਨਕ ਦੇਵ ਜੀ ਜਦੋਂ ਲਾਹੌਰ ਪਹੁੰਚੇ ਤਾਂ ਗੁਰੂ ਜੀ ਨੇ ਵੇਖਿਆ ਕਿ ਬਹੁਤ ਸਾਰੇ ਮਨੁੱਖ ਜਿਨ੍ਹਾਂ ਨੇ ਕੱਚਾ ਤੇ ਝੂਠਾ ਧਨ ਇਕੱਠਾ ਕਰਨ ਅੰਦਰ ਮਨ ਲਾਇਆ ਹੋਇਆ ਸੀ, ਵਿਖਾਵੇ ਅਤੇ ਝੂਠੇ ਦਾਅਵਿਆਂ ਅੰਦਰ ਜੀਵਨ ਅਜਾਈਂ ਗੁਆ ਰਹੇ ਸਨ। ਇੱਕ ਪੁਰਾਤਨ ਰਿਵਾਜ ਸੀ ਕਿ ਇੱਕ ਲੱਖ ਰੁਪਏ ਦਾ ਮਾਲਕ ਮਨੁੱਖ ਆਪਣੇ ਚੁਬਾਰੇ ਉੱਪਰ ਇੱਕ ਝੰਡਾ ਗੱਢ ਦਿੰਦਾ ਸੀ। ਦੋ ਲੱਖ ਵਾਲਾ ਦੋ ਝੰਡੇ ਗੱਡ ਦਿੰਦਾ ਸੀ। ਇੰਝ ਦੁਨੀ ਚੰਦ ਸੇਠ ਨੇ ਸੱਤ ਝੰਡੇ ਲਗਾਏ ਹੋਏ ਸਨ।

ਸਤਿਗੁਰੂ ਜੀ ਨੇ ਇਸ ਮਦਹੋਸ਼ ਮਨੁੱਖ ਨੂੰ ਜਗਾਣ ਵਾਸਤੇ ਇੱਕ ਸੂਈ ਦੀ ਚੋਭ ਲਗਾਈ ਸੀ, ਭਾਵ ਦੁਨੀ ਚੰਦ ਨੂੰ ਇੱਕ ਸੂਈ ਦਿੱਤੀ ਸੀ ਤੇ ਕਿਹਾ ਸੀ ਕਿ ਇਸ ਨੂੰ ਸਾਡੀ ਅਮਾਨਤ ਸਮਝ ਕੇ ਰੱਖ ਲੈ, ਪ੍ਰਲੋਕ ਵਿੱਚ ਲੈ ਲਵਾਂਗੇ। ਜਦੋਂ ਇਸਦੀ ਪਤਨੀ ਨੂੰ ਪਤਾ ਲੱਗਾ ਤਾਂ ਉਸ ਨੇ ਤੁਰੰਤ ਦੁਨੀ ਚੰਦ ਨੂੰ ਕਿਹਾ ਪਤੀ ਜੀ, ਪਰਲੋਕ ਵਿੱਚ ਕੁਝ ਵੀ ਨਾਲ ਨਹੀਂ ਜਾਂਦਾ। ਸੁਆਮੀ ਜੀ! ਕਾਹਨੂੰ ਵਚਨ ਦੇ ਕੇ ਆਏ ਹੋ? ਜਾਓ ਮੋੜ ਆਓ।

ਵਾਪਸ ਦੁਨੀ ਚੰਦ ਗੁਰੂ ਜੀ ਪਾਸ ਆਇਆ ਤੇ ਸੂਈ ਵਾਪਸ ਲੈ ਲੈਣ ਦੀ ਬੇਨਤੀ ਕੀਤੀ। ਮਹਾਰਾਜ ਜੀ ਨੇ ਪੁੱਛਿਆ ਕਿ ਐ ਸੇਠ! ਸੂਈ ਕਿਉਂ ਵਾਪਸ ਕਰ ਰਿਹਾ ਏਂ? ਕਹਿੰਦਾ ਹੈ, ਮਹਾਰਾਜ! ਭੁੱਲ ਹੋ ਗਈ। ਬੰਦੇ ਦੇ ਨਾਲ ਤਾਂ ਪ੍ਰਲੋਕ ਵਿੱਚ ਦੁਨੀਆਂ ਦੀ ਕੋਈ ਵੀ ਚੀਜ਼ ਨਹੀਂ ਜਾਂਦੀ। ਇਹ ਸੂਈ ਮੈਂ ਕਿਸ ਤਰ੍ਹਾਂ ਲੈ ਕੇ ਜਾਵਾਂਗਾ ਤੇ ਤੁਹਾਨੂੰ ਦੇਵਾਂਗਾ।

ਸਤਿਗੁਰੂ ਜੀ ਨੇ ਗਿਆਨ ਦਾ ਤੀਰ ਮਾਰਦੇ ਹੋਏ ਬਚਨ ਕੀਤਾ, ”ਇਹ ਸੱਤ ਝੰਡਿਆਂ ਦਾ ਕੀ ਮਤਲਬ ਹੈ? ਐਨੀ ਮਾਇਆ ਇਕੱਠੀ ਕੀਤੀ ਹੈ ਕਿ ਸੱਤ ਝੰਡੇ ਲਗਾਏ ਹਨ। ਇਹ ਮਾਇਆ ਨੂੰ ਕਿਵੇਂ ਨਾਲ ਲੈ ਕੇ ਜਾਵੇਂਗਾ?” ਤਦ ਦੁਨੀ ਚੰਦ ਨੂੰ ਸਮਝ ਆਈ ਤੇ ਗੁਰੂ ਜੀ ਦੇ ਚਰਨਾਂ ਤੇ ਢਹਿ ਪਿਆ। ਹਜ਼ੂਰ ਨੇ ਬਖਸ਼ਿਸ਼ ਕਰਕੇ ਨਿਹਾਲ ਕੀਤੇ ਤੇ ਇਹ ਧਨ ਭਲੇ ਕਾਰਜਾਂ ‘ਤੇ ਲਾਉਣ ਦੀ ਪ੍ਰੇਰਨਾ ਦਿੱਤੀ। ਉਸ ਦਿਨ ਤੋਂ ਉਸ ਨੇ ਆਪਣੇ ਅੱਧੇ ਘਰ ਨੂੰ ਧਰਮਸ਼ਾਲਾ ਬਣਾਇਆ, ਆਪ ਜੁੜਿਆ ਤੇ ਹੋਰਨਾਂ ਨੂੰ ਜੋੜਨ ਵਾਲਾ ਬਣ ਗਿਆ।

ਸਿੱਖਿਆ : ਇਸ ਸਾਖੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਮਾਇਆ ਮਾੜੀ ਨਹੀਂ ਪਰ ਸਿੱਖ ਦੀ ਜੇਬ ਤੱਕ ਰਹੇ ਪਰਉਪਕਾਰ ਕਰੇ, ਭਲਾ ਕਰੇ ਇਹ ਮਾਇਆ ਹਿਰਦੇ ਤੇ ਨਾ ਬੈਠੇ, ਹਿਰਦੇ ਤੇ ਬੈਠਣ ਨਾਲ ਹਉਮੈ ਆ ਜਾਂਦੀ ਹੈ।

Waheguru Ji Ka Khalsa Waheguru Ji Ki Fateh
— Bhull Chukk Baksh Deni Ji —

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.