Saakhi – Bhai Kamlia Ate Bhai Budhu ShahSaakhi - Bhai Kamlia Ate Bhai Budhu Shah

यह साखी हिन्दी में पढ़ें 

ਭਾਈ ਕਮਲੀਆ ਅਤੇ ਭਾਈ ਬੁੱਧੂ ਸ਼ਾਹ

ਜਹਾਂਗੀਰ ਦੇ ਰਾਜ ਸਮੇਂ ਸਾਧੂ ਨਾਂ ਦਾ ਇਕ ਇੱਟਾਂ ਦਾ ਵਪਾਰੀ ਬਹੁਤ ਮਸ਼ਹੂਰ ਸੀ। ਇਹਦੀ ਮੌਤ ਤੋਂ ਬਾਦ ਇਹਦਾ ਪੁਤਰ ਭਾਈ ਬੁੱਧੂ ਸ਼ਾਹ ਨੇ ਇਹ ਸਾਰਾ ਕਾਰੋਬਾਰ ਸੰਭਾਲ ਲਿਆ। ਇਹ ਲਾਹੌਰ ਦਾ ਰਹਿਣ ਵਾਲਾ ਸੀ। ਕੁਛ ਲੋਗ ਭਾਈ ਬੁੱਧੂ ਸ਼ਾਹ ਦਾ ਅਸਲੀ ਨਾਂ ਸਾਧੂ ਵੀ ਦਸਦੇ ਹਨ (ਭਾਵ ਸਾਧੂ ਇਹਦਾ ਪਿਤਾ ਨਹੀਂ ਸੀ, ਸਾਧੂ ਅਤੇ ਭਾਈ ਬੁੱਧੂ ਸ਼ਾਹ ਇਕ ਹੀ ਬੰਦੇ ਦੇ ਦੋ ਨਾਂ ਸਨ)। ਲਾਹੌਰ ਸ਼ਹਿਰ ਵਿਚ ਉਸ ਦਾ ਇੱਟਾਂ ਦਾ ਕਾਫ਼ੀ ਵੱਡਾ ਕਾਰੋਬਾਰ ਸੀ। ਉਹ ਮਜ਼ਦੂਰਾਂ ਪਾਸੋਂ ਇੱਟਾਂ ਬਣਵਾ ਕੇ, ਆਵਿਆਂ ਵਿਚ ਪਕਵਾ ਕੇ ਅੱਗੇ ਵੇਚਦਾ ਸੀ। ਉਸ ਦਾ ਕਾਰੋਬਾਰ ਇੰਨਾ ਵੱਡਾ ਸੀ ਕਿ ਉਸ ਪਾਸਿਓ ਸਰਕਾਰੀ ਕੰਮਾਂ ਲਈ ਵੀ ਇੱਟਾਂ ਖ਼ਰੀਦੀਆਂ ਜਾਂਦੀਆਂ ਸਨ।

ਉਹ ਗੁਰੂ ਅਰਜਨ ਦੇਵ ਜੀ ਦਾ ਸ਼ਰਧਾਲੂ ਸੀ। ਉਸਨੇ ਸਭਤੋਂ ਪਹਿਲਾਂ ਲਾਹੌਰ ਵਿੱਚ ਗੁਰੂ ਮੁਲਾਕਾਤ ਕੀਤੀ ਸੀ ਅਤੇ ਗੁਰੂ ਸਾਹਿਬ ਦੇ ਕੀਰਤਨ ਅਤੇ ਬਾਣੀ ਤੋ ਪ੍ਰਭਾਵਿਤ ਹੋਕੇ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਉਹ ਰੋਜਾਨਾ ਚੂਨਾ ਮੰਡੀ ਲਾਹੌਰ ਦੀ ਧਰਮਸ਼ਾਲਾ ਦੇ ਦਰਬਾਰ ਵਿੱਚ ਹਾਜਰੀ ਭਰਦਾ ਸੀ।  ਗੁਰੂ ਅਰਜਨ ਦੇਵ ਜੀ ਦੋ ਸਾਲ ਤੋਂ ਜਿਆਦਾ ਸਮਾਂ ਤੱਕ ਲਾਹੌਰ ਵਿੱਚ ਰਹੇ, ਜਦੋਂ ਉਨ੍ਹਾਂਨੂੰ ਕਿਸੇ ਰਿਸ਼ਤੇਦਾਰ ਦੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਲਾਹੌਰ ਭੇਜਿਆ ਗਿਆ।

ਇਕ ਵਾਰੀ ਭਾਈ ਬੁੱਧੂ ਸ਼ਾਹ ਨੇ ਗੁਰੂ ਅਰਜਨ ਦੇਵ ਜੀ ਅਤੇ ਸਿੱਖ ਸੰਗਤ ਨੂੰ ਆਪਣੇ ਘਰ ਭੋਜਨ (ਲੰਗਰ) ਉੱਪਰ ਇਸ ਸ਼ਰਧਾ ਨਾਲ ਬਲਾਇਆ ਕਿ ਉਸਦੇ ਨਵੇਂ ਪਾਏ ਆਵਿਆਂ ਦੀਆਂ ਸਾਰੀਆਂ ਇੱਟਾਂ ਚੰਗੀ ਤਰ੍ਹਾਂ ਪੱਕ ਜਾਣ। ਸਿੱਖ ਸੰਗਤ ਜਦੋਂ ਭੋਜਨ ਛਕ ਰਹੀ ਸੀ, ਉਸ ਵੇਲੇ ਭਾਈ ਲੱਪੂ ਪਟੋਲੀਆ, ਜਿਹੜਾ ਭਾਈ ਕਮਲੀਆ ਕਰਕੇ ਪ੍ਰਸਿੱਧ ਸੀ, ਬੁੱਧੂ ਸ਼ਾਹ ਦੇ ਘਰ ਅੱਗੇ ਪੁੱਜਿਆ ਜਿੱਥੇ ਸੰਗਤਾਂ ਨੂੰ ਭੋਜਨ ਵਰਤਾਇਆ ਜਾ ਰਿਹਾ ਸੀ। ਭਾਈ ਕਮਲੀਏ ਦੇ ਪਾਟੇ ਹੋਏ ਕੱਪੜੇ ਦੇਖ ਕੇ ਦਰਵਾਜ਼ੇ ਉੱਪਰ ਖੜੇ ਸੇਵਾਦਾਰ ਨੇ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਉਸ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਉਸ ਨੂੰ ਖਾਣ ਲਈ ਵੀ ਕੁਝ ਨਾ ਦਿੱਤਾ। ਸੇਵਾਦਾਰ ਨੇ ਇਹ ਕਹਿ ਕੇ ਟਾਲ ਦਿੱਤਾ, “ਤੂੰ ਲੇਟ ਹੋ ਗਿਐ। ਭੋਜਨ ਵਰਤ ਚੁੱਕਿਆ ਹੈ। ਭਾਈ ਕਮਲੀਆ ਦਰਵਾਜ਼ੇ ਦੇ ਬਾਹਰ ਹੀ ਖੜ੍ਹਾ ਹੋ ਗਿਆ।

ਸਿੱਖ ਸੰਗਤਾਂ ਦੇ ਭੋਜਨ ਛਕਣ ਪਿਛੋਂ ਬੁੱਧੂ ਸ਼ਾਹ ਨੇ ਗੁਰੂ ਅਰਜਨ ਦੇਵ ਜੀ ਅੱਗੇ ਬੇਨਤੀ ਕੀਤੀ, “ਮੇਰੇ ਮਨ ਦੀ ਭਾਵਨਾ ਹੈ ਕਿ ਇਸ ਵਾਰੀ ਮੇਰੇ ਆਵੇ ਦਿਆਂ ਇੱਟਾਂ ਵਧੀਆ ਪੱਕਣ ਅਤੇ ਮੈਨੂੰ ਵੇਚਣ ਉੱਪਰ ਚੰਗੇ ਪੈਸੇ ਮਿਲਣ।” ਅਰਦਾਸ ਕਰਨ ਵਾਲੇ ਸਿੱਖ ਨੇ ਅਰਦਾਸ ਕਰਦੇ ਹੋਏ ਜਦੋਂ ਕਿਹਾ, ਭਾਈ ਬੁੱਧੂ ਸ਼ਾਹ ਦੇ ਆਵੇਂ ਦੀਆਂ ਇੱਟਾਂ ਪੱਕ ਜਾਣ, ਉਸ ਸਮੇਂ ਬਾਹਰ ਤੋਂ ਭਾਈ ਕਮਲੀਏ ਦੀ ਆਵਾਜ਼ ਆਈ, “ਇੱਟਾਂ ਕੱਚੀਆਂ ਰਹਿਣਗੀਆਂ ਕਿਉਂਕਿ ਬੁੱਧੂ ਸ਼ਾਹ ਦੇ ਆਦਮੀਆਂ ਮੈਨੂੰ ਭੁੱਖੇ ਨੂੰ ਕੁਝ ਖਾਣ ਲਈ ਨਹੀਂ ਦਿੱਤਾ। ਜਦੋਂ ਮੈਂ ਸੇਵਾਦਾਰਾਂ ਪਾਸੋਂ ਭੋਜਨ ਮੰਗਿਆ ਤਾਂ ਉਨ੍ਹਾਂ ਜਵਾਬ ਦੇ ਦਿੱਤਾ ਅਤੇ ਕਿਹਾ ਕਿ ਭੋਜਨ ਵਰਤ ਚੁੱਕਿਆ ਹੈ।” ਗੁਰੂ ਅਰਜਨ ਦੇਵ ਜੀ ਨੇ ਬੁੱਧੂ ਸ਼ਾਹ ਨੂੰ ਕਿਹਾ, “ਭਾਈ ਕਮਲੀਏ ਦੇ ਵਾਕ ਅਨੁਸਾਰ, ਤੇਰੇ ਆਵੇ ਦੀਆਂ ਇੱਟਾਂ ਕੱਚੀਆਂ ਰਹਿਣਗੀਆਂ ਕਿਉਂਕਿ ਤੇਰੇ ਆਦਮੀਆਂ ਨੇ ਇਕ ਲੋੜਵੰਦ ਨੂੰ ਭੋਜਨ ਨਹੀਂ ਦਿੱਤਾ। ਉਸਦਾ ਕਿਹਾ ਬਿਰਥਾ ਨਹੀਂ ਜਾ ਸਕਦਾ। ਪਰ ਸਿੱਖ ਸੰਗਤ ਦੀ ਅਰਦਾਸ ਕੀਤੀ ਵੀ ਬਿਰਥੀ ਨਹੀਂ ਜਾ ਸਕਦੀ। ਇਸ ਲਈ ਤੇਰੀਆਂ ਕੱਚੀਆਂ ਇੱਟਾਂ ਹੀ ਪੱਕੀਆਂ ਦੇ ਭਾਅ ਵਿਕ ਜਾਣਗੀਆਂ ?

ਰੱਬ ਦੀ ਕੁਦਰਤ, ਉਸ ਸਾਲ ਬਹੁਤ ਬਾਰਸ਼ਾਂ ਹੋਈਆਂ। ਬਾਰਸ਼ਾਂ ਨਾਲ ਲੋਕਾਂ ਦੇ ਪੁਰਾਣੇ ਘਰ ਤਾਂ ਡਿੱਗਣੇ ਹੀ ਸਨ, ਕਿਲ੍ਹੇ ਦੀ ਕੰਧ ਵੀ ਡਿੱਗ ਗਈ। ਕਿਲ੍ਹੇ ਦੀ ਦੀਵਾਰ ਬਣਾਉਣ ਲਈ ਸੂਬੇਦਾਰ ਨੂੰ ਪੱਕੀਆਂ ਇੱਟਾਂ ਕਿਸੇ ਪਾਸੇ ਤੋਂ ਨਾ ਮਿਲੀਆਂ। ਕਿਲ੍ਹੇ ਦੀ ਦੀਵਾਰ ਬਣਾਉਣੀ ਜ਼ਰੂਰੀ ਸੀ। ਇਸ ਲਈ ਸੂਬੇਦਾਰ ਨੇ ਬੁੱਧੂ ਸ਼ਾਹ ਪਾਸੋਂ ਉਸ ਦੀਆਂ ਕੱਚੀਆਂ ਪਿੱਲੀਆਂ ਇੱਟਾਂ ਦੇ ਪੈਸੇ ਪੱਕੀਆਂ ਦੇ ਭਾਅ ਦੇ ਅਦਾ ਕਰ ਕੇ ਆਪਣੀ ਦੀਵਾਰ ਪੂਰੀ ਕਰਵਾਈ। ਬੁੱਧੂ ਸ਼ਾਹ ਆਪਣੀਆਂ ਕੱਚੀਆਂ ਪਿੱਲੀਆਂ ਇੱਟਾਂ ਦੇ ਪੈਸੇ ਪੱਕੀਆਂ ਦੇ ਭਾਅ ਲੈ ਕੇ ਬੜਾ ਖੁਸ਼ ਹੋਇਆ।

ਭਾਈ ਬੁੱਧੂ ਸ਼ਾਹ ਗੁਰੂ ਦੁਆਰਾ ਕੀਤੇ ਗਏ ਵਚਨ ਸੱਚ ਸਾਬਤ ਹੋਣ ਤੇ ਖੁਸ਼ੀ ਸਹਿਤ ਕਈ ਵਡਮੁੱਲੇ ਉਪਹਾਰ ਅਤੇ ਫਲਾਂ ਦੀ ਟੋਕਰੀ ਲੈਕੇ ਗੁਰੂ ਚਰਣਾਂ ਵਿੱਚ ਹਾਜਿਰ ਹੋ ਗਿਆ। ਇਹ ਉਪਹਾਰ ਵੇਖਕੇ, ਗੁਰੂ ਸਾਹਿਬ ਨੇ ਕਿਹਾ,  ਬੁੱਧੂ ਸ਼ਾਹ! ਤੁਹਾਨੂੰ ਇਹ ਤੋਹਫ਼ੇ ਭਾਈ ਕਮਲਿਆ ਅੱਗੇ ਪੇਸ਼ ਕਰਣੇ ਚਾਹੀਦੇ ਹਨ। ਤੂੰ ਉਸਨੂੰ ਉਸ ਦਿਨ ਭੁੱਖਾ ਰੱਖਿਆ। ਤੁਹਾਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਤੁਸੀ ਲੰਗਰ ਕਰਦੇ ਹੋ ਤਾਂ ਦਰਵਾਜਾ ਸਦਾ ਖੁੱਲਾ ਰਹਿਣਾਂ ਚਾਹੀਦਾ ਹੈ। ਸਾਰੇ ਜਰੂਰਤਮੰਦਾਂ ਨੂੰ ਉਨ੍ਹਾਂ ਦੀ ਤਸੱਲੀ ਦੇ ਅਨੁਸਾਰ ਖਿਲਾਇਆ ਜਾਣਾ ਚਾਹੀਦਾ ਹੈ। ਨਹੀਂ ਤਾਂ ਲੰਗਰ ਲਾਉਣ ਦੇ ਝੂਠੇ ਦਿਖਾਵੇ ਦੀ ਲੋੜ ਨਹੀਂ ਹੈ।

ਹੁਣ ਤੁਹਾਨੂੰ ਲਾਹੌਰ ਜਾਕੇ ਭਾਈ ਲੱਧੇ ਨੂੰ ਮਿਲਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਸਹਾਇਤਾ ਨਾਲ ਇਹਨਾਂ ਤੋਹਫ਼ੀਆਂ ਨੂੰ ਭਾਈ ਕਾਮਲਿਆ ਨੂੰ ਪੇਸ਼ ਕਰਣਾ ਚਾਹੀਦਾ ਹੈ ਅਤੇ ਉਨ੍ਹਾਂ ਤੋਂ ਮਾਫੀ ਮੰਗਣਾ ਚਾਹੀਦੀ ਹੈ। ਜੇਕਰ ਉਹ ਤੁਹਾਨੂੰ ਮਾਫ ਕਰ ਦਿੰਦਾ ਹੈ, ਤਾਂ ਤੁਹਾਡੇ ਆਵੇ ਵਿੱਚ ਇੱਟਾਂ ਕਦੇ ਕੱਚਿਆਂ ਨਹੀਂ ਰਹਿਣਿਆਂ।

ਭਾਈ ਸਾਹਿਬ ਨੇ ਇੱਦਾ ਹੀ ਕੀਤਾ। ਜਦੋਂ ਭਾਈ ਕਮਲਿਆ ਨੇ ਉਨ੍ਹਾਂ ਅਨਮੋਲ ਤੋਹਫ਼ੀਆਂ ਨੂੰ ਦੇਖਿਆ ਤਾਂ ਉਨ੍ਹਾਂਨੂੰ ਬਹੁਤ ਖੁਸ਼ੀ ਹੋਈ। ਉਨ੍ਹਾਂਨੇ ਭਾਈ ਬੁੱਧ ਸ਼ਾਹ ਨੂੰ ਇਸ ਸ਼ਰਤ ਉੱਤੇ ਮਾਫ ਕਰ ਦਿੱਤਾ ਕਿ ਉਹ ਉਨ੍ਹਾਂ ਨੌਕਰਾਂ ਨੂੰ ਦੰਡਿਤ ਕਰੇਗਾ ਜਿਨ੍ਹਾਂ ਨੇ ਉਨ੍ਹਾਂਨੂੰ ਆਪਣੇ ਘਰ ਵਿੱਚ ਪਰਵੇਸ਼ ਕਰਣ ਵਲੋਂ ਰੋਕ ਦਿੱਤੀ ਸੀ। ਅੱਗੇ ਲਈ ਬੁੱਧੂ ਸ਼ਾਹ ਨੇ ਵੀ ਇਹ ਗੱਲ ਪੱਲੇ ਬੰਨ ਲਈ ਕਿ ਨੰਗੇ ਅਤੇ ਭੁੱਖੇ ਦੀ ਪ੍ਰਮਾਤਮਾ ਪਹਿਲਾਂ ਸੁਣਦਾ ਹੈ। ਨੰਗੇ ਨੂੰ ਕੱਪੜਾ ਅਤੇ ਭੁੱਖੇ ਨੂੰ ਅੰਨ ਦੇਣ ਵਾਲਿਆਂ ਦੀਆਂ ਮੁਰਾਦਾਂ ਪ੍ਰਮਾਤਮਾ ਆਪ ਪੂਰੀਆਂ ਕਰਦਾ ਹੈ।

ਇਤਿਹਾਸ ਦੀ ਪੜਤਾਲ ਕਰਨ ਤੇ ਪਤਾ ਚਲਦਾ ਹੈ ਕਿ ਬੁੱਧੂ ਸ਼ਾਹ ਦੀ ਮੌਤ ਜਿਸ ਜਗਾਹ ਹੋਈ ਓਥੇ ਹੀ ਦਫਨਾ ਦਿੱਤਾ ਗਿਆ ਅਤੇ ਇਤਿਹਾਸ ਇਹ ਵੀ ਕਿਹਾ ਗਿਆ ਹੈ ਕੀ ਇਹਦੀ ਮੌਤ ਆਵੇ ਵਿੱਚ ਡਿਗਣ ਕਰਕੇ ਹੋਈ ਸੀ। ਇੱਥੇ ਹੀ ਬੁੱਧੂ ਸ਼ਾਹ ਦੀ ਸਮਾਧੀ ਬਣਾਈ ਗਈ ਸੀ ਜੋ ਹੁਣ ਬਹੁਤ ਮਾੜੀ ਹਾਲਤ ਵਿੱਚ ਹੈ ਅਤੇ ਭਾਈ ਬੁੱਧੂ ਦਾ ਆਵਾ ਨਾਂ ਤੋ ਜਾਣੀਂ ਜਾਂਦੀ ਹੈ।

ਸਿੱਖਿਆ – ਸਾਨੂੰ ਹਰ ਲੋੜਵੰਦ ਅਤੇ ਭੁੱਖੇ ਦੀ ਮਦਦ ਕਰਨੀ ਚਾਹਿਦੀ ਹੈ ਅਤੇ ਲੰਗਰ ਬਿਨਾਂ ਕਿਸੇ ਭੇਦਭਾਵ ਦੇ ਵਰਤੌਣਾਂ ਚਾਹਿਦਾ ਹੈ।

Budhu Shah Da Aawa Lahore
Budhu Shah Di Samadhi/Aawa (Lahore, Pakistan)

Waheguru Ji Ka Khalsa Waheguru Ji Ki Fateh
– Bhull Chukk Baksh Deni Ji –

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.