* ਤੇਰਾ ਤੇਰਾ
   * ਸਤਿਸੰਗਤ ਦੀ ਸੇਵਾ ਤੋਂ ਬਿਨਾਂ ਸਰੀਰ ਅਪਵਿੱਤਰ ਹੈ
   * ਭਾਈ ਜੱਗਾ ਸਿੰਘ ਦੀ ਸ਼ਰਧਾ ਤੇ ਸੇਵਾ
   * ਪ੍ਰੀਖਿਆ ਤੇ ਹੁਕਮ ਮੰਨਣ ਦੀ ਜਾਂਚ
   * ਕਿੱਕਰ ਤੋਂ ਮਠਿਆਈ ਝਾੜਨੀ
   * ਸਿੱਖੀ ਦੀ ਪ੍ਰੀਖਿਆ
   * ਗੁਰੂ ਜੀ ਦੇ ਬਚਨਾਂ ਤੇ ਅਸ਼ਰਧਾ ਦਾ ਫਲ
   * ਖਡੂਰ ਦੇ ਚੌਧਰੀ ਦੀ ਮੌਤ
   * ਸ੍ਰੀ ਗੁਰੂ ਅਮਰਦਾਸ ਜੀ ਨੇ ਸੇਵਾ ਕਰਨੀ
   * ਸ੍ਰੀ ਅਮਰਦਾਸ ਜੀ ਨੂੰ ਵਰ ਪ੍ਰਾਪਤੀ
   * Multimedia
   * Literature
   * Gurbani Santheya
   * Sakhis
  ਪ੍ਰੀਖਿਆ ਤੇ ਹੁਕਮ ਮੰਨਣ ਦੀ ਜਾਂਚ


                                                     ਇਕ ਦਿਨ ਗੁਰੂ ਨਾਨਕ ਦੇਵ ਜੀ ਨੇ ਪ੍ਰੀਖਿਆ ਕਰਨ ਲਈ ਆਪਣਾ ਕੈਂਹ ਦਾ ਕਟੋਰਾ ਚਿੱਕੜ ਦੇ ਚੱਲੇ ਵਿਚ ਸੁੱਟ ਕੇ ਬਾਬਾ ਸਿਰੀ ਚੰਦ ਜੀ ਨੂੰ ਆਖਿਆ ਕਿ ਬੇਟਾ ! ਸਾਡਾ ਕਟੋਰਾ ਚਿੱਕੜ ਵਿਚ ਡਿੱਗ ਪਿਆ ਹੈ ਇਸਨੂੰ ਕੱਢਕੇ ਸਾਫ ਪਾਣੀ ਨਾਲ ਧੋ ਕੇ ਮਾਂਜਕੇ ਸਾਡੇ ਪਾਸ ਲੈ ਆਓ | ਬਾਬਾ ਸਿਰੀ ਚੰਦ ਜੀ ਨੇ ਕਿਹਾ ਇਸ ਗੰਦੇ ਤੇ ਮੈਲੇ ਜੂਠੇ ਪਾਣੀ ਵਿਚ ਜਾਣ ਨਾਲ ਮੇਰੇ ਕੱਪੜੇ ਖਰਾਬ ਹੋ ਜਾਣਗੇ ਕਿਸੇ ਸਿੱਖ ਨੂੰ ਆਖਕੇ ਕੱਢਾ ਲਵੋ | ਫਿਰ ਗੁਰੂ ਜੀ ਨੇ ਬਾਬਾ ਲਖਮੀ ਦਾਸ ਜੀ ਨੂੰ ਆਖਿਆ ਕਿ ਚਿੱਕੜ ਚੋਂ ਕਟੋਰਾ ਕੱਢਕੇ ਧੋ ਮਾਂਜਕੇ ਸਾਡੇ ਪਾਸ ਲੈ ਆਓ | ਬਾਬਾ ਲਖਮੀ ਦਾਸ ਜੀ ਨੇ ਕਿਹਾ ਪਿਤਾ ਜੀ ! ਤੁਸੀ ਬਹੁਤ ਸਿਆਣੇ ਹੋ ਕੇ ਜੋ ਮੰਦਾ ਕੰਮ ਹੈ ਉਹ ਸਾਡੇ ਪਾਸੋਂ ਹੀ ਕਰਵਾਉਂਦੇ ਹੋ, ਸਾਰੇ ਸਿੱਖ ਸੇਵਕਾਂ ਵਿਚ ਸਾਡਾ ਨਿਰਾਦਰ ਕਰਦੇ ਹੋ, ਮੈ ਕੋਈ ਅਜਿਹਾ ਅਪਮਾਨ ਵਾਲਾ ਕੰਮ ਕਰਨ ਨੂੰ ਤਿਆਰ ਨਹੀ ਹਾਂ | ਤਦ ਗੁਰੂ ਜੀ ਨੇ ਲਹਿਣਾ ਜੀ ਨੂੰ ਆਖਿਆ ਕਿ ਚਿੱਕੜ ਚੋਂ ਕਟੋਰਾ ਕੱਢਕੇ ਧੋ ਮਾਂਜ ਕੇ ਸਾਡੇ ਪਾਸ ਲੈ ਆਓ ਤਾਂ ਲਹਿਣਾ ਜੀ ਨੇ ਸੁਣਦੇ ਸਾਰ ਹੀ ਚਿੱਕੜ ਵਿਚ ਛਾਲ ਮਾਰ ਦਿੱਤੀ ਅਤੇ ਕਟੋਰਾ ਕੱਢ ਕੇ ਧੋ ਮਾਂਜਕੇ ਗੁਰੂ ਜੀ ਪਾਸ ਲਿਆ ਕੇ ਰੱਖ ਦਿੱਤਾ | ਲਹਿਣਾ ਜੀ ਦੇ ਸਾਰੇ ਕੱਪੜੇ ਤ ਸਰੀਰ ਚਿੱਕੜ ਨਾਲ ਭਰ ਗਿਆ ਸੀ ਜਿਸਨੂੰ ਦੇਖ ਕੇ ਸਾਰੇ ਹੈਰਾਨ ਹੋ ਗਏ ਤ ਲਹਿਣਾ ਜੀ ਨੂੰ ਧੰਨ ਧੰਨ ਕਹਿਣ ਲੱਗੇ | ਗੁਰੂ ਜੀ ਨੇ ਪ੍ਰਸੰਨ ਹੋ ਕੇ ਲਹਿਣਾ ਜੀ ਨੂੰ ਥਾਪੜਾ ਦਿੱਤਾ ਤੇ ਕਿਹਾ ਕਿ ਇਸ ਚਿੱਕੜ ਰੂਪੀ ਮਾਇਆ ਵਿਚੋਂ ਸੰਸਾਰ ਨੂੰ ਕੱਢਣ ਲਈ ਚਿੱਕੜ ਵਿਚ ਉੱਤਰਨਾ ਪਵੇਗਾ | ਜੋ ਇਸ ਚਿੱਕੜ ਵਿਚ ਜਾਣ ਤੋਂ ਡਰਦੇ ਹਨ ਉਹ ਸੰਸਾਰ ਨੂੰ ਇਸ ਚਿੱਕੜ ਵਿਚੋਂ ਨਹੀ ਕੱਢ ਸਕਦੇ |
Home |  GuruSahib|  Gurmukh Pyaare |  Multimedia |  Literature |  Gurbani Santheya |  Contact us