Hukamnama Ang 617 Abinasi Jiyan Ko Data Simrat Sabh Mal Khoyi

Hukamnama Ang 617 Abinasi Jiyan Ko Data Simrat Sabh Mal Khoyi
Hukamnama Ang 617 Abinasi Jiyan Ko Data Simrat Sabh Mal Khoyi – Hukamnama Ang 617

Hukamnama Ang 617 Abhinasi Jiyan Ko Data Simrat Sabh Mal Khoyi

Hukamnama Sahib (Mukhwak)

ਸੋਰਠਿ ਮਹਲਾ ੫ ॥ ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲੁ ਖੋਈ ॥ ਗੁਣ ਨਿਧਾਨ ਭਗਤਨ ਕਉ ਬਰਤਨਿ ਬਿਰਲਾ ਪਾਵੈ ਕੋਈ ॥੧॥ ਮੇਰੇ ਮਨ ਜਪਿ ਗੁਰ ਗੋਪਾਲ ਪ੍ਰਭੁ ਸੋਈ ॥ ਜਾ ਕੀ ਸਰਣਿ ਪਇਆਂ ਸੁਖੁ ਪਾਈਐ ਬਾਹੁੜਿ ਦੂਖੁ ਨ ਹੋਈ ॥੧॥ ਰਹਾਉ ॥ ਵਡਭਾਗੀ ਸਾਧਸੰਗੁ ਪਰਾਪਤਿ ਤਿਨ ਭੇਟਤ ਦੁਰਮਤਿ ਖੋਈ ॥ ਤਿਨ ਕੀ ਧੂਰਿ ਨਾਨਕੁ ਦਾਸੁ ਬਾਛੈ ਜਿਨ ਹਰਿ ਨਾਮੁ ਰਿਦੈ ਪਰੋਈ ॥੨॥੫॥੩੩॥

सोरठि महला ५ ॥ अबिनासी जीअन को दाता सिमरत सभ मलु खोई ॥ गुण निधान भगतन कउ बरतनि बिरला पावै कोई ॥१॥ मेरे मन जपि गुर गोपाल प्रभु सोई ॥ जा की सरणि पइआं सुखु पाईऐ बाहुड़ि दूखु न होई ॥१॥ रहाउ ॥ वडभागी साधसंगु परापति तिन भेटत दुरमति खोई ॥ तिन की धूरि नानकु दासु बाछै जिन हरि नामु रिदै परोई ॥२॥५॥३३॥

Sorathi mahalaa 5 || Abinaasee jeean ko daataa simarat sabh malu khoee || Gu(nn) nidhaan bhagatan kau baratani biralaa paavai koee ||1|| Mere man japi gur gopaal prbhu soee || Jaa kee sara(nn)i paiaan sukhu paaeeai baahu(rr)i dookhu na hoee ||1|| rahaau || Vadabhaagee saadhasanggu paraapati tin bhetat duramati khoee || Tin kee dhoori naanaku daasu baachhai jin hari naamu ridai paroee ||2||5||33||

ਹੇ ਭਾਈ! ਉਸ ਪਰਮਾਤਮਾ ਦਾ ਸਿਮਰਨ ਕੀਤਿਆਂ (ਮਨ ਤੋਂ ਵਿਕਾਰਾਂ ਦੀ) ਸਾਰੀ ਮੈਲ ਲਹਿ ਜਾਂਦੀ ਹੈ ਜੋ ਨਾਸ-ਰਹਿਤ ਹੈ, ਤੇ, ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ । ਉਹ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਭਗਤਾਂ ਵਾਸਤੇ ਹਰ ਵੇਲੇ ਦਾ ਸਹਾਰਾ ਹੈ । ਪਰ ਕੋਈ ਵਿਰਲਾ ਮਨੁੱਖ ਉਸ ਦਾ ਮਿਲਾਪ ਹਾਸਲ ਕਰਦਾ ਹੈ ॥੧॥

ਹੇ ਮੇਰੇ ਮਨ! ਉਸ ਪ੍ਰਭੂ ਨੂੰ ਜਪਿਆ ਕਰੋ ਜੋ ਸਭ ਤੋਂ ਵੱਡਾ ਹੈ, ਜੋ ਸ੍ਰਿਸ਼ਟੀ ਦਾ ਪਾਲਣ ਵਾਲਾ ਹੈ, ਤੇ, ਜਿਸ ਦਾ ਆਸਰਾ ਲਿਆਂ ਸੁਖ ਪ੍ਰਾਪਤ ਕਰ ਲਈਦਾ ਹੈ, ਫਿਰ ਕਦੇ ਦੁੱਖ ਨਹੀਂ ਵਿਆਪਦਾ ॥੧॥ ਰਹਾਉ ॥ ਹੇ ਭਾਈ! ਵੱਡੀ ਕਿਸਮਤਿ ਨਾਲ ਭਲੇ ਮਨੁੱਖਾਂ ਦੀ ਸੰਗਤਿ ਹਾਸਲ ਹੁੰਦੀ ਹੈ, ਉਹਨਾਂ ਨੂੰ ਮਿਲਿਆਂ ਖੋਟੀ ਬੁੱਧ ਨਾਸ ਹੋ ਜਾਂਦੀ ਹੈ । ਦਾਸ ਨਾਨਕ (ਭੀ) ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਪ੍ਰੋ ਰੱਖਿਆ ਹੈ ॥੨॥੫॥੩੩॥

अविनाशी परमात्मा सब जीवों का दाता है, उसका सिमरन करने से विकारों की सारी मैल दूर हो गई है। वह गुणों का भण्डार अपने भक्तों की पूंजी है किन्तु कोई विरला ही उसे प्राप्त करता है॥ १॥ हे मेरे मन ! उस गोपाल-गुरु प्रभु का जाप करो; जिसकी शरण लेने से सुख की प्राप्ति होती है और दोबारा कदापि कोई दुःख नहीं होता।॥ १॥ रहाउ॥ बड़ी किस्मत से संतों की संगति प्राप्त होती है, उनके साथ भेंट करने से दुर्बुद्धि नष्ट हो जाती है। दास नानक उनकी चरण-धूलि की अभिलाषा करता है, जिन्होंने हरि का नाम अपने हृदय में पिरोया हुआ है।॥ २॥ ५॥ ३३॥

He is imperishable, the Giver of all beings; meditating on Him, all filth is removed. He is the treasure of excellence, the object of His devotees, but rare are those who find Him. ||1|| O my mind, meditate on the Guru, and God, the Cherisher of the world. Seeking His Sanctuary, one finds peace, and he shall not suffer in pain again. ||1|| Pause || By great good fortune, one obtains the Saadh Sangat, the Company of the Holy. Meeting them, evil-mindedness is eliminated. Slave Nanak yearns for the dust of the feet of those, who have woven the Lord’s Name into their hearts. ||2||5||33||

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!

Follow Dhansikhi on Instagram Threads Youtube Facebook Pinterest Twitter-X

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.