Gurbani Quotes Ja Kau Muskil Att
Gurbani Quotes Ja Kau Muskil Att
ਕੁਦਰਤ ਦੀ ਕਰੋਪੀ ਅੱਗੇ ਵਿਗਆਨ ਦਾ ਕੋਈ ਜੋਰ ਨਹੀ ਚਲਦਾ ਤੇ ਨਾ ਹੀ ਚੱਲਣਾ ਹੈ। ਇਸ ਉੱਤੇ ਅਗਰ ਕਿਸੇ ਦਾ ਜੋਰ
ਚਲਦਾ ਹੈ ਤਾਂ ਸਿਰਫ ਵਾਹਿਗੂਰ ਦਾ ਜਿਸਨੇ ਇਹ ਕੁਦਰਤ ਦੀ ਸਿਰਜਣਾ ਕੀਤੀ ਹੈ।
ਗੁਰੂ ਸਾਹਿਬ ਦੇ ਬਚਨ ਹਨ ਕਿ ਜਦੋਂ ਬੰਦੇ ਦੇ ਸਾਰੇ ਰਾਹ ਬੰਦ ਹੋ ਜਾਂਦੇ ਨੇ ਸਾਰੇ ਪਾਸਿਆ ਤੋ ਹੱਥ ਖੜੇ ਹੋ ਜਾਂਦੇ ਨੇ,
ਹੋਰ ਕੋਈ ਆਸਰਾ ਨਹੀਂ ਰਹਿੰਦਾ ਤਾਂ ਸਿਰਫ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਹੀ ਸਾਨੂੰ
ਅਪਣਾ ਹੱਥ ਦੇ ਕੇ ਔਖੇ ਸਮੇ ਤੋਂ ਕੱਢ ਲੈਦਾ ਹੈ।
ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ ॥
ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇ ॥
ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ ॥
ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ ॥
ਅਰਥ – ਉਹ ਜਿਸ ਉਤੇ ਭਾਰੀ ਔਕੜ ਆ ਬਣਦੀ ਹੈ ਅਤੇ ਜਿਸ ਨੂੰ ਕੋਈ ਪਨਾਹ ਨਹੀਂ ਦਿੰਦਾ। ਜਦ ਮਿਤ੍ਰ ਵੈਰੀ ਬਣ
ਜਾਂਦੇ ਹਨ ਅਤੇ ਰਿਸ਼ਤੇਦਾਰ ਭੀ ਦੌੜ ਜਾਂਦੇ ਹਨ, ਅਤੇ ਸਮੂਹ ਸਹਾਰਾ ਟੁੱਟ ਜਾਂਦਾ ਹੈ, ਤੇ ਸਾਰੀ ਮਦਦ ਖਤਮ ਹੋ ਜਾਂਦੀ ਹੈ।
ਜੇਕਰ ਤਦ ਉਹ ਸ਼ਰੋਮਣੀ ਸਾਹਿਬ ਨੂੰ ਯਾਦ ਕਰ ਲਵੇ ਤਾਂ ਉਸ ਨੂੰ ਗਰਮ ਹਵਾ ਭੀ ਨਹੀਂ ਛੂਹੇਗੀ।
ਸਿੱਖ ਨੂੰ ਤਾਂ ਕਲਗੀਧਰ ਦਸ਼ਮੇਸ਼ ਪਿਤਾ ਜੀ ਦਾ ਹੁਕਮ ਵੀ ਹੈ ਕਿ ਸਿੱਖ ਨੇ ਹਰ ਕੰਮ ਕਰਨ ਤੋਂ ਪਹਿਲਾਂ ਅਰਦਾਸ ਕਰਨੀ ਹੈ।
ਚਾਹੇ ਉਹ ਡਾਕਟਰ ਨੇ, ਨਰਸਾਂ ਨੇ ਜਾਂ ਗੁਰੂ ਕੇ ਲੰਗਰਾਂ ਦੀ ਸੇਵਾ ਕਰਨ ਵਾਲੇ ਤੇ ਭਾਂਵੇ ਅਸੀ ਸਾਰੇ ਪਰਿਵਾਰ
ਆਓ ਉਸ ਅਕਾਲ ਪੁਰਖ ਦਾ ਸਿਮਰਨ ਕਰਦੇ ਹੋਏ
ਸਰਬੱਤ ਦੇ ਭਲੇ ਲਈ ਅਰਦਾਸ ਕਰੀਏ
Download Latest Punjabi Dharmik Ringtones & Gurbani Ringtones
PLEASE VISIT OUR YOUTUBE CHANNEL FOR VIDEO SAAKHIS, GREETINGS, WHATSAPP STATUS, INSTA POSTS ETC.
| Gurbani Quotes | Gurbani and Sikhism Festivals Greetings | Punjabi Saakhis | Saakhis in Hindi | Sangrand Hukamnama with Meaning | Gurbani and Dharmik Ringtones | Video Saakhis |
ਵਾਹਿਗੁਰੂ ਜੀ
ਸਰਬੱਤ ਦਾ ਭਲਾ ਕਰੋ ਜੀ