Saakhi – Guru Arjan Dev Ji Ate Bhai Bahodu

Saakhi - Guru Arjan Dev Ji Ate Bhai Bahodu

इसे हिन्दी में पढ़ें

ਗੁਰੂ ਅਰਜਨ ਦੇਵ ਜੀ ਅਤੇ ਭਾਈ ਬਹੋੜੁ

ਗੁਰੂ ਅਰਜਨ ਦੇਵ ਜੀ ਸਮੇਂ ਇਕ ਬਹੋੜੁ ਨਾਮ ਦਾ ਜ਼ਿਮੀਂਦਾਰ ਗੁਰੂ ਘਰ ਦਾ ਪੱਕਾ ਸੇਵਕ ਸੀ। ਇਹ ਦਿਨੇਂ ਖੇਤਾਂ ਵਿੱਚ ਕੱਮ ਕਰਦਾ ਤੇ ਰਾਤ ਨੂੰ ਧਾੜੇ ਤੇ ਚੋਰੀਆਂ ਕਰਦਾ ਹੁੰਦਾ ਸੀ। ਇੱਕ ਦਿਨ ਗੁਰੂ ਜੀ ਦੇ ਦਰਸ਼ਨ ਕਰਨ ਆਯਾ ਤਾਂ ਗੁਰੂ ਜੀ ਨੇ ਉਹਦੇ ਕੱਮ-ਕਾਰ ਬਾਰੇ ਪੁੱਛਿਆ ਤਾਂ ਉਸ ਨੇ ਆਪਣੇ ਧਾੜੇ ਤੇ ਚੋਰੀਆਂ ਕਰਨ ਦਾ ਸਾਰਾ ਹਾਲ ਬਰਨਨ ਕਰ ਕੇ ਆਪਣੀ ਕਲਿਆਣ ਚਾਹੀ।

ਗੁਰੂ ਜੀ ਬੋਲੇ, “ਧਰਮ ਦੀ ਕਿਰਤ ਕਰ ਕੇ ਬਿਹਾਰ ਚਲਾਓ। ਸਤਿਨਾਮ ਵਾਹਿਗੁਰੂ ਦਾ ਸਵੇਰ ਸ਼ਾਮ ਸਿਮਰਨ ਕਰੋ। ਜਿਨ੍ਹਾਂ ਵਾਸਤੇ ਪਾਪ ਛਲ ਵਲ ਕਰਦਾ ਹੈਂ, ਕੋਈ ਸੰਬੰਧੀ ਪ੍ਰਲੋਕ ਵਿੱਚ ਤੇਰਾ ਸਹਾਈ ਨਹੀਂ ਹੋਵੇਗਾ। ਤੇਰੇ ਕਰਮਾਂ ਦਾ ਫ਼ਲ ਤੈਨੂੰ ਹੀ ਭੋਗਣਾ ਪਵੇਗਾ। ਤਾਂ ਤੇ ਸੁਭ ਕੰਮ, ਸਤਸੰਗ, ਸੇਵਾ, ਭਗਤੀ ਕਰੋ ਅਤੇ ਸਰਬੰਸ ਪ੍ਰਮੇਸ਼ੁਰ ਦਾ ਮੰਨ ਕੇ ਅਭਿਮਾਨ ਛੱਡ ਰੱਖੋ।”

ਗੁਰੂ ਕੇ ਬਚਨ ਬਡਭਾਗੀਆਂ ਦੇ ਅੰਦਰ ਤਿੱਖੇ ਤੀਰ ਦਾ ਕੰਮ ਕਰਦੇ ਹਨ। ਭਾਈ ਬਹੋੜੁ ਓਸੇ ਦਿਨ ਤੋਂ ਧਰਮ ਕਿਰਤ ਕਰ, ਆਏ ਸਿੱਖ ਸਾਧ ਦੀ ਸੇਵਾ ਅਤੇ ਭਗਤੀ ਕਰਨ ਲੱਗਾ। ਇਕ ਦਿਨ ਇੱਕ ਠੱਗ, ਸਿੱਖ ਬਣ ਕੇ ਓਸ ਦੇ ਘਰ ਆਇਆ। ਬਹੋੜੁ ਨੇ ਇਸ਼ਨਾਨ ਕਰਾ ਕੇ ਚੰਗਾ ਪ੍ਰਸ਼ਾਦਾ ਛਕਾਯਾ। ਵੱਡੀ ਰਾਤ ਗਈ ਤੱਕ ਸਤਸੰਗ ਦੀਆਂ ਗੱਲਾਂ ਕਰਦੇ ਰਹੇ।

ਵੀਹ ਕੁ ਦਿਨ ਓਹ ਬਹੋੜੂ ਦੇ ਘਰ ਟਿਕਿਆ ਰਿਹਾ ਤੇ ਸਾਰਾ ਟੱਬਰ ਬਹੋੜ ਦੀ ਪ੍ਰੇਮ ਨਾਲ ਸੇਵਾ ਕਰਦਾ ਰਿਹਾ। ਓਹ ਠੱਗ ਬਹੋੜੂ ਦੀ ਬੇਟੀ ਨਾਲ ਰਲ ਗਿਆ। ਬਹੋੜੂ ਭਾਵੇਂ ਏਸ ਕਰਤੂਤ ਨੂੰ ਜਾਣ ਗਿਆ ਸੀ ਪਰ ਸਰਬੰਸ ਗੁਰੂ ਕਾ ਸਮਝ ਕੇ ਚੁੱਪ ਕਰ ਰਿਹਾ ਤੇ ਐਥੋਂ ਤੱਕ ਜਣਾ ਕੀਤੀ ਕਿ ਇੱਕ ਦਿਨ ਅੰਮ੍ਰਿਤ ਵੇਲੇ ਦੋਹਾਂ ਨੂੰ ਸੁੱਤੇ ਪਏ ਦੇਖ ਕੇ ਆਪਣਾ ਚਾਦਰਾ ਓਹਨਾਂ ਉੱਤੇ ਪਾ ਗਿਆ ਤੇ ਮਨ ਵਿੱਚ ਕੁਝ ਗਿਲਾਨੀ ਨਾ ਕੀਤੀ।

ਦਿਨ ਚੜੇ ਕੁੜੀ ਨੇ ਆਪਣੇ ਪਿਤਾ ਦਾ ਚਾਦਰਾ ਸਿਆਣ ਕੇ ਓਸ ਠੱਗ ਨੂੰ ਦੱਸਿਆ ਤਾਂ ਓਹ ਅਗਲੇ ਭਲਕ ਸਭ ਗੈਹਣਾ ਗੱਟਾ ਬਹੋੜੂ ਦੇ ਘਰੋਂ ਲੈ ਕੇ ਤੁਰ ਗਿਆ। ਅੱਗੋਂ ਬਹੋੜੂ ਰੋਹੀ ਵਿੱਚੋਂ ਮੁੜਿਆ ਆਉਂਦਾ ਮਿਲ ਪਿਆ। ਠੱਗ ਦੇ ਸਿਰੋਂ ਕੰਬਦੇ ਹੋਏ ਅਸਬਾਬ ਦੀ ਗਠੜੀ ਡਿੱਗ ਪਈ ਤੇ ਬਹੋੜੂ ਨੇ ਭੀ ਜਾਣ ਲਿਆ ਕਿ ਇਹ ਮੇਰਾ ਹੀ ਦਰਬ ਹੈ।

ਪਰ ਤਾਂ ਭੀ ਭਾਈ ਬਹੋੜੁ ਨੇ ਉਸ ਠੱਗ ਨੂੰ ਧੀਰਜ ਦੇ ਕੇ ਆਖਿਆ, “ਮੇਰੀ ਤਾਂ ਕੋਈ ਭੀ ਚੀਜ਼ ਨਹੀਂ ਸਭ ਗੁਰੂ ਕੀ ਮਾਯਾ ਹੈ। ਤੇ ਓਸ ਨੂੰ ਫੇਰ ਘਰ ਲੈ ਆਂਦਾ ਅਰ ਬੇਟੀ ਸਮੇਤ ਸਾਰਾ ਪਦਾਰਥ ਉਸ ਦੇ ਘਰ ਆਪ ਜਾ ਕੇ ਛੱਡ ਆਯਾ, ਦਿਲ ਵਿੱਚ ਜ਼ਰਾ ਭਰ ਫ਼ਿਕਰ ਨਾ ਕੀਤਾ। ਭਾਈ ਬਹੋੜੁ ਦੀ ਘਰਵਾਲੀ ਭੀ ਓਸ ਦੀ ਓਹੋ ਜਿਹੀ ਸੀ। ਸ਼ਾਂਤ ਧਰ ਕੇ ਬੈਠੀ ਰਹੀ।

ਪਰ ਏਸ ਸ਼ਾਂਤ ਤੇ ਸਮ ਦ੍ਰਿਸ਼ਟੀ ਦਾ ਫ਼ਲ ਇਹ ਹੋਯਾ ਕਿ ਜਦ ਉਹ ਠੱਗ ਮਾਯਾ ਤੇ ਬਹੋੜੁ ਦੀ ਪੁਤ੍ਰੀ ਲੈ ਕੇ ਘਰ ਗਿਆ ਤਾਂ ਓਸ ਨੂੰ ਚੈਨ ਨਾ ਮਿਲੇ। ਇਹੋ ਜੀ ਕਰੋ ਜੋ ਬਹੋੜੂ ਨੂੰ ਮਿਲਾਂ, ਮਸਾਂ-ਮਸਾਂ ਰਾਤ ਕੱਟੀ। ਦੂਜੇ ਦਿਨ ਆਪਣੇ ਕੀਤੇ ਪੁਰ ਪਛਤਾ ਕੇ ਸਾਰਾ ਦਰਬ ਤੇ ਬਹੋੜੁ ਦੀ ਪੁਤ੍ਰੀ ਲੈ ਕੇ ਬਹੋੜੁ ਦੇ ਚਰਨ ਆ ਫੜੇ। ਬਹੋੜੁ ਉਸ ਠਗ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਆਯਾ ਤਾਂ ਗੁਰੂ ਜੀ ਬਹੋੜੁ ਨੂੰ ਅਗੋਂ ਉੱਠ ਕੇ ਮਿਲੇ ਅਤੇ ਧੰਨਸਿੱਖੀ ਤਿੰਨ ਵਾਰੀ ਕਹਿ ਕੇ ਸਾਰੀ ਕਥਾ ਸੰਗਤ ਨੂੰ ਸੁਣਾਈ। ਫੇਰ ਤਾਂ ਠੱਗ ਭੀ ਗੁਰੂ ਜੀ ਦੇ ਦਰਸ਼ਨ ਕਰ ਕੇ ਸੁੱਚਾ ਸਿੱਖ ਬਣ ਗਿਆ। ਅਤੇ ਭਾਈ ਬਹੋੜੁ ਦੀ ਪੁਤ੍ਰੀ ਦਾ ਵਿਆਹ ਉਸ ਨਾਲ ਕਰ ਦਿੱਤਾ ਗਿਆ।

ਸਿੱਖਿਆ – ਸਾਂਨੂੰ ਗੁਰੂ ਤੇ ਵਚਨਾਂ ਤੇ ਭਰੋਸਾ ਰਖਦੇ ਹੋਏ ਗੁਰੂ ਕਹੇ ਅਨੁਸਾਰ ਹੀ ਕਾਰ ਕਰਨੀ ਚਾਹਿਦੀ ਹੈ। ਇਸ ਨਾਲ ਸਾਡਾ ਕਦੇ ਬੁਰਾ ਵੀ ਨਹੀਂ ਹੋਵੇਗਾ ਤੇ ਬੁਰੇ ਲੋਗ ਵੀ ਸੰਗ ਕਰਕੇ ਸੁਧਰ ਜਾਂਣਗੇ।

Waheguru Ji Ka Khalsa Waheguru Ji Ki Fateh
– Bhull Chuk Baksh Deni Ji –

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.