Amritvele da Hukamnama, Sri Darbar Sahib, Sri Amritsar, Ang 811, 18-Dec-2023
ਬਿਲਾਵਲੁ ਮਹਲਾ ੫ ॥ ਸਾਧਸੰਗਤਿ ਕੈ ਬਾਸਬੈ ਕਲਮਲ ਸਭਿ ਨਸਨਾ ॥ ਪ੍ਰਭ ਸੇਤੀ ਰੰਗਿ ਰਾਤਿਆ ਤਾ ਤੇ ਗਰਭਿ ਨ ਗ੍ਰਸਨਾ ॥੧॥ ਨਾਮੁ ਕਹਤ ਗੋਵਿੰਦ ਕਾ ਸੂਚੀ ਭਈ ਰਸਨਾ ॥ ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪੁ ਜਪਨਾ ॥੧॥ ਰਹਾਉ ॥ ਹਰਿ ਰਸੁ ਚਾਖਤ ਧ੍ਰਾਪਿਆ ਮਨਿ ਰਸੁ ਲੈ ਹਸਨਾ ॥ ਬੁਧਿ ਪ੍ਰਗਾਸ ਪ੍ਰਗਟ ਭਈ ਉਲਟਿ ਕਮਲੁ ਬਿਗਸਨਾ ॥੨॥
बिलावलु महला ५ ॥ साधसंगति कै बासबै कलमल सभि नसना ॥ प्रभ सेती रंगि रातिआ ता ते गरभि न ग्रसना ॥१॥ नामु कहत गोविंद का सूची भई रसना ॥ मन तन निरमल होई है गुर का जपु जपना ॥१॥ रहाउ ॥ हरि रसु चाखत ध्रापिआ मनि रसु लै हसना ॥ बुधि प्रगास प्रगट भई उलटि कमलु बिगसना ॥२॥
Bilaaval, Fifth Mehl: Dwelling in the Saadh Sangat, the Company of the Holy, all sins are erased. One who is attuned to the Love of God, is not cast into the womb of reincarnation. ||1|| Chanting the Name of the Lord of the Universe, the tongue becomes holy. The mind and body become immaculate and pure, chanting the Chant of the Guru. ||1||Pause|| Tasting the subtle essence of the Lord, one is satisfied; receiving this essence, the mind becomes happy. The intellect is brightened and illuminated; turning away from the world, the heart-lotus blossoms forth. ||2||
ਕੈ ਬਾਸਬੈ = ਦੇ ਵਸੇਬੇ ਨਾਲ। ਕਲਮਲ = ਪਾਪ। ਸਭਿ = ਸਾਰੇ। ਸੇਤੀ = ਨਾਲ। ਰੰਗਿ = ਪ੍ਰੇਮ-ਰੰਗ ਵਿਚ। ਤਾ ਤੇ = ਉਸ (ਪ੍ਰੇਮ-ਰੰਗ) ਦੇ ਕਾਰਨ। ਤੇ = ਤੋਂ, ਦੇ ਕਾਰਨ। ਗਰਭਿ = ਗਰਭ ਵਿਚ, ਜਨਮ ਮਰਨ ਦੇ ਗੇੜ ਵਿਚ। ਗ੍ਰਸਨਾ = ਫਸਣਾ।੧। ਸੂਚੀ = ਸੁੱਚੀ, ਪਵਿੱਤਰ। ਰਸਨਾ = ਜੀਭ। ਨਿਰਮਲ = ਸਾਫ਼, ਪਵਿੱਤਰ। ਹੋਈ ਹੈ = ਹੋ ਜਾਂਦੇ ਹਨ।੧।ਰਹਾਉ। ਰਸੁ = ਸੁਆਦ। ਧ੍ਰਾਪਿਆ = ਰੱਜ ਗਿਆ। ਮਨਿ = ਮਨ ਵਿਚ। ਹਸਨਾ = ਖਿੜ ਪਿਆ। ਉਲਟਿ = (ਮਾਇਆ ਦੇ ਮੋਹ ਵਲੋਂ) ਪਰਤ ਕੇ। ਕਮਲੁ = ਹਿਰਦੇ ਦਾ ਕੌਲ ਫੁੱਲ। ਬਿਗਸਨਾ = ਖਿੜ ਪਿਆ।੨।
ਹੇ ਭਾਈ! ਗੁਰੂ ਦੀ ਸੰਗਤਿ ਵਿਚ ਟਿਕੇ ਰਹਿਣ ਨਾਲ ਸਾਰੇ ਪਾਪ ਦੂਰ ਹੋ ਜਾਂਦੇ ਹਨ। (ਸਾਧ ਸੰਗਤਿ ਦੀ ਬਰਕਤਿ ਨਾਲ) ਪਰਮਾਤਮਾ ਨਾਲ (ਸਾਂਝ ਬਣਿਆਂ) ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਜਾਈਦਾ ਹੈ, ਜਿਸ ਕਰਕੇ ਜਨਮ ਮਰਨ ਦੇ ਗੇੜ ਵਿਚ ਨਹੀਂ ਫਸੀਦਾ।੧। ਹੇ ਭਾਈ! ਪਰਮਾਤਮਾ ਦਾ ਨਾਮ ਜਪਿਆਂ (ਮਨੁੱਖ ਦੀ) ਜੀਭ ਪਵਿੱਤਰ ਹੋ ਜਾਂਦੀ ਹੈ। ਗੁਰੂ ਦਾ (ਦੱਸਿਆ ਹੋਇਆ ਹਰਿ-ਨਾਮ ਦਾ) ਜਾਪ ਜਪਿਆਂ ਮਨ ਪਵਿੱਤਰ ਹੋ ਜਾਂਦਾ ਹੈ, ਸਰੀਰ ਪਵਿੱਤਰ ਹੋ ਜਾਂਦਾ ਹੈ।੧।ਰਹਾਉ।
(ਹੇ ਭਾਈ! ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਨਾਮ ਦਾ ਰਸ ਚੱਖਿਆਂ (ਮਾਇਆ ਦੇ ਲਾਲਚ ਵਲੋਂ) ਰੱਜ ਜਾਈਦਾ ਹੈ, ਪਰਮਾਤਮਾ ਦਾ ਨਾਮ-ਰਸ ਮਨ ਵਿਚ ਵਸਾ ਕੇ ਸਦਾ ਖਿੜੇ ਰਹੀਦਾ ਹੈ। ਬੁੱਧੀ ਵਿਚ (ਸਹੀ ਜੀਵਨ ਦਾ) ਚਾਨਣ ਹੋ ਜਾਂਦਾ ਹੈ, ਬੁੱਧੀ ਉੱਜਲ ਹੋ ਜਾਂਦੀ ਹੈ। ਹਿਰਦਾ-ਕੌਲ (ਮਾਇਆ ਦੇ ਮੋਹ ਵਲੋਂ) ਪਰਤ ਕੇ ਸਦਾ ਖਿੜਿਆ ਰਹਿੰਦਾ ਹੈ।੨।
हे भाई! गुरु की सांगत में स्थिर रहने से सारे पाप दूर हो जाते हैं। (साध संगत की बरकत से) परमात्मा के साथ (साँझ बनाने से) परमात्मा के प्रेम-रेंग में रंगना हो जाता है, जिस से जन्म-मरण के चाकर में नहीं फसते।१। हे भाई! परमात्मा का नाम जपने से (मनुख की) जिव्हा पवित्र हो जाती है। गुरु का (बताया हुआ हरी-नाम का) जाप जपने से मन पवित्र हो जाता है, सरीर पवित्र हो जाता है।१।रहाउ।
( हे भाई! गुरु की सरन aa के) परमात्मा के नाम का रस चखने से (माया के लालच से)मन भर जाता है, परमात्मा का नाम-रस मन में बसा के मन सदा खिला-खिला रहता है। बूढी में (सही जीवन का) प्रकाश हो जाता है, बूढी उज्जवल हो जाती है। ह्रदय=कमल (माया के मोह से) पलट कर सदा खिला-खिला रहता है।२।
( Waheguru ji Ka Khalsa, Waheguru Ji Ki Fathe )
ਗੱਜ-ਵੱਜ ਕੇ ਫਤਹਿ ਬੁਲਾਓ ਜੀ ! ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !!
HUKAMNAMA AUDIO
HUKAMNAMA KATHA
| Masya Dates 2024 | Panchami Dates 2024 | Dasmi Dates 2024 |
| Gurbani Quotes | Gurbani and Sikhism Festivals Greetings | Punjabi Saakhis | Saakhis in Hindi | Sangrand Hukamnama with Meaning | Gurbani and Dharmik Ringtones | Video Saakhis |