Pehla Parkash Sri Guru Granth Sahib Ji – A Brief History

Pehla Parkash Sri Guru Granth Sahib Ji - A Brief History in Punjabi
Pehla Parkash Sri Guru Granth Sahib Ji – A Brief History in Punjabi

इसे हिन्दी में पढ़ें

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਲੇ ਪ੍ਰਕਾਸ਼ ਦਾ ਸੰਖੇਪ ਇਤਿਹਾਸ

ਜੁਗੋ-ਜੁਗ ਅਟੱਲ, ਚਵਰ ਤਖਤ ਦੇ ਮਾਲਕ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਨਵ ਸਮਾਜ ਦੇ ਸਰਬਪੱਖੀ ਕਲਿਆਣ ਲਈ ਅਕਾਲ ਪੁਰਖ ਦਾ ਇਕ ਇਲਾਹੀ ਤੋਹਫਾ, ਸੁੱਚੇ ਮੋਤੀਆਂ ਦਾ ਭਰਪੂਰ ਖਜ਼ਾਨਾ ਹੈ। ਇਸ ਪਾਵਨ ਪਵਿੱਤਰ ਮਹਾਨ ਗ੍ਰੰਥ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹਿੰਦੋਸਤਾਨ ਦੇ ਵੱਖ-ਵੱਖ ਇਲਾਕਿਆਂ ਵਿਚ ਅਕਾਲ ਪੁਰਖ ਦੀ ਅਰਾਧਨਾ ਕਰ ਰਹੇ ਉਨ੍ਹਾਂ ਭਗਤ ਜਨਾਂ ਦੀ ਬਾਣੀ ਦਰਜ ਕੀਤੀ ਜਿਨ੍ਹਾਂ ਸਮੁੱਚੀ ਮਾਨਵਤਾ ਨੂੰ ਸ਼ਾਂਤੀ, ਆਪਸੀ ਭਾਈਚਾਰੇ, ਨਿਮਰਤਾ, ਹਲੀਮੀ, ਸੇਵਾ ਤੇ ਸਿਮਰਨ ਦਾ ਸੰਦੇਸ਼ ਦੇ ਕੇ ਧਰਮ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਇਸ ਤੋਂ ਸਪੱਸ਼ਟ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਇੱਕ ਖਿੱਤੇ ਜਾਂ ਇੱਕ ਧਰਮ ਦੇ ਪਵਿੱਤਰ ਗ੍ਰੰਥ ਨਹੀਂ ਸਗੋਂ ਸਮੁੱਚੀ ਮਾਨਵਤਾ ਨੂੰ ਭਾਈਚਾਰਕ ਏਕਤਾ ਤੇ ਵਿਸ਼ਵ ਸ਼ਾਂਤੀ ਦਾ ਉਪਦੇਸ਼ ਦੇਣ ਵਾਲੇ ਸਮੁੱਚੀ ਮਾਨਵਤਾ ਦੇ ਸਾਂਝੇ ਹਨ।

ਗੁਰਬਾਣੀ ਰਿੰਗਟੋਨਾਂ ਡਾਉਨਲੋਡ ਕਰੋ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 6 ਗੁਰੂ ਸਾਹਿਬਾਨ, 15 ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਭਗਤ ਜਨ, 11 ਭੱਟ ਤੇ ਹੋਰ ਗੁਰਸਿੱਖਾਂ ਦੀ ਬਾਣੀ ਦਰਜ ਹੈ। ਇਸ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਧਿਆਤਮਿਕ ਉਪਦੇਸ਼ ਦਾ ਸੰਚਾਰ ਕਰਨ ਹਿਤ ਸਮੁੱਚੀ ਮਾਨਵ ਜਾਤੀ ਨੂੰ ਕਲਿਆਣਮਈ ਪ੍ਰਵਚਨਾਂ ਰਾਹੀਂ ਆਤਮਿਕ ਉੱਚਤਾ ਤੇ ਇਖਲਾਕੀ ਪ੍ਰਪੱਕਤਾ ਦਾ ਸੰਦੇਸ਼ ਦਿੱਤਾ ਗਿਆ ਹੈ। ਮਨੁੱਖ ਚਾਹੇ ਕਿਸੇ ਵੀ ਧਰਮ ਦਾ, ਕਿਸੇ ਵੀ ਦੇਸ਼ ਦਾ ਹੋਵੇ ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਆਪਣੇ ਹਰ ਸਵਾਲ ਦਾ ਢੁਕਵਾਂ ਉੱਤਰ ਜ਼ਰੂਰ ਮਿਲਦਾ ਹੈ।

ਧਾਰਮਿਕ ਮੋਬਾਇਲ ਵਾਲਪੇਪਰ ਡਾਉਨਲੋਡ ਕਰੋ

ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਅਤੇ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਨ, ਭਗਤ ਸਾਹਿਬਾਨ, ਭੱਟ ਸਾਹਿਬਾਨ ਅਤੇ ਗੁਰੂ-ਘਰ ਵੱਲੋਂ ਬਖਸ਼ਿਸ਼ਾਂ ਪ੍ਰਾਪਤ ਸਿੱਖਾਂ ਦੀ ਬਾਣੀ ਪਹਿਲਾਂ ਬੜੀ ਮਿਹਨਤ ਨਾਲ ਸੰਪਾਦਿਤ ਕੀਤੀ। ਇਹ ਸਾਰਾ ਪਵਿੱਤਰ ਕਾਰਜ ਰਮਣੀਕ ਅਤੇ ਪਵਿੱਤਰ ਅਸਥਾਨ ਸ੍ਰੀ ਰਾਮਸਰ, ਸ੍ਰੀ ਅੰਮ੍ਰਿਤਸਰ ਦੇ ਅਸਥਾਨ ’ਤੇ ਬੈਠ ਕੇ ਗੁਰੂ ਸਾਹਿਬ ਨੇ ਆਪਣੀ ਨਿਗਰਾਨੀ ਹੇਠ ਭਾਈ ਗੁਰਦਾਸ ਜੀ ਤੋਂ ਲਿਖਵਾਈ। ‘ਸ਼ਬਦ ਗੁਰੂ’ ਦੀ ਸੰਪਾਦਨਾ ਦਾ ਕਾਰਜ 1601 ਈ: ਨੂੰ ਅਰੰਭ ਕਰ ਕੇ 1604 ਈ: ਨੂੰ ਮੁਕੰਮਲ ਕੀਤਾ ਗਿਆ।

ਸਿੱਖ ਸਾਖੀਆਂ ਅਤੇ ਇਤਿਹਾਸ ਦੀਆਂ ਕਹਾਣੀਆਂ ਪੜ੍ਹੋ ਜੀ

ਜਦੋਂ ਇਹ ਪਾਵਨ ਗ੍ਰੰਥ ਸਾਹਿਬ, ਜਿਸ ਨੂੰ ਪੋਥੀ ਪਰਮੇਸ਼ਵਰ ਕਾ ਥਾਨ ਦਾ ਨਾਮ ਦਿੱਤਾ ਗਿਆ, ਸੰਪੂਰਨ ਹੋਇਆ ਤਾਂ ਇਸ ਦੀ ਜਿਲਦਬੰਦੀ ਲਈ ਭਾਈ ਬੰਨੋ ਜੀ ਨੂੰ ਲਾਹੌਰ ਭੇਜਿਆ ਗਿਆ। ਸਾਰਾ ਕਾਰਜ ਸੰਪੂਰਨ ਹੋਣ ’ਤੇ ਇਸ ਪਾਵਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਬਾ ਬੁੱਢਾ ਜੀ ਆਪਣੇ ਸੀਸ ’ਤੇ ਸੁਭਾਇਮਾਨ ਕਰ ਕੇ ਗੁਰਦੁਆਰਾ ਰਾਮਸਰ ਸਾਹਿਬ ਦੇ ਅਸਥਾਨ ਤੋਂ ਇਕ ਨਗਰ ਕੀਰਤਨ ਦੇ ਰੂਪ ਵਿਚ ਨਰਸਿੰਘਿਆਂ, ਵਾਜਿਆਂ ਦੀ ਘਨਘੋਰ ਵਿਚ ਭਾਰੀ ਗਿਣਤੀ ਵਿਚ ਸੰਗਤਾਂ ਦੇ ਨਾਲ ਸ਼ਹਿਰ ਵਿੱਚੋਂ ਲੰਘਦਿਆਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਿਰਾਜਮਾਨ ਕੀਤਾ। ਸਾਰੇ ਰਸਤੇ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਚੌਰ ਸਾਹਿਬ ਦੀ ਸੇਵਾ ਕਰਦੇ ਰਹੇ। ਸੰਗਤਾਂ ਫੁੱਲਾਂ-ਅਤਰ ਆਦਿਕ ਦੀ ਵਰਖਾ ਕਰਦੀਆਂ ਰਹੀਆਂ। ਇਸ ਨਗਰ ਕੀਰਤਨ ਸਮੇਂ ਸੰਗਤਾਂ ’ਚ ਸ਼ਰਧਾ ਤੇ ਵਿਸਮਾਦੀ ਚਾਅ ਸੀ।

ਇਤਿਹਾਸਿਕ ਗੁਰੂਧਾਮਾਂ ਤੋਂ ਲਾਇਵ ਕੀਰਤਨ ਅਤੇ ਕਥਾ ਸ੍ਰਵਣ ਕਰੋ

ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਪਹਿਲਾ ਹੈੱਡ ਗ੍ਰੰਥੀ ਥਾਪਿਆ। ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਬਾਬਾ ਬੁੱਢਾ ਜੀ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਲਈ ਕਿਹਾ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਭਾਦੋਂ ਸੁਦੀ ਇੱਕ 1661 ਬਿਕ੍ਰਮੀ ਨੂੰ ਹੋਇਆ। ਬਾਬਾ ਜੀ ਨੇ ਸਤਿਕਾਰ ਸਹਿਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਅਤੇ ਪਹਿਲਾ ਪਾਵਨ ਹੁਕਮਨਾਮਾ ਇਹ ਆਇਆ:

ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥ (ਪੰਨਾ 783)

ਪਹਿਲੇ ਪ੍ਰਕਾਸ਼ ਦੇ ਦਿਨ ਤੋਂ ਹੀ ਇਸ ਮਹਾਨ ਪਵਿੱਤਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰ ਰੋਜ਼ ਅੰਮ੍ਰਿਤ ਵੇਲੇ ਪ੍ਰਕਾਸ਼ ਕੀਤਾ ਜਾਂਦਾ ਤੇ ਹੁਕਮਨਾਮਾ ਲਿਆ ਜਾਂਦਾ। ਸਾਰਾ ਦਿਨ ਕੀਰਤਨ ਦੇ ਪ੍ਰਵਾਹ ਦੀ ਸੇਵਾ ਚੱਲਦੀ ਰਹਿੰਦੀ। ਗੁਰਬਾਣੀ ਦੇ ਕੀਰਤਨ ਪ੍ਰਵਾਹ ਸਦਕਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਇਲਾਹੀ ਵਾਤਾਵਰਣ ਰੂਪੀ ਮਹੌਲ ਸਿਰਜਿਆ ਗਿਆ। ਦੂਰ-ਦੁਰਾਡੇ ਤੋਂ ਸੰਗਤਾਂ ਇਸ ਨਵੇਂ ਅਸਥਾਨ ਦੇ ਅਤੇ ਇਸ ਅੰਦਰ ਸੁਭਾਇਮਾਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨਾਂ ਲਈ ਰੋਜ਼ਾਨਾ ਆਉਣ ਲੱਗ ਪਈਆਂ। ਸ਼ਾਮ ਵੇਲੇ ਸੰਗਤਾਂ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਦੁਆਰਾ ਇਸ ਮਹਾਨ ਪਵਿੱਤਰ ਗ੍ਰੰਥ ਨੂੰ ਸੀਸ ’ਤੇ ਬਿਰਾਜਮਾਨ ਕਰ ਕੇ ਸੁੱਖ ਆਸਨ ਅਸਥਾਨ ’ਤੇ ਸਤਿਕਾਰ ਸਹਿਤ ਛੱਡ ਕੇ ਆਉਂਦੀਆਂ। ਇਹੋ ਪਰੰਪਰਾ ਹੁਣ ਤਕ ਚੱਲ ਰਹੀ ਹੈ।

ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਅਸਥਾਨ ’ਤੇ ਭਾਈ ਮਨੀ ਸਿੰਘ ਜੀ ਪਾਸੋਂ ਦਰਜ ਕਰਵਾਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਇਸ ਸੰਸਾਰ ਦੀ ਯਾਤਰਾ ਖਤਮ ਕਰ ਕੇ ਅਕਾਲ ਪੁਰਖ ਦੇ ਦੇਸ਼ ਨੂੰ ਜਾਣ ਦੀ ਤਿਆਰੀ ਕੀਤੀ ਤਾਂ ਉਨ੍ਹਾਂ ਨੇ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾਉਣ ਦਾ ਪਵਿੱਤਰ ਕਾਰਜ ਅਰੰਭਿਆ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਗੋਂ ਸਾਰੇ ਸਮਿਆਂ ਲਈ ਜੁਗੋ-ਜੁਗ ਅਟੱਲ ਗੁਰੂ ਰੂਪ ਦੇਣ ਦਾ ਅਲੌਕਿਕ ਤੇ ਚਮਤਕਾਰੀ ਕੰਮ 1708 ਈ: ਨੂੰ ਨਾਂਦੇੜ (ਹੁਣ ਹਜ਼ੂਰ ਸਾਹਿਬ, ਮਹਾਰਾਸ਼ਟਰ) ਦੇ ਸਥਾਨ ’ਤੇ ਕੀਤਾ ਗਿਆ। ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਕਿ ਅੱਜ ਤੋਂ ਤੁਸੀਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣਾ ਹੈ ਤੇ ਇਹ ਜੁਗੋ-ਜੁਗ ਅਟੱਲ ਗੁਰੂ ਹਨ। ਇਸ ਅਧਿਆਤਮਿਕ ਖਜ਼ਾਨੇ ਨੂੰ ਗੁਰਿਆਈ ਦੇ ਕੇ ਦਸਮ ਪਾਤਸ਼ਾਹ ਜੀ ਨੇ ਹੁਕਮ ਕੀਤਾ:
ਅਕਾਲ ਪੁਰਖ ਕੇ ਬਚਨ ਸਿਉ, ਪ੍ਰਗਟ ਚਲਾਯੋ ਪੰਥ॥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ॥ (ਭਾਈ ਪ੍ਰਹਿਲਾਦ ਸਿੰਘ ਜੀ)

ਇਸ ਤਰ੍ਹਾਂ ਦਸਮੇਸ਼ ਪਿਤਾ ਜੀ ਵੱਲੋਂ ਹੋਏ ਹੁਕਮ ਅਨੁਸਾਰ ਹਰ ਸਿੱਖ ਲਈ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੁਗੋ-ਜੁਗ ਅਟੱਲ ਗੁਰੂ ਹਨ ਤੇ ਸਿੱਖ ਨੇ ਹਰ ਤਰ੍ਹਾਂ ਦੀਆਂ ਅਧਿਆਤਮਿਕ, ਆਤਮਿਕ ਤੇ ਮਾਨਸਿਕ ਲੋੜਾਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਪ੍ਰਾਪਤ ਕਰਨੀਆਂ ਹਨ।

Waheguru Ji Ka Khalsa Waheguru Ji Ki Fateh
– Bhull Chuk Baksh Deni Ji –

DOWNLOAD GREETINGS AND BEST WISHES IMAGES FOR
PEHLA PRKASH SRI GURU GRANTH SAHIB JI

List of dates and events celebrated by Sikhs.
|  Gurpurab Dates | Sangrand Dates | Puranmashi Dates | Masya Dates | Panchami Dates | Sikh Jantri | DOWNLOAD GURBANI QUOTES | GURU GOBIND SINGH JI DE 52 HUKAM |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.