Gurbani Quotes – Jal Hai Soothak Thhal
ਜਲਿ ਹੈ ਸੂਤਕੁ ਥਲਿ ਹੈ ਸੂਤਕੁ ਸੂਤਕ ਓਪਤਿ ਹੋਈ ॥
ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕ ਪਰਜ ਬਿਗੋਈ ॥
Jal Hai Soothak Thhal Hai Soothak Soothak Oupath Hoee ||
Janamae Soothak Mooeae Fun Soothak Soothak Paraj Bigoee ||1||
जलि है सूतकु थलि है सूतकु सूतक ओपति होई ॥
जनमे सूतकु मूए फुनि सूतकु सूतक परज बिगोई ॥१॥
There is pollution in the water, and pollution on the land; whatever is born is polluted. There is pollution in birth, and more pollution in death; all beings are ruined by pollution.
(ਜੇ ਜੀਵਾਂ ਦੇ ਜੰਮਣ ਤੇ ਮਰਨ ਨਾਲ ਸੂਤਕ-ਪਾਤਕ ਦੀ ਭਿੱਟ ਪੈਦਾ ਹੋ ਜਾਂਦੀ ਹੈ ਤਾਂ) ਪਾਣੀ ਵਿਚ ਸੂਤਕ ਹੈ, ਧਰਤੀ ਉਤੇ ਸੂਤਕ ਹੈ, (ਹਰ ਥਾਂ) ਸੂਤਕ ਦੀ ਉਤਪੱਤੀ ਹੈ (ਭਾਵ, ਹਰ ਥਾਂ ਭਿੱਟਿਆ ਹੋਇਆ ਹੈ, ਕਿਉਂਕਿ) ਕਿਸੇ ਜੀਵ ਦੇ ਜੰਮਣ ਤੇ ਸੂਤਕ (ਪੈ ਜਾਂਦਾ ਹੈ) ਫਿਰ ਮਰਨ ਤੇ ਭੀ ਸੂਤਕ (ਆ ਪੈਂਦਾ ਹੈ); (ਇਸ) ਭਿੱਟ (ਤੇ ਭਰਮ) ਵਿਚ ਦੁਨੀਆ ਖ਼ੁਆਰ ਹੋ ਰਹੀ ਹੈ ॥੧॥
(ਸੂਤਕ = ਜੰਮਣ ਨਾਲ ਸੰਬੰਧ ਰੱਖਣ ਵਾਲੀ ਅਪਵਿੱਤ੍ਰਤਾ। ਜਦੋਂ ਕਿਸੇ ਹਿੰਦੂ-ਘਰ ਵਿਚ ਕੋਈ ਬਾਲ ਜੰਮ ਪਏ ਤਾਂ ੧੩ ਦਿਨ ਉਹ ਘਰ ਅਪਵਿੱਤ੍ਰ ਮੰਨਿਆ ਜਾਂਦਾ ਹੈ, ਬ੍ਰਾਹਮਣ ਇਹਨਾਂ ੧੩ ਦਿਨਾਂ ਵਾਸਤੇ ਉਸ ਘਰ ਵਿਚ ਰੋਟੀ ਨਹੀਂ ਖਾਂਦੇ। ਇਸੇ ਤਰ੍ਹਾਂ ਕਿਸੇ ਪ੍ਰਾਣੀ ਦੇ ਮਰਨ ਤੇ ਭੀ ‘ਕ੍ਰਿਆ-ਕਰਮ’ ਦੇ ਦਿਨ ਤਕ ਉਹ ਘਰ ਅਪਵਿੱਤ੍ਰ ਰਹਿੰਦਾ ਹੈ)
(अगर जीवों के पैदा होने व मरने से सूतक-पातक की भिट पैदा हो जाती है तो) पानी में सूतक है, धरती पे सूतक है, (हर जगह) सूतक की उत्पत्ति है (भाव, हर जगह भिटी हुई, झूठी है, क्योंकि) किसी जीव के पैदा होने पर सूतक (पड़ जाता है) फिर मरने पर भी सूतक (आ पड़ता है); (इस) भिट (व भरम) में दुनिया ख्वार हो रही है।1।
(सूतक = पैदा होने से संबंध रखने वाली अपवित्रता। जब किसी हिन्दू घर में कोई बच्चा पैदा हो जाए तो 13 दिन वह घर अपवित्र माना जाता है, ब्राहमण इन 13 दिन उस घर में खाना नहीं खाते। इसी तरह किसी प्राणी के मरने पर भी ‘क्रिया-कर्म’ के दिन तक वह घर अपवित्र रहता है)
Download Latest Punjabi Dharmik Ringtones & Gurbani Ringtones
Download Gurbani Quotes and Gurbani Status