Saakhi – Datu Ji Di Irkha
ਦਾਤੂ ਜੀ ਦੀ ਈਰਖਾ ਅਤੇ ਗੁਰੂ ਸਾਹਿਬ
ਦਾਤੁ ਜੀ ਸ੍ਰੀ ਗੁਰੂ ਅੰਗਦ ਸਾਹਿਬ ਦੇ ਵੱਡੇ ਪੁੱਤਰ ਸਨ। ਉਹ ਸਮਝਦੇ ਸਨ ਕਿ ਗੁਰ-ਗੱਦੀ ਸਾਡਾ ਹੱਕ ਹੈ। ਜਦ ਗੁਰੂ ਜੀ ਨੇ ਗੁਰ-ਗੱਦੀ ਸ੍ਰੀ ਅਮਰਦਾਸ ਜੀ ਨੂੰ ਦਿੱਤੀ ਤਾਂ ਦਾਤੂ ਜੀ ਬੜੇ ਗੁੱਸੇ ਹੋਏ। ਉਹ ਵਿੱਚੇ-ਵਿੱਚ ਸੜਨ ਭੁੱਜਣ ਲੱਗ ਪਏ।
ਗੁਰੂ ਅੰਗਦ ਦੇਵ ਜੀ ਦਾ ਹੁਕਮ ਮੰਨ ਕੇ ਗੁਰੂ ਅਮਰਦਾਸ ਜੀ ਖਡੂਰ ਸਾਹਿਬ ਛੱਡ ਕੇ ਸ੍ਰੀ ਗੋਇੰਦਵਾਲ ਸਾਹਿਬ ਚਲੇ ਗਏ ਸਨ। ਉਥੇ ਲੰਗਰ ਵਰਤਦਾ ਤੇ ਸੰਗਤਾਂ ਜੁੜਦੀਆਂ ਸਨ। ਗੁਰੂ ਅਮਰਦਾਸ ਜੀ ਦਾ ਤੇਜ ਪ੍ਰਤਾਪ ਵੇਖ ਕੇ ਦਾਤੂ ਜੀ ਜਰ ਨਾ ਸਕੇ। ਉਹ ਸਗੋਂ ਹੋਰ ਵੀ ਵਧੇਰੇ ਸੜਭੁੱਜ ਗਏ। ਇਕ ਦਿਨ ਕ੍ਰੋਧ ਵਿੱਚ ਆਏ, ਉਹ ਸ੍ਰੀ ਗੋਇੰਦਵਾਲ ਜਾ ਪੁੱਜੇ।
ਨਵੀਆਂ ਧਾਰਮਿਕ ਰਿੰਗਟੋਨਾਂ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ
ਦੀਵਾਨ ਲੱਗਾ ਹੋਇਆ ਸੀ। ਬਹੁਤ ਸਾਰੇ ਸਿੱਖ ਜੁੜੇ ਹੋਏ ਸਨ। ਗੁਰੂ ਜੀ ਗੱਦੀ ‘ਤੇ ਬੈਠੇ ਹੋਏ ਸਨ। ਦਾਤੂ ਜੀ ਨੇ ਕ੍ਰੋਧ ਨਾਲ ਗੁਰੂ ਜੀ ਨੂੰ ਕਿਹਾ-ਗੱਦੀ ਪੁੱਤਰਾਂ ਦਾ ਹੱਕ ਹੈ, ਨਾ ਕਿ ਸੇਵਾਦਾਰ ਦਾ। ਗੁਰ-ਗੱਦੀ ਦਾ ਹੱਕਦਾਰ ਮੈਂ ਹਾਂ। ਗੱਦੀ ਛੱਡ ਕੇ ਤੁਰਦੇ ਹੋਵੋ। ਇਹ ਕਹਿ ਕੇ ਦਾਤੂ ਜੀ ਨੇ ਗੁਰੂ ਜੀ ਦੇ ਲੱਕ ਵਿੱਚ ਜ਼ੋਰ ਦੀ ਲੱਤ ਮਾਰੀ। ਗੁਰੂ ਜੀ ਚੌਕੀ ਤੋਂ ਡਿੱਗ ਪਏ। ਉਹਨਾਂ ਨੇ ਰਤੀ ਭਰ ਗੁੱਸਾ ਨਾ ਕੀਤਾ ? ਸਗੋਂ ਛੇਤੀ ਨਾਲ ਉੱਠ ਕੇ ਉਹ ਦਾਤੂ ਜੀ ਦੇ ਪੈਰ ਘੁੱਟਣ ਲੱਗ ਪਏ ਅਤੇ ਕਹਿਣ ਲੱਗੇ- ‘ਮੁਆਫ਼ ਕਰਨਾ! ਮੈਂ ਬੁੱਢਾ ਹਾਂ। ਮੇਰੇ ਹੱਡ ਬੁਢੇਪੇ ਕਰਕੇ ਕਰੜੇ ਹਨ। ਤੁਹਾਡੇ ਚਰਨ ਨਰਮ ਤੇ ਸੋਹਲ ਹਨ। ਇਨ੍ਹਾਂ ਨੂੰ ਸੱਟ ਲੱਗੀ ਹੋਵੇਗੀ।
ਫਿਰ ਗੁਰੂ ਜੀ ਉੱਠ ਕੇ ਬਾਹਰ ਚਲੇ ਗਏ। ਉਹ ਆਪਣੇ ਪਿੰਡ ਬਾਸਰਕੇ ਪਹੁੰਚ ਕੇ ਪਿੰਡੋਂ ਬਾਹਰ ਇਕ ਕੋਠੇ ਵਿੱਚ ਜਾ ਬੈਠੇ ਤੇ ਭਜਨ ਕਰਨ ਲੱਗ ਪਏ। ਬਾਹਰ ਬੂਹੇ ਉੱਪਰ ਉਹਨਾਂ ਨੇ ਇਹ ਹੁਕਮ ਲਿਖ ਦਿੱਤਾ ਕਿ- ‘ਜਿਹੜਾ ਬੂਹਾ ਖੋਲ੍ਹੇਗਾ, ਉਹ ਸਿੱਖ ਨਹੀਂ ? ਸੰਗਤਾਂ ਨੂੰ ਪਤਾ ਨਾ ਲੱਗੇ ਕਿ ਗੁਰੂ ਜੀ ਕਿੱਥੇ ਹਨ। ਇਸ ਕਰਕੇ ਉਹ ਘਾਬਰ ਗਈਆਂ। ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਦੀ ਭਾਲ ਕਰੋ ! ਜਿਸ ਘੋੜੀ ਉੱਪਰ ਗੁਰੂ ਜੀ ਸਵਾਰੀ ਕਰਿਆ ਕਰਦੇ ਸਨ, ਉਹ ਖੁੱਲੀ ਛੱਡ ਦਿੱਤੀ ਗਈ। ਸੰਗਤਾਂ, ਸਮੇਤ ਬਾਬਾ ਬੁਢਾ ਜੀ, ਘੋੜੀ ਦੇ ਮਗਰ-ਮਗਰ ਤੁਰ ਪਏ। ਘੋੜੀ ਉਸ ਕੋਠੇ ਦੇ ਬੂਹੇ ਅੱਗੇ ਜਾ ਖੜੋਤੀ ਜਿਸ ਵਿੱਚ ਗੁਰੂ ਜੀ ਭਜਨ ਕਰ ਰਹੇ ਸਨ।
ਧਾਰਮਿਕ ਮੋਬਾਇਲ ਵਾਲਪੈਪਰ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ
ਬੂਹੇ ਉਪਰਲਾ ਹੁਕਮ ਵੇਖ ਕੇ ਬਾਬਾ ਜੀ ਨੇ ਕੋਠੇ ਦੀ ਪਿਛਲੀ ਕੰਧ ਨੂੰ ਸੰਨ੍ਹ ਲਾਈ। ਅੰਦਰ ਜਾ ਕੇ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਬੇਨਤੀ ਕੀਤੀ-ਸੱਚੇ ਪਾਤਸ਼ਾਹ! ਸੰਗਤਾਂ ਨੂੰ ਦਰਸ਼ਨ ਦਿਓ। ਗੁਰੂ ਜੀ ਬਾਹਰ ਆਏ ਅਤੇ ਸੰਗਤਾਂ ਦੇ ਨਾਲ ਸ੍ਰੀ ਗੋਇੰਦਵਾਲ ਚਲੇ ਗਏ। ਉਸ ਕੋਠੇ ਵਾਲੀ ਥਾਂ ਗੁਰਦੁਆਰਾ “ਸੰਨ ਸਾਹਿਬ” ਹੈ, ਜਿਥੇ ਹਰ ਸਾਲ ਭਾਦਰੋਂ ਦੀ ਪੂਰਨਮਾਸ਼ੀ ਨੂੰ ਭਾਰੀ ਮੇਲਾ ਲਗਦਾ ਹੈ।
ਸਿੱਖਿਆ – ਸਾਨੂੰ ਵੀ ਗੁਰੂ ਸਾਹਿਬ ਦੇ ਜੀਵਨ ਤੋਂ ਸਿੱਖਿਆ ਲੈਂਦੇ ਹੋਇ ਨਿਮਰਤਾ ਧਾਰਨ ਕਰਨੀ ਚਾਹਿਦੀ ਹੈ।
Waheguru Ji Ka Khalsa Waheguru Ji Ki Fateh
– Bhull Chuk Baksh Deni Ji –
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਅਤੇ ਅਨਮੋਲ ਵਚਨ ਪੜ੍ਹਨ ਲਈ ਐਥੇ ਕਲਿਕ ਕਰੋ ਜੀ