* ਤੇਰਾ ਤੇਰਾ
   * ਸਤਿਸੰਗਤ ਦੀ ਸੇਵਾ ਤੋਂ ਬਿਨਾਂ ਸਰੀਰ ਅਪਵਿੱਤਰ ਹੈ
   * ਭਾਈ ਜੱਗਾ ਸਿੰਘ ਦੀ ਸ਼ਰਧਾ ਤੇ ਸੇਵਾ
   * ਪ੍ਰੀਖਿਆ ਤੇ ਹੁਕਮ ਮੰਨਣ ਦੀ ਜਾਂਚ
   * ਕਿੱਕਰ ਤੋਂ ਮਠਿਆਈ ਝਾੜਨੀ
   * ਸਿੱਖੀ ਦੀ ਪ੍ਰੀਖਿਆ
   * ਗੁਰੂ ਜੀ ਦੇ ਬਚਨਾਂ ਤੇ ਅਸ਼ਰਧਾ ਦਾ ਫਲ
   * ਖਡੂਰ ਦੇ ਚੌਧਰੀ ਦੀ ਮੌਤ
   * ਸ੍ਰੀ ਗੁਰੂ ਅਮਰਦਾਸ ਜੀ ਨੇ ਸੇਵਾ ਕਰਨੀ
   * ਸ੍ਰੀ ਅਮਰਦਾਸ ਜੀ ਨੂੰ ਵਰ ਪ੍ਰਾਪਤੀ
   * Multimedia
   * Literature
   * Gurbani Santheya
   * Sakhis
ਸ੍ਰੀ ਅਮਰਦਾਸ ਜੀ ਨੂੰ ਵਰ ਪ੍ਰਾਪਤੀ

                                                                                 
                   ਸਿਆਲ ਦੀ ਇਕ ਕਾਲੀ ਘਟਾ ਛਾਈ ਹੋਈ ਸੀ ਅਤੇ ਕੁਝ ਮੀਂਹ ਪੈ ਰਿਹਾ ਸੀ ਜਿਸ ਨਾਲ ਚਿੱਕੜ ਹੋਇਆ ਸੀ, ਲੋਕ ਆਪਣੇ ਘਰਾਂ ਵਿਚ ਲੇਫ ਤੁਲਾਈਆਂ ਲੈ ਕੇ ਸੁਤੇ ਹੋਏ ਸਨ ਪਹਿਰ ਰਾਤ ਰਹਿੰਦੀ ਜਦ ਗੁਰੂ ਜੀ ਦੇ ਇਸ਼ਨਾਨ ਕਰਨ ਦਾ ਸਮਾਂ ਹੋਇਆ ਤਾਂ ਆਪ ਜੀ ਗਾਗਰ ਲੈ ਕੇ ਪਾਣੀ ਲੈਣ ਲਈ ਉਠੇ ਅਤੇ ਪਾਣੀ ਦੀ ਗਾਗਰ ਭਰਕੇ ਹੌਲੀ ਹੌਲੀ ਚਿੱਕੜ ਦੀ ਤਿਲਕਣ ਤੋਂ ਬੱਚ ਕੇ ਵਾਪਿਸ ਤੁਰ ਪਏ , ਰਸਤੇ ਵਿਚ ਜੁਲਾਹੇ ਦੀ ਖੱਡੀ ਦਾ ਕਰੀਰ ਦਾ ਕਿੱਲਾ ਗਡਿਆ ਹੋਇਆ ਸੀ , ਅੰਧੇਰੇ ਦੇ ਕਾਰਨ ਆਪ ਜੀ ਨੂੰ ਉਸਦਾ ਠੇਡਾ ਲੱਗ ਗਿਆ, ਭਾਵੇਂ ਬ੍ਰਿਧ ਸਰੀਰ ਸੀ ਪਰ ਆਪ ਜੀ ਨੇ ਗਾਗਰ ਦਾ ਪਾਨੀ ਡੁਲ੍ਹਣ ਨਾ ਦਿੱਤਾ ਅਤੇ ਫਿਰ ਆਪਣਾ ਆਪ ਸੰਭਾਲ ਕੇ ਸਿਰ ਤੇ ਚੁੱਕ ਕੇ ਤੁਰ ਪਏ | ਖੱਡੀ ਵਾਲੀ ਜੁਲਾਹੀ ਤੇ ਜੁਲਾਹੇ ਨੇ ਜਦ ਆਪ ਜੀ ਦੇ ਡਿੱਗਣ ਦਾ ਖੜਾਕ ਸੁਣਿਆ ਤਾਂ ਜੁਲਾਹੇ ਨੇ ਕਿਹਾ ਬਾਹਰ ਕੌਣ ਹੈ ? ਕੋਈ ਚੋਰ ਹੈ ਜਾਂ ਕੋਈ ਹੋਰ ਪੁਰਸ਼ | ਜੁਲਾਹੇ ਦੀ ਗੱਲ ਸੁਣਕੇ ਸ੍ਰੀ ਅਮਰਦਾਸ ਜੀ ਨੇ ਕਿਹਾ , ਮੈਂ ਸਤਿਗੁਰੂ ਜੀ ਦਾ ਸੇਵਸ ਪਾਣੀ ਲੈ ਕੇ ਆ ਰਿਹਾ ਹਾਂ | ਜੁਲਾਹੇ ਨੇ ਕਿਹਾ , ਇਸ ਮੀਂਹ ਅਤੇ ਅੰਧੇਰੀ ਰਾਤ ਦੇ ਸਮੇਂ ਪਾਲੇ ਵਿਚ ਇਹ ਕਿਹੜਾ ਦਾਸ ਹੈ ? ਜੁਲਾਹੀ ਨੇ ਕਿਹਾ ਹੋਰ ਐਸਾ ਕੋਈ ਨਹੀ ਹੋ ਸਕਦਾ , ਇਕ ਅਮਰੂ ਨਿਥਾਵਾਂ ਹੀ ਇਸ ਸ੍ਮੇਂ ਹੋ ਸਕਦਾ ਹੈ | ਜਿਸ ਨੂੰ ਰਾਤ ਦਿਨ ਚੈਨ ਨਹੀ ਆਉਂਦਾ ਤੇ ਤੁਰਿਆ ਹੀ ਫਿਰਦਾ ਹੈ | ਸਭ ਲੋਕ ਲਾਜ ਛੱਡਕੇ ਤਪੇ (ਸ੍ਰੀ ਗੁਰੂ ਅੰਗਦ ਜੀ ) ਪਾਸ ਰਹਿੰਦਾ ਹੈ | ਜੁਲਾਹੀ ਦੀ ਇਹ ਗੱਲ ਸੁਣਕੇ ਸ੍ਰੀ ਅਮਰਦਾਸ ਜੀ ਨੇ ਕਿਹਾ , ਮੈਂ ਨਿਥਾਵਾਂ ਨਹੀ ਹਾਂ | ਮੇਰਾ ਸਤਿਗੁਰੂ ਸਭ ਤੋਂ ਵੱਡਾ ਤੇ ਵੱਡੀ ਸੋਭਾ ਵਾਲਾ ਹੈ , ਤੈਨੂੰ ਅਕਲ ਨਹੀਂ ਹੈ ਤੂੰ ਕਮਲੀ ਹੈਂ ਜੋ ਇਹ ਗੱਲ ਕਹਿੰਦੀ ਹੈਂ | ਇਹ ਗੱਲ ਆਖਕੇ ਆਪ ਜੀ ਜਲ ਲੈ ਕੇ ਗੁਰੂ ਜੀ ਪਾਸ ਆ ਗਏ | ਗੁਰੂ ਜੀ ਦਾ ਇਸ਼ਨਾਨ ਕਰਵਾਉਣ ਤੋਂ ਬਾਅਦ ਆਪ ਜੀ ਹੋਰ ਸੇਵਾ ਵਿਚ ਲੱਗ ਗਏ | ਉੱਧਰ ਆਪ ਜੀ ਦੇ ਬਚਨਾਂ ਕਰਕੇ ਜੁਲਾਹੀ ਕਮਲੀ ਹੋ ਗਈ , ਮੂੰਹ ਤੋਂ ਅਰਲ ਬਰਲ ਬੋਲਣ ਲੱਗ ਪਈ | ਜਦ ਗੁਰੂ ਜੀ ਸਵੇਰੇ ਸਮਾਧੀ ਤੋਂ ਉੱਠੇ ਤਾਂ ਆਪ ਜੀ ਨੇ ਸ੍ਰੀ ਅਮਰਦਾਸ ਜੀ ਨੂੰ ਪੁਛਿਆ ਪੁਰਖਾ ! ਅੱਜ ਅੰਮ੍ਰਿਤ ਵੇਲੇ ਕੀ ਗੱਲ ਹੋਈ ਸੀ ? ਉਹ ਸਾਰਾ ਬਿਰਤਾਂਤ ਸਾਨੂੰ ਦੱਸ | ਆਪ ਜੀ ਨੇ ਹੱਥ ਜੋੜ ਕੇ ਕਿਹਾ , ਆਪ ਅੰਤਰਯਾਮੀ ਹੋ , ਸਭ ਕੁਝ ਜਾਣਦੇ ਹੋ | ਮੈਨੂੰ ਡਰ ਲੱਗਦਾ ਹੈ ਕਿ ਆਪ ਜੀ ਨੂੰ ਕੋਈ ਗੱਲ ਮੇਰੇ ਪਾਸੋਂ ਹੋਰ ਤਰ੍ਹਾਂ ਨਾ ਸੁਣਾਈ ਜਾਵੇ | ਆਪ ਜੀ ਦਾ ਇਹ ਦੀਨ ਬਚਨ ਸੁਣਕੇ ਗੁਰੂ ਜੀ ਨੇ ਜੁਲਾਹੀ ਤੇ ਜੁਲਾਹੀ ਨੂੰ ਬੁਲਾਕੇ ਪੁਛਿਆ ਕਿ ਸੱਚ ਦੱਸੋ ਰਾਤ ਨੂੰ ਕੀ ਵਾਰਤਾ ਹੋਈ ਸੀ ? ਜੁਲਾਹੇ ਨੇ ਕਿਹਾ ਮਹਾਰਾਜ ! ਇਹਨਾਂ ਦੇ ਡਿੱਗਣ ਨਾਲ ਜਦ ਮੈ ਖੜਾਕ ਸੁਣਕੇ ਕਿਹਾ ਕਿ ਕੌਣ ਹੈ ? ਤਾ ਮੇਰੀ ਘਰਵਾਲੀ ਨੇ ਕਿਹਾ ਕਿ ਇਹ ਅਮਰੂ ਨਿਥਾਵਾਂ ਹੋਵੇਗਾ | ਇਹਨਾਂ ਨੇ ਇਹ ਗੱਲ ਸੁਣਕੇ ਕਿਹਾ, ’ ਝਲੀਏ ! ਮੈਂ ਨਿਥਾਵਾਂ ਨਹੀ ਹਾਂ |’ ਇਹਨਾਂ ਦੇ ਇਸ ਬਚਨ ਨਾਲ ਹੀ ਮੇਰੀ ਘਰਵਾਲੀ ਝੱਲੀ ਹੋਈ ਹੈ, ਆਪ ਕ੍ਰਿਪਾ ਕਰੋ ਇਹ ਰਾਜ਼ੀ ਹੋ ਜ੍ਕੇ ਆਪਣੇ ਘਰ ਆ ਕੰਮ ਕਾਜ ਕਰੇ ਨਹੀ ਤਾਂ ਮੇਰਾ ਘਰ ਵੀਰਾਨ ਹੋ ਜਾਵੇਗਾ | ਤਦ ਗੁਰੂ ਜੀ ਨੇ ਕਿਹਾ ਸ੍ਰੀ ਅਮਰਦਾਸ ਨਿਥਾਵਿਆਂ ਦਾ ਥਾਂ ਹੈ , ਨਿਮਾਣਿਆਂ ਦਾ ਮਾਣ ਹੈ , ਨਿਓਟਿਆਂ ਦੀ ਓਟ ਹੈ, ਨਿਧ੍ਰਿਆਂ ਦੀ ਦਿਰ ਹੈ, ਨਿਜੋਰਿਆਂ ਦਾ ਜ਼ੋਰ ਹੈ | ਇਹਨਾਂ ਦੇ ਬਰਬਰ ਹੋਰ ਕੋਈ ਨਹੀ ਹੈ | ਇਤਿਆਦਿਕ ਗੁਰੂ ਜੀ ਨੇ ਬਾਰਾਂ ਵਰ ਦਿੱਤੇ ਅਤੇ ਪ੍ਰਸੰਨ ਹੋ ਕੇ ਆਪਣੇ ਗਲ ਨਾਲ ਲਾ ਲਿਆ ਅਤੇ ਬਚਨ ਕੀਤਾ ਤੁਸੀ ਮੇਰ ਹੀ ਰੂਪ ਹੋ ਗਏ ਹੋ | ਉੱਧਰ ਕਿਰਪਾ ਦ੍ਰਿਸ਼ਟੀ ਕਰਕੇ ਜੁਲਾਹੀ ਨੂੰ ਰਾਜ਼ੀ ਕਰ ਦਿੱਤਾ ਅਤੇ ਉਹ ਦੋਨੋਂ ਹੀ ਗੁਰੂ ਜੀ ਨੂੰ ਨਮਸ਼ਕਾਰ ਕਰਕੇ ਆਪਣੇ ਘਰ ਨੂੰ ਚਲੇ ਗਏ |
Home |  GuruSahib|  Gurmukh Pyaare |  Multimedia |  Literature |  Gurbani Santheya |  Contact us