ਭਾਈ ਸਾਧੂ ਜੀ ਅਤੇ ਪੰਡਿਤ ਜੀ
ਭਾਈ ਸਾਧੂ ਜੀ ਅਤੇ ਓਨ੍ਹਾ ਦਾ ਸੁਪੁਤਰ ਭਾਈ ਰੂਪਾ ਜੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਪਿਯਾਰੇ ਤੇ ਪੱਕੇ ਸਿੱਖ ਸੀ|
ਗੁਰੂ ਹਰਿ ਗੋਬਿੰਦ ਸਾਹਿਬ ਜੀ ਦੀ ਕਿਰਪਾ ਸਦਕਾ ਏਹ੍ਨਾ ਨੂ ਖੇਤੀ ਅਤੇ ਸਹੁਕਾਰੀ ਵਿਚ ਅਪਾਰ ਧਨ ਤੇ ਇੱਜ਼ਤ ਮਾਨ ਪ੍ਰਾਪਤ ਸੀ|
ਦੋਨੋਂ ਪਿਓ ਪੁੱਤ ਲੋੜਵੰਦ ਲੋਗਾਂ ਦਿਯਾ ਜਰੂਰਤਾਂ ਮੁਤਾਬਿਕ ਬਹੁਤ ਘੱਟ ਬ੍ਯਾਜ ਤੇ ਕਰਜ਼ਾ ਦੇਣ ਦਾ ਕੱਮ ਵੀ ਕਰਦੇ ਸੀ|
ਧਨ ਦਾ ਬ੍ਯਾਜ ਨਾ ਦੇ ਸਕਣ ਵਾਲੇ ਨੂੰ ਓਹ ਮੂਲ ਦੇਣ ਤੇ ਬ੍ਯਾਜ ਮਾਫ ਵੀ ਕਰ ਦਿੰਦੇ ਸੀ|
ਓਹਨਾ ਦੀ ਹਰ ਲੋੜਵੰਦ ਦੇ ਕੱਮ ਆਓਣ ਤੇ ਨੇਕ ਨੀਤੀ ਦੇ ਚਲਦੇ ਓਹਨਾ ਦੇ ਦਰ ਉੱਤੇ ਲੋੜਵੰਦ ਲੋਕਾਂ ਦਾ ਇਕੱਠ ਲਗਾ ਰਿਹੰਦਾ ਸੀ|
ਇਕ ਦਿਨ ਏਕ ਪੰਡਿਤ ਓਹਨਾ ਨੂੰ ਮਿਲਣ ਆਇਆ| ਓਸ ਘੜੀ ਭਾਈ ਸਾਧੂ ਜੀ ਬਹੀ ਖਾਤਾ ਦੇਖ ਰਹੇ ਸੀ ਅਤੇ ਓਹਨਾ ਦਾ ਪੁਤਰ ਭਾਈ ਰੂਪਾ ਜੀ ਓਹਨਾ ਕੋਲ ਬੈਠੇ ਕਿਸੇ ਦੂਜੇ ਕੱਮ ਵਿਚ ਰੁਝੇ ਹੋਏ ਸਨ|
ਪੰਡਿਤ ਜੀ ਨੇ ਫਤਿਹ ਬਲੌਂਣ ਮਗਰੋਂ ਇਕ ਜਾਣਕਾਰ ਦੀ ਜਮਾਨਤ ਤੇ ਭਾਈ ਸਾਧੂ ਜੀ ਤੋਂ 500 ਰੂਪੈ ਦੇ ਕਰਜ਼ ਦੀ ਮੰਗ ਕੀਤੀ|
ਪੰਡਿਤ ਜੀ ਦੇ ਬਚਨ ਸੁਣ ਭਾਈ ਸਾਧੂ ਜੀ ਨੇ ਭਾਈ ਰੂਪਾ ਜੀ ਨੁੰ ਅੰਦਰੋ ਪੈਸੇ ਲੈਕੇ ਔਣ ਨੁੰ ਕਿਹਾ|
ਹਾਲੇ ਭਾਈ ਰੂਪਾ ਅੰਦਰ ਪੈਸੇ ਗਿਣ ਹੀ ਰਿਹਾ ਸੀ ਕਿ ਪੰਡਿਤ ਜੀ ਨੇ ਭਾਈ ਸਾਧੂ ਜੀ ਨੁੰ ਕਿਹਾ,
ਥੋਡੇ ਸ਼ਹਿਰ ਮੈ ਅੱਜ ਏਕ ਅਜੀਬ ਗੱਲ ਹੁੰਦੀ ਦੇਖੀ|
ਐਥੇ ਕਿਸੇ ਦੇ ਘਰੇ ਜਵਾਨ ਮੌਤ ਹੋਈ ਵੀ ਸੀ ਤੇ ਘਰ ਦੇ ਸਭ ਲੋਗ ਕੀਰਤਨ ਕਰ ਰਹੇ ਸੀ| ਸਾਜ ਤੇ ਤਬਲੇ ਬਜਾ ਰਹੇ ਸੀ, ਆਨੰਦ ਭੈਯਾ ਮੇਰੀ ਮਾਏ ਗਾ ਰਹੇ ਸੀ|
ਇਸ ਵਿੱਚ ਅਜੀਬ ਗੱਲ ਕੀ ਹੈ ਪੰਡਿਤ ਜੀ ? ਭਾਈ ਸਾਧੂ ਜੀ ਨੂ ਪੁਛਿਆ|
ਇਹ ਅਜੀਬ ਨਹੀ ਤਾਂ ਹੋਰ ਕਿ ਹੈ| ਸਾਡੇ ਐਥੇ ਤਾਂ ਅਗਰ ਕੋਈ ਮਰ ਜਾਵੇ ਤਾਂ ਛਾਤੀ ਪਿੱਟਦੇ ਨੇ ਵਿਲਾਪ ਕਰਦੇ ਨੇ| ਕੰਧਾ ਵਿੱਚ ਟੱਕਰਾ ਮਾਰ ਮਾਰ ਸਿਰ ਲਹੁਲੁਹਾਣ ਕਰ ਲੈਂਦੇ ਨੇ| ਸੋਗ ਵਿਚ ਰਹਿੰਦੇ ਨੇ ਤੇ ਘਰੋ ਰੋਣਾ, ਮਨਹੂਸਿਯਤ ਘਰੋ ਵਿਦਾ ਹੀ ਨਹੀਂ ਹੁੰਦੀ| ਥੋਡੇ ਐਥੇ ਮਰਣ ਤੇ ਵੀ ਆਨੰਦ ਦੇ ਸ਼ਬਦ ਗਾਏ ਜਾ ਰਹੇ ਨੇ|
ਪੰਡਿਤ ਦੀ ਗੱਲ ਸੁਣ ਭਾਈ ਸਾਧੂ ਜੀ ਨੇ ਇਕ ਜੋਰ ਦੀ ਆਵਾਜ ਲਗਾਈ|
ਭਾਈ ਰੂਪਾ…. ਰਿਹਣ ਦੇ, ਬਾਹਰ ਆਜਾ, ਪੰਡਿਤ ਜੀ ਨੂੰ ਪੈਸਾ ਨਹੀ ਦੇਣਾਂ|
ਭਾਈ ਰੂਪਾ ਜੀ ਬਾਹਰ ਆ ਗਏ|
ਪੰਡਿਤ ਹੈਰਾਨ ਹੋ ਗਇਆ ਤੇ ਭਾਈ ਸਾਧੂ ਜੀ ਨੂ ਕਰਜ਼ ਨਾਂ ਦੇਣ ਦਾ ਕਾਰਣ ਪੁਛਿਆ|
ਭਾਈ ਸਾਧੂ ਜੀ ਨੇ ਭਾਈ ਰੂਪਾ ਜੀ ਨੂ ਪੁਛਿਆ,
ਭਾਈ ਰੂਪਾ, ਜੇ ਘਰੇ ਜਵਾਨ ਪੁਤਰ ਦੀ ਮੌਤ ਹੋ ਜਾਵੇ ਤਾਂ ਤੁਸੀ ਕੀ ਕਰੋਗੇ ?
ਕਰਨਾ ਕਿ ਹੈ ਪਿਤਾ ਜੀ, ਗੁਰੂ ਹਰਿ ਗੋਬਿੰਦ ਸਾਹਿਬ ਜੀ ਮਹਾਰਾਜ ਜੀ ਮਰਜੀ ਮੰਨ ਕੇ ਕਬੂਲ ਕਰ ਲਓਗਾ| ਨਾਮ ਸਿਮਰਨ ਕਰੁਗਾਂ| ਜਾਨ ਅਤੇ ਜਹਾਂ ਦੇ ਮਾਲਕ ਗੁਰੂ ਜੀ ਹਨ ਤੇ ਫਿਰ ਅਗਰ ਓਹ ਆਪਣੇ ਸੇਵਕ ਨੂੰ ਸੇਵਾ ਵਾਸਤੇ ਇਸ ਦੁਨੀਆਂ ਤੋ ਸੱਦ ਲੈਂਦੇ ਨੇ ਤਾਂ ਇਹਦੇ
ਵਿਚ ਰੋਸ਼ ਕਿਹਾ| ਵੈਸੇ ਵੀ ਆਮਾਨਤੀ ਆਪਣੀ ਆਮਾਨਤ ਜਦੋਂ ਵਾਪਸ ਮੰਗੇ ਤਾਂ ਓਸ ਨੂੰ ਰਾਜੀ ਰਾਜੀ ਵਾਪਸ ਕਰਨਾ ਚਾਹਿਦਾ ਹੈ|
ਭਾਈ ਸਾਧੂ ਜੀ ਬੋਲੇ,
ਸੁਣਿਆ ਪੰਡਿਤ ਜੀ, ਅਗਰ ਤੁਸੀਂ ਰੱਬ ਦੀ ਦਿੱਤੀ ਜਿੰਦਗੀ ਦੀ ਮਿਆਦ ਖਤਮ ਹੋਣ ਤੇ ਐਨਾ ਵਿਲਾਪ ਕਰਦੇ ਹੋਂ ਤਾਂ ਜਦੋਂ ਮੇਰੇ ਕਰਜ਼ੇ ਦੀ ਮਿਆਦ ਪੂਰੀ ਹੋਣ ਤੇ ਖੁਸ਼ੀ ਖੁਸ਼ੀ ਵਾਪਸ ਨਹੀਂ ਕਰੋਗੇਂ|
ਇਸ ਖਾਤਰ ਹੀ ਮੈ ਭਾਈ ਰੂਪਾ ਨੂੰ ਖਾਲੀ ਹੱਥ ਬਾਹਰ ਸੱਦ ਲਿਆ|
ਪੰਡਿਤ ਜੀ ਨੂੰ ਅਪਣੀ ਗਲਤੀ ਦਾ ਅਹਿਸਾਸ ਹੋ ਗਇਆ| ਜਦੋਂ ਓਹਨੂੰ ਏਹ ਗੱਲ ਸਮਝ ਵਿੱਚ ਆ ਗਈ ਤਾਂ ਭਾਈ ਸਾਧੂ ਜੀ ਨੇ ਓਹਨੂੰ ਲੋੜ ਮੁਤਾਬਿਕ ਧਨ ਦੇ ਦਿੱਤਾ|
ਪੰਡਿਤ ਜੀ ਭਾਈ ਸਾਧੂ ਜੀ ਤੋਂ ਜੀਵਨ ਦਾ ਏਹ ਗੂੜ੍ਹ ਗਿਯਾਨ ਅਤੇ ਧਨ ਲੈ ਖੁਸ਼ੀ ਖੁਸ਼ੀ ਆਪਣੇ ਸ਼ਹਿਰ ਵੱਲ ਨੂੰ ਤੁਰ ਪਿਆ|
ਸਿਖਿਆ – ਸਾਨੂੰ ਕਿਸੇ ਦੀ ਅਮਾਨਤ ਨੂੰ ਸਾਂਭ ਕੇ ਰਖਣਾ ਚਾਹੀਦਾ ਹੈ ਤੇ ਵੇਲੇ ਸਿਰ ਵਾਪਿਸ ਕਰ ਦੇਣਾ ਚਾਹੀਦਾ ਹੈ| ਇੰਝ ਕਰਦੇਆ ਮਨ ਵਿੱਚ ਕਿਸੇ ਤਰੀਕੇ ਦੀ ਸ਼ੰਕਾ ਜਾਂ ਦੁੱਖ ਨਹੀਂ ਰਖਣਾ ਚਾਹੀਦਾ| ਪਰਮਾਤਮਾ ਦੇ ਭਾਣੇ ਵਿੱਚ ਰਾਜੀ ਰਹਿਣਾ ਸਿਖੋ|