ਰਹਿਤ ਸੰਬੰਧੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮਨਾਮਾ

ੴ ਸਤਿਗੁਰ ਜੀ ਸਹਾਇ
ਸਰਬਤ ਸੰਗਤ ਕਾ ਬਲ ਗੁਰੂ ਰਖੇਗਾ। ਤੁਸਾਂ ਉਤੇ ਅਸਾਡੀ ਬਹੁਤ ਖੁਸ਼ੀ ਹੈ। ਤੁਸਾਂ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ, ਕੇਸ ਰੱਖਣੇ, ਇਹ ਅਸਾਡੀ ਮੋਹਰ ਹੈ। ਕੱਛ, ਕ੍ਰਿਪਾਨ ਦਾ ਵਿਸਾਹ ਨਹੀਂ ਕਰਨਾ। ਸਰਬ ਲੋਹ ਦਾ ਕੜਾ ਹੱਥ ਰੱਖਣਾ। ਦੋਨੋਂ ਵਕਤ ਕੇਸਾਂ ਦੀ ਪਾਲਨਾ ਕੰਘੇ ਸਿਉ ਕਰਨੀ। ਸਰਬਤ ਸੰਗਤ ਅਭਾਖਿਆ ਕਾ ਕੁਠਾ ਮਾਸ ਖਾਵੈ ਨਾਹੀ, ਤਮਾਕੂ ਨਾ ਵਰਤਣਾ। ਭਾਦਨੀ ਤਥਾ ਕੰਨਿਆ ਮਾਰਨ ਵਾਲੇ ਸੇ ਮੇਲ ਨਾ ਰਖੇ। ਮੀਣੇ ਮਸੰਦੀਏ, ਰਾਮਰਾਈਏ ਕੀ ਸੰਗਤ ਨ ਬੈਸੇ, ਗੁਰਬਾਣੀ ਪੜ੍ਹਨੀ, ਵਾਹਿਗੁਰੂ ਵਾਹਿਗੁਰੂ ਜਪਣਾ, ਗੁਰੂ ਕੀ ਰਹਿਤ ਰਖਣੀ। ਸਰਬਤ ਸੰਗਤ ਉਪਰ ਮੇਰੀ ਖੁਸ਼ੀ ਹੈ।

ਮੋਹਰ ਜੇਠ ੨੬ ਸੰਮਤ ੧੭੫੬ (ਮੁਤਾਬਿਕ ੨੪ ਮਈ, ੧੬੯੯)

LEAVE A REPLY