Saakhi – Baba Nanak Da Sajjan Thag Nu Updesh

Saakhi - Baba Nanak Da Sajjan Thag Nu Updesh

इसे हिंदी में पढ़ें 

ਬਾਬਾ ਨਾਨਕ ਦਾ ਸੱਜਣ ਠੱਗ ਨੂੰ ਉਪਦੇਸ਼

‘ਸਜਣ’ ਦਾ ਮਤਲਬ ਹੂੰਦਾ ਹੈ ਇਕ ਚੰਗਾ ਇਨਸਾਨ, ਇਕ ਦੋਸਤ, ਇਕ ਮਦਦਗਾਰ। ਇਸ ਨਾਂ ਦਾ ਇਕ ਆਦਮੀ ਟੁਲਾਂਬਾ (ਹੁਣ ਪਾਕਿਸਤਾਨ ਵਿੱਚ) ਵਿੱਚ ਰਹਿੰਦਾ ਸੀ। ਉਸ ਨੂੰ ਇਲਾਕੇ ਦੇ ਲੋਗ ਇਕ ਚੰਗੇ ਇਨਸਾਨ ਵਜੋਂ ਜਾਣਦੇ ਸਨ। ਉਸਨੇ ਆਣ-ਜਾਣ ਵਾਲੇ ਰਾਹਗੀਰਾਂ ਦੇ ਰਾਤ ਦੇ ਵਿਸ਼ਰਾਮ ਲਈ ਇਕ ਸਰਾਂ (ਧਰਮਸ਼ਾਲਾ) ਵੀ ਬਣਵਾ ਰਖੀ ਸੀ। ਜਦੋਂ ਕੋਈ ਰਾਹਗੀਰ ਅਪਣੀ ਕੋਈ ਵਸਤੁ ਇੱਥੇ ਭੁੱਲ ਜਾਂਦਾ ਤਾਂ ਉਸਨੂੰ ਇਹ ਅਪਣੀ ਜਾਣ ਕੇ ਰੱਖ ਲੈਂਦਾ ਸੀ। ਹੋਲੀ-ਹੋਲੀ ਉਸ ਅੰਦਰ ਧਰਮਸ਼ਾਲਾ ਵਿੱਚ ਆਏ ਰਾਰਗੀਰਾਂ ਦਿਆਂ ਕੀਮਤੀ ਵਸਤਾਂ ਚੋਰੀ ਕਰਨ ਦੀ ਬੁਰੀ ਆਦਤ ਪੈ ਗਈ।

ਥੋੜੇ ਸਮੇਂ ਬਾਦ ਉਸਦੀ ਇਸ ਆਦਤ ਨੇ ਉਸ ਨੂੰ ਇਕ ਬੁਰੇ ਇਨਸ਼ਾਨ ਵਿੱਚ ਬਦਲ ਦਿੱਤਾ। ਸਜਣ ਧਰਮਸ਼ਾਲਾ ਵਿੱਚ ਆਏ ਰਾਹਗੀਰ ਦੀ ਕੀਮਤੀ ਵਸਤੁ ਖੋਹਣ ਲਈ ਉਹਨਾਂ ਦਾ ਕਤਲ ਕਰਨ ਤੋਂ ਵੀ ਸੰਕੋਚ ਨਹੀਂ ਕਰਦਾ ਸੀ। ‘ਸਜਣ’ ਹੁਣ ਅਪਣੀ ਬੁਰੀ ਆਦਤ ਕਰਕੇ ਇਕ ‘ਠੱਗ’ ਵਿੱਚ ਬਦਲ ਗਿਆ ਸੀ ਅਤੇ ਲੋਕ ਉਸਨੂੰ ਹੁਣ ‘ਸਜਣ ਠੱਗ’ ਕਹਿਣ ਲੱਗ ਪਏ।

ਆਪਣੀ ਉਦਾਸੀ ਦੀ ਜਾਤਰਾ ਸਮੇਂ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਨੇ ਵੀ ਸਜਣ ਠੱਗ ਦੀ ਇਸ ਸਰਾਂ ਵਿੱਚ ਰਾਤ ਰੁਕਣਾ ਕੀਤਾ। ਸ਼ਾਮ ਨੂੰ ਜਦ ਸਜਣ ਠੱਗ ਨੇ ਇਹਨਾਂ ਜਾਤਰੂਆਂ (ਬਾਬਾ ਨਾਨਕ ਜੀ ਅਤੇ ਭਾਈ ਮਰਦਾਨਾ ਜੀ) ਨੂੰ ਲੁੱਟਣ ਬਾਰੇ ਮਤਾ ਪਕਾਇਆ ਉਸੇ ਵੇਲੇ ਗੁਰੂ ਨਾਨਕ ਜੀ ਨੇ ਸ਼ਬਦ ਗਾਉਣਾਂ ਸ਼ੁਰੂ ਕਰ ਦਿੱਤਾ ਅਤੇ ਭਾਈ ਮਰਾਨਾ ਜੀ ਨੇ ਰਬਾਬ ਬਜਾਉਣੀ ਸ਼ੁਰੂ ਕਰ ਦਿੱਤੀ।

ਸ਼ਬਦ ਇਹ ਸਮਝਾਉਦਾਂ ਸੀ ਕਿ ਜੇਕਰ ਕਿਸੇ ਦਾ ਦਿਲ ਸ਼ਾਫ ਨਾ ਹੋਵੇ ਤਾਂ ਬਾਹਰੋਂ ਕੀਤੇ ਚੰਗੇ ਕਰਮ ਨਿਹਫਲ ਹਨ। ਵਾਹਿਗੁਰੂ ਸਭ ਦੇ ਦਿਲਾਂ ਦਿਆਂ ਜਾਣਦਾ ਹੈ ਉਸਨੂੰ ਕੋਈ ਭਰਮਾਂ ਨਹੀਂ ਸਕਦਾ। ਚੰਗੇ ਕਰਮ ਹੀ ਇਨਸਾਨ ਦੇ ਸੱਚੇ ਮਿੱਤਰ (ਸਜਣ) ਹੂੰਦੇ ਹਨ। ਇਨਸਾਨ ਦੇ ਚੰਗੇ ਕਰਮ ਨਾਂ ਸਿਰਫ ਇਸ ਸੰਸਾਰ ਵਿੱਚ ਸਗੋਂ ਪਰਲੋਕ ਵਿੱਚ ਵੀ ਸਹਾਈ ਹੂੰਦੇ ਹਨ। ਬੁਰੇ ਕਰਮਾਂ ਨਾਲ ਮਨੁੱਖ ਆਪਣੀ ਮੱਤ ਨੂੰ ਗੰਦਾ ਕਰ ਲੈਦਾਂ ਹੈ, ਅਤੇ ਇਸ ਨਾਲ ਨਾਂ ਸਿਰਫ ਉਹ ਇਸ ਸੰਸਾਰ ਵਿੱਚ ਹੀ ਦੁੱਖ ਸਹਿਣ ਕਰਦਾ ਹੈ ਸਗੋਂ ਉਸਦੀ ਆਤਮਾਂ ਮਰਨ ਮਗਰੋਂ ਵੀ ਮੈਲੀ ਹੀ ਰਹਿੰਦੀ ਹੈ।

ਸਜਣ ਠੱਗ ਲੁੱਕ ਕੇ ਇਹ ਸ਼ਬਦ ਬੜੇ ਧਿਆਨ ਨਾਲ ਸੁਣ ਰਿਹਾ ਸੀ। ਜਿਵੇਂ-ਜਿਵੇਂ ਇਹ ਸ਼ਬਦ ਉਸਦੇ ਕੰਨਾਂ ਵਿੱਚ ਪੈ ਰਹੇ ਸਨ ਉਸਦੇ ਦਿਮਾਗ ਤੇ ਪਿਆ ਪੜਦਾ ਹਟਦਾ ਗਿਆ ਅਤੇ ਉਸਨੂੰ ਸੱਚ ਦਿਖਣਾ ਸ਼ੁਰੂ ਹੋ ਗਿਆ ਭਾਵ ਉਸਨੂੰ ਅਪਣੇਂ ਮਾੜੇ ਕਰਮ ਯਾਦ ਆਉਣ ਲੱਗੇ। ਉਸਨੂੰ ਇਹ ਨਿਸ਼ਚਾ ਹੋ ਗਿਆ ਕਿ ਉਹ ਲਾਲਚ ਵੱਸ ਪੈ ਇਕ ਬਹੁਤ ਬੁਰਾ ਇਨਸਾਨ ਬਣ ਚੁੱਕਾ ਹੈ। ਉਸਨੇ ਉਹਨਾਂ ਨਿਰਦੋਸ਼ ਜਾਤਰੂਆ ਦਿਆਂ ਵਸਤਾਂ ਚੋਰੀ ਕੀਤਿਆਂ ਤੇ ਨੁਕਸ਼ਾਨ ਪਹੁੰਚਾਇਆ ਜਿਨ੍ਹਾਂ ਦੀ ਉਸਨੂੰ ਸੇਵਾਂ ਅਤੇ ਮਦਦ ਕਰਨੀ ਚਾਹਿਦੀ ਸੀ।

ਸਜਣ ਠੱਗ ਗੁਰੂ ਜੀ ਕੋਲ ਜਾ ਕੇ ਉਹਨਾਂ ਦੇ ਚਰਣਾਂ ਵਿੱਚ ਡਿੱਗ ਪਿਆ ਅਤੇ ਦੋਵੇਂ ਹੱਥ ਜੋੜ ਮਾਫੀ ਮੰਗੀ ਤੇ ਕਹਿਣ ਲੱਗਾ ਮੈਂ ਸਿਰਫ ਨਾਂ ਦਾ ਹੀ ਸਜਣ ਹਾਂ। ਅਸਲ ਵਿੱਚ ਮੇਰੇ ਕੱਮ ਠੱਗਾਂ ਵਾਲੇ ਹਨ। ਸਜਣ ਨੇ ਗੁਰੂ ਜੀ ਅਗੇ ਪ੍ਰਣ ਲਿਆ ਕਿ ਉਹ ਅੱਗੇ ਤੋਂ ਜੀਵਨ ਵਿੱਚ ਚੰਗੇ ਕਰਮ ਕਰੇਗਾ। ਗੁਰੂ ਜੀ ਸਜਣ ਦੇ ਇਸ ਮਾਫੀਨਾਮੇਂ ਅਤੇ ਕਬੂਲਨਾਮੇ ਤੇ ਬਹੁਤ ਖੁਸ਼ ਹੋਏ। ਗੁਰੂ ਸਾਹਿਬ ਨੇ ਸਜਣ ਨੂੰ ਬੁਰੇ ਕੱਮਾਂ ਨਾਲ ਇਕਤਰ ਕੀਤੀ ਮਾਇਆ ਲੋੜਵੰਦਾਂ ਅਤੇ ਗਰੀਬਾਂ ਵਿੱਚ ਵੰਡਣ ਅਤੇ ਚੰਗੇ ਇਨਸਾਨ ਵੱਜੋਂ ਨਵਾਂ ਜੀਵਨ ਸ਼ੁਰੁ ਕਰਨ ਦਾ ਹੁਕੁਮ ਕੀਤਾ। ਸਜਣ ਨੇ ਵੀ ਗੁਰੂ ਜੀ ਦੇ ਕਹੇ ਅਨੁਸਾਨ ਜੀਵਨ ਸ਼ੁਰੂ ਕਰ ਦਿੱਤਾ। ਉਸਨੇਂ ਜਾਤਰੂਆਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਦੇ ਆਰਾਮ ਅਤੇ ਸੁਵੀਧਾ ਲਈ ਜੋ ਕੁਛ ਕਰ ਸਕਦਾ ਸੀ ਕਰਨਾ ਸ਼ੁਰੂ ਕਰ ਦਿੱਤਾ। ਇਸ ਤਰਾਂ ਬਾਬਾ ਨਾਨਕ ਜੀ ਦੀ ਕਿਰਪਾ ਸਦਕਾ ਇਹ ਸਜਣ ਨਾਂ ਦੇ ਨਾਲ-ਨਾਲ ਕਰਮਾਂ ਵਿਜੋਂ ਵੀ ‘ਸਜਣ’ ਬਣ ਗਿਆ।

ਸਿੱਖਿਆ – ਸਾਨੂੰ ਮਾੜੇ ਕਰਮ ਕਰਨ ਤੋਂ ਸੰਕੋਚ ਕਰਨਾ ਚਾਹਿਦਾ ਹੈ ਅਤੇ ਲੋੜਵੰਦ, ਗਰੀਬਾਂ ਦੀ ਹਮੇਸ਼ਾਂ ਸੇਵਾ ਤੇ ਸਹਾਇਤਾ ਕਰਨੀ ਚਾਹਿਦੀ ਹੈ।

Waheguru Ji Ka Khalsa Waheguru Ji Ki Fateh
– Bhull Chukk Baksh Deni Ji –

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.