Gurpurb Special : Hatth Kar Wall Chitt Nirankar Wall

Dhan sikhi
Waheguru ji

ਗੁਰਪੁਰਬ ਵਿਸ਼ੇਸ਼ : ਹੱਥ ਕਾਰ ਵੱਲ ਅਤੇ ਚਿੱਤ ਨਿਰੰਕਾਰ ਵੱਲ

ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿਚ ਆਪ ਅਕਾਲ ਪੁਰਖ਼ ਵਾਹਿਗੁਰੂ ਗਰੀਬਾਂ, ਅਨਾਥਂ, ਨਿਤਾਣੀਆਂ, ਨਿਮਾਣਿਆਂ ਤੇ ਨਿਰ-ਆਸਰਿਆਂ ਦਾ ਸਹਾਰਾ ਬਣੇ l  ਹੌਮੇ ਦੀ ਅੱਗ ਵਿਚ ਜਲ ਭੁਜ ਰਹੇ ਹੁਕਮਰਾਨਾ ਜਿਨ੍ਹਾ ਨੇ ਸਮ੍ਝ ਲਿਆ ਸੀ ਕੇ ਮੇਰਾ ਹੁਕੂਮ ਹੀ ਸਾਰੇ ਪਾਸੇ ਚੱਲੇ, ਮੈਨੂ ਸਾਰੇ ਨਮਸਕਾਰ ਕਰਨ| ਗਰੀਬਾਂ ਦੀ ਕਮਾਈ ਨਾਲ ਆਪਣੇ ਖਜਾਨੇ ਭਰਨ ਵਾਲੇ ਹੰਕਾਰੀ ਲੋਕਾਂ ਦਿਆਂ ਅਖਾਂ ਉਸ ਵੇਲੇ ਉਘ੍ੜਿਆਂ (ਖੁੱਲੀਆਂ) ਜਦ ਬਾਬੇ ਨਾਨਕ ਨੇ ਆਪਣਾ ਪਹਿਲਾ ਸਿਖ ਇਕ ਗਰੀਬ ਕਿਰਤੀ ਭਾਈ ਲਾਲੋ ਜੀ ਨੂੰ ਬਣਾ ਕੇ ਸਿਖ ਧਰਮ ਦੀ ਨੀਂ ਕਿਰਤ ਦੀ ਆਧਾਰਸ਼ਿਲਾ ਨਾਲ ਰੱਖੀ| ਗੁਰੂ ਨਾਨਕ ਯਾਰ ਗਰੀਬਾਂ ਦਾ ਨੂੰ ਸਚ ਸਾਬਿਤ ਕਰਦੇ ਹੋਏ ਮਾਲਕ ਭਾਗੋ ਦੇ ਸ਼ਾਹੀ ਪਕਵਾਨ, ਉਸਦੇ ਭੇਜੇ ਹੋਏ ਸਿਪਾਹੀ, ਉਸ ਦਿਆਂ ਧਮਕੀਆਂ, ਨਿਰਭਓ ਗੁਰੂ ਬਾਬੇ ਨੂੰ ਆਪਣੇ ਰੱਬੀ ਆਦਰ੍ਸ਼ ਤੋ ਡੁਲਾ ਨਾ ਸਕੀਆਂ| ਸੱਚੀ ਗੱਲ ਤਾਂ ਇਹ ਹੈ, ਕਿ ਕੀਰਤੀਆਂ-ਧਰਮੀਆਂ ਦੀ ਬਾਹ ਫੜਣ ਵਾਲਾ ਕੋਈ ਰਿਹਬਰ ਸ੍ਰੀ ਗੁਰੂ ਨਾਨਕ ਦੇਵ ਜੀ ਤੋ ਪਹਿਲਾਂ ਹੋਇਆ ਹੀ ਨਹੀ ਸੀ| ਜਿਸਨੇ ਖੁਦ ਆਪਣੇ ਹੱਥੀਂ ਕਿਰਤ ਕੀਤੀ ਹੋਵੇ, ਆਪਣੇ ਸੰਗੀਆਂ-ਸਾਥੀਆਂ, ਪੈਰੋਕਾਰਾਂ ਨੂੰ ਹੱਥੀਂ ਕਿਰਤ ਕਰਨ ਵਲ ਲਾਜਮੀ ਪ੍ਰੇਰਿਆ ਹੋਵੇ| ਬਚਪਨ ਵਿਚ ਮਝਾਂ ਚਾਰੀਆਂ, ਕੁਛ ਹੋਰ ਵੱਡੇ ਹੋ ਕੇ ਮੋਦਿਖਾਣੇ ਦੀ ਕਿਰਤ ਕੀਤੀ ਤੇ ਕਿਰਤ ਵੀ ਐਸੀ ਕੀਤੀ ਕਿ ਦੁਨਿਆਦਾਰਾਂ ਲਈ ਇੱਕ ਨਵੇਕਲਾ ਕਿਰਤ-ਮਾਰਗ ਹੀ ਪੈਦਾ ਕਰ ਦਿੱਤਾ. ਜਿਸ ਅਨੁਸਾਰ “ਹੱਥ ਕਾਰ ਵੱਲ ਅਤੇ ਚਿੱਤ ਨਿਰੰਕਾਰ ਵੱਲ” ਜੁੜਿਆ ਰਹੇ| ਆਮ ਲੋਕਾ ਨੂੰ ਬਾਬੇ ਨਾਨਕ ਤੋਂ ਪੂਰਾ ਤੋਲ, ਪੂਰਾ ਸਾਫ ਸੁਥਰਾ ਸੌਦਾ, ਵਾਜਿਬ ਰੇਟ ਪ੍ਰਾਪਤ ਹੋਇਆ| ਲੋਕਾਂ ਨੇ ਗੁਰੂ ਸਾਹਿਬ ਦੀ ਵਾਹ-ਵਾਹ ਕਰਕੇ “ਧੰਨ ਗੁਰੂ ਨਾਨਕ” ਆਖਿਆ |
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬ ਸਾਂਝੇ, ਸਰਬੱਤ ਦੇ ਭਲੇ ਵਾਲੇ ਸਿਖ ਧਰਮ ਵਿਚ ਅਧਿਆਤਮਿਕ ਸਿੱਖਿਆ ਦੇ ਨਾਲ-ਨਾਲ ਹੱਥਾਂ ਨਾਲ ਕਿਰਤ ਕਰਨ ਨੂੰ ਜਰੂਰੀ ਅੰਗ ਬਣਾਇਆ| ਗੁਰੂ ਸਾਹਿਬ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਖੁਦ ਹੱਥੀਂ, ਝੋਨੇ ਦੇ ਖੇਤਾਂ ਨੂੰ ਗੋਡੀ ਕੀਤੀ| ਬਾਬਾ ਨਾਨਕ ਜੀ ਨੇ ਸਤਿਸੰਗ, ਅਮ੍ਰਿਤਵੇਲਾ ਸੰਭਾਲਾਣਾ, ਤੇ ਰਾਤ ਵੇਲਾ ਸੰਭਾਲਾਣ, ਆਏ ਗਏ ਸੰਗਿ ਸਾਥੀਆਂ ਲਈ ਲੰਗਰ, ਪੰਗਤ ਅਤੇ ਸ਼ਬਦ-ਸੂਰਤ ਦੇ ਅਭਿਆਸ ਕਰਕੇ, ਅਕਾਲ ਪੁਰਖ਼ ਦੇ ਹੁਕਮ ਅਨੁਸਾਰ ਵਾਸਤਵਿਕ ਮਨੁਖੀ ਜੀਵਨ ਦੀ ਜਾਂਚ ਦੱਸੀ. ਗੁਰੂ ਸਾਹਿਬ ਨੇ ‘ਗ੍ਰਹਿਸਤ’ ਨੂੰ ਜੀਵਨ ਦਾ ਜਰੂਰੀ ਅੰਗ ਆਖਿਆ| ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਸ੍ਥਾਪਿਤ ਹੋ ਚੁਕੇ ਜੋਗਿਆਂ, ਸਨਿਆਸੀਆਂ, ਤਪ੍ਸ੍ਵਿਆਂ, ਮੂਨਿਆਂ, ਪੰਡਤਾਂ, ਮੌਲਾਨਿਆਂ ਆਦਿ ਧਾਰਮਿਕ ਆਗੂਆ ਤੋ ਰੱਤੀ ਭਰ ਵੀ ਡਰ ਨਹੀ ਮਨਿਆ ਅਤੇ ਨਾ ਹੀ ਕਿਸੇ ਨਾਲ ਪਖਪਾਤ ਹੀ ਕੀਤਾ. ਗੁਰੂ ਸਾਹਿਬ ਨੇ ਆਦਰਸ਼੍ਕ ਮਨੁਖੀ ਜੀਵਨ ਦੀ ਸਭ ਨੂੰ ਜਾਚ ਦੱਸੀ| ਤੇ ਵਿਆਂਗਿਆ ਕਸਦੇ ਹੋਏ ਕਿਹਾ, ਭੁਖੇ ਮੁੱਲਾ ਤਾਂ ਚਡਾਵੇ ਖਾਤਰ ਆਪਣੇ ਘਰ ਹੀ ਮਸੀਤ ਬਣਾ ਲੈਂਦੇ ਹਨ| ਵਿਹਲੜ ਲੋਗ ਜੋਗੀ ਬਣ ਕੇ ਕੰਨ ਪਦਵਾ ਕੇ ਕੰਨਾ ਵਿਚ ਮੂਂਦਰਾਂ ਪਾਈ ਫਿਰਦੇ ਹਨ| ਅਜਿਹੇ ਧਾਰਮਿਕ ਆਗੂਆ ਦੇ ਚਰ੍ਨੀ ਨਹੀ ਲਗਨਾ ਚਾਹੀਦਾ ਜੋ ਕੇਵਲ ਰੋਟੀਆਂ ਖਾਤਿਰ ਹੀ ਤਾਲ ਪੂਰਦੇ ਫਿਰਦੇ ਹਨ| ਜੇਕਰ ਪ੍ਰਭੂ ਪ੍ਰਾਪਤੀ ਕਰਨੀ ਹੈ ਤਾਂ ਘਰ- ਗ੍ਰਹਿਸਤ ਵਿਚ ਰਿਹ ਕੇ, ਦਸਾਂ ਨੂਹਾਂ ਦੀ ਕਿਰ੍ਤ ਕਰਦੇ ਹੋਏ, ਪ੍ਰਭੂ ਹੁਕੂਮ ਵਿਚ ਰਿਹਨਾ ਹੈ| ਅਜਿਹਾ ਮਨੁਖ ਹੀ ਰੱਬੀ ਰਾਹ ਦਾ ਅਸ੍ਲੀ ਪਾਂਧੀ (ਰਾਹੀ) ਹੁੰਦਾ ਹੈ| ਗੁਰੂ ਸਾਹਿਬ ਦਾ ਪਾਵਨ ਬਚਨ ਹੈ:

ਗਿਆਨ ਵਿਹੂਣਾ ਗਾਵੈ ਗੀਤ ॥
ਭੁਖੇ ਮੁਲਾਂ ਘਰੇ ਮਸੀਤਿ ॥
ਮਖਟੂ ਹੋਇ ਕੈ ਕੰਨ ਪੜਾਏ ॥
ਫਕਰੁ ਕਰੇ ਹੋਰੁ ਜਾਤਿ ਗਵਾਏ ॥

ਗੁਰੁ ਪੀਰੁ ਸਦਾਏ ਮੰਗਣ ਜਾਇ ॥
ਤਾ ਕੈ ਮੂਲਿ ਨ ਲਗੀਐ ਪਾਇ ॥
ਘਾਲਿ ਖਾਇ ਕਿਛੁ ਹਥਹੁ ਦੇਇ ॥
ਨਾਨਕ ਰਾਹੁ ਪਛਾਣਹਿ ਸੇਇ ॥੧॥
(ਅੰਗ. 1245)

ਜਿਹੜੇ ਲੋਕ ਬੇਗਾਨੀ ਕਮਾਈ ਖਾਂਦੇ ਹਨ| ਧਨ ਦੇ ਭੰਡਾਰੇ ਭਰ-ਭਰ ਕੇ ਐਸ਼ ਕਰਦੇ ਹਨ ਅਤੇ ਜੋ ਹੱਥੀਂ ਕਿਰ੍ਤ ਨਹੀ ਕਰਦੇ, ਓਹ ‘ਮੁਰਦੇ’ ਸਮਾਨ ਹਨ| ਜਿਵੇ ਮੁਰਦੇ ਦੇ ਅੰਗਾਂ ਨਾਲ ਲੱਗੀ ਹੋਈ ਕਿਸੇ ਵਸਤੂ ਨੂੰ ਕੋਈ ਨਹੀ ਖਾਂਦਾ ਇਵੇ ਹੀ ਅਜਿਹੇ ਵਿਹਲੜ ਪੁਰਖਾਂ ਹਥੋਂ ਕੁਛ ਵੀ ਚਖਣਾ ਉਚਿਤ ਨਹੀ ਹੈ| ਗੁਰੂ ਦਾ ਸਿਖ ਪਰਾਇਆ ਧਨ ਨਾ ਖਾਵੇ, ਰਿਸ਼ਵਤ ਨਾ ਲਵੇ, ਦਸਾਂ ਨੋਹਾਂ ਦੀ ਕਿਰ੍ਤ ਵਿਚੋਂ ਜੀਵਨ ਦੇ ਖਰ੍ਚੇ ਕਰਕੇ, ਦਸਵੰਦ ਗੁਰੂਘਰ ਲਈ ਜਰੂਰ ਕਡੇ, ਵੰਡ ਕੇ ਛਕੇ, ਸਤਸੰਗ ਕਰੇ, ਇਹ ਸਬ ਕਰਕੇ ਮਨ ਨਿਰਮਲ ਹੋ ਜਾਵੇਗਾ| ਦੁਨਿਯਾ ਵਿਚ ਬਹੁਤ ਸਾਰੇ ਲੋਗ ਅਜਿਹੇ ਹਨ ਜੋ ਸਾਰਾ ਦਿਨ ਬਹੁਤ ਮਿਹਨਤ ਕਰਦੇ ਹਨ| ਦਿਨ ਨਹੀ ਦੇਖਦੇ, ਰਾਤ ਨਹੀ ਦੇਖਦੇ, ਕਿਸੇ ਦਾ ਹੱਕ ਜਾਯਜ ਨਜਾਇਜ ਨਹੀ ਦੇਖਦੇ| ਉਹਨਾ ਦਾ ਮੁਖ ਉੱਦੇਸ਼ ਕੇਵਲ ਮਾਇਯਾ ਇਕਤਰ ਕਰਨਾ ਹੁੰਦਾ ਹੈ. ਓਹ ਹਰ ਵੇਲੇ ਹੇਰਾਫੇਰੀ, ਠੱਗੀ ਵਲ ਦਿਮਾਗ ਲਾਈ ਰਖਦੇ ਨੇ| ਅਜਿਹੀ ਇਕਤਰ ਕੀਤੀ ਹੋਈ ਕਮਾਯੀ ਗੁਰਮਤ ਦੇ ਦਾਇਰੇ ਵਿਚ ਨਹੀ ਆਉਦੀ. ਗੁਰਮਤ ਮਾਰ੍ਗ ਵਿਚ ਬਨੀਕਰਨ ਨੇ ਹਾਥੀ ਕਿਰ੍ਤ ਕੀਤੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ ਆਦਿ ਵੱਲੋਂ ਕਿਰ੍ਤ ਕਰਨ ਦਿਆਂ ਉਧਾਰ੍ਨਾ ਗੁਰ੍ਬਾਣੀ ਵਿਚ ਪ੍ਰਸਤੁਤ ਹਨ|
ਜੋ ਮਨੁਖ ਕਿਰ੍ਤ ਨਹੀ ਕਰਦੇ, ਓ ਭਗਤ ਨਹੀ ਬਣ ਸਕਦੇ| ਅਤੇ ਜਿਨ੍ਹਾ ਮਨੁਖੱ ਨੇ ਹਾਥੀ ਕਿਰ੍ਤ ਕੀਤੀ, ਨਾਮ ਜਪਿਆ, ਵੰਡ ਕੇ ਛਕਿਆ, ਸੇਵਾ ਕੀਤੀ, ਗੁਰੂ ਹੁਕੂਮ ਵਿਚ ਰਹੇ, ਪਰ ਧਨ, ਪਰ ਤਨ, ਪਰ ਨਿੰਦਾ ਤੋ ਬਚੇ ਰਹੇ ਅਜਿਹੇ ਮਹਾਪੁਰਖ਼ ਆਪਣੀ ਘਾਲ੍ਣਾ ਸਫਲੀ ਕਰ ਜਾਂਦੇ ਹਨ| ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਵਨ ਵਚਨ ਹੈ ਕਿ ਅਜਿਹੇ ਮਨੁਖੱ ਦੇ ਮੁਖ ਲੋਕ ਅਤੇ ਪ੍ਰ੍ਲੋਕ ਵਿਚ ਉੱਜਲੇ ਹੁੰਦੇ ਹਨ :
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥ (ਅੰਗ. 8)

ਸ੍ਰੀ ਗੁਰੂ ਨਾਨਕ ਜੀ ਅਨੁਸਾਰ ਕਿਰ੍ਤ ਹੀ ਜੀਵਨ ਹੈ| ਕਿਰ੍ਤ ਦਾ ਨਾਮ ਹੀ ਉਧਮ ਹੈ| ਉਧਮ ਗੁਰੂ-ਮਾਰ੍ਗ ਵਿਚ ਵਡਿਆਇਆ ਗਿਆ ਹੈ| ਜਦੋ ਕੇ ਆਲਸੀ, ਨਿੱਕਮੇ, ਵਿਹਲੜ ਲੋਕ ਲੋਹੇ ਦੇ ਜੰਗ ਵਾਂਗ ਸਮਾਜ ਉੱਤੇ ਕਲੰਕ ਹਨ| ਕਿਰ੍ਤ ਕੋਈ ਵੀ ਮਾੜੀ ਨਹੀ ਪਰ ਹੋਵੇ ਸੱਚੀ ਸੁੱਚੀ| ਆਓ ਅੱਜ ਗੁਰੂ ਸਾਹਿਬ ਦੇ ਜਨਮ ਦਿਹਾੜੇ ਤੇ ਆਪਾ ਸਾਬ ਇਹ ਪ੍ਰਣ ਕਰੀਏ ਕੇ ਹੇਰਾਫੇਰੀ ਤੋ ਬਚਦੇ ਹੋਏ ਕਿਰ੍ਤ ਕਰਕੇ ਨਾਪ ਜਪੀਏ ਤੇ ਗੁਰੂਘਰ ਦੀਆਂ ਖੁਸ਼ੀਆਂ ਪ੍ਰਾਪ੍ਤ ਕਰੀਏ|

ਗੁਰੂ ਪਿਆਰੀ ਸਾਧ ਸੰਗਤ ਜੀ ਇਸ ਆਰ੍ਟਿਕਲ ਨੂੰ ਲਿਖਦੇ ਹੋਏ ਗੁਰਮਤ ਅਤੇ ਗੁਰ੍ਬਾਣੀ ਦਾ ਪੂਰਾ ਧਿਆਨ ਰਾਖਿਆ ਗਿਆ ਹੈ, ਲੇਕਿਨ ਅਲਪ ਮੱਤ ਹੋਣ ਕਰਕੇ ਰਹੀ ਗਯੀਆਂ ਗਲਤੀਆਂ ਲਈ ਖਿਮਾ ਦਾ ਜਾਚਕ ਹਾਂ. ਵਹਿਗੁਰੂ ਜੀ ਮਿਹਰ ਕਰਨ|
—————————————————————————————————————-

Aap narain kala dhar jag mah parvrio. Sri Guru Nanak Dev Ji de roop vich aap akaal purkh waheguru gariban, anaathan, nidhreyan, nimaneyan te niaasreyan da sahara banaya. Houme di agg vich jal bhuj rahe hukmrana jinha ne samjh leya si ke ‘Mera hukum hi sare passe challe, mainu sare namaskar karan’. Gareeban di kamayi naal apne khajane bharan wale hankari lokan diya aakhan us vele ughriyan jad Babe Nanak ne apna pehla sikh ek gareeb kirti Bhai Lalo Ji nu bana ke sikh dharam di neeh ‘Kirt’ di adhaarshila naal rakhi. ‘Guru Nanak Yaar Gareeban Da’ nu such sabit karde hoye Malak Bhago de shahi pakwan, usde bheje hoye sipahi, us diya dhamkiyan, nirbhao Guru Babe nu aapne rabbi aadrsh to dula na sakiyan. Sachhi gall te eh hai ke ki Kirtiyan-Dharmiyan di baah fadan wala koi rehbar Sri Guru Nanak Dev Ji to pehla hoyeya hi nahi si. Jisne khud apne hatthi kirt kiti hove, apne sangiya-sathiyan, pairokaran nu hathi kirt karan val lajmi prereya hove.
Bachpan vich majjhan chariyan, kuch hor wadhe ho ke modikhane di krit kiti te kirt v aisi kiti ke duniyadaran layi ek navekla kirt-marg hi paida kar ditta. Jis anusar ‘Hatth kaar vall te chitt nirankar vall’ judeya rahe. Aam loka nu Babe Nanak ton pora tol, pora saaf suthra souda, wajib rate prapt hoya. Lokan ne guru sahib di wah-wah karke ‘Dhan Guru Nanak’ aakhya.

Sri Guru Nanak Dev Ji ne sarb sanjhe, sarbat de bhale wale sikh dharam vich adhyatmik sikhya de naal-naal hathan naal kirt karan nu jaroori ang banaya. Guru sahib ne Sri Kartarpur Sahib vikhe khud hatthi hal chalaya, jhone de khetan nu godi kiti.Baba Nanak ji ne satsang, amritvela sambhalna, sandhya te ratrivela sambhaln, aaye gaye sangi sathiyan layi langar, pangat ate sabd-surat de abhyas karke, akal purkh de hukum anusar vastvik manukha jivan di jaach dassi. Guru sahib ne ‘Grist’ nu jivan da jaroori ang aakheya.Sri Guru Nanak Dev Ji ne us samay sthapit ho chuke Jogiyan, Sanyasiyan, Tapasviayn, Muniyan, Pandtan, Mulaniyan aadi dharmik aagua to ratti bhar v darr nahi maneya ate na hi kise naal pakhpaat hi kita. Guru sahib ne aadrashk manukhi jivan di sab nu jaach dassi te vyangya kasde hoye kehya, bhukhe mulla tan chadave khatar aapne ghar hi maseet bana lainde han. Vehlad log jogi ban ke kann padva ke kanna vich mundran payi firde han. Ajehe dharmik aagua de charni nahi lagna chahida jo keval rotiyan khatar hi taal poorde firde han.Jekar prabhu prapti karni hai tan ghar-grist vich reh ke, dasan nuhan di kirt karde hoye, prabhu hukum vich rehna hai. Ajeha manukh hi rabbi raah da asli pandhi (Raahi) hunda hai. Guru sahib da pawan bachan hai :

Giaan Vihoonaa Gaavai Geeth ||
Bhukhae Mulaan Gharae Maseeth ||
Makhattoo Hoe Kai Kann Parraaeae ||
Fakar Karae Hor Jaath Gavaaeae ||
Gur Peer Sadhaaeae Mangan Jaae ||
Thaa Kai Mool N Lageeai Paae ||
Ghaal Khaae Kishh Hathhahu Dhaee ||
Naanak Raahu Pashhaanehi Saee ||1||
(Ang. 1245)

Jehde lok begani kamayi khande han. Dhan de bhandare bhar-bhar ke badfailiyan te aisan karde han ate jo hathi kirt nahi karde, oh ‘Murde’ saman han. Jive murde de angan naal laggi hoyi kise vastu nu koi nahi khanda. Eve hi ajehe vehlad purkha hathon kuch v chhakna uchit nahi hai.
Guru da sikh praya dhan na khave. Rishwat na lave. Dasan nuha di kirt vichon jivan de kharche karke, daswandh gurughar laye jaroor kadhe. Wand ke chhake. Satsang kare. Eh sab karke man nirmal ho javega.Duniya vich bahut sare log ajehe han jo sara din bahut mehnat karde han. Din nahi dekhde, raat nahi dekhde, kise da haq jayaj-najayaj nahi dekhde. Unha da mukh uddesh keval maya ektar karna hunda hai. Oh har vele herapheri, thaggi val dimag layi rakhde ne. Ajehi ekatr kiti hoye kamayi gurmat de dayire vich nahi aaoudi. Gurmat marg vich banikaran ne hathi kirt kiti. Bhagat Kabir Ji, Bhagat Namdev Ji, Bhagat Ravidas Ji aadi vallon kirt karan diya udharna gurbani vich prastut han.Jo manukh kirt nahi karde, oh bhagat nahi ban sakde. Ate jinha manukha ne hathi kirt kiti, naam japya, wand ke chhakiya, sewa kiti, guru hukum vich rahe, par dhan, par tan, par ninda to bache rahe ajehe mahapurkh apni ghaalna safli kar jande han. Sri Guru Nanak Dev Ji da pawan vachan hai ki ajehe manukha de mukh lok ate prlok vich ujjle hunde han :

Jinee Naam Dhhiaaeiaa Geae Masakath Ghaal ||
Naanak Thae Mukh Oujalae Kaethee Shhuttee Naal ||1||
(Ang. 8)

Sri Guru Nanak Ji anusar kirt hi jivan hai. Kirt da naam hi udham hai. Udham guru-marg vich wadiyaya gaya hai. Jado ke aalsi, nikkamme, vehlad lok lohe de jang wang samaj utte kalank han. Kirt koi v maadi nahi par hove sachhi suchhi. Aao ajj Guru Sahib de Janam Dihare te aapa sab eh pran kariye ke herapheri to bachde hoye kirt karke naap japyiye te gurughar diyan khushiyan prapt kariye.

Guru pyari sadh sangat ji ais article nu likhde hoye gurmat ate gurbani da poora dhyan rakhya gaya hai. Lakin alp mat hon karke reh gayiyan galityan layi khima da yachak han. Waheguru Ji mehar karan.

————————————————————————————————

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.