Hukamnama Ang 623 Gur Pure Charni Laya
Hukamnama Ang 623 Gur Pure Charni Laya
Hukamnama Sahib (Mukhwak)
ਸੋਰਠਿ ਮਹਲਾ ੫ ॥ ਗੁਰਿ ਪੂਰੈ ਚਰਨੀ ਲਾਇਆ ॥ ਹਰਿ ਸੰਗਿ ਸਹਾਈ ਪਾਇਆ ॥ ਜਹ ਜਾਈਐ ਤਹਾ ਸੁਹੇਲੇ ॥ ਕਰਿ ਕਿਰਪਾ ਪ੍ਰਭਿ ਮੇਲੇ ॥੧॥ ਹਰਿ ਗੁਣ ਗਾਵਹੁ ਸਦਾ ਸੁਭਾਈ ॥ ਮਨ ਚਿੰਦੇ ਸਗਲੇ ਫਲ ਪਾਵਹੁ ਜੀਅ ਕੈ ਸੰਗਿ ਸਹਾਈ ॥੧॥ ਰਹਾਉ ॥ ਨਾਰਾਇਣ ਪ੍ਰਾਣ ਅਧਾਰਾ ॥ ਹਮ ਸੰਤ ਜਨਾਂ ਰੇਨਾਰਾ ॥ ਪਤਿਤ ਪੁਨੀਤ ਕਰਿ ਲੀਨੇ ॥ ਕਰਿ ਕਿਰਪਾ ਹਰਿ ਜਸੁ ਦੀਨੇ ॥੨॥ ਪਾਰਬ੍ਰਹਮੁ ਕਰੇ ਪ੍ਰਤਿਪਾਲਾ ॥ ਸਦ ਜੀਅ ਸੰਗਿ ਰਖਵਾਲਾ ॥ ਹਰਿ ਦਿਨੁ ਰੈਨਿ ਕੀਰਤਨੁ ਗਾਈਐ ॥ ਬਹੁੜਿ ਨ ਜੋਨੀ ਪਾਈਐ ॥੩॥ ਜਿਸੁ ਦੇਵੈ ਪੁਰਖੁ ਬਿਧਾਤਾ ॥ ਹਰਿ ਰਸੁ ਤਿਨ ਹੀ ਜਾਤਾ ॥ ਜਮਕੰਕਰੁ ਨੇੜਿ ਨ ਆਇਆ ॥ ਸੁਖੁ ਨਾਨਕ ਸਰਣੀ ਪਾਇਆ ॥੪॥੯॥੫੯॥
(ਹੇ ਭਾਈ! ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ (ਪਰਮਾਤਮਾ ਦੇ) ਚਰਨਾਂ ਵਿਚ ਜੋੜ ਦਿੱਤਾ, ਉਸ ਨੇ ਉਹ ਪਰਮਾਤਮਾ ਲੱਭ ਲਿਆ ਜੋ ਹਰ ਵੇਲੇ ਅੰਗ-ਸੰਗ ਵੱਸਦਾ ਹੈ, ਤੇ, (ਜਿੰਦ ਦਾ) ਮਦਦਗਾਰ ਹੈ । (ਜੇ ਪ੍ਰਭੂ-ਚਰਨਾਂ ਵਿਚ ਜੁੜੇ ਰਹੀਏ, ਤਾਂ) ਜਿੱਥੇ ਭੀ ਜਾਈਏ, ਉਥੇ ਹੀ ਸੁਖੀ ਰਹਿ ਸਕੀਦਾ ਹੈ, (ਪਰ ਜਿਨ੍ਹਾਂ ਨੂੰ ਚਰਨਾਂ ਵਿਚ ਮਿਲਾਇਆ ਹੈ) ਪ੍ਰਭੂ ਨੇ (ਆਪ ਹੀ) ਕਿਰਪਾ ਕਰ ਕੇ ਮਿਲਾਇਆ ਹੈ ॥੧॥
ਹੇ ਭਾਈ! ਸਦਾ ਪਿਆਰ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਿਹਾ ਕਰੋ । (ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮਨ-ਮੰਗੇ ਫਲ (ਪ੍ਰਭੂ ਦੇ ਦਰ ਤੋਂ) ਪ੍ਰਾਪਤ ਕਰਦੇ ਰਹੋਗੇ, ਪਰਮਾਤਮਾ ਜਿੰਦ ਦੇ ਨਾਲ (ਵੱਸਦਾ) ਸਾਥੀ (ਪ੍ਰਤੀਤ ਹੁੰਦਾ ਰਹੇਗਾ) ॥੧॥ ਰਹਾਉ ॥ ਹੇ ਭਾਈ! (ਸੰਤ ਜਨਾਂ ਦੀ ਕਿਰਪਾ ਨਾਲ) ਪਰਮਾਤਮਾ ਜਿੰਦ ਦਾ ਆਸਰਾ (ਪ੍ਰਤੀਤ ਹੁੰਦਾ ਰਹਿੰਦਾ ਹੈ) ਮੈਂ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹਾਂ । ਸੰਤ ਜਨ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਭੀ) ਪਵਿਤ੍ਰ ਜੀਵਨ ਵਾਲਾ ਬਣਾ ਲੈਂਦੇ ਹਨ, (ਜਦੋਂ ਉਹ) ਕਿਰਪਾ ਕਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਦਾਤਿ ਦੇਂਦੇ ਹਨ ॥੨॥
ਹੇ ਭਾਈ! ਪਰਮਾਤਮਾ ਆਪ (ਸਿਫ਼ਤ-ਸਾਲਾਹ ਕਰਨ ਵਾਲਿਆਂ ਦੀ) ਰਾਖੀ ਕਰਦਾ ਹੈ, ਸਦਾ ਉਹਨਾਂ ਦੀ ਜਿੰਦ ਦੇ ਨਾਲ ਰਾਖਾ ਬਣਿਆ ਰਹਿੰਦਾ ਹੈ । (ਤਾਂ ਤੇ) ਦਿਨ ਰਾਤ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ, (ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪਈਦਾ ॥੩॥ (ਪਰ) ਜਿਸ ਮਨੁੱਖ ਨੂੰ ਸਿਰਜਣਹਾਰ ਸਰਬ-ਵਿਆਪਕ ਪ੍ਰਭੂ ਆਪ (ਇਹ ਦਾਤਿ) ਦੇਂਦਾ ਹੈ, ਉਸ ਨੇ ਹੀ ਪਰਮਾਤਮਾ ਦੇ ਨਾਮ ਦਾ ਸੁਆਦ ਸਮਝਿਆ ਹੈ (ਕਦਰ ਜਾਣੀ ਹੈ) । ਜਮ-ਦੂਤ ਭੀ ਉਸ ਦੇ ਨੇੜੇ ਨਹੀਂ ਢੁਕਦਾ । ਪਰਮਾਤਮਾ ਦੀ ਸ਼ਰਨ ਪਿਆ ਰਹਿ ਕੇ ਉਹ ਆਤਮਕ ਆਨੰਦ ਮਾਣਦਾ ਰਹਿੰਦਾ ਹੈ ॥੪॥੯॥੫੯॥
सोरठि महला ५ ॥ गुरि पूरै चरनी लाइआ ॥ हरि संगि सहाई पाइआ ॥ जह जाईऐ तहा सुहेले ॥ करि किरपा प्रभि मेले ॥१॥ हरि गुण गावहु सदा सुभाई ॥ मन चिंदे सगले फल पावहु जीअ कै संगि सहाई ॥१॥ रहाउ ॥ नाराइण प्राण अधारा ॥ हम संत जनां रेनारा ॥ पतित पुनीत करि लीने ॥ करि किरपा हरि जसु दीने ॥२॥ पारब्रहमु करे प्रतिपाला ॥ सद जीअ संगि रखवाला ॥ हरि दिनु रैनि कीरतनु गाईऐ ॥ बहुड़ि न जोनी पाईऐ ॥३॥ जिसु देवै पुरखु बिधाता ॥ हरि रसु तिन ही जाता ॥ जमकंकरु नेड़ि न आइआ ॥ सुखु नानक सरणी पाइआ ॥४॥९॥५९॥
सोरठि महला ५ ॥ पूर्ण गुरु ने जब मुझे अपने चरणों में लगा लिया तो मैंने भगवान को अपने साथी एवं सहायक के रूप में पा लिया। जहाँ कहीं भी मैं जाता हैं, उधर ही मैं सुखी हूँ। प्रभु ने कृपा करके मुझे अपने साथ मिला लिया है॥ १॥ सदैव ही श्रद्धा से भगवान का गुणगान करो, इससे सभी मनोवांछित फल प्राप्त कर लो और भगवान आत्मा का साथीं एवं सहायक बना रहेगा।॥ १॥ रहाउ ॥
नारायण हमारे प्राणों का आधार है। हम तो संतजनों की चरण-धूलि हैं। मुझ पतित को प्रभु ने पावन कर दिया है। उसने कृपा करके हरि-यश की देन प्रदान की है॥ २॥ परब्रह्म-प्रभु हमेशा ही मेरा पालन-पोषण करता है। वह सदा ही मेरी आत्मा का रखवाला है। हमें तो रात-दिन हरि का कीर्तन ही गायन करना चाहिए, जिसके फलस्वरूप प्राणी बार-बार योनियों में नहीं पड़ता॥ ३॥ जिसे अकालपुरुष विधाता देता है, वही हरि के अमृत रस को अनुभव करता है और मृत्यु का दूत उसके निकट नहीं आता। हे नानक ! प्रभु की शरण में मुझे सुख प्राप्त हो गया है॥ ४॥ ६॥ ५६॥
Follow Dhansikhi on Instagram Threads Youtube Facebook Pinterest Twitter-X
Sorathi mahalaa 5 || Guri poorai charanee laaiaa || Hari sanggi sahaaee paaiaa || Jah jaaeeai tahaa suhele || Kari kirapaa prbhi mele ||1|| Hari gu(nn) gaavahu sadaa subhaaee || Man chindde sagale phal paavahu jeea kai sanggi sahaaee ||1|| rahaau || Naaraai(nn) praa(nn) adhaaraa || Ham santt janaan renaaraa || Patit puneet kari leene || Kari kirapaa hari jasu deene ||2|| Paarabrhamu kare prtipaalaa || Sad jeea sanggi rakhavaalaa || Hari dinu raini keeratanu gaaeeai || Bahu(rr)i na jonee paaeeai ||3|| Jisu devai purakhu bidhaataa || Hari rasu tin hee jaataa || Jamakankkaru ne(rr)i na aaiaa || Sukhu naanak sara(nn)ee paaiaa ||4||9||59||
Sorat’h, Fifth Mehl: The Perfect Guru has attached me to His feet. I have obtained the Lord as my companion, my support, my best friend. Wherever I go, I am happy there. By His Kind Mercy, God united me with Himself. ||1|| So sing forever the Glorious Praises of the Lord with loving devotion. You shall obtain all the fruits of your mind’s desires, and the Lord shall become the companion and the support of your soul. ||1|| Pause ||
The Lord is the support of the breath of life. I am the dust of the feet of the Holy people. I am a sinner, but the Lord made me pure. By His Kind Mercy, the Lord blessed me with His Praises. ||2|| The Supreme Lord God cherishes and nurtures me. He is always with me, the Protector of my soul. Singing the Kirtan of the Lord’s Praises day and night, I shall not be consigned to reincarnation again. ||3|| One who is blessed by the Primal Lord, the Architect of Destiny, Realizes the subtle essence of the Lord. The Messenger of Death does not come near him. In the Lord’s Sanctuary, Nanak has found peace. ||4||9||59||
ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!
PLEASE VISIT OUR YOUTUBE CHANNEL FOR VIDEO SAAKHIS, GREETINGS, WHATSAPP STATUS, INSTA POSTS ETC.
| Gurbani Quotes | Gurbani and Sikhism Festivals Greetings | Punjabi Saakhis | Saakhis in Hindi | Sangrand Hukamnama with Meaning | Gurbani and Dharmik Ringtones | Video Saakhis |