Saakhi – Baba Srichand Ate Guru Sahib
ਬਾਬਾ ਸ੍ਰੀ ਚੰਦ ਜੀ ਅਤੇ ਗੁਰੂ ਸਾਹਿਬ
ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ, ਗੁਰੂ ਨਾਨਕ ਸਾਹਿਬ ਜੀ ਦੇ ਸਿੰਘਾਸਣ ਦੇ ਚੌਥੇ ਉੱਤਰਾਧਿਕਾਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਲਈ ਅਮ੍ਰਿਤਸਰ ਆਏ।
ਬਾਬਾ ਸ੍ਰੀ ਚੰਦ ਜੀ ਨੇ ਗੁਰੂ ਪ੍ਰਤੀ ਨਿਰਾਦਰ ਅਤੇ ਹੱਸਣ ਦੀ ਕੋਸ਼ਿਸ਼ ਕਰਦੇ ਹੋਇ ਕਿਹਾ, “ਹੇ ਰਾਮਦਾਸ! ਤੇਰਾ ਦਾੜ੍ਹਾ ਏਨਾ ਲੰਮਾਂ ਕਿਉ ਹੈ ?”
ਗੁਰੂ ਨੇ ਜਵਾਬ ਦਿੱਤਾ, ਮੇਰੇ ਕੋਲ ਇਹ ਲੰਮੀ ਦਾਹੜੀ ਤੁਹਾਡੇ ਜਿਹੇ ਮਹਾਂਪੁਰਖਾਂ ਦੇ ਪਵਿੱਤਰ ਚਰਣਾਂ ਨੂੰ ਪੂੰਝਣ ਲਈ ਰਖੀ ਹੋਈ ਹੈ।
ਗੁਰੂ ਸਾਹਿਬ ਦੀ ਨਿਮਰਤਾ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਫਟੱੜ ਕਰ ਦਿੱਤਾ ਤੇ ਉਹ ਗੁਰੂ ਸਾਹਿਬ ਜੀ ਦੇ ਚਰਣਾਂ ਵਿੱਚ ਡਿੱਗ ਪਿਆ ਅਤੇ ਕਿਹਾ ਕਿ ਹੁਣ ਮੈਨੂੰ ਪਤਾ ਚਲ ਗਿਆ ਹੈ ਕਿ ਗੁਰੂ ਸਾਹਿਬ ਨੇ ਮੇਰੀ ਚੋਣ ਕਿਉ ਨਹੀਂ ਕਿਤੀ ਤੇ ਮੇਰੀ ਬਜਾਏ ਤੁਸੀਂ ਮੇਰੇ ਪਿਤਾ ਦੇ ਸਿੰਘਾਸਣ ਉੱਤੇ ਬੈਠੇ ਹੋ।
ਬਾਣੀ ਵਿੱਚ ਕਬੀਰ ਜੀ ਦਾ ਫੁਰਮਾਨ ਹੈ –
ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ ॥
ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ ॥੧੫੫॥
ਕਬੀਰ, ਜਿਥੇ ਬ੍ਰਹਮਬੋਧ ਹੈ ਉਥੇ ਨੇਕੀ ਹੈ ਤੇ ਜਿਥੇ ਕੂੜ ਹੈ ਉਥੇ ਕਸਮਲ ਹੈ। ਜਿਥੇ ਲਾਲਚ ਹੈ ਉਥੇ ਮੌਤ ਹੈ ਅਤੇ ਜਿਥੇ ਮੁਆਫੀ ਹੈ, ਉਥੇ ਵਾਹਿਗੁਰੂ ਖੁਦ ਹੀ ਹੈ।
ਸਿੱਖਿਆ – ਸਾਂਨੂ ਗੁਰੂ ਸਾਹਿਬ ਦੇ ਹੁਕੁਮ ਮੁਤਾਬਿਕ ਨਿਮਰਤਾ ਦੇ ਧਾਰਨੀ ਬਣਨਾ ਚਾਹਿਦਾ ਹੈ। ਜਿੱਥੇ ਨਿਮਰਤਾ ਤੇ ਖਿਮਾ ਹੁੰਦੀ ਹੈ ਉੱਥੇ ਵਾਹਿਗੁਰੂ ਦੀ ਮਿਹਰ ਸਦਾ ਬਣੀ ਰਹਿੰਦੀ ਹੈ।
Waheguru Ji Ka Khalsa Waheguru Ji Ki Fateh
– Bhull Chuk Baksh Deni Ji –