Historical Place – Qila Anandgarh Sahib

ਇਤਿਹਾਸਿਕ ਸਥਾਨ – ਕਿਲ੍ਹਾ ਅਨੰਦਗੜ੍ਹ ਸਾਹਿਬ
ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਭ ਤੋਂ ਪਹਿਲਾਂ ਇਹੀ ਕਿਲ੍ਹਾ ਬਣਾਇਆ ਸੀ। ਇਹ ਅਪ੍ਰੈਲ ੧੬੮੯ ਵਿੱਚ ਬਣਨਾ ਸ਼ੁਰੂ ਹੋਇਆ ਸੀ। ਕਿਲ੍ਹਾ ਅਨੰਦਗੜ੍ਹ ਸਾਹਿਬ ਰੋਪੜ ਵੱਲੋਂ ਆਉਂਦਿਆਂ ਸੱਜੇ ਹੱਥ ਆਉਂਦਾ ਹੈ। ਕਿਲ੍ਹਾ ਅਨੰਦਗੜ੍ਹ ਸਾਹਿਬ ਦੀ ਪੁਰਾਣੀ ਈਮਾਰਤ ਨੂੰ ਅਜਮੇਰ ਚੰਦ ਦੀਆਂ ਫ਼ੌਂਜਾਂ ਨੇ ੧੭੦੫-੦੬ ਵਿੱਚ ਹੀ ਢਾਹ ਢੇਰੀ ਕਰ ਦਿੱਤਾ ਸੀ। ਫਿਰ ਸਿੱਖਾਂ ਨੇ ਕਈ ਸਾਲ ਮਗਰੋਂ ਇਥੇ ਗੁਰਦੁਆਰਾ ਕਾਇਮ ਕੀਤਾ ਸੀ। ਕਿਲ੍ਹਾ ਅਨੰਦਗੜ੍ਹ ਸਾਹਿਬ ਦੀ ਬਾਉਲੀ ਸ: ਜੱਸਾ ਸਿੰਘ ਆਹਲੂਵਾਲੀਆ ਨੇ ਬਣਾਈ ਸੀ।
ਕਿਲ੍ਹਾ ਅਨੰਦਗੜ੍ਹ ਸਾਹਿਬ ਕਿਲ੍ਹਾ ਲੋਹਗੜ੍ਹ ਤੋਂ ਬਾਅਦ ਦੂਜਾ ਵੱਡਾ ਸੇੰਟਰ ਸੀ। ਕਿਲ੍ਹਾ ਅਨੰਦਗੜ੍ਹ ਦੁਸ਼ਮਣ ਦੇ ਹਮਲੇ ਦੀ ਸੂਰਤ ਵਿੱਚ ਸਭ ਤੋਂ ਵੱਧ ਮਹਿਫੂਜ਼ ਜਗ੍ਹਾ ਸੀ। ਪੋਹ ਦੀਆਂ ਰਾਤਾਂ ਨੂੰ ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਿਆ ਤਾਂ ਉਹ ਇੱਥੋਂ ਹੀ ਕੀਰਤਪੁਰ ਸਾਹਿਬ ਵੱਲ ਤੁਰੇ ਸਨ। ਅਨੰਦਗੜ੍ਹ ਸਾਹਿਬ ਫ਼ੌਜੀ ਪੱਖ ਤੋਂ ਸੇੰਟਰ ਸੀ ਅਤੇ ਸ਼ਸ਼ਤਰ ਤੇ ਗੋਲਾ ਬਾਰੂਦ ਸਾਰਾ ਏਥੇ ਹੀ ਜਮਾ ਕੀਤਾ ਹੁੰਦਾ ਸੀ। ਦੁਸ਼ਮਣਾਂ ਦੀਆਂ ਫ਼ੌਜਾਂ ਨੇ ਇਸ ਕਿਲ੍ਹੇ ਤੇ ਕਈ ਵਾਰ ਹਮਲੇ ਕੀਤੇ ਪਰ ਹਰ ਵਾਰ ਮੂੰਹ ਦੀ ਖਾਧੀ।