* ਤੇਰਾ ਤੇਰਾ
   * ਸਤਿਸੰਗਤ ਦੀ ਸੇਵਾ ਤੋਂ ਬਿਨਾਂ ਸਰੀਰ ਅਪਵਿੱਤਰ ਹੈ
   * ਭਾਈ ਜੱਗਾ ਸਿੰਘ ਦੀ ਸ਼ਰਧਾ ਤੇ ਸੇਵਾ
   * ਪ੍ਰੀਖਿਆ ਤੇ ਹੁਕਮ ਮੰਨਣ ਦੀ ਜਾਂਚ
   * ਕਿੱਕਰ ਤੋਂ ਮਠਿਆਈ ਝਾੜਨੀ
   * ਸਿੱਖੀ ਦੀ ਪ੍ਰੀਖਿਆ
   * ਗੁਰੂ ਜੀ ਦੇ ਬਚਨਾਂ ਤੇ ਅਸ਼ਰਧਾ ਦਾ ਫਲ
   * ਖਡੂਰ ਦੇ ਚੌਧਰੀ ਦੀ ਮੌਤ
   * ਸ੍ਰੀ ਗੁਰੂ ਅਮਰਦਾਸ ਜੀ ਨੇ ਸੇਵਾ ਕਰਨੀ
   * ਸ੍ਰੀ ਅਮਰਦਾਸ ਜੀ ਨੂੰ ਵਰ ਪ੍ਰਾਪਤੀ
   * Multimedia
   * Literature
   * Gurbani Santheya
   * Sakhis
ਸਤਿਸੰਗਤ ਦੀ ਸੇਵਾ ਤੋਂ ਬਿਨਾਂ ਸਰੀਰ ਅਪਵਿੱਤਰ ਹੈ


      ਬਿਨ ਸੇਵਾ ਧ੍ਰਿਗ ਹਥ ਪੈਰ ਹੋਰ ਨਿਹਫਲ ਕਰਨੀ || (ਭਾਈ ਗੁਰਦਾਸ ਜੀ)
      ਇਕ ਦਿਨ ਸਤਿਗੁਰੂ ਜੀ ਪਾਸ ਥੋੜੇ ਜੇਹੇ ਸਿੱਖ ਬੇਠੇ ਸਨ | ਆਪਜੀ ਨੂੰ ਜਲ ਛਕਣ ਦੀ ਇੱਛਾ ਹੋਈ | ਆਪਜੀ ਦਾ ਗੜਵਈ ਸਿੱਖ ਪਾਸ ਨਹੀ ਸੀ, ਜਿਸ ਕਰਕੇ ਸੰਗਤ ਵਿਚੋਂ ਇਕ ਸਿੱਖ ਉਠਿਆ ਤੇ ਜਲ ਦਾ ਕਟੋਰਾ ਭਰ ਲਿਆਇਆ |
      ਸਤਿਗੁਰੂ ਜੀ ਨੇ ਉਸਨੂੰ ਪੁਛਿਆ ਹੇ ਸਿੱਖਾ! ਤੇਰੇ ਹੱਥ ਇਤਨੇ ਸੁਹਲ ਕਿਉਂ ਹਨ, ਤੂੰ ਕੀ ਕੰਮ ਕਰਦਾ ਹੈਂ ? ਉਸਨੇ ਉੱਤਰ ਦਿੱਤਾ ਕਿ ਮੈਂ ਮੁੱਢ ਤੋਂ ਕੋਈ ਕੰਮ ਨਹੀ ਕੀਤਾ ਹੈ | ਅੱਜ ਤੁਹਾਡੇ ਲਈ ਹੀ ਕੰਮ ਕੀਤਾ ਹੈ | ਸਤਿਗੁਰੂ ਜੀ ਨੇ ਇਹ ਸੁਣਦੇ ਸਾਰ ਹੀ ਕਟੋਰੇ ਦਾ ਪਾਣੀ ਡੋਲ ਦਿੱਤਾ ਤੇ ਆਖਿਆ ਕਿ ਕੁਸਿੱਖ ਦੇ ਹਥ ਦਾ ਛੁਹਿਆ ਹੋਇਆ ਪਾਣੀ ਸਾਡੇ ਪੀਣ ਯੋਗ ਨਹੀ ਰਿਹਾ | ਉਸਨੇ ਬਚਨ ਸੁਣਕੇ ਬੇਨਤੀ ਕੀਤੀ ਕਿ ਸੱਚੇ ਪਾਤਿਸ਼ਾਹ ਜੀ ਮੈਂ ਆਪਜੀ ਦਾ ਹੀ ਸਿੱਖ ਹਾਂ | ਮੈਂ ਪਾਹੁਲ ਲਈ ਹੋਈ ਹੈ | ਜੇ ਮੇਰੀ ਕੋਈ ਗਲਤੀ ਹੈ ਤਾਂ ਮਾਫ਼ ਕਰ ਦਿਓ |
      ਸਤਿਗੁਰੂ ਜੀ ਨੇ ਫੁਰਮਾਇਆ," ਭਾਈ ਸਿੱਖਾ ! , ਨਿਰੀ ਸਿੱਖੀ ਧਾਰਨ ਕਰਨ ਨਾਲ ਹੀ ਕੋਈ ਸਿੱਖ ਨਹੀ ਬਣ ਜਾਂਦਾ | ਸ਼ਰਧਾ, ਪ੍ਰੇਮ ਨਾਲ ਸਤਿਸੰਗਤ ਦੀ ਸੇਵਾ ਕਰਨੀ ਸਿੱਖ ਦਾ ਪਹਿਲਾ ਧਰਮ ਹੈ | ਹਥ ਸੇਵਾ ਕਰਨ ਨਾਲ ਪਵਿੱਤਰ ਹੁੰਦੇ ਹਨ ਤੇ ਪੈਰ ਗੁਰੂ ਦਰਸ਼ਨ ਕਰਨ ਵਾਸਤੇ ਜਾਣ ਤੀਰਥ ਯਾਤਰਾ ਅਥਵਾ ਸੰਤਾਂ ਦੇ ਦਰਸ਼ਨ ਕਰਨ ਵਾਸਤੇ ਤੁਰਨ ਨਾਲ ਪਵਿੱਤਰ ਹੁੰਦੇ ਹਨ | ਪਰ ਤੂੰ ਕਿਸੇ ਪ੍ਰਕਾਰ ਦੀ ਕਦੇ ਕੋਈ ਸੇਵਾ ਨਹੀ ਕੀਤੀ | ਇਸ ਕਰਕੇ ਤੇਰਾ ਸਰੀਰ ਅਪਵਿੱਤਰ ਹੈ |
      ਜਿਸ ਤਰ੍ਹਾਂ ਮੁਰਦੇ ਦਾ ਸਰੀਰ ਅਪਵਿੱਤਰ ਹੁੰਦਾ ਹੈ, ਉਸਨੂੰ ਛੁਹਣ ਤੋਂ ਕੋਈ ਵੀ ਸੰਕੋਚ ਕਰਦਾ ਹੈ | ਇਸੇ ਤਰ੍ਹਾਂ ਹੀ ਜਿਹੜਾ ਪੁਰਸ਼ ਸਾਧ ਸੰਗਤ ਦੀ ਸੇਵਾ ਨਹੀ ਕਰਦਾ ਉਸਦਾ ਸਰੀਰ ਵੀ ਅਪਵਿੱਤਰ ਹੈ | ਇਸ ਲਈ ਤੇਰੇ ਹਥ ਦਾ ਪਾਣੀ ਅਪਵਿੱਤਰ ਜਾਣ ਕੇ ਅਸੀਂ ਡੋਲ ਦਿੱਤਾ ਤੇ ਨਹੀ ਪੀਤਾ | ਇਹ ਵਿਰਤਾਂਤ ਸੁਣ ਕੇ ਉਸ ਸਿਖ ਨੇ ਮੁਆਫੀ ਮੰਗੀ ਤੇ ਅੱਗੇ ਤੋਂ ਤਨ, ਮਨ, ਧਨ ਕਰਕੇ ਸੇਵਾ ਵਿਚ ਜੁੱਟ ਗਿਆ |
Home |  GuruSahib|  Gurmukh Pyaare |  Multimedia |  Literature |  Gurbani Santheya |  Contact us