Saakhi – Guru Gobind Singh Ji Ate Nabi Kha Gani Kha

Saakhi - Guru Gobind Singh Ji Ate Nabi Kha Gani Kha

इसे हिन्दी में पढ़ें 

ਗੁਰੂ ਗੋਬਿੰਦ ਸਿੰਘ ਅਤੇ ਗਨੀ ਖਾਂ ਨਬੀ ਖਾਂ

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਚਮਕੌਰ ਸਾਹਿਬ ਦੀ ਜੰਗ ਵਿੱਚ ਆਪਣੇ ਵੱਡੇ ਦੌ ਜਿਗਰ ਦੇ ਟੋਟੇ, ਤਿੰਨ ਪਿਆਰੇ ਅਤੇ ਪੈਂਤੀ ਸਿੰਘ ਸ਼ਹੀਦ ਕਰਵਾ ਕੇ ਪੰਜਾਂ ਸਿੰਘਾਂ ਦੇ ਹੁਕਮ ਨਾਲ “ਵਾਹੋ-ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ” ਨੂੰ ਪ੍ਰਵਾਨ ਕਰਦੇ ਹੋਏ ੧੭੦੫ ਵਿੱਚ ਅੱਠ ਪੋਹ ਦੀ ਰਾਤ ਚਮਕੌਰ ਦੀ ਕੱਚੀ ਗੜ੍ਹੀ ਛੱਡ ਦਿੱਤੀ।

ਗੁਰੂ ਸਾਹਿਬ ਨਾਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਮਾਨ ਸਿੰਘ ਜੀ ਵੀ ਚਮਕੌਰ ਦੀ ਗੜ੍ਹੀ ਛੱਡ ਦਿੱਤੀ। ਗੁਰੂ ਸਾਹਿਬ ਨੇ ਇਹਨਾਂ ਸਿੰਘਾਂ ਨੂੰ ਕਿਹਾ, ‘ਅਸੀਂ ਤੁਹਾਨੂੰ ਮਾਛੀਵਾੜੇ ਦੇ ਜੰਗਲਾਂ ਵਿੱਚ ਮਿਲਾਂਗੇ, ਧਰੂ ਤਾਰੇ ਦੀ ਸੇਧ ਚਲੇ ਆਉਣਾ।

ਗੁਰੂ ਸਾਹਿਬ ਦੇ ਜੀਵਨ ਬਾਰੇ ਪੜ੍ਹੋ ਜੀ 

ਰਾਤ ਨੂੰ ਸ਼ਾਹੀ ਫੌਜਾਂ ਵਿਚ ਸਿੰਘਾਂ ਦੇ ਜੈਕਾਰੇ ਸੁਣ ਕੇ ਭਾਜੜਾਂ ਪੈ ਗਈਆਂ। ਘਮਾਸਾਨ ਦਾ ਯੁੱਧ ਹੋਇਆਂ। ਜਿਸ ਵਿੱਚ ਭਾਈ ਸੰਗਤ ਸਿੰਘ ਸਹਿਤ ਬਾਕੀ ਦੇ ਸਿੰਘ ਸ਼ਹੀਦਿਆਂ ਪਾ ਗਏ। ਸਵੇਰੇ ਚਮਕੌਰ ਸਾਹਿਬ ਵਿੱਚ ਦਸ਼ਮੇਸ਼ ਪਿਤਾ ਦਾ ਪਤਾ ਨਾ ਲੱਗਣ ਤੇ ਸ਼ਾਹੀ ਫੌਜਾਂ ਦਸ-ਦਸ ਹਜ਼ਾਰ ਦੀਆਂ ਟੁਕੜੀਆਂ ਵਿੱਚ ਆਲੇ-ਦੁਆਲੇ ਗੁਰੂ ਜੀ ਦੀ ਭਾਲ ਲਈ ਨਿਕਲ ਪਈਆਂ।

ਉਧਰ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਨੇ ਗੁਰੂ ਜੀ ਦੇ ਕਹੇ ਮੁਤਾਬਕ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੂਚ ਗੁਰੂ ਜੀ ਦੀ ਭਾਲ ਸ਼ੁਰੂ ਕਰ ਦਿੱਤੀ। ਸਾਰੇ ਸਿੰਘ ਟਿੱਡ ਦਾ ਸਰਹਾਣਾ ਲੈ ਕੇ ਅਰਾਮ ਕਰ ਰਹੇ ਗੁਰੂ ਜੀ ਨੂੰ ਜੰਡ ਹੇਠਾਂ ਆਣ ਮਿਲੇ।

ਦਿਲਾਵਰ ਖਾਂ ਦੀ ਫੌਜ਼ ਨੇ ਮਾਛੀਵਾੜਾ ਸਾਹਿਬ ਦੀ ਘੇਰਾ ਬੰਦੀ ਕੀਤੀ ਹੋਈ ਸੀ। ਦਿੱਲੀਓਂ ਚੱਲਣ ਸਮੇਂ ਦਿਲਾਵਰ ਖਾਂ ਨੇ ਸੁਖਣਾ ਸੁੱਖੀ ਸੀ ਕਿ, ‘ਅੱਲਾ ਤਾਲਾ ਮੇਰੀ ਫੌਜ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਟਾਕਰਾ ਨਾ ਕਰਨਾ ਪਵੇ, ਇਸ ਬਦਲੇ ਮੈਂ ੫੦੦ ਮੋਹਰਾਂ ਉੱਚ ਦੇ ਪੀਰ ਨੂੰ ਭੇਂਟ ਕਰਾਂਗਾ’।

ਗੁਰੂ ਸਾਹਿਬ ਦੇ ਜੀਵਨ ਨਾਲ ਜੁੜੀਆਂ ਸਾਖੀਆਂ ਪੜ੍ਹੋ ਜੀ 

ਅੰਮ੍ਰਿਤ ਵੇਲੇ ਗੁਰੂ ਜੀ ਨੂੰ ਭਾਈ ਗੁਲਾਬਾ ਅਤੇ ਪੰਜਾਬਾ ਆਪਣੇ ਘਰ ਚੁਬਾਰਾ ਸਾਹਿਬ ਲੈ ਆਏ। ਇਨ੍ਹਾਂ ਦੇ ਘਰੋਂ ਹੀ ਭਾਈ ਨਬੀ ਖਾਂ ਗਨੀ ਖਾਂ ਦਸ਼ਮੇਸ਼ ਪਿਤਾ ਨੂੰ ਸਿੰਘਾਂ ਨਾਲ ਆਪਣੇ ਨਿੱਜੀ ਘਰ ਲੈ ਆਏ ਸਨ। ਭਾਈ ਨਬੀ ਖਾਂ ਗਨੀ ਖਾਂ ਗੁਰੂ ਜੀ ਦੇ ਸੱਚੇ ਸੇਵਕ ਸਨ। ਇਹਨਾਂ ਦੇ ਘਰ ਗੁਰੂ ਸਾਹਿਬ ਨੇ ਦੋ ਦਿਨ ਅਤੇ ਦੋ ਰਾਤ ਦਾ ਵਿਸ਼੍ਰਾਮ ਕੀਤਾ।

ਇਥੋ ਗੁਰੂ ਸਾਹਿਬ ਆਲਮਗੀਰ ਵੱਲ ਜਾਣਾ ਚਾਹੁਦੇ ਸਨ ਪਰ ਫੌਜ ਨੇ ਚਾਰੇ ਪਾਸੇ ਘੇਰਾ ਪਾ ਰੱਖਾ ਸੀ। ਫੌਜ ਦੇ ਘੇਰੇ ਵਿੱਚੋਂ ਨਿਕਲਣ ਲਈ ਗੁਰੂ ਸਾਹਿਬ ਨੇ ਨੀਲੇ ਵਸ਼ਤਰ ਪਹਿਨੇ ਅਤੇ ਨਬੀ ਖਾਂ, ਗਨੀ ਖਾਂ ਸਮੇਤ ਬਾਕੀ ਸਿੰਘਾ ਨੂੰ ਵੀ ਨੀਲੇ ਵਸ਼ਤਰ ਪਹਿਨਣ ਦਾ ਹੁਕੁਮ ਕੀਤਾ।

(ਨੀਲ ਬਸਤਰ ਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕਿਯਾ) ਸ਼ਾਹੀ ਫੌਜ ਦੇ ਘੇਰੇ ਵਿੱਚੋਂ ਨਿਕਲਣ ਦੀ ਵਿਉਂਤ ਉੱਚ ਦੇ ਪੀਰ ਬਣਕੇ ਬਣਾਈ ਗਈ ਸੀ, ਕਿਉਂਕਿ ਅੱਜ ਵੀ ਬਹਾਵਲਪੁਰ (ਪਾਕਿਸਤਾਨ) ਦੇ ਸਾਰੇ ਸੂਫੀ ਫਕੀਰ ਕੇਸਾਧਾਰੀ ਹਨ ਤੇ ਨੀਲੇ ਕੱਪੜੇ ਪਉਂਦੇ ਹਨ। ਸਾਰਿਆਂ ਨੇ ਨੀਲ ਕੱਪੜੇ ਪਾ ਗੁਰੂ ਜੀ ਨੂੰ ਪਲੰਗ ਤੇ ਬਿਠਾ ਕੇ ਚੱਲ ਪਏ।

ਚੌਰ ਸਾਹਿਬ ਦੀ ਸੇਵਾ ਭਾਈ ਦਇਆ ਸਿੰਘ ਕਰ ਰਹੇ ਸਨ ਅਤੇ ਭਾਈ ਨਬੀ ਖਾਂ, ਗਨੀ ਖਾਂ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਪਲੰਗ ਚੁੱਕ ਕੇ ਚੱਲ ਰਹੇ ਸਨ। ਇਹ ਅਜੇ ਕਰੀਬ ਦੋ ਕਿਲੋਮੀਟਰ ਹੀ ਗਏ ਸਨ ਕਿ ਸ਼ਾਹੀ ਫੌਜਾਂ ਨੇ ਰੋਕ ਲਿਆ। ਦਿਲਾਵਰ ਖਾਂ ਨੇ ਪੁੱਛਿਆ, “ਇਹ ਕੌਣ ਹਨ। ਕਿੱਥੇ ਚੱਲੇ ਹਨ।” ਭਾਈ ਨਬੀ ਖਾਂ ਬੋਲਿਆਂ, ਸਾਡੇ ਉੱਚ ਦੇ ਪੀਰ ਹਨ, ਪਵਿੱਤਰ ਅਸਥਾਨਾਂ ਦੀ ਜਹਾਰਤ ਕਰ ਰਹੇ ਹਨ।

ਸਵੇਰ ਦਾ ਵਕਤ ਸੀ। ਦਿਲਾਵਰ ਖਾਂ ਨੇ ਕਿਹਾ, ਤੁਹਾਡੇ ਉੱਚ ਦੇ ਪੀਰ ਸ਼ਨਾਖਤ ਕਰਵਾਏ ਬਗੈਰ ਅੱਗੇ ਨਹੀਂ ਜਾ ਸਕਦੇ। ਜੇਕਰ ਇਹ ਅਸਲ ਵਿੱਚ ਉੱਚ ਦੇ ਪੀਰ ਹਨ ਤਾਂ ਸਾਡੇ ਨਾਲ ਖਾਣਾ ਖਾਣ। ਭਾਈ ਨਬੀ ਖਾਂ ਗਨੀ ਖਾਂ ਬੋਲੇ, ਪੀਰ ਜੀ ਤਾਂ ਰੋਜ਼ੇ ਤੇ ਹਨ। ਅਸੀਂ ਸਾਰੇ ਖਾਣੇ ਵਿੱਚ ਸ਼ਰੀਕ ਹੋਵਾਗੇ।

ਦਸ਼ਮੇਸ਼ ਪਿਤਾ ਜੀ ਨੂੰ ਭਾਈ ਦਇਆ ਸਿੰਘ ਨੇ ਕਿਹਾ, ਤੁਸੀਂ ਤਾਂ ਰੋਜ਼ੇ ਦੇ ਬਹਾਨੇ ਬੱਚ ਗਏ, ਸਾਡਾ ਕੀ ਬਣੇਗਾ ? ਗੁਰੂ ਜੀ ਨੇ ਆਪਣੇ ਕਮਰਕੱਸੇ ਵਿੱਚੋਂ ਛੋਟੀ ਕਿਰਪਾਨ (ਕਰਦ) ਭਾਈ ਦਇਆ ਸਿੰਘ ਨੂੰ ਦਿੱਤੀ ਕਿ ਇਸ ਨੂੰ ਖਾਣੇ ਵਿੱਚ ਫੇਰ ਲੈਣਾ, ਖਾਣਾ ਦੇਗ ਬਣ ਜਾਵੇਗਾ। ‘ਤਉ ਪ੍ਰਸਾਦਿ ਭਰਮ ਕਾ ਨਾਸ ਛੱਪੇ ਛੰਦ ਲਗੇ ਰੰਗ’ ਵਾਹਿਗੁਰੂ ਕਿਹ ਕੇ ਛੱਕ ਲੈਣਾ।

ਮੁਸਲਮਾਨੀ ਖਾਣਾ ਤਿਆਰ ਕਰਵਾ ਕੇ ਸਾਰਿਆਂ ਅੱਗੇ ਰੱਖਿਆਂ ਤਾਂ ਭਾਈ ਦਇਆ ਸਿੰਘ ਨੇ ਕਰਦ (ਕ੍ਰਿਪਾਨ) ਕੱਢਕੇ ਖਾਣੇ ਵਿੱਚ ਫੇਰੀ।ਦਿਲਾਵਰ ਖਾਂ ਜਰਨੈਲ ਬੋਲਿਆਂ ਇਹ ਕੀ ਕਰ ਰਹੇ ਹੋ ਤਾਂ ਭਾਈ ਨਬੀ ਖਾਂ ਬੋਲੇ, ਜਰਨੈਲ ਸਾਹਿਬ ਹੁਣੇ ਮੱਕਾ ਮਦੀਨਾਂ ਤੋਂ ਪੈਗਾਮ ਆਇਆ ਹੈ ਕਿ ਖਾਣਾ ਖਾਣ ਤੋਂ ਪਹਿਲਾਂ ਕਰਦ ਭੇਂਟ ਜਰੂਰ ਕਰੋ ।

ਸ਼ਨਾਖਤੀ ਲਈ ਕਾਜੀ ਨੂਰ ਮਹੁੰਮਦ (ਜੋ ਗੁਰੂ ਜੀ ਦਾ ਮਿੱਤਰ ਸੀ) ਨੂੰ ਨਾਲ ਦੇ ਪਿੰਡ ਨੂਰਪੁਰ ਤੋਂ ਬੁਲਾਇਆ ਗਿਆ। ਕਾਜੀ ਨੂਰ ਮੁਹੰਮਦ ਨੇ ਆ ਕੇ  ਦਿਲਾਵਰ ਖਾਂ ਨੂੰ ਕਿਹਾ, ਸ਼ੁਕਰ ਕਰ ਉੱਚ ਦੇ ਪੀਰ ਨੇ ਪਲੰਗ ਰੋਕਣ ਤੇ ਕੋਈ ਬਦ-ਦੁਆ ਨਹੀਂ ਦਿੱਤੀ, ਇਹ ਪੀਰਾਂ ਦੇ ਪੀਰ ਹਨ।
ਦਿਲਾਵਰ ਖਾਂ ਨੇ ਸਜਦਾ ਕਰਕੇ ਖਿਮਾਂ ਮੰਗੀ ਅਤੇ ਬਾ-ਇੱਜਤ ਅੱਗੇ ਜਾਣ ਲਈ ਕਿਹਾ।

(ਘੱਟ-ਘੱਟ ਕੇ ਅੰਤਰ ਕੀ ਜਾਨਤ ਭਲੇ-ਬੁਰੇ ਕੀ ਪੀਰ ਪਛਾਨਤ) ਸਤਿਗੁਰਾਂ ਨੇ ਕਿਹਾ, ‘ਦਿਲਾਵਰ ਖਾਂ ਤੂੰ ਤਾਂ ੫੦੦ ਮੋਹਰਾਂ ਉੱਚ ਦੇ ਪੀਰ ਨੂੰ ਭੇਂਟ ਕਰਨ ਦੀ ਸਖਣਾ ਸੁੱਖੀ ਸੀ ਪੂਰੀ ਕਰੋ।’ ਦਿਲਾਵਰ ਖਾਂ ਦਾ ਨਿਸਚਾ ਪੱਕਾ ਹੋ ਗਿਆ, ਝੱਟ ੫੦੦ ਮੋਹਰਾਂ ਤੇ ਕੀਮਤੀ ਦੁਸ਼ਾਲਾ ਮੰਗਵਾ ਕੇ ਗੁਰੂ ਜੀ ਦੇ ਚਰਨਾਂ ਵਿੱਚ ਰੱਖਿਆਂ ਤੇ ਭੁੱਲ ਬਖਸ਼ਾਈ।

ਗੁਰੂ ਜੀ ਨੇ ਇਹ ਭੇਟਾਂ ਭਾਈ ਨਬੀ ਖਾਂ ਗਨੀ ਖਾਂ ਨੂੰ ਦੇ ਦਿੱਤੀ ਸੀ। ਦੇਗ ਅਤੇ ਖਾਣੇ ਵਿੱਚ ਕ੍ਰਿਪਾਨ ਭੇਟ ਕਰਨ ਦਾ ਰਿਵਾਜ ਇਸ ਸਥਾਨ (ਗੁਰਦੁਆਰਾ ਕ੍ਰਿਪਾਨ ਭੇਂਟ ਸਾਹਿਬ) ਤੋਂ ਚੱਲਿਆਂ ਹੈ ਜੋ ਕਿਆਮਤ ਤੱਕ ਚੱਲਦਾ ਰਹੇਗਾ। ਇਥੇ ਗੁਰੂ ਜੀ ਨੇ ਜੋ ਪੀਰ ਚਸ਼ਮਾ ਪ੍ਰਕਟ ਕੀਤਾ। ਭਾਈ ਦਇਆ ਸਿੰਘ ਨੇ ਚਸਮੇਂ ਦਾ ਜਲ ਗੁਰੂ ਜੀ ਨੂੰ ਰੋਜਾ ਖੋਲਣ ਲਈ ਦਿੱਤਾ। ਇਹ ਚਸ਼ਮਾਂ ਹੁਣ ਖੂਹ ਦੇ ਰੂਪ ਵਿੱਚ ਅੱਜ ਵੀ ਮੌਜੂਦ ਹੈ।

ਗਨੀ ਖਾਂ ਅਤੇ ਨਬੀ ਖਾਂ ਦਾ ਘਰ ਜਿੱਥੇ ਗੁਰੂ ਜੀ ੨ ਦਿਨ ਅਤੇ ੨ ਰਾਤਾਂ ਲਈ ਰੁਕੇ ਸਨ ਉਥੇ ਹੁਣ ਗੁਰਦੁਆਰਾ ਗਨੀ ਖਾਨ ਨਬੀ ਖਾਨ ਸੁਸੋਭਿਤ ਹੈ। ਗੁਰਦੁਆਰਾ ਕਿਰਪਾਨਭਤ ਸਾਹਿਬ ਗੁਰਦੁਆਰਾ ਗਨੀ ਖਾਨ ਨਬੀ ਖਾਨ ਤੋਂ ਲਗਭਗ ੨ ਕਿਲੋਮੀਟਰ ਦੀ ਦੂਰੀ ‘ਤੇ ਹੈ, ਜੋ ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਵਿਚ ਸਥਿਤ ਹੈ।

ਸਿੱਖਿਆ – ਸਾਂਨੂੰ ਵੀ ਗੁਰੂ ਸਾਹਿਬ ਵਾਂਗ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਇ ਹਰ ਮੁਸੀਬਤ ਅਤੇ ਬਿਖੜੇ ਸਮੇਂ ਦਾ ਖਿੜੇ ਮੱਥੇ ਟਾਕਰਾ ਕਰਨਾ ਚਾਹਿਦਾ ਹੈ।

Waheguru Ji Ka Khalsa Waheguru Ji Ki Fateh
– Bhull Chuk Baksh Deni Ji –

PLEASE VISIT OUR YOUTUBE CHANNEL & Follow DHANSIKHI INSTAGRAM FOR VIDEO SAAKHIS, GREETINGS, WHATSAPP STATUS, INSTA POSTS ETC.
| Gurbani Quotes | Gurbani and Sikhism Festivals Greetings | Punjabi Saakhis | Saakhis in Hindi | Sangrand Hukamnama with Meaning | Gurbani and Dharmik Ringtones | Video Saakhis |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.