ਨਾਮ:- ਗੁਰੂ ਅੰਗਦ ਦੇਵ ਜੀ
ਅਵਤਾਰ ਧਾਰਨ ਪਿੰਡ:- ਮੱਤੇ ਦੀ ਸਰਾ( ਨਾਂਗੇ ਦੀ ਸਰ੍ਹਾਂ ) ਤਹਸੀਲ ਮੁਕਤਸਰ ਜ਼ਿਲਾ ਮੁਕਤਸਰ
ਅਵਤਾਰ ਧਾਰਨ ਸੰਮਤ:- ੧੫੬੧ ਬਿ: ਵੈਸਾਖ ਸੁਦੀ ਏਕਮ, ਦਿਨ ਸ਼ਨੀਵਾਰ, ੨੩ ਅਪ੍ਰੈਲ ੧੫੦੪ ਈ:| ਨਛੱਤ੍ਰ ਭਰਣੀ |
ਪਿਤਾ:- ਬਾਬਾ ਫੇਰੂ ਮੱਲ ਜੀ
ਮਾਤਾ:- ਮਾਤਾ ਸਭਰਾਈ ਜੀ
ਦਾਦਾ:- ਕੀਰਤ ਮੱਲ ਜੀ
ਮਹਲ:- ਮਾਤਾ ਖੀਵੀ ਜੀ ਖਡੂਰ ਸਾਹਿਬ ਤੋਂ | ਸਹੁਰਾ ਦੇਵੀ ਦਾਸ ਜੀ, ਸੱਸ ਭਿਰਾਈ ਜੀ, ਵਿਆਹ ੧੬ ਮੱਘਰ ੧੫੭੬ ਬਿ: |
ਸਪੁੱਤ੍ਰ:- ਬਾਬਾ ਦਾਸੂ ਜੀ, ਬਾਬਾ ਦਾਤੂ ਜੀ |
ਸਪੁੱਤ੍ਰੀ:- ਬੀਬੀ ਅਮਰੋ ਜੀ, ਬੀਬੀ ਅਨੋਖੀ ਜੀ |
ਗੱਦੀ ਸਮਾਂ:- ੧੫੯੬ ਬਿ: ਅੱਸੂ ਵਦੀ ਪੰਚਮੀ ਸਰਾਧਾਂ ਵਿਚ, ਸ੍ਰੀ ਕਰਤਾਰਪੁਰ ਸਾਹਿਬ, ੬ ਅਕਤੂਬਰ ੧੫੩੯ ਈ: | ਪਾਤਸ਼ਾਹੀ ਪਹਿਲੀ ਦੇ ਜੋਤੀ ਜੋਤ ਸਮਾਉਣ ਤੋਂ ੫ ਦਿਨ ਪਹਿਲਾਂ |
ਗੁਰਿਆਈ ਸਮਾਂ:- ੧੨ ਬਰਸ , ੬ ਮਹੀਨੇ, ੧੪ ਦਿਨ
ਸਾਰੀ ਅਵਸਥਾ:- ੪੭ ਬਰਸ , ੧੧ ਮਹੀਨੇ, ੩ ਦਿਨ
ਹਕੂਮਤ:- ਹਮਾਯੂੰ ਬਾਦਸ਼ਾਹ ਅਤੇ ਸ਼ੇਰ ਸ਼ਾਹ ਸੂਰੀ
ਜੋਤੀ ਜੋਤ ਸਮਾਉਣਾ:- ੧੬੦੯ ਬਿ: ਚੇਤਰ ਸੁਦੀ ਚੌਥ, ਖ੍ਡੂਰ ਸਾਹਿਬ ੨੭ ਮਾਰਚ ੧੫੫੨ ਈ: |
|