Hukamnama Ang 620 Durat Gawaiya Har Prabh Aape Sabh Sansar Ubariaa

Hukamnama Ang 620 Durat Gawaiya Har Prabh Aape Sabh Sansar Ubariaa
Hukamnama Ang 620 Durat Gawaiya Har Prabh Aape Sabh Sansar Ubariaa

Hukamnama Ang 620 Durat Gawaiya Har Prabh Aape Sabh Sansar Ubariaa

Hukamnama Sahib (Mukhwak)

ਸੋਰਠਿ ਮਹਲਾ ੫ ॥ ਦੁਰਤੁ ਗਵਾਇਆ ਹਰਿ ਪ੍ਰਭਿ ਆਪੇ ਸਭੁ ਸੰਸਾਰੁ ਉਬਾਰਿਆ ॥ ਪਾਰਬ੍ਰਹਮਿ ਪ੍ਰਭਿ ਕਿਰਪਾ ਧਾਰੀ ਅਪਣਾ ਬਿਰਦੁ ਸਮਾਰਿਆ ॥੧॥ ਹੋਈ ਰਾਜੇ ਰਾਮ ਕੀ ਰਖਵਾਲੀ ॥ ਸੂਖ ਸਹਜ ਆਨਦ ਗੁਣ ਗਾਵਹੁ ਮਨੁ ਤਨੁ ਦੇਹ ਸੁਖਾਲੀ ॥ ਰਹਾਉ ॥ ਪਤਿਤ ਉਧਾਰਣੁ ਸਤਿਗੁਰੁ ਮੇਰਾ ਮੋਹਿ ਤਿਸ ਕਾ ਭਰਵਾਸਾ ॥ ਬਖਸਿ ਲਏ ਸਭਿ ਸਚੈ ਸਾਹਿਬਿ ਸੁਣਿ ਨਾਨਕ ਕੀ ਅਰਦਾਸਾ ॥੨॥੧੭॥੪੫॥

सोरठि महला ५ ॥ दुरतु गवाइआ हरि प्रभि आपे सभु संसारु उबारिआ ॥ पारब्रहमि प्रभि किरपा धारी अपणा बिरदु समारिआ ॥१॥ होई राजे राम की रखवाली ॥ सूख सहज आनद गुण गावहु मनु तनु देह सुखाली ॥ रहाउ ॥ पतित उधारणु सतिगुरु मेरा मोहि तिस का भरवासा ॥ बखसि लए सभि सचै साहिबि सुणि नानक की अरदासा ॥२॥१७॥४५॥

Sorat’h, Fifth Mehl: The Lord God Himself has rid the whole world of its sins, and saved it. The Supreme Lord God extended His mercy, and confirmed His innate nature. ||1|| I have attained the Protective Sanctuary of the Lord, my King. In celestial peace and ecstasy, I sing the Glorious Praises of the Lord, and my mind, body and being are at peace. ||Pause|| My True Guru is the Savior of sinners; I have placed my trust and faith in Him. The True Lord has heard Nanak’s prayer, and He has forgiven everything. ||2||17||45||

ਪਦਅਰਥ:- ਦੁਰਤੁ—{duirq} ਪਾਪ। ਪ੍ਰਭਿ—ਪ੍ਰਭੂ ਨੇ। ਆਪੇ—ਆਪ ਹੀ। ਸਭੁ—ਸਾਰਾ। ਉਬਾਰਿਆ—(ਪਾਪਾਂ ਤੋਂ) ਬਚਾਇਆ ਹੈ। ਪਾਰਬ੍ਰਹਮਿ—ਪਾਰਬ੍ਰਹਮ ਨੇ। ਬਿਰਦੁ—ਮੁੱਢ-ਕਦੀਮਾਂ ਦਾ ਸੁਭਾਉ। ਸਮਾਰਿਆ—ਚੇਤੇ ਰੱਖਿਆ ਹੈ।1। ਰਾਜੇ ਰਾਮ ਕੀ—ਰਾਮ ਰਾਜੇ ਕੀ, ਪ੍ਰਭੂ-ਪਾਤਿਸ਼ਾਹ ਦੀ। ਰਖਵਾਲੀ—ਰਾਖੀ, ਸਹਾਇਤਾ। ਸਹਜ—ਆਤਮਕ ਅਡੋਲਤਾ। ਸੁਖਾਲੀ—ਸੁਖੀ। ਰਹਾਉ। ਪਤਿਤ ਉਧਾਰਣੁ—ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਵਿਕਾਰਾਂ ਤੋਂ) ਬਚਾਣ ਵਾਲਾ। ਮੋਹਿ—ਮੈਨੂੰ। ਤਿਸ ਕਾ—{ਲਫ਼ਜ਼ ‘ਤਿਸੁ’ ਦਾ ੁ ਸੰਬੰਧਕ ‘ਕਾ’ ਦੇ ਕਾਰਨ ਉੱਡ ਗਿਆ ਹੈ}। ਭਰਵਾਸਾ—ਆਸਰਾ। ਸਭਿ—ਸਾਰੇ। ਸੁਣਿ—ਸੁਣੈ, ਸੁਣਦਾ ਹੈ।2।

ਅਰਥ:- ਹੇ ਭਾਈ! ਪ੍ਰਭੂ-ਪਾਤਿਸ਼ਾਹ (ਜਿਸ ਮਨੁੱਖ ਦੀ ਪਾਪਾਂ ਵਲੋਂ) ਰਾਖੀ ਕਰਦਾ ਹੈ, ਉਸ ਦਾ ਮਨ ਸੁਖੀ ਹੋ ਜਾਂਦਾ ਹੈ, ਉਸ ਦਾ ਸਰੀਰ ਸੁਖੀ ਹੋ ਜਾਂਦਾ ਹੈ। (ਹੇ ਭਾਈ! ਤੁਸੀਂ ਭੀ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰੋ, (ਤੁਹਾਨੂੰ ਭੀ) ਸੁਖ ਮਿਲਣਗੇ, ਆਤਮਕ ਅਡੋਲਤਾ ਦੇ ਆਨੰਦ ਮਿਲਣਗੇ। ਰਹਾਉ। (ਹੇ ਭਾਈ! ਜਿਸ ਮਨੁੱਖ ਉੱਤੇ ਪਾਰਬ੍ਰਹਮ ਪ੍ਰਭੂ ਨੇ ਮੇਹਰ (ਦੀ ਨਿਗਾਹ) ਕੀਤੀ, (ਉਸ ਨੂੰ ਗੁਰੂ ਮਿਲਾ ਕੇ) ਪ੍ਰਭੂ ਨੇ ਉਸ ਦਾ ਪਿਛਲਾ ਕੀਤਾ) ਪਾਪ (ਉਸ ਦੇ ਅੰਦਰੋਂ) ਦੂਰ ਕਰ ਦਿੱਤਾ। (ਇਸ ਤਰ੍ਹਾਂ) ਪ੍ਰਭੂ ਆਪ ਹੀ ਸਾਰੇ ਸੰਸਾਰ ਨੂੰ (ਵਿਕਾਰਾਂ ਤੋਂ) ਬਚਾਂਦਾ ਹੈ। ਆਪਣਾ ਮੁੱਢ-ਕਦੀਮਾਂ ਦਾ (ਦਇਆ-ਪਿਆਰ ਵਾਲਾ) ਸੁਭਾਉ ਚੇਤੇ ਰੱਖਦਾ ਹੈ।1।

ਹੇ ਭਾਈ! ਮੇਰਾ ਗੁਰੂ ਵਿਕਾਰੀਆਂ ਨੂੰ (ਵਿਕਾਰਾਂ ਤੋਂ) ਬਚਾਣ ਵਾਲਾ ਹੈ। ਮੈਨੂੰ ਭੀ ਉਸ ਦਾ (ਹੀ) ਸਹਾਰਾ ਹੈ। ਜਿਸ ਸਦਾ ਕਾਇਮ ਰਹਿਣ ਵਾਲੇ ਮਾਲਕ ਨੇ ਸਾਰੇ ਜੀਵ (ਗੁਰੂ ਦੀ ਸ਼ਰਨ ਪਾ ਕੇ) ਬਖ਼ਸ਼ ਲਏ ਹਨ (ਜੇਹੜਾ ਸਦਾ-ਥਿਰ ਪ੍ਰਭੂ ਵਿਕਾਰੀਆਂ ਨੂੰ ਭੀ ਗੁਰੂ ਦੀ ਸ਼ਰਨ ਪਾ ਕੇ ਬਖ਼ਸ਼ਦਾ ਆ ਰਿਹਾ ਹੈ), ਉਹ ਪ੍ਰਭੂ ਨਾਨਕ ਦੀ ਅਰਜ਼ੋਈ ਭੀ ਸੁਣਨ ਵਾਲਾ ਹੈ।2। 17। 45।

अर्थ :-हे भाई ! भगवान-पातिशाह (जिस मनुख की पापों की तरफ से) राखी करता है, उसका मन सुखी हो जाता है, उसका शरीर सुखी हो जाता है। (हे भाई! तुसीं भी ) परमात्मा की सिफ़त-सालाह के गीत गाया करो, (आपको भी) सुख मिलेंगे, आत्मिक अढ़ोलता के आनंद मिलेंगे।रहाउ। (हे भाई! जिस मनुख के ऊपर पारब्रह्म भगवान ने कृपा (की निगाह) की, (उसको गुरु मिला के) भगवान ने उसका पिछला किया) पाप (उसके अंदर से) दूर कर दिया । (इस तरह) भगवान आप ही सारे संसार को (विकारों से) बचाता है। अपना मुढ-कदीमाँ का (दया-प्यार वाला) स्वभाव याद रखता है।1।

हे भाई! मेरा गुरु विकारीयों को (विकारों से) बचाने वाला है। मुझे भी उसका (ही) सहारा है। जिस सदा कायम रहने वाले स्वामी ने सारे जीव (गुरु की शरण ले के) बख्श लिए हैं (जो सदा-थिर भगवान विकारीयों को भी गुरु की शरण डाल के बख्शता आ रहा है), वह भगवान नानक की अरजोई भी सुनने वाला है।2।17।45||

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!

Follow Dhansikhi on Instagram Threads Youtube Facebook Pinterest Twitter-X

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.