Gurbani Quotes – Marakatt Musattee Anaaj Kee

ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥੁ ਪਸਾਰਿ ॥
ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ ॥੨॥
मरकट मुसटी अनाज की मन बउरा रे लीनी हाथु पसारि ॥
छूटन को सहसा परिआ मन बउरा रे नाचिओ घर घर बारि ॥२॥
Marakatt Musattee Anaaj Kee Man Bouraa Rae Leenee Haathh Pasaar ||
Shhoottan Ko Sehasaa Pariaa Man Bouraa Rae Naachiou Ghar Ghar Baar ||2||
The monkey stretches out its hand, O crazy mind, and takes a handful of corn; now unable to escape, O crazy mind, it is made to dance door to door. ||2||
ਹੇ ਕਮਲੇ ਮਨ! ਬਾਂਦਰ ਨੇ ਹੱਥ ਖਿਲਾਰ ਕੇ ਦਾਣਿਆਂ ਦੀ ਮੁੱਠ ਭਰ ਲਈ, ਤੇ ਉਸ ਨੂੰ ਸਹਿਮ ਪੈ ਗਿਆ ਕਿ ਕੈਦ ਵਿਚੋਂ ਕਿਵੇਂ ਨਿਕਲੇ। (ਉਸ ਲਾਲਚ ਦੇ ਕਾਰਨ ਹੁਣ) ਹਰੇਕ ਘਰ ਦੇ ਬੂਹੇ ਤੇ ਨੱਚਦਾ ਫਿਰਦਾ ਹੈ ॥੨॥
ਨੋਟ: ਲੋਕ ਬਾਂਦਰਾਂ ਨੂੰ ਫੜਨ ਲਈ ਭੀੜੇ ਮੂੰਹ ਵਾਲਾ ਭਾਂਡਾ ਲੈ ਕੇ ਜ਼ਮੀਨ ਵਿਚ ਦੱਬ ਦੇਂਦੇ ਹਨ, ਉਸ ਵਿਚ ਭੁੱਜੇ ਹੋਏ ਛੋਲੇ ਪਾ ਕੇ ਮੂੰਹ ਨੰਗਾ ਰੱਖਦੇ ਹਨ। ਬਾਂਦਰ ਆਪਣਾ ਹੱਥ ਭਾਂਡੇ ਵਿਚ ਪਾ ਕੇ ਦਾਣਿਆਂ ਦੀ ਮੁੱਠ ਭਰ ਲੈਂਦਾ ਹੈ, ਪਰ ਭਰੀ ਹੋਈ ਮੁੱਠ ਭੀੜੇ ਮੂੰਹ ਵਿਚੋਂ ਨਿਕਲ ਨਹੀਂ ਸਕਦੀ, ਤੇ ਲੋਭ ਵਿਚ ਫਸਿਆ ਹੋਇਆ ਬਾਂਦਰ ਦਾਣੇ ਭੀ ਨਹੀਂ ਛੱਡਦਾ। ਇਸ ਤਰ੍ਹਾਂ ਉੱਥੇ ਹੀ ਫੜਿਆ ਜਾਂਦਾ ਹੈ। ਇਹੀ ਹਾਲ ਮਨੁੱਖ ਦਾ ਹੁੰਦਾ ਹੈ, ਸਹਿਜੇ ਸਹਿਜੇ ਮਾਇਆ ਵਿਚ ਮਨ ਫਸਾ ਕੇ ਆਖ਼ਰ ਹੋਰ ਹੋਰ ਮਾਇਆ ਦੀ ਖ਼ਾਤਰ ਧਿਰ ਧਿਰ ਦੀ ਖ਼ੁਸ਼ਾਮਦ ਕਰਦਾ ਹੈ}
हे मूर्ख मन ! बंदर ने हाथ पसार के दानों की मुट्ठी भर ली और उसे डर पड़ गया कि कैद में से कैसे निकले। (उस लालच के कारण अब) हरेक घर के दरवाजे पर नाचता फिरता है।2।
(नोट: लोग बंदरों को पकड़ने के लिए संकरे मुंह वाला बरतन ले के जमीन में दबा देते हैं, उसमें भुने हुए चने डाल के मुंह नंगा रखते हैं। बंदर अपना हाथ बरतन में डाल कर दानों की मुट्ठी भर लेता है। पर, भरी हुई मुट्ठी सँकरे मुंह मेंसे निकल नहीं सकती, और लोभ में फंसा हुआ बंदर दाने भी नहीं छोड़ता। इस तरह वहीं पकड़ा जाता है। ठीक यही हाल मनुष्य का होता है, सहजे–सहजे माया में मन फंसा के आखिर और–और माया की खतिर हरेक की खुशामद करता है)।