Saakhi – Guru Angad Dev Ji Ate Humayu Da Gussa
ਗੁਰੂ ਅੰਗਦ ਦੇਵ ਜੀ ਅਤੇ ਹੁਮਾਯੂੰ ਦਾ ਗੁੱਸਾ
ਬਾਦਸ਼ਾਹ ਬਾਬਰ ਦੀ ਮੌਤ ਹੋਣ ਪਿੱਛੋਂ ਉਸਦਾ ਵੱਡਾ ਪੁੱਤਰ ਹੁਮਾਯੂੰ ਬਾਦਸ਼ਾਹ ਬਣਿਆ। ਪਰ ਸ਼ੇਰ ਖ਼ਾਨ ਨੇ ਕਨੌਜ ਦੇ ਮੁਕਾਮ ਉੱਪਰ, ਹੁਮਾਯੂੰ ਨੂੰ ਬੜੀ ਭਾਰੀ ਹਾਰ ਦੇ ਕਰ ਹਿੰਦੁਸਤਾਨ ਦਾ ਰਾਜ ਹਾਸਲ ਕਰ ਲਿਆ। ਹੁਮਾਯੂੰ ਆਪਣੀ ਜਾਨ ਬਚਾਉਣ ਲਈ ਆਗਰੇ ਤੋਂ ਲਾਹੌਰ ਵੱਲ ਭੱਜ ਤੁਰਿਆ। ਹੁਮਾਯੂੰ ਨੂੰ ਪੰਜਾਬ ਪੁੱਜ ਕੇ ਖ਼ਿਆਲ ਆਇਆ ਕਿ ਉਸਦੇ ਪਿਤਾ ਬਾਬਰ ਨੂੰ, ਗੁਰੂ ਨਾਨਕ ਨੇ ਕਿਹਾ ਸੀ ਕਿ ਉਸ ਦੀਆਂ ਸੱਤ ਪੁਸ਼ਤਾਂ ਹਿੰਦੁਸਤਾਨ ਉੱਪਰ ਰਾਜ ਕਰਨਗੀਆਂ। ਗੁਰੂ ਨਾਨਕ ਦੇ ਕਹੇ ਹੋਏ ਬਚਨ ਝੂਠੇ ਕਿਉਂ ਹੋ ਰਹੇ ਸਨ, ਜਦੋਂ ਕਿ ਉਸਦੀ ਅਜੇ ਦੂਜੀ ਹੀ ਪੁਸ਼ਤ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਅਤੇ ਅਨਮੋਲ ਵਚਨ ਪੜ੍ਹਨ ਲਈ ਐਥੇ ਕਲਿਕ ਕਰੋ ਜੀ
ਇਸਦਾ ਨਿਰਣਾ ਕਰਨ ਲਈ ਉਸਨੇ ਆਪਣੇ ਵਜ਼ੀਰ ਨੂੰ ਪੁੱਛਿਆ, “ਅੱਜ ਕੱਲ੍ਹ ਗੁਰੂ ਨਾਨਕ ਦੀ ਗੱਦੀ ਉੱਪਰ ਕੌਣ ਹੈ ?” ਉਸਨੇ ਉੱਤਰ ਦਿੱਤਾ, “ਗੁਰੂ ਅੰਗਦ ਦੇਵ ਜੀ ਹਨ। ਉਨ੍ਹਾਂ ਦਾ ਡੇਰਾ ਦਰਿਆ ਬਿਆਸ ਦੇ ਅੱਗੇ ਖਡੂਰ ਪਿੰਡ ਦੇ ਨੇੜੇ ਹੈ। ਹੁਮਾਯੂ, ਵਜ਼ੀਰ ਨੂੰ ਨਾਲ ਲੈ ਕੇ ਗੁਰੂ ਅੰਗਦ ਦੇਵ ਜੀ ਦੇ ਡੇਰੇ ਪੁੱਜ ਗਿਆ। ਉਸ ਸਮੇਂ ਗੁਰੂ ਜੀ ਬੱਚਿਆਂ ਨੂੰ ਪੜ੍ਹਾ ਰਹੇ ਸਨ। ਹੁਮਾਯੂੰ ਜਾ ਕੇ ਖੜਾ ਹੋ ਗਿਆ। ਗੁਰੂ ਜੀ ਆਪਣੇ ਧਿਆਨ ਵਿਚ ਲੱਗੇ ਹੋਏ, ਬੱਚਿਆਂ ਨੂੰ ਪੜ੍ਹਾਉਂਦੇ ਰਹੇ। ਉਨ੍ਹਾਂ ਹੁਮਾਯੂੰ ਦੇ ਆਉਣ ਵੱਲ ਕੋਈ ਉਚੇਚਾ ਧਿਆਨ ਨਾ ਦਿੱਤਾ।
ਨਵੀਆਂ ਧਾਰਮਿਕ ਰਿੰਗਟੋਨਾਂ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ
ਹੁਮਾਯੂੰ ਨੂੰ ਇਹ ਦੇਖ ਕੇ ਬਹੁਤ ਗੁੱਸਾ ਆਇਆ। ਉਸਨੇ ਇਹ ਸੋਚ ਕੇ ਕਿ ਗੁਰੂ ਜੀ ਨੇ ਉਸਦੇ ਆਉਣ ਦੀ ਕੋਈ ਪ੍ਰਵਾਹ ਨਹੀਂ ਕੀਤੀ, ਉਸਨੇ ਗੁਰੂ ਜੀ ਨੂੰ ਕਤਲ ਕਰਨ ਦਾ ਮਨ ਬਣਾ ਲਿਆ ਅਤੇ ਜਦੋਂ ਉਹ ਜਦੋਂ ਮਿਆਨ ਵਿੱਚੋਂ ਤਲਵਾਰ ਕੱਢਣ ਲੱਗਿਆ ਤਾਂ ਗੁਰੂ ਜੀ ਨੇ ਕਿਹਾ, “ਹੁਮਾਯੂੰ, ਇਹ ਤੇਰੀ ਤਲਵਾਰ ਉਦੋਂ ਕਿੱਥੇ ਸੀ ਜਦੋਂ ਤੂੰ ਸ਼ੇਰ ਖ਼ਾਨ ਪਾਸੋਂ ਹਾਰ ਖਾ ਕੇ ਭੱਜਿਆ ਸੀ। ਹੁਣ ਤੂੰ ਫ਼ਕੀਰਾਂ ਉੱਪਰ ਤਲਵਾਰ ਚਲਾ ਕੇ ਆਪਣੀ ਬਹਾਦਰੀ ਦਿਖਾ ਰਿਹਾ ਹੈਂ। ਜਦੋਂ ਤੂੰ ਉਸ ਪਾਸੋਂ ਡਰ ਕੇ ਭੱਜ ਰਿਹਾ ਸੀ ਤਾਂ ਉਦੋਂ ਸ਼ੇਰ ਖ਼ਾਨ ਨੂੰ ਤਲਵਾਰ ਕਿਉਂ ਨਾ ਦਿਖਾਈ ?”
ਗੁਰ ਜੀ ਪਾਸੋਂ ਸੱਚੀਆਂ ਸੱਚੀਆਂ ਸੁਣ ਕੇ ਹੁਮਾਯੰੂ ਬਹੁਤ ਸ਼ਰਮਿੰਦਾ ਹੋਇਆ। ਉਸਨੇ ਹੱਥ ਜੋੜ ਕੇ ਗੁਰ ਜੀ ਅੱਗੇ ਬੇਨਤੀ ਕੀਤੀ, “ਮੇਰੇ ਪਾਸੋਂ ਭੁੱਲ ਹੋ ਗਈ । ਆਪ ਖ਼ੁਦਾ ਦਾ ਰੂਪ ਹੋ ਤੇ ਮੈਨੂੰ ਮੁਆਫ਼ ਕਰ ਦਿਉ। ਮੈਂ ਆਪ ਦੇ ਪਾਸੋਂ ਪੁੱਛਣ ਆਇਆਂ ਕਿ ਗੁਰੂ ਨਾਨਕ ਦੇਵ ਜੀ ਨੇ ਮੇਰੇ ਪਿਤਾ ਨੂੰ ਸੱਤ ਪੁਸ਼ਤਾਂ ਦਾ ਰਾਜ ਦਿੱਤਾ ਸੀ, ਪਰ ਇਹ ਬਚਨ ਝੂਠਾ ਕਿਉਂ ਹੋਣ ਲੱਗਾ ਹੈ ?”
ਧਾਰਮਿਕ ਮੋਬਾਇਲ ਵਾਲਪੈਪਰ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ
ਗੁਰੂ ਜੀ ਨੇ ਕਿਹਾ, “ਜਦੋਂ ਤਕ ਬਾਦਸ਼ਾਹ ਇਨਸਾਫ਼ ਕਰਦਾ ਹੈ ਤਦੋਂ ਤੱਕ ਉਸਦਾ ਰਾਜ ਭਾਗ ਬਣਿਆ ਰਹਿੰਦਾ ਹੈ। ਤੇਰੇ ਪਾਸੋਂ ਕੋਈ ਬੇਇਨਸਾਫ਼ੀ ਹੋਈ ਹੋਵੇਗੀ, ਜਿਸ ਕਾਰਨ ਤੇਰਾ ਰਾਜ ਚਲਿਆ ਗਿਆ। ਜੇ ਤੂੰ ਹੁਣ ਤਲਵਾਰ ਨਾ ਉਠਾਉਂਦਾ ਤਾਂ ਤੈਨੂੰ ਰਾਜ ਹੁਣੇ ਹੀ ਮਿਲ ਜਾਣਾ ਸੀ, ਪਰ ਹੁਣ ਤੂੰ ਵਾਪਸ ਈਰਾਨ ਚਲਿਆ ਜਾ, ਜਦੋਂ ਫਿਰ ਤੂੰ ਆਵੇਂਗਾ ਤਾਂ ਤੈਨੂੰ ਰਾਜ ਮਿਲ ਜਾਵੇਗਾ। ਪੰਦਰਾਂ ਸਾਲਾਂ ਪਿੱਛੋਂ 22 ਜੂਨ, 1555 ਈਸਵੀ ਨੂੰ ਹੁਮਾਯੂੰ ਫਿਰ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ। ਗੁਰੂ ਨਾਨਕ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਦੇ ਬਚਨ ਸੱਚੇ ਹੋਏ।
ਸਿੱਖਿਆ – ਆਪਣੀ ਤਾਕਤ ਦਾ ਕਦੇ ਹੰਕਾਰ ਨਹੀਂ ਕਰਨਾ ਚਾਹਿਦਾ ਹੈ ਅਤੇ ਇਸ ਤਾਕਤ ਨੂੰ ਵਰਤ ਕੇ ਕਿਸੇ ਨਾਲ ਬੇਇਨਸਾਫੀ ਜਾਂ ਧੱਕਾ ਨਹੀਂ ਕਰਨਾ ਚਾਹਿਦਾ ਇਹ ਕੁਛ ਕਰਨ ਨਾਲ ਪਰਮਾਤਮਾ ਜਲਦੀ ਹੀ ਤਾਕਤ ਤੋਂ ਵਾਂਝਾ ਕਰ ਦਿੰਦਾ ਹੈ।
Waheguru Ji Ka Khalsa Waheguru Ji Ki Fateh
– Bhull Chuk Baksh Deni Ji –